ਖੇਤੀਬਾੜੀ ਮੰਤਰਾਲਾ
ਭਾਰਤ ਤੇ ਫਿਜੀ ਨੇ ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਵਿੱਚ ਸਹਿਯੋਗ ਲਈ ਇੱਕ ਸਮਝੌਤੇ ਤੇ ਦਸਤਖ਼ਤ ਕੀਤੇ
ਸਮਝੌਤਾ ਦੋਨਾਂ ਮੁਲਕਾਂ ਵਿਚਾਲੇ ਬਹੁਪੱਚੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ
Posted On:
22 JUN 2021 4:04PM by PIB Chandigarh
ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਅਤੇ ਫਿਜੀ ਦੇ ਖੇਤੀਬਾੜੀ ਅਤੇ ਵਾਟਰ ਵੇਅਜ਼ ਅਤੇ ਵਾਤਾਵਰਣ ਮੰਤਰੀ ਡਾਕਟਰ ਮਹੇਂਦਰਾ ਰੈੱਡੀ ਨੇ ਅੱਜ ਇੱਕ ਵਰਚੁਅਲ ਮੀਟਿੰਗ ਵਿੱਚ ਭਾਰਤ ਅਤੇ ਫਿਜੀ ਵਿਚਾਲੇ ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਵਿੱਚ ਸਹਿਯੋਗ ਲਈ ਇੱਕ ਸਮਝੌਤੇ ਤੇ ਦਸਤਖ਼ਤ ਕੀਤੇ ।
ਇਸ ਮੌਕੇ ਸ਼੍ਰੀ ਤੋਮਰ ਨੇ ਕਿਹਾ ਕਿ ਭਾਰਤ "ਵਾਸੂਦੇਵ ਕਟੁੰਬਕਮ" ਦੀ ਭਾਵਨਾ ਵਿੱਚ ਯਕੀਨ ਰੱਖਦਾ ਹੈ । ਭਾਰਤ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਤਹਿਤ ਕੋਰੋਨਾ ਮਹਾਮਾਰੀ ਦੌਰਾਨ ਇਸੇ ਭਾਵਨਾ ਨਾਲ ਸਾਰੇ ਮੁਲਕਾਂ ਦੀ ਸਹਾਇਤਾ ਕੀਤੀ ਹੈ । ਸ਼੍ਰੀ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਸ਼ੁਰੂ ਤੋਂ ਹੀ ਪਿੰਡਾਂ ਦੇ ਵਿਕਾਸ ਅਤੇ ਖੇਤੀਬਾੜੀ ਤੇ ਕੇਂਦਰਿਤ ਹਨ । ਇਸ ਦਿਸ਼ਾ ਵਿੱਚ ਦੇਸ਼ ਵਿੱਚ ਕਈ ਮਜ਼ਬੂਤ ਕਦਮ ਚੁੱਕੇ ਗਏ ਹਨ , ਜਿਵੇਂ ਇੱਕ ਲੱਖ ਕਰੋੜ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਕਾਇਮ ਕਰਨਾ ਅਤੇ 10,000 ਐੱਫ ਪੀ ਓਜ਼ ਬਣਾਉਣਾ । ਕੋਰੋਨਾ ਮਹਾਮਾਰੀ ਦੌਰਾਨ ਕਿਸਾਨਾਂ ਨੂੰ 2 ਲੱਖ ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ ਹਨ ਅਤੇ ਸਿੱਟੇ ਵਜੋਂ ਪਹਿਲਾਂ ਨਾਲੋਂ ਵਧੇਰੇ ਉਤਪਾਦਨ ਅਤੇ ਆਮਦਨ ਪ੍ਰਾਪਤ ਕੀਤੀ ਗਈ ਹੈ ।
ਸ਼੍ਰੀ ਤੋਮਰ ਨੇ ਕਿਹਾ ਕਿ ਭਾਰਤ ਅਤੇ ਫਿਜੀ ਵਿਚਾਲੇ ਸੁਖਾਵੇਂ ਅਤੇ ਦੋਸਤਾਨਾ ਸਬੰਧ ਆਪਸੀ ਇੱਜਤ ਮਾਣ , ਸਹਿਯੋਗ ਅਤੇ ਮਜ਼ਬੂਤ ਸਭਿਆਚਾਰ ਅਤੇ ਲੋਕਾਂ ਦੇ ਲੋਕਾਂ ਨਾਲ ਸਬੰਧਾਂ ਤੇ ਅਧਾਰਿਤ ਹਨ । ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਇਤਿਹਾਸਕ ਫਿਜੀ ਦੌਰਾ ਅਤੇ ਭਾਰਤ ਪ੍ਰਸ਼ਾਂਤ ਦੀਪ ਸਹਿਯੋਗ ਲਈ ਪਹਿਲੇ ਫੋਰਮ ਨੇ ਫਿਜੀ ਨਾਲ ਭਾਰਤੀ ਰੁਝਾਨ ਅਤੇ ਪ੍ਰਸ਼ਾਂਤ ਸਾਗਰ ਵਿੱਚ ਇੱਕ ਨਵਾਂ ਉਛਾਲ ਦਿੱਤਾ ਹੈ । ਅੱਜ ਸਮਝੌਤੇ ਤੇ ਦਸਤਖ਼ਤ ਕੀਤੇ ਜਾਣ ਨਾਲ ਦੋਨਾਂ ਮੁਲਕਾਂ ਵਿਚਾਲੇ ਬਹੁਪੱਖੀ ਸਹਿਯੋਗ ਹੋਰ ਮਜ਼ਬੂਤ ਹੋਣ ਨਾਲ ਇੱਕ ਮੀਲ ਪੱਥਰ ਸਾਬਤ ਹੋਵੇਗਾ ।
ਸ਼੍ਰੀ ਤੋਮਰ ਨੇ ਕਿਹਾ ,"ਅਨਾਜ ਅਤੇ ਖੇਤੀਬਾੜੀ ਬਹੁਤ ਨੇੜਿਓਂ ਜਲਵਾਯੂ ਪਰਿਵਰਤਣ ਨਾਲ ਸਬੰਧ ਰੱਖਦੇ ਹਨ । ਦੋਨੋਂ ਮੁਲਕ ਇਸ ਸਬੰਧ ਵਿੱਚ ਵਿਸ਼ਵੀ ਚੁਣੌਤੀਆਂ ਨਾਲ ਨਜਿੱਠਣ ਲਈ ਸਹਿਯੋਗ ਕਰ ਰਹੇ ਹਨ । ਕੋਰੋਨਾ ਮਹਾਮਾਰੀ ਦੇ ਬਾਵਜੂਦ ਅਸੀਂ ਫਿਜੀ ਵੱਲੋਂ ਬੇਨਤੀ ਕਰਨ ਤੇ ਫਲਾਂ ਅਤੇ ਸਬਜ਼ੀਆਂ ਦੀਆਂ 14 ਕਿਸਮਾਂ ਦੇ 7 ਟਨ ਬੀਜ ਵੰਡਣ ਯੋਗ ਹੋਏ ਹਾਂ ਅਤੇ ਇਹ ਭਾਰਤ ਸਰਕਾਰ ਦੀ ਗਰਾਂਟ ਤੂਫਾਨ ਯਾਸਾ ਤੋਂ ਪ੍ਰਭਾਵਿਤ ਭਾਈਚਾਰੇ ਦੀ ਰੋਜ਼ੀ ਰੋਟੀ ਨੂੰ ਫਿਰ ਤੋਂ ਬਹਾਲ ਕਰਨ ਲਈ ਹੈ"। ਫਿਜੀ ਦੇ ਮੰਤਰੀ ਡਾਕਟਰ ਰੈੱਡੀ ਨੇ ਸਮਝੌਤੇ ਤੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਦੋਨੋਂ ਮੁਲਕ ਇਸੇ ਭਾਵਨਾ ਨਾਲ ਆਪਣੇ ਆਪਸੀ ਸਬੰਧ ਗਤੀਸ਼ੀਲ ਰੱਖਣਗੇ ।
