ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਆਰਥਿਕਤਾ ਨੂੰ ਖੋਲ੍ਹਣ ਅਤੇ ਵਾਪਸ ਆਮ ਵਾਂਗ ਲਿਆਉਣ ਲਈ ਤੇਜੀ ਨਾਲ ਟੀਕਾਕਰਨ ਮੁੱਖ ਹੈ : ਡਾ. ਵੀ. ਕੇ. ਪਾਲ


ਟੀਚਾ ਇੱਕ ਦਿਨ ਵਿੱਚ ਘੱਟੋ ਘੱਟ ਇੱਕ ਕਰੋੜ ਲੋਕਾਂ ਨੂੰ ਟੀਕਾ ਲਗਾਉਣ ਦਾ ਹੈ: ਡਾ: ਐਨ ਕੇ. ਅਰੋੜਾ

ਟੀਕਾਕਰਨ ਮੁਹਿੰਮ ਦੀ ਸਫਲਤਾ ਲਈ ਲੋਕਾਂ ਦੀ ਭਾਗੀਦਾਰੀ ਮੁੱਖ ਹੈ


“ਟੀਕੇ ਦੀ ਉਪਲਬਧਤਾ ਕੋਈ ਮੁੱਦਾ ਨਹੀਂ ਹੋਵੇਗੀ, ਅਗਲੇ ਮਹੀਨੇ 20 ਤੋਂ 22 ਕਰੋੜ ਖੁਰਾਕਾਂ ਉਪਲਬਧ ਹੋਣਗੀਆਂ”

Posted On: 22 JUN 2021 9:31AM by PIB Chandigarh

ਨੀਤੀ ਆਯੋਗ ਦੇ ਮੈਂਬਰ (ਸਿਹਤ), ਡਾ. ਵੀ. ਕੇ. ਪਾਲ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਨੇ ਪਹਿਲੇ ਦਿਨ ਜਦੋਂ ਕੋਵਿਡ ਟੀਕਾਕਰਨ ਲਈ ਸੋਧੇ ਹੋਏ ਦਿਸ਼ਾ-ਨਿਰਦੇਸ਼ ਲਾਗੂ ਕੀਤੇ ਗਏ ਸਨ, ਲਗਭਗ 81 ਲੱਖ ਟੀਕਾ ਖੁਰਾਕਾਂ ਦਿੱਤੀਆਂ ਗਈਆਂ ਸਨ।

ਉੱਚ ਪੱਧਰ ਤੇ ਟੀਕਾਕਰਨ, ਭਾਰਤ ਦੀ ਯੋਗਤਾ ਦਾ ਸੰਕੇਤ

ਡੀਡੀ ਨਿਊਜ਼ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਕ ਦਿਨ ਦੇ ਟੀਕਾਕਰਨ ਦੇ ਅੰਕੜੇ ਭਾਰਤ ਦੀ ਵੱਡੀ ਪੱਧਰ ਤੇ ਦਿਨਾਂ ਅਤੇ ਹਫ਼ਤਿਆਂ ਲਈ ਟੀਕਾਕਰਨ ਕਰਾਉਣ ਦੀ ਭਾਰਤ ਦੀ ਯੋਗਤਾ ਦਾ ਪ੍ਰਦਰਸ਼ਨ ਕਰਦੇ ਹਨ। ਡਾ. ਪਾਲ ਨੇ ਅੱਗੇ ਕਿਹਾ, "ਇਹ ਸਭ ਕੇਂਦਰ ਅਤੇ ਰਾਜ ਸਰਕਾਰ ਦਰਮਿਆਨ ਯੋਜਨਾਬੰਦੀ ਅਤੇ ਤਾਲਮੇਲ ਅਤੇ ਮਿਸ਼ਨ ਮੋਡ ਵਿੱਚ ਕੰਮ ਨੂੰ ਨੇਪਰੇ ਚਾੜ੍ਹਨ ਕਰਕੇ ਸੰਭਵ ਹੋਇਆ ਹੈ ।"

