ਆਯੂਸ਼

ਪ੍ਰਧਾਨ ਮੰਤਰੀ ਨੇ 7ਵੇਂ ਅੰਤਰਰਾਸ਼ਟਰੀ ਯੋਗ ਦਿਵਸ (IDY) ਦੇ ਅਵਸਰ ‘ਤੇ ਪ੍ਰਮੁੱਖ ਪਹਿਲਾਂ ਦਾ ਐਲਾਨ ਕੀਤਾ


ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਗਤੀਵਿਧੀਆਂ 1 ਲੱਖ ਤੋਂ ਵੱਧ ਪਿੰਡਾਂ ਤੱਕ ਪਹੁੰਚੀਆਂ

Posted On: 21 JUN 2021 6:40PM by PIB Chandigarh

‘ਅੰਤਰਰਾਸ਼ਟਰੀ ਯੋਗ ਦਿਵਸ’ (IDY) ਦਾ 7ਵਾਂ ਸੰਸਕਰਣ ਪੂਰੀ ਦੁਨੀਆ ’ਚ ਇਕਜੁੱਟਤਾ ਨਾਲ ਮਨਾਇਆ ਗਿਆ; ਜਿਸ ਦੌਰਾਨ ਕੁਝ ਸਮਾਰੋਹ ਅਸਲ ਵਿੱਚ ਪਰ ਸੀਮਤ ਹਾਜ਼ਰੀ ਨਾਲ ਹੋਏ ਤੇ ਜਿੱਥੇ ਕੋਵਿਡ ਪਾਬੰਦੀ ਹਾਲੇ ਲਾਗੂ ਹਨ, ਉੱਥੇ ਲੋਕਾਂ ਨੇ ਘਰਾਂ ਤੋਂ ਹੀ ਇਨ੍ਹਾਂ ਸਮਾਰੋਹਾਂ ’ਚ ਸ਼ਿਰਕਤ ਕੀਤੀ। ‘ਅੰਤਰਰਾਸ਼ਟਰੀ ਯੋਗ ਦਿਵਸ’ ਨਾਲ ਸਬੰਧਿਤ ਗਤੀਵਿਧੀਆਂ ਅੱਜ ਇੱਕ ਲੱਖ ਤੋਂ ਵੀ ਵੱਧ ਪਿੰਡਾਂ ਤੱਕ ਪਹੁੰਚੀਆਂ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਮੌਕੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਸਾਡੇ ਜੀਵਨਾਂ ਵਿੱਚ ਸਿਹਤ ਤੇ ਤੰਦਰੁਸਤੀ ਨੂੰ ਕਾਇਮ ਰੱਖਣ ਦੀ ਭੂਮਿਕਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ’ਚ ਮਹਾਮਾਰੀ ਦੌਰਾਨ ਯੋਗ ਕਿਵੇਂ ਆਸ ਦੀ ਕਿਰਨ ਬਣਿਆ ਰਿਹਾ ਹੈ। ਭਾਵੇਂ ਪਿਛਲੇ ਦੋ ਵਰ੍ਹਿਆਂ ਦੇ ਦੌਰਾਨ ਕੋਈ ਵੱਡਾ ਸਮਾਰੋਹ ਇਸ ਸਬੰਧੀ ਨਹੀਂ ਕੀਤਾ ਗਿਆ ਪਰ ਪੂਰੀ ਦੁਨੀਆ ’ਚ ਯੋਗ ਲਈ ਜੋਸ਼ ਅਤੇ ਉਤਸ਼ਾਹ ਘਟਿਆ ਨਹਂ ਹੈ। ਇਸ ਦੇ ਨਾਲ ਹੀ ਉਨ੍ਹਾਂ ਯੋਗ ਦੁਆਰਾ ਨਿਭਾਈ ਗਈ ਭੂਮਿਕਾ ਅਤੇ ਆਉਣ ਵਾਲੇ ਵਰ੍ਹਿਆਂ ਦੌਰਾਨ ਨਿਜੀ ਤੰਦਰੁਸਤੀ ਦਾ ਇੱਕ ਵਧੇਰੇ ਸਮੁੱਚਾ ਦ੍ਰਿਸ਼ ਅਪਣਾਉਣ ਨੂੰ ਉਜਾਗਰ ਕੀਤਾ ਅਤੇ ਸਰੀਰਕ ਤੇ ਮਾਨਸਿਕ ਇਹ ਦੋਵੇਂ ਗੱਲਾਂ ਇਸ ਵਰ੍ਹੇ ਦੇ ਵਿਸ਼ੇ (#YogaforWellness) ਵਿੱਚ ਮੌਜੂਦ ਹਨ।

 

