ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਬਾਇਓਟੈਕਨੋਲੋਜੀ ਵਿਭਾਗ ਨੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ

Posted On: 22 JUN 2021 8:52AM by PIB Chandigarh

ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਮੰਤਰਾਲੇ ਦੇ ਬਾਇਓਟੈਕਨੋਲੋਜੀ ਵਿਭਾਗ ਤੇ ਉਸ ਦੇ ਖ਼ੁਦਮੁਖਤਿਆਰ ਸੰਸਥਾਨਾਂ ਨੇ ‘ਅੰਤਰਰਾਸ਼ਟਰੀ ਯੋਗ ਦਿਵਸ 2021’ ਮਨਾਇਆ, ਜੋ ‘ਤੰਦਰੁਸਤੀ ਲਈ ਯੋਗ’ (Yoga for Wellness – ਯੋਗ ਫ਼ਾਰ ਵੈੱਲਨੈੱਸ) ਉੱਤੇ ਕੇਂਦ੍ਰਿਤ ਸੀ।

ਇਸ ਮੌਕੇ ਬਾਇਓਟੈਕਨੋਲੋਜੀ ਵਿਭਾਗ ਦੇ ਸਕੱਤਰ ਡਾ. ਰੇਨੂੰ ਸਵਰੂਪ ਨੇ ਕਿਹਾ ਕਿ ਯੋਗ ਸਰੀਰ ਤੇ ਮਨ ਦੋਵਾਂ ਦੀ ਸਿਹਤ ਤੇ ਤੰਦਰੁਸਤੀ ਲਈ ਅਹਿਮ ਹੈ। ਅੱਜ ਕੋਵਿਡ ਪਾਬੰਦੀਆਂ ਵਾਲੇ ਤੇਜ਼–ਰਫ਼ਤਾਰ ਵਿਸ਼ਵ ਵਿੱਚ ਛੂਤ–ਰਹਿਤ ਤੇ ਜੀਵਨ–ਸ਼ੈਲੀ ਨਾਲ ਸਬੰਧਤ ਰੋਗਾਂ ਨੂੰ ਦੂਰ ਰੱਖਣ ਲਈ ਯੋਗ ਅਹਿਮ ਹੈ। ਇਹ ਉਚਿਤ ਹੈ ਕਿ ਪੂਰੀ ਦੁਨੀਆ ਇਸ ਵੇਲੇ ਸਰੀਰਕ ਗਤੀਵਿਧੀ ਨੂੰ ਉਤਸ਼ਾਹਿਤ ਕਰ ਰਹੀ ਹੈ। ਆਪਣੀ ਕੋਮਲ ਪਹੁੰਚ ਤੇ ਨਾਮਾਤਰ ਮਾਰਗ–ਦਰਸ਼ਨ ਦੀ ਜ਼ਰੂਰਤ ਕਾਰਣ ਯੋਗ ਵਿਭਿੰਨਤਾਵਾਂ ਨਾਲ ਭਰਪੂਰ ਆਬਾਦੀ ਲਈ ਆਦਰਸ਼ ਹੈ।

DBT-NABI ਅਤੇ DBT-CLAB, ਮੋਹਾਲੀ ਨੇ ਕਰੇ ਯੋਗ ਭਗਾਏ ਰੋਗ ਵਿਸ਼ੇ ਉੱਤੇ ਸਾਂਝੇ ਤੌਰ ਉੱਤੇ ਇੱਕ ਜਨਤਕ ਭਾਸ਼ਣ ਦਾ ਆਯੋਜਨ ਕੀਤਾ। ਆਪਣੇ ਭਾਸ਼ਣ ’ਚ ਨਵੀਂ ਦਿੱਲੀ ਸਥਿਤ ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ਦੇ ਪ੍ਰੋਫ਼ੈਸਰ ਡਾ. ਅਜੇ ਕੁਮਾਰ ਸ਼ਾਸਤਰੀ ਨੇ ਆਪਣੇ ਨੁਕਤੇ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਜੋ ਅੰਦਰੋਂ ਸੰਤੁਸ਼ਟ ਹਨ, ਉਹ ਲੰਮਾ ਜੀਵਨ ਜਿਉਂ ਸਕਦੇ ਹਨ। ਡਾ. ਸ਼ਾਸਤਰੀ ਨੇ ਬਹੁਤ ਸਾਰੀਆਂ ਕਸਰਤਾਂ ਪ੍ਰਦਰਸ਼ਿਤ ਕਰ ਕੇ ਵੀ ਵਿਖਾਈਆਂ, ਜੋ ਦਫ਼ਤਰ ’ਚ ਕੰਮ ਕਰਦੇ ਸਮੇਂ ਵੀ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਤੰਦਰੁਸਤ ਰਹਿਣ ਲਈ ਪ੍ਰਾਣਾਯਾਮ ਦਾ ਨਿਰੰਤਰ ਅਭਿਆਸ ਕਰਨ ਦਾ ਵੀ ਸੁਝਾਅ ਦਿੱਤਾ। ਇਸ ਸਮਾਰੋਹ ’ਚ NABI ਅਤੇ CIAB ਦੇ ਸਾਰੇ ਵਿਦਵਾਨਾਂ, ਸਟਾਫ਼ ਮੈਂਬਰਾਂ ਤੇ ਅਧਿਆਪਕਾਂ ਨੇ ਸ਼ਿਰਕਤ ਕੀਤੀ।

ਬਾਇਓਟੈਕਨੋਲੋਜੀ ਵਿਭਾਗ ਦੇ ਜਨਤਕ ਖੇਤਰ ਦੇ ਅਦਾਰੇ BIRAC ਨੇ ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਵੱਲੋਂ ਜਾਰੀ ‘ਕੌਮਨ ਯੋਗ ਪ੍ਰੋਟੋਕੋਲ’ (CYP) ਅਨੁਸਾਰ ਆਪਣੇ ਸਾਰੇ ਮੁਲਾਜ਼ਮਾਂ ਲਈ ਇੱਕ ਯੋਗ ਸੈਸ਼ਨ ਕਰਵਾਇਆ, ਜਿੱਥੇ ਔਨਲਾਈਨ ਮਾਰਗ–ਦਰਸ਼ਨ ਕੀਤਾ ਗਿਆ। 

https://static.pib.gov.in/WriteReadData/userfiles/image/image001CZ58.jpg


DBT-RCB, ਫ਼ਰੀਦਾਬਾਦ ਨੇ ਵਰਚੁਅਲ ਵਿਧੀ ਰਾਹੀਂ ਤੜਾਸਨ, ਭੱਦਰਾਸਨ, ਵਜਰਾਸਨ, ਉਸਤਰਾਸਨ, ਸ਼ਸ਼ਾਂਕਾਸਨ, ਵਕਰਾਸਨ ਆਦਿ ਜਿਹੇ ਵਿਭਿੰਨ ਆਸਣ ਪ੍ਰਦਰਸ਼ਿਤ ਕਰ ਕੇ ‘ਅੰਤਰਰਾਸ਼ਟਰੀ ਯੋਗ ਦਿਵਸ’ ਮਨਾਇਆ। ਇਸ ਵਰਚੁਅਲ ਸਮਾਰੋਹ ਵਿੱਚ RCB ਦੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।

DBT-ILS, ਭੁਬਨੇਸ਼ਵਰ ਨੇ ਰੋਜ਼ਮੱਰਾ ਦੇ ਜੀਵਨ ਵਿੱਚ ਯੋਗ ਦੀ ਪ੍ਰਸੰਗਿਕਤਾ ਬਾਰੇ ਇੱਕ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ। SOA ਯੂਨੀਵਰਸਿਟੀ ਦੇ ਸ਼੍ਰੀ ਅਖਿਲ ਰਾਣਾ ਨੇ ‘ਬੀ ਵਿਦ ਯੋਗ, ਬੀ ਐਟ ਹੋਮ’ (ਯੋਗ ਨਾਲ ਜੁੜੇ ਰਹੋ, ਘਰ ’ਚ ਰਹੋ) ਸਿਰਲੇਖ ਹੇਠਲੇ ਆਪਣੇ ਖ਼ਾਸ ਭਾਸ਼ਣ’ਚ ਵਿਅਕਤੀਆਂ ਦੀ ਸਰੀਰਕ ਤੇ ਮਾਨਸਿਕ ਦੋਵੇਂ ਤਰ੍ਹਾਂ ਦੀ ਸਿਹਤ ਨਾਲ ਨਿਪਟਣ ਲਈ ਯੋਗ ਦੀ ਪ੍ਰਸੰਗਿਕਤਾ ਅਤੇ ਮਹੱਤਵ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੱਤੀ। ਉਨ੍ਹਾਂ ਘਰ ਅਤੇ ਕੰਮਕਾਜ ਵਾਲੇ ਸਥਾਨ ਉੱਤੇ ਕਰਨਯੋਗ ਯੋਗ ਦੀਆਂ ਕੁਝ ਸਾਧਾਰਣ ਕਸਰਤਾਂ ਕਰ ਕੇ ਵਿਖਾਈਆਂ। ਡਾਇਰੈਕਟਰ ਡਾ. ਅਜੇ ਪਰਿਦਾ ਨੇ ਦੱਸਿਆ ਕਿ ਇਹ ਵਿਗਿਆਨਕ ਤੌਰ ’ਤੇ ਸਿੱਧ ਹੋ ਚੁੱਕਾ ਹੈ ਕਿ ਪ੍ਰਣਾਲੀਬੱਧ ਆਸਣ ਅਭਿਆਸ, ਸਮਰਪਿਤ ਪ੍ਰਾਣਾਯਾਮ, ਚਿੰਤਨ–ਮਨਨ (ਧਿਆਨ) ਅਤੇ ਮੰਤਰ ਸਰੀਰ ਅੰਦਰ ਰੋਗ–ਪ੍ਰਤੀਰੋਧਕ ਸ਼ਕਤੀ ਨੂੰ ਵਿਆਪਕ ਬਣਾਉਂਦੇ ਹਨ, ਤਾਂ ਜੋ ਵਾਇਰਲ ਛੂਤ ਟਲ਼ ਸਕੇ ਅਤੇ ਉਸ ਦਾ ਖ਼ਤਰਾ ਘਟ ਸਕੇ।