ਤੀਜੀ ਲਹਿਰ ਵਾਪਰਦੀ ਹੈ ਜਾਂ ਨਹੀਂ, ਸਾਡੇ ਹੱਥ ਵਿਚ ਹੈ

ਡਾ. ਪਾਲ ਨੇ ਯਾਦ ਦਿਵਾਇਆ ਕਿ ਜੇ ਤੀਜੀ ਲਹਿਰ ਨੂੰ ਕੋਵਿਡ ਅਨੁਕੂਲ ਵਿਵਹਾਰ ਦੀ ਪਾਲਣਾ ਨਾਲ ਰੋਕਿਆ ਜਾ ਸਕਦਾ ਹੈ ਅਤੇ ਜੇਕਰ ਲੋਕਾਂ ਦੀ ਵੱਡੀ ਗਿਣਤੀ ਟੀਕਾ ਲਗਵਾਉਂਦੀ ਹੈ। ਜੇ ਅਸੀਂ ਕੋਵਿਡ ਅਨੁਕੂਲ ਵਿਵਹਾਰ ਦੀ ਪਾਲਣਾ ਕਰਦੇ ਹਾਂ ਅਤੇ ਆਪਣੇ ਆਪ ਨੂੰ ਟੀਕਾ ਲਗਵਾਉਂਦੇ ਹਾਂ ਤਾਂ ਤੀਜੀ ਤਰੰਗ ਕਿਉਂ ਆਵੇਗੀ ? ਬਹੁਤ ਸਾਰੇ ਦੇਸ਼ ਹਨ ਜਿੱਥੇ ਦੂਜੀ ਲਹਿਰ ਅਜੇ ਵੀ ਨਹੀਂ ਆਈ; ਜੇ ਅਸੀਂ ਕੋਵਿਡ ਅਨੁਕੂਲ ਵਿਵਹਾਰ ਦੀ ਪਾਲਣਾ ਕਰਦੇ ਹਾਂ, ਤਾਂ ਇਹ ਸਮਾਂ ਵੀ ਗੁਜਰ ਜਾਵੇਗਾ। "

ਤੇਜੀ ਨਾਲ ਟੀਕਾਕਰਨ ਆਮ ਹਾਲਾਤ ਵਿੱਚ ਵਾਪਸ ਜਾਣ ਦੀ ਕੁੰਜੀ ਹੈ

ਨੀਤੀ ਆਯੋਗ ਦੇ ਮੈਂਬਰ ਨੇ ਭਾਰਤ ਨੂੰ ਆਪਣੀ ਆਰਥਿਕਤਾ ਖੋਲ੍ਹਣ ਅਤੇ ਆਮ ਕੰਮ ਮੁੜ ਤੋਂ ਸ਼ੁਰੂ ਕਰਨ ਦੇ ਯੋਗ ਬਣਾਉਣ ਲਈ ਤੇਜ਼ ਟੀਕਾਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਸਾਨੂੰ ਆਪਣਾ ਰੋਜ਼ਾਨਾ ਕੰਮ ਕਰਨ, ਆਪਣੀ ਸਮਾਜਿਕ ਜ਼ਿੰਦਗੀ ਨੂੰ ਬਣਾਈ ਰੱਖਣ, ਸਕੂਲ ਖੋਲ੍ਹਣ, ਕਾਰੋਬਾਰਾਂ ਨੂੰ ਖੋਲ੍ਹਣ ਅਤੇ ਆਪਣੀ ਆਰਥਿਕਤਾ ਦੀ ਸੰਭਾਲ ਕਰਨ ਦੀ ਲੋੜ ਹੈ; ਅਸੀਂ ਇਹ ਸਭ ਤਾਂ ਹੀ ਕਰ ਸਕਾਂਗੇ ਜਦੋਂ ਅਸੀਂ ਤੇਜ਼ ਰਫਤਾਰ ਨਾਲ ਟੀਕਾ ਲਗਾਉਣ ਦੇ ਯੋਗ ਹੋਵਾਂਗੇ।

https://youtu.be/HF223iXDZMc

 

