ਕੋਲਾ ਮੰਤਰਾਲਾ
ਕੋਲਾ ਖਾਣਾਂ ਦੀ ਨਿਲਾਮੀ ਦੀ ਸਮਾਂ ਸੀਮਾ ਵਿੱਚ ਸੋਧ
ਬੋਲੀ ਲਈ ਮਿਤੀ ਵਧਾ ਕੇ 08 ਜੁਲਾਈ 2021 ਕੀਤੀ ਗਈ
प्रविष्टि तिथि:
22 JUN 2021 4:02PM by PIB Chandigarh
ਕੋਲਾ ਮੰਤਰਾਲਾ ਨੇ ਅੱਜ ਬੋਲੀ ਲਈ ਸਮਾਂ ਸੀਮਾ ਨੂੰ ਸੋਧਦਿਆਂ (ਕੋਲ ਖਾਣਾਂ (ਵਿਸ਼ੇਸ਼ ਵਿਵਸਥਾਵਾਂ) ਐਕਟ 2015 ਤਹਿਤ ਬੋਲੀ ਦੀ 12ਵੀਂ ਟ੍ਰੈਂਚੀ), (ਖਾਣਾਂ ਅਤੇ ਖਣਿਜ ਤਹਿਤ ਬੋਲੀ ਦੀ ਦੂਜੀ ਟ੍ਰੈਂਚੀ (ਵਿਕਾਸ ਅਤੇ ਰੈਗੂਲੇਸ਼ਨਸ ਐਕਟ 1957) ਲਈ ਇੱਕ ਨੋਟਿਸ ਜਾਰੀ ਕੀਤਾ ਹੈ ।
ਮੰਤਰਾਲੇ ਨੇ ਕਿਹਾ ਹੈ ਕਿ 25 ਮਾਰਚ 2021 ਨੂੰ ਟੈਂਡਰ ਲੈਣ ਲਈ ਨੋਟਿਸ ਨੂੰ ਜਾਰੀ ਰੱਖਦਿਆਂ ਬੋਲੀ ਦੇਣ ਵਾਲਿਆਂ ਲਈ ਪੰਜੀਕਰਨ ਦੀ ਆਖਰੀ ਤਰੀਕ ਅਤੇ ਐੱਮ ਐੱਸ ਟੀ ਸੀ ਵੈੱਬਸਾਈਟ ਉੱਪਰ ਟੈਂਡਰ ਦਸਤਾਵੇਜ਼ਾਂ ਦੀ ਸੇਧ ਅਤੇ ਬੋਲੀ ਲਈ ਤਰੀਕ ਨੂੰ ਸੋਧਿਆ ਗਿਆ ਹੈ । ਬੋਲੀ ਦੀ ਤਰੀਕ ਵੀਰਵਾਰ 08 ਜੁਲਾਈ 2021 ਤੱਕ ਵਧਾ ਦਿੱਤੀ ਗਈ ਹੈ । ਸੋਧੀ ਹੋਈ ਸਮਾਂ ਸੂਚੀ ਐੱਮ ਐੱਸ ਟੀ ਸੀ ਵੈੱਬਸਾਈ ਤੇ ਅਪਲੋਡ ਕੀਤੀ ਜਾਵੇਗੀ ।
ਨੋਟਿਸ ਤੇ ਪਹੁੰਚ ਕਰਨ ਲਈ ਹੇਠ ਲਿਖੇ ਲਿੰਕ ਤੇ ਕਲਿੱਕ ਕਰੋ ।
http://www.coal.nic.in/sites/default/files/2021-06/22-06-2021.pdf
************************
ਐੱਸ ਐੱਸ / ਕੇ ਪੀ
(रिलीज़ आईडी: 1729428)
आगंतुक पटल : 217