DBT-NIAB, ਹੈਦਰਾਬਾਦ ਨੇ ਵੀ ਔਨਲਾਈਨ ਯੋਗ ਪ੍ਰਦਰਸ਼ਨ ਤੇ ਪ੍ਰੈਕਟਿਸ ਸੈਸ਼ਨ ਦਾ ਆਯੋਜਨ ਕੀਤਾ। ਡਾ. ਨਗੇਂਦਰ ਆਰ. ਹੇਗੜੇ, ਡਾਇਰੈਕਟਰ–ਇਨ–ਚਾਰਜ ਨੇ ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਪ੍ਰੋਜੈਕਟ ਸਟਾਫ਼ ਮੈਂਬਰਾਂ ਨੂੰ ਯੋਗ ਦਿਵਸ ਦੇ ਜਸ਼ਨਾਂ ਮੌਕੇ ਔਨਲਾਈਨ ਸ਼ਾਮਲ ਹੋਣ ਅਤੇ ਰੋਜ਼ਾਨਾ ਯੋਗ ਅਭਿਆਸ ਕਰਨ ਲਈ ਉਤਸ਼ਾਹਿਤ ਕੀਤਾ।

DBT–IBSD, ਇੰਫ਼ਾਲ ਨੇ ਡਾ. ਪੀ. ਮਨੀਵੇਲ, ਪ੍ਰਿੰਸੀਪਲ ਵਿਗਿਆਨੀ, ICAR-ਸੈਂਟਰਲ ਟੋਬੈਕੋ ਰਿਸਰਚ ਇੰਸਟੀਚਿਊਟ, ਰਿਸਰਚ ਸਟੇਸ਼ਨ, ਤਾਮਿਲ ਨਾਡੂ, ਡਾ. ਐੱਲ.ਡਬਲਿਯੂ. ਅਨੰਤ, ਮੈਨੇਜਿੰਗ ਡਾਇਰੈਕਟਰ, ਯੋਗ ਫ਼ਿਜ਼ੀਕ ਇੰਸਟੀਚਿਊਟ ਐਂਡ ਸਟੱਡੀਜ਼, ਮਨੀਪੁਰ ਅਤੇ ਸ਼੍ਰੀ ਕੇ. ਥਾਮਸ ਨਿਰੰਜਨ ਕੁਮਾਰ, ਹੈਦਰਾਬਾਦ ਦੇ ਸਿਹਤ ਮਾਹਿਰ ਨੂੰ ‘ਸਰੋਤ ਵਿਅਕਤੀਆਂ’ ਵਜੋਂ ‘ਯੋਗ ਫ਼ਾਰ ਵੈੱਲਨੈੱਸ’ (ਤੰਦਰੁਸਤੀ ਲਈ ਯੋਗ) ਨੂੰ ਆਪੋ–ਆਪਣੀ ਮੁਹਾਰਤ ਨਾਲ ਉਜਾਗਰ ਕਰਦਿਆਂ ਭਾਗੀਦਾਰਾਂ ਨੂੰ ਸੰਬੋਧਨ ਕਰਨ ਲਈ ਸੱਦਿਆ; ਜਿਨ੍ਹਾਂ ਦੱਸਿਆ ਕਿ ਯੋਗ ਕਿਵੇਂ ਮਨੁੱਖੀ ਸਰੀਰ ਲਈ ਫ਼ਾਇਦੇਮੰਦ ਹੋ ਸਕਦਾ ਹੈ।

DBT-NCCS, ਪੁਣੇ ਅਤੇ DBT NBRC, ਫ਼ਰੀਦਾਬਾਦ ਨੇ ਵੀ ‘ਕੌਮਨ ਯੋਗ ਪ੍ਰੋਟੋਕੋਲ’ (CYP) ਅਨੁਸਾਰ 45 ਮਿੰਟਾਂ ਦੇ ਯੋਗ ਸੈਸ਼ਨ ਦਾ ਆਯੋਜਨ ਕੀਤਾ। ਮੁਲਾਜ਼ਮ, ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਖੋਜਕਾਰ ਇਸ ’ਚ ਕੋਵਿਡ–19 ਕਾਰਨ ਸਮਾਜਕ ਦੂਰੀ ਦੇ ਪ੍ਰੋਟੋਕੋਲਜ਼ ਦਾ ਖ਼ਿਆਲ ਰੱਖਦੇ ਹੋਏ ਵਰਚੁਅਲ ਵਿਧੀ ਰਾਹੀਂ ਸ਼ਾਮਲ ਹੋਏ।

DBT-RGCB, ਥਿਰੂਵਨੰਥਾਪੁਰਮ ਨੇ ਸਵੇਰੇ ਜਲਦੀ ਸੰਸਥਾਨ ਦੇ ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਲਈ ਲਾਈਵ ਤੇ ਔਨਲਾਈਨ ਯੋਗ ਸੈਸ਼ਨ ਕਰਵਾਇਆ। ਔਨਲਾਈਨ ਯੋਗ ਸੈਸ਼ਨ ਸਵੇਰੇ 6 ਵਜੇ ਸ਼ੁਰੂ ਹੋਇਆ, ਜਦ ਕਿ ਲਾਈਵ ਸੈਸ਼ਨ ਦੀ ਸ਼ੁਰੂਆਤ ਛੋਟੇ ਸਮੂਹ ਨਾਲ ਸਵੇਰੇ 7:30 ਵਜੇ ਹੋਈ।

https://static.pib.gov.in/WriteReadData/userfiles/image/image00381O9.jpghttps://static.pib.gov.in/WriteReadData/userfiles/image/image004LW3K.jpg

 

RGCB ਦੇ ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਲਈ  ਇੱਕ ਗੱਲਬਾਤ ਵੀ ਰੱਖੀ ਗਈ। ਡਾ. ਟੀਪੀ ਸਸੀਕੁਮਾਰ, ਪੁਲਾੜ ਵਿਗਿਆਨ, ਜਨਤਕ ਬੁਲਾਰੇ, ਜੀਵਨ ਮਾਰਗ–ਦਰਸ਼ਕ ਤੇ ਸਿੱਖਿਆ ਸ਼ਾਸਤਰੀ ਨੇ ਯੋਗ ਤੇ ਧਿਆਨ ਦੀ ਵਰਤੋਂ ਕਰਦਿਆਂ ਸਰੀਰਕ, ਭਾਵਨਾਤਮਕ, ਮਨੋਵਿਗਿਆਨਕ, ਸਮਾਜਕ ਤੇ ਵਾਤਾਵਰਣਕ ਤੰਦਰੁਸਤੀ ਦੀ ਗੱਲ ਕੀਤੀ। ਉਨ੍ਹਾਂ ਜਨੂੰਨ ਤੇ ਅਭਿਆਸ ਨੂੰ ਇੱਕ ਸੰਚਾਲਕ–ਸ਼ਕਤੀ ਵਜੋਂ ਨਾ ਕੇਵਲ ਯੋਗ ਲਈ, ਸਗੋਂ ਜੀਵਨ ਦੇ ਹੋਰ ਅਭਿਆਸ ਵਿੱਚ ਮਹੱਤਵ ਉੱਤੇ ਵੀ ਜ਼ੋਰ ਦਿੱਤਾ।

****

ਐੱਸਐੱਸ/ਆਰਪੀ (ਡੀਬੀਟੀ)


(Release ID: 1729435) Visitor Counter : 260


Read this release in: English , Urdu , Hindi , Tamil , Telugu