ਟੀਕੇ ਜਾਨਾਂ ਬਚਾ ਰਹੇ ਹਨ, ਹੁਣ ਟੀਕਾ ਲੈਣ ਦਾ ਸਭ ਤੋਂ ਵਧੀਆ ਸਮਾਂ ਹੈ

ਡਾ. ਪਾਲ ਨੇ ਕਿਹਾ ਕਿ ਇਹ ਸੋਚਣਾ ਸਾਡੀ ਵੱਡੀ ਗਲਤੀ ਹੈ ਕਿ ਸਾਡੇ ਟੀਕੇ ਅਸੁਰੱਖਿਅਤ ਹਨ । ਵਿਸ਼ਵ ਦੇ ਸਾਰੇ ਟੀਕਿਆਂ ਨੂੰ, ਸਾਡੇ ਟੀਕਿਆਂ ਵਾਂਗ ਹੀ ਐਮਰਜੈਂਸੀ ਵਰਤੋਂ ਦੇ ਅਧਿਕਾਰਾਂ ਅਧੀਨ ਮਨਜੂਰ ਕੀਤਾ ਗਿਆ ਹੈ। ਸਮਾਜ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਨੇ ਇਨ੍ਹਾਂ ਟੀਕਿਆਂ ਨੂੰ ਲਗਵਾਇਆ ਹੈ। ਉਨ੍ਹਾਂ ਕਿਹਾ ਕਿ ਦੂਜੀ ਲਹਿਰ ਹੁਣ ਘੱਟ ਗਈ ਹੈ ਅਤੇ ਕੋਵਿਡ 19 ਟੀਕਾ ਲੈਣ ਦਾ ਇਹ ਸਭ ਤੋਂ ਵਧੀਆ ਸਮਾਂ ਹੈ।

ਡਾ. ਪਾਲ ਨੇ ਇਹ ਵੀ ਦੱਸਿਆ ਕਿ ਕਿਵੇਂ ਸਾਡੇ ਸਿਹਤ ਕਰਮਚਾਰੀਆਂ ਨੂੰ ਪਹਿਲ ਦੇ ਅਧਾਰ ਤੇ ਟੀਕਾਕਰਨ ਦੇ ਸਾਡੇ ਫੈਸਲੇ ਨੇ ਦੂਜੀ ਲਹਿਰ ਦੌਰਾਨ ਉਨ੍ਹਾਂ ਦੀ ਰੱਖਿਆ ਕੀਤੀ ਹੈ। ਬਹੁਤ ਘੱਟ ਸਿਹਤ ਸੰਭਾਲ ਕਰਮਚਾਰੀ ਸੰਕਰਮਿਤ ਹੋਏ, ਨਹੀਂ ਤਾਂ, ਸਾਡੇ ਹਸਪਤਾਲ ਖੁਦ ਦੂਜੀ ਲਹਿਰ ਦੌਰਾਨ ਢਹਿ ਢੇਰੀ ਹੋ ਗਏ ਸਨ। ਇਸ ਲਈ ਕਿਰਪਾ ਕਰਕੇ ਭਰੋਸਾ ਰੱਖੋ ਕਿ ਲੋਕ ਟੀਕੇ ਦੇ ਕਾਰਨ ਇਨਫੈਕਸ਼ਨ ਤੋਂ ਬਚਾਏ ਜਾ ਰਹੇ ਹਨ।

ਭਾਰਤ ਵਿਚ ਇਕ ਦਿਨ ਵਿਚ 1.25 ਕਰੋੜ ਖੁਰਾਕਾਂ ਦੇਣ ਦੀ ਸਮਰੱਥਾ ਹੈ

ਭਾਰਤ ਵਿੱਚ ਟੀਕਾਕਰਨ ਤੇ ਨੈਸ਼ਨਲ ਟੈਕਨੀਕਲ ਐਡਵਾਈਜ਼ਰੀ ਗਰੁੱਪ (ਐਨਟੀਐਸਆਈ) ਦੇ ਚੇਅਰਪਰਸਨ, ਡਾ. ਐਨ. ਕੇ. ਅਰੋੜਾ, ਜੋ ਇੰਟਰਵਿਉ ਵਿਚ ਸ਼ਾਮਲ ਹੋਏ, ਨੇ ਕਿਹਾ ਕਿ ਅੱਜ ਪ੍ਰਾਪਤ ਹੋਇਆ ਖੁਰਾਕਾਂ ਇਕ ਵੱਡੀ ਉਪਲਬਧੀ ਹੈ। ਅਸੀਂ ਅੱਜ ਜੋ ਕੀਤਾ ਉਹ ਵੱਡੀ ਉਪਲਬਧੀ ਹੈ। ਸਾਡਾ ਉਦੇਸ਼ ਹਰ ਦਿਨ ਘੱਟੋ ਘੱਟ ਇਕ ਕਰੋੜ ਲੋਕਾਂ ਦਾ ਟੀਕਾਕਰਨ ਕਰਨਾ ਹੈ। ਸਾਡੀ ਸਮਰੱਥਾ ਅਜਿਹੀ ਹੈ ਕਿ ਅਸੀਂ ਹਰ ਰੋਜ਼ ਅਸਾਨੀ ਨਾਲ ਕੋਵਿਡ -19 ਟੀਕੇ ਦੀਆਂ 1.25 ਕਰੋੜ ਖੁਰਾਕਾਂ ਦੇ ਸਕਦੇ ਹਾਂ।

ਡਾ. ਅਰੋੜਾ ਨੇ ਕਿਹਾ ਕਿ ਇਹ ਟੀਚਾ ਵਿਸ਼ੇਸ਼ ਤੌਰ ਤੇ ਪ੍ਰਾਈਵੇਟ ਸੈਕਟਰ ਤੋਂ ਚੰਗੇ ਸਮਰਥਨ ਦੇ ਮੱਦੇਨਜ਼ਰ ਹਾਸਲ ਹੋਇਆ ਹੈ ਅਤੇ ਇਹ ਪਹਿਲੇ ਦਿਨ ਹੀ ਸਾਬਤ ਹੋ ਗਿਆ ਜਦੋਂ ਸੋਧੇ ਹੋਏ ਦਿਸ਼ਾ-ਨਿਰਦੇਸ਼ ਲਾਗੂ ਕੀਤੇ ਗਏ।

ਭਾਰਤ ਪਿੱਛੇ ਕਿਵੇਂ ਸਫਲ ਰਿਹਾ, ਇਸ ਬਾਰੇ ਬੋਲਦਿਆਂ ਡਾ: ਅਰੋੜਾ ਨੇ ਕਿਹਾ: ਇਹ ਬੇਮਿਸਾਲ ਨਹੀਂ ਹੈ। ਇਕ ਹਫਤੇ ਵਿਚ, ਅਸੀਂ ਲਗਭਗ 17 ਕਰੋੜ ਬੱਚਿਆਂ ਨੂੰ ਪੋਲੀਓ ਟੀਕੇ ਦਿੰਦੇ ਹਾਂ। ਇਸ ਲਈ, ਜਦੋਂ ਭਾਰਤ ਕੁਝ ਕਰਨ ਦਾ ਫੈਸਲਾ ਲੈਂਦਾ ਹੈ, ਅਸੀਂ ਇਸ ਨੂੰ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਾਂ। ਉਨ੍ਹਾਂ ਕਿਹਾ ਕਿ ਭਾਰਤ ਦੀ ਕੋਵਿਡ-19 ਟੀਕਾਕਰਨ ਮੁਹਿੰਮ ਇਸ ਦੀ ਇਕ ਮਿਸਾਲ ਬਣ ਰਹੀ ਹੈ ਕਿ ਕਿਵੇਂ ਜਨਤਕ ਅਤੇ ਪ੍ਰਾਈਵੇਟ ਸੈਕਟਰ ਇਕਜੁੱਟ ਹੋ ਕੇ ਦੇਸ਼ ਨੂੰ ਦਰਪੇਸ਼ ਸਮਸਿਆਵਾਂ ਦਾ ਬਿਹਤਰ ਹੱਲ ਕੱਢ ਸਕਦੇ ਅਤੇ ਉਨ੍ਹਾਂ ਨੂੰ ਸੁਲਝਾ ਸਕਦੇ ਹਨ।

ਟੀਕੇ ਦੀ ਝਿਜਕ ਨੂੰ ਦੂਰ ਕਰਨ ਲਈ ਲੋਕਾਂ ਦੀ ਭਾਗੀਦਾਰੀ ਅਤੇ ਜਾਗਰੂਕਤਾ ਜ਼ਰੂਰੀ ਹੈ

ਐਨਟੀਏਜੀਆਈ ਦੇ ਚੇਅਰਪਰਸਨ ਨੇ ਟੀਕਾਕਰਨ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਗ਼ਲਤਫ਼ਹਿਮੀਆਂ ਤੋਂ ਬਚਣ ਲਈ ਲੋਕਾਂ ਦੀ ਭਾਗੀਦਾਰੀ ਦੀ ਮਹੱਤਤਾ ਅਤੇ ਲੋਕ ਜਾਗਰੂਕਤਾ ਉੱਤੇ ਜ਼ੋਰ ਦਿੱਤਾ। ਜਨ ਭਾਗੀਦਰੀ ਅਤੇ ਜਨ ਜਾਗਰਣ ਟੀਕਾਕਰਨ ਦੇ ਡਰ ਨੂੰ ਖਤਮ ਕਰਨ ਲਈ ਬਹੁਤ ਜ਼ਰੂਰੀ ਹਨ। ਆਖਰਕਾਰ ਇਹ ਲੋਕਾਂ ਦੇ ਹੱਥ ਵਿੱਚ ਹੈ ਕਿ ਉਹ ਅੱਗੇ ਆਉਣ ਤੇ ਟੀਕਾ ਲਗਵਾਉਣ।

ਉਨ੍ਹਾਂ ਇਹ ਵੀ ਦੱਸਿਆ ਕਿ ਟੀਕਾਕਰਨ ਪ੍ਰਤੀ ਜਾਗਰੂਕਤਾ ਫੈਲਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਆਸ਼ਾ ਵਰਕਰਾਂ ਅਤੇ ਫਰੰਟ ਲਾਈਨ ਵਰਕਰਾਂ ਨੇ ਟੀਕੇ ਦੀ ਝਿਜਕ ਵਿਰੁੱਧ ਲੜਾਈ ਵਿੱਚ ਪਹਿਲਾਂ ਤੋਂ ਹੀ ਜਮੀਨੀ ਪੱਧਰ ਤੇ ਲੜਾਈ ਸ਼ੁਰੂ ਕਰ ਦਿੱਤੀ ਹੈ।

ਟੀਕੇ ਦੀ ਸਪਲਾਈ ਸੰਬੰਧੀ ਕੋਈ ਮੁੱਦਾ ਨਹੀਂ ਹੋਵੇਗਾ

ਚੇਅਰਪਰਸਨ ਨੇ ਭਰੋਸਾ ਦਿਵਾਇਆ ਕਿ ਟੀਕੇ ਦੀ ਉਪਲਬਧਤਾ ਦੇ ਸੰਬੰਧ ਵਿੱਚ ਕੋਈ ਮੁੱਦਾ ਨਹੀਂ ਹੋਵੇਗਾ। ਸਾਡੇ ਕੋਲ ਅਗਲੇ ਮਹੀਨੇ 20 ਤੋਂ 22 ਕਰੋੜ ਖੁਰਾਕਾਂ ਹੋਣਗੀਆਂ।ਡਾ. ਅਰੋੜਾ ਨੇ ਇਹ ਵੀ ਯਕੀਨ ਦਿਵਾਇਆ ਕਿ ਸਿਹਤ ਬੁਨਿਆਦੀ ਢਾਂਚਾ ਚੰਗੀ ਤਰ੍ਹਾਂ ਫੈਲਿਆ ਹੋਇਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਟੀਕਾਕਰਨ ਮੁਹਿੰਮ ਪਹਾੜੀ, ਕਬਾਇਲੀ ਅਤੇ ਬਹੁਤ ਘੱਟ ਵਸੋਂ ਵਾਲੇ ਇਲਾਕਿਆਂ ਸਮੇਤ ਦੇਸ਼ ਦੇ ਹਰ ਕੋਨੇ ਤੱਕ ਪਹੁੰਚੇ।

ਕੋਵੀਸ਼ੀਲਡ ਟੀਕੇ ਦੀ ਮੌਜੂਦਾ ਖੁਰਾਕ ਦੇ ਅੰਤਰਾਲ ਨੂੰ ਬਦਲਣ ਦੀ ਕੋਈ ਲੋੜ ਨਹੀਂ ਹੈ

ਕੋਵੀਸ਼ੀਲਡ ਟੀਕਿਆਂ ਦੀ ਖੁਰਾਕ ਦੇ ਅੰਤਰਾਲ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ, ਚੇਅਰਪਰਸਨ ਨੇ ਕਿਹਾ ਕਿ ਇਸ ਸਮੇਂ ਅੰਤਰਾਲ ਨੂੰ ਬਦਲਣ ਦੀ ਕੋਈ ਜ਼ਰੂਰਤ ਮਹਿਸੂਸ ਨਹੀਂ ਕੀਤੀ ਜਾ ਰਹੀ ਹੈ। ਅਸੀਂ ਰਾਸ਼ਟਰੀ ਟੀਕਾ ਟ੍ਰੈਕਿੰਗ ਪ੍ਰਣਾਲੀ ਅਧੀਨ ਅੰਕੜੇ ਇਕੱਠੇ ਕਰ ਰਹੇ ਹਾਂ - ਅਤੇ ਟੀਕਿਆਂ ਦੀ ਪ੍ਰਭਾਵਸ਼ੀਲਤਾ, ਖੁਰਾਕ ਦੇ ਅੰਤਰਾਲ, ਖੇਤਰ ਅਧਾਰਤ ਪ੍ਰਭਾਵ, ਰੂਪਾਂ ਸੰਬੰਧੀ ਅਸਲ-ਸਮੇਂ ਦਾ ਮੁਲਾਂਕਣ; ਮੌਜੂਦਾ ਸਮਾਂ, ਕੋਵੀਸ਼ੀਲਡ ਦੀ ਖੁਰਾਕ ਦੇ ਅੰਤਰਾਲ ਨੂੰ ਬਦਲਣ ਦੀ ਕੋਈ ਜ਼ਰੂਰਤ ਮਹਿਸੂਸ ਨਹੀਂ ਕੀਤੀ ਜਾ ਰਹੀ। ਮੁੱਢਲਾ ਸਿਧਾਂਤ ਇਹ ਹੈ ਕਿ ਸਾਡੇ ਲੋਕਾਂ ਨੂੰ ਟੀਕੇ ਦੀ ਹਰ ਖੁਰਾਕ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਅਸੀਂ ਪਾਇਆ ਹੈ ਕਿ ਮੌਜੂਦਾ ਖੁਰਾਕ ਲਾਭਕਾਰੀ ਸਿੱਧ ਹੋ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇੰਜ ਕੋਈ ਵੀ ਗੱਲ ਪੱਥਰ ਦੀ ਲਕੀਰ ਨਹੀਂ ਹੁੰਦੀ I

--------------------------

ਡੀਜੇਐਮ / ਐਮਸੀ / ਡੀਐਲ / ਡੀਵਾਈ / ਪੀਆਈਬੀ ਮੁੰਬਈ



(Release ID: 1729489) Visitor Counter : 229