ਬਿਜਲੀ ਮੰਤਰਾਲਾ
ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐੱਨਟੀਪੀਸੀ) ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
Posted On:
21 JUN 2021 12:47PM by PIB Chandigarh
ਬਿਜਲੀ ਮੰਤਰਾਲੇ ਅਧੀਨ ਆਉਂਦੇ ਇੱਕ ਮਹਾਰਤਨ ਕੇਂਦਰੀ ਪਬਲਿਕ ਸੈਕਟਰ ਅਦਾਰੇ (ਸੀਪੀਐੱਸਯੂ), ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐੱਨਟੀਪੀਸੀ) ਨੇ ਅੱਜ ਵਰਚੁਅਲ ਮਾਧਿਅਮ ਜ਼ਰੀਏ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ।
ਐੱਨਟੀਪੀਸੀ ਦੀ ਸ਼ਕਤੀ ਇਸ ਦੇ ਪ੍ਰੇਰਿਤ, ਅਨੁਸ਼ਾਸਤ ਅਤੇ ਦਕਸ਼ ਸਟਾਫ ਵਿੱਚ ਸਮੋਈ ਹੋਈ ਹੈ, ਜੋ ਕਿਸੇ ਵੀ ਸਥਿਤੀ ਵਿੱਚ ਦੇਸ਼ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਦੁਨੀਆ ਦਾ ਸਾਥ ਨਿਭਾਉਂਦੇ ਹੋਏ, ਐੱਨਟੀਪੀਸੀ ਊਂਚਾਹਾਰ ਨੇ ਵੀ ਯੋਗ ਦਿਵਸ ਮਨਾਉਣ ਲਈ ਵੀਡੀਓ ਕਾਨਫਰੰਸਿੰਗ ਦਾ ਸਹਾਰਾ ਲਿਆ, ਤਾਂ ਜੋ ਪਰਿਵਾਰ ਨਾਲ ਘਰ ਵਿੱਚ ਹੀ ਯੋਗ ਅਭਿਆਸ ਕੀਤਾ ਜਾ ਸਕੇ।
ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ ‘ਤੇ, ਐੱਨਟੀਪੀਸੀ ਊਂਚਾਹਾਰ ਵਿਖੇ ਵੀਡੀਓ ਕਾਨਫਰੰਸ ਦੁਆਰਾ ਯੋਗ ਅਭਿਆਸ ਕੀਤਾ ਗਿਆ। ਸੀਨੀਅਰ ਅਧਿਕਾਰੀਆਂ ਨੇ ਬਾਲ ਭਵਨ ਵਿਖੇ ਯੋਗਾ ਸੈਸ਼ਨ ਕੀਤਾ ਅਤੇ ਹੋਰ ਕਰਮਚਾਰੀਆਂ ਨੇ ਵੀਡੀਓ ਕਾਨਫਰੰਸ ਦੁਆਰਾ ਯੋਗ ਅਭਿਆਸ ਕੀਤਾ। ਯੋਗ ਅਭਿਆਸ ਦੀ ਸ਼ੁਰੂਆਤ ਤੋਂ ਪਹਿਲਾਂ, ਐੱਨਟੀਪੀਸੀ ਊਂਚਾਹਰ ਦੇ ਮੁੱਖ ਮਹਾਂਪ੍ਰਬੰਧਕ ਸ਼੍ਰੀ ਭੋਲਾ ਨਾਥ ਨੇ ਆਪਣੇ ਸੰਬੋਧਨ ਵਿੱਚ ਕਿਹਾ 'ਸਾਡਾ ਉਦੇਸ਼ ਸ਼ਾਂਤੀ, ਸਦਭਾਵਨਾ ਅਤੇ ਤਰੱਕੀ ਲਈ ਯੋਗ ਹੋਣਾ ਚਾਹੀਦਾ ਹੈ'। ਉਨ੍ਹਾਂ ਨੇ ਯੋਗ ਦਾ ਸੰਦੇਸ਼ ਫੈਲਾਉਣ ਲਈ ਐੱਨਟੀਪੀਸੀ ਕਰਮੀਆਂ ਦੀ ਪ੍ਰਸ਼ੰਸਾ ਕੀਤੀ। ਭਾਰਤ ਆਧੁਨਿਕ ਯੋਗ ਦੇ ਸੰਦੇਸ਼ ਨੂੰ ਸ਼ਹਿਰਾਂ ਤੋਂ ਪਿੰਡਾਂ ਅਤੇ ਗਰੀਬਾਂ ਅਤੇ ਕਬਾਇਲੀ ਕਮਿਊਨਿਟੀ ਦੇ ਘਰਾਂ ਤੱਕ ਫੈਲਾਉਣ ਵਿੱਚ ਲੱਗਾ ਹੋਇਆ ਹੈ। ਉਨ੍ਹਾਂ ਯੋਗਾ ਨੂੰ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਉਣ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ।
ਐੱਨਟੀਪੀਸੀ ਊਂਚਾਹਾਰ ਦੇ ਕਰਮਚਾਰੀਆਂ ਨੇ ਆਪਣੇ-ਆਪਣੇ ਘਰਾਂ 'ਤੇ ਪਰਿਵਾਰ ਨਾਲ ਯੋਗ ਸਭਿਆਚਾਰ ਦਾ ਪੋਸ਼ਣ ਕੀਤਾ।
ਇਹ ਵਰਣਨ ਯੋਗ ਹੈ ਕਿ ਭਾਰਤ ਸਰਕਾਰ ਦੁਆਰਾ 2014 ਵਿੱਚ ਜਦੋਂ ਤੋਂ ਯੋਗ ਅਭਿਆਸ ਸ਼ੁਰੂ ਕੀਤਾ ਗਿਆ ਸੀ ਉਦੋਂ ਤੋਂ ਹੀ ਇਹ ਪ੍ਰੋਗਰਾਮ ਐੱਨਟੀਪੀਸੀ ਊਂਚਾਹਾਰ ਵਿੱਚ ਸੰਪੂਰਨ ਇਕਜੁੱਟਤਾ ਨਾਲ ਮਨਾਇਆ ਜਾਂਦਾ ਹੈ। ਪ੍ਰੋਗਰਾਮ ਦਾ ਪ੍ਰਬੰਧ ਬਹੁਤ ਹੀ ਯੋਜਨਾਬੱਧ ਢੰਗ ਨਾਲ ਕੀਤਾ ਗਿਆ, ਜਿਸ ਵਿੱਚ ਸਾਰੇ ਵਰਗਾਂ ਨੇ ਭਾਗ ਲਿਆ।
******
ਐੱਸਐੱਸ / ਆਈਜੀ
(Release ID: 1729384)
Visitor Counter : 139