ਸਮਝੌਤਾ ਡੇਅਰੀ ਉਦਯੋਗ ਵਿਕਾਸ , ਰੂਟ ਫਸਲ ਵਿਭਿੰਨਤਾ , ਪਾਣੀ ਸਰੋਤ ਪ੍ਰਬੰਧਨ , ਨਾਰੀਅਲ ਉਦਯੋਗ ਵਿਕਾਸ , ਫੂਡ ਪ੍ਰੋਸੈਸਿੰਗ ਉਦਯੋਗ ਵਿਕਾਸ , ਖੇਤੀਬਾੜੀ ਮਸ਼ੀਨੀਕਰਨ , ਬਾਗਬਾਨੀ ਉਦਯੋਗ ਵਿਕਾਸ , ਖੇਤੀਬਾੜੀ ਖੋਜ , ਐਨੀਮਲ ਹਸਬੈਂਡਰੀ , ਪੈਸਟ ਅਤੇ ਡਿਜ਼ੀਜ਼ ਕਲਟੀਵੇਸ਼ਨ , ਵੈਲਿਊ ਐਡੀਸ਼ਨ ਅਤੇ ਮਾਰਕਿਟਿੰਗ , ਪੋਸਟ ਹਾਰਵੈਸਟ ਅਤੇ ਮਿਲਿੰਗ , ਬ੍ਰਿਡਿੰਗ ਅਤੇ ਐਗਰੋਨੋਮੀ ਦੇ ਖੇਤਰਾਂ ਵਿੱਚ ਸਹਿਯੋਗ ਮੁਹੱਈਆ ਕਰੇਗਾ ।
ਭਾਰਤ ਸਰਕਾਰ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਅਤੇ ਗੋਰਮਿੰਟ ਆਫ ਰਿਪਬਲਿਕ ਆਫ ਫਿਜੀ ਦੇ ਖੇਤੀਬਾੜੀ ਮੰਤਰਾਲੇ ਦੋਨਾਂ ਧਿਰਾਂ ਵੱਲੋਂ ਲਾਗੂ ਕਰਨ ਵਾਲੀਆਂ ਏਜੰਸੀਆਂ ਹੋਣਗੀਆਂ ।
ਸਮਝੌਤੇ ਤਹਿਤ ਇੱਕ ਸੰਯੁਕਤ ਕੰਮਕਾਜੀ ਗਰੁੱਪ ਸਥਾਪਿਤ ਕੀਤਾ ਜਾਵੇਗਾ , ਜੋ ਇਸ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਅਮਲ ਪ੍ਰਕਿਰਿਆ ਅਤੇ ਯੋਜਨਾ ਅਤੇ ਸਹਿਯੋਗ ਪ੍ਰੋਗਰਾਮਾਂ ਦੀਆਂ ਸਿਫਾਰਸ਼ਾਂ ਕਰੇਗਾ । ਵਰਕਿੰਗ ਗਰੁੱਪ ਹੋਰ ਦੋ ਸਾਲਾਂ ਬਾਅਦ ਫਿਜੀ ਅਤੇ ਭਾਰਤ ਵਿੱਚ ਵਿਕਲਪੀ ਢੰਗ ਨਾਲ ਆਪਣੀਆਂ ਮੀਟਿੰਗਾਂ ਕਰੇਗਾ ।
ਇਹ ਸਮਝੌਤਾ ਦਸਤਖ਼ਤ ਕਰਨ ਦੀ ਤਰੀਕ ਤੋਂ 5 ਸਾਲਾਂ ਲਈ ਵੈਧ ਹੋਵੇਗਾ ਅਤੇ ਦੋਨੋਂ ਧਿਰਾਂ ਇਸ ਦੀ ਮਿਆਦ ਵਿੱਚ ਕਿਸੇ ਤਰ੍ਹਾਂ ਦੇ ਪਰਿਵਰਤਣ ਨੂੰ ਮਨਜ਼ੂਰੀ ਲਿਖਤੀ ਰੂਪ ਵਿੱਚ ਦੇਣਗੀਆਂ ।
*******************
ਏ ਪੀ ਐੱਸ / ਜੇ ਕੇ
(Release ID: 1729431)
Visitor Counter : 238