ਪ੍ਰਧਾਨ ਮੰਤਰੀ ਨੇ ‘mYoga’ ਐਪਲੀਕੇਸ਼ਨ ਵੀ ਲਾਂਚ ਕੀਤੀ, ਜਿਸ ਨੂੰ ਆਯੁਸ਼ ਮੰਤਰਾਲੇ ਦੇ ‘ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਟਿਊਟ ਆਵ੍ ਯੋਗ’ ਨੇ ‘’ਵਿਸ਼ਵ ਸਿਹਤ ਸੰਗਠਨ (WHO) ਦੀ ਭਾਈਵਾਲੀ ਨਾਲ ਵਿਕਸਤ ਕੀਤਾ ਹੈ। ਇਸ ਐਪਲੀਕੇਸ਼ਨ ਵਿੱਚ ਆਮ ਯੋਗ ਪ੍ਰੋਟੋਕੋਲ ਉੱਤੇ ਅਧਾਰਿਤ ਸਿਖਲਾਈ ਤੇ ਅਭਿਆਸ ਨਾਲ ਸਬੰਧਿਤ ਵੀਡੀਓਜ਼ ਤੇ ਆਡੀਓਜ਼ ਹੋਣਗੀਆਂ, ਜਿਨ੍ਹਾਂ ਦੀ ਵਰਤੋਂ ਸਭਨਾਂ ਦੁਆਰਾ ‘ਇੱਕ ਵਿਸ਼ਵ, ਇੱਕ ਸਿਹਤ’ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤੀ ਜਾ ਸਕਦੀ ਹੈ।

 

ਅੱਜ ਇੱਕ ਹੋਰ ਵਰਨਣਯੋਗ ਖ਼ਾਸੀਅਤ ਇਹ ਰਹੀ ਕਿ ‘ਆਰੋਗਯ ਫ਼ਾਊਂਡੇਸ਼ਨ ਆਵ੍ ਇੰਡੀਆ’ ਅਤੇ ‘ਸਾਂਝੇ ਸੇਵਾ ਕੇਂਦਰਾਂ’ ਰਾਹੀਂ ਇੱਕ ਲੱਖ ਤੋਂ ਵੱਧ ਪਿੰਡਾਂ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ‘ਆਰੋਗਯ ਫ਼ਾਊਂਡੇਸ਼ਨ’ ਮਈ ਮਹੀਨੇ ਤੋਂ ਅੰਤਰਰਾਸ਼ਟਰੀ ਯੋਗ ਦਿਵਸ ਲਈ ਆਪਣੇ ਵਲੰਟੀਅਰਾਂ ਨੂੰ ਸਿਖਲਾਈ ਦਿੰਦੀ ਆ ਰਹੀ ਸੀ ਅਤੇ ਅੱਜ ਉਨ੍ਹਾਂ ਪੂਰੇ ਦੇਸ਼ ਦੇ ‘ਏਕਲ ਵਿਦਿਅਲਿਆਂ’ ਦੇ ਵਿਆਪਕ ਨੈੱਟਵਰਕ ਦੀ ਮਦਦ ਨਾਲ ਸਮਾਰੋਹ ਨੂੰ ਨੇਪਰੇ ਚਾੜ੍ਹਿਆ। ਆਰੋਗਯ ਫ਼ਾਊਂਡੇਸ਼ਨ ਦੁਆਰਾ ਆਯੋਜਿਤ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਗਰਾਮ ਇਸ ਦੇ ‘ਏਕਲ ਅਭਿਆਨ’ ਰਾਹੀਂ ਉੱਤਰ ਪ੍ਰਦੇਸ਼ ਦੇ 18 ਹਜ਼ਾਰ ਤੋਂ ਵੱਧ ਪਿੰਡਾਂ ਤੱਕ ਪਹੁੰਚਿਆ ਅਤੇ ਇੰਝ ਹੀ ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਤੇ ਝਾਰਖੰਡ ਦੇ ਅੱਠ–ਅੱਠ ਹਜ਼ਾਰ ਤੋਂ ਵੱਧ ਪਿੰਡਾਂ ਤੱਕ ਇਹ ਸਮਾਰੋਹ ਪੁੱਜਾ। ਪੱਛਮ ਬੰਗਾਲ, ਓਡੀਸ਼ਾ, ਛੱਤੀਸਗੜ੍ਹ, ਜੰਮੂ ਤੇ ਕਸ਼ਮੀਰ, ਬਿਹਾਰ ਤੇ ਆਸਾਮ ਜਿਹੇ ਰਾਜਾਂ ਦੇ ਵੀ ਚਾਰ ਹਜ਼ਾਰ ਤੋਂ ਵੱਧ ਪਿੰਡਾਂ ਨੇ ਅੱਜ ਇਸ ਨੂੰ ਦੇਖਿਆ।

 

ਕੋਵਿਡ–19 ਦੇ ਮੱਦੇ ਨਜ਼ਰ ਅਤੇ ਉਸੇ ਕਾਰਨ ਲੋਕਾਂ ਦੇ ਇਕੱਠੇ ਹੋਣ ਦੀਆਂ ਗਤੀਵਿਧੀਆਂ ਉੱਤੇ ਪਾਬੰਦੀ ਕਰਕੇ ‘ਅੰਤਰਰਾਸ਼ਟਰੀ ਯੋਗ ਦਿਵਸ’ 2021 ਦਾ ਪ੍ਰਮੁੱਖ ਸਮਾਰੋਹ ਹੀ ਮੁੱਖ ਰਿਹਾ ਹੈ, ਜਿਸ ਨੂੰ ਟੈਲੀਵਿਜ਼ਨ ਉੱਤੇ ਪ੍ਰਸਾਰਿਤ ਕੀਤਾ ਗਿਆ – ਉੱਧਰ ਆਯੁਸ਼ ਮੰਤਰਾਲੇ ਨੇ ਹੋਰ ਸਬੰਧਿਤ ਧਿਰਾਂ ਦੇ ਤਾਲਮੇਲ ਨਾਲ ਇਸ ਦਿਵਸ ਨੂੰ ਡਿਜੀਟਲ ਤੌਰ ਉੱਤੇ ਮਨਾਉਣ ਦੀ ਇਸ ਸਾਂਝੀ ਕੋਸ਼ਿਸ਼ ਨੂੰ ਅੰਜਾਮ ਦਿੱਤਾ। ਇਸ ਸਮਾਰੋਹ ਨੂੰ ਆਯੁਸ਼ ਰਾਜ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਵੀ ਸੰਬੋਧਨ ਕੀਤਾ ਅਤੇ ‘ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਟਿਊਟ ਆਵ੍ ਯੋਗ’ ਦੁਆਰਾ ਕੀਤੇ ਯੋਗ ਪ੍ਰਦਰਸ਼ਨ ਕਰਕੇ ਵੀ ਵਿਖਾਇਆ ਗਿਆ।

 

ਇਸ ਮੌਕੇ ਆਯੁਸ਼ ਰਾਜ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ 7ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਏ ਜਾਣ ਮੌਕੇ ਹਰੇਕ ਨੂੰ ਮੁਬਾਰਕਬਾਦ ਦਿੱਤੀ ਅਤੇ ਸਾਲ 2014 ਤੋਂ ਪੂਰੀ ਦੁਨੀਆ ਵਿੱਚ ਇਸ ਨੂੰ ਪੂਰੀ ਦੁਨੀਆ ਵਿੱਚ ਮਿਲੀ ਮਾਨਤਾ ਕੇ ਫ਼ਾਇਦਿਆਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਯੋਗ ਅਭਿਆਸ ਨੂੰ ਕਿਵੇਂ ਸਿਰਫ਼ ਭਾਰਤ ਤੱਕ ਹੀ ਮਹਿਦੂਦ ਨਹੀਂ ਮਨਿਆ ਜਾਂਦਾ, ਬਲਕਿ ਇਹ ਪੂਰੀ ਦੁਨੀਆ ਨੂੰ ਭਾਰਤ ਦਾ ਤੋਹਫ਼ਾ ਹੈ, ਜਿਸ ਨੂੰ ਸਭ ਨੇ ਆਪਣਾ ਸਮਝ ਕੇ ਮਾਨਤਾ ਦਿੱਤੀ ਹੈ।

 

ਸੰਬੋਧਨਾਂ ਤੋਂ ਬਾਅਦ ‘ਕੌਮਨ ਯੋਗ ਪ੍ਰੋਟੋਕੋਲ’ ਦਾ ਸਿੱਧਾ ਪ੍ਰਦਰਸ਼ਨ ‘ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਟਿਊਟ ਆਵ੍ ਯੋਗ’ ਦੇ ਮਾਹਿਰਾਂ ਦੁਆਰਾ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਦੂਰਦਰਸ਼ਨ ਦੇ ਸਾਰੇ ਚੈਨਲਾਂ ਉੱਤੇ ਪ੍ਰਦਰਸ਼ਿਤ ਕੀਤਾ ਗਿਆ।

 

ਪੂਰੀ ਦੁਨੀਆ ’ਚ ਵੀ, ‘ਅੰਤਰਰਾਸ਼ਟਰੀ ਯੋਗ ਦਿਵਸ’ ਵਿਭਿੰਨ ਦੇਸ਼ਾਂ ਵਿੱਚ ਮਨਾਇਆ ਜਾ ਰਿਹਾ ਹੈ ਅਤੇ ਕਈ ਦੇਸ਼ ਸਥਾਨਕ ਪੱਧਰ ਉੱਤੇ ਸਥਾਨਕ ਪੱਧਰ ਦੇ ਸਮਾਰੋਹ ਕਰਨਗੇ, ਜਿਵੇਂ–ਜਿਵੇਂ ਉੱਥੇ ਦਿਨ ਚੜ੍ਹਦਾ ਜਾਵੇਗਾ। ਪੂਰੀ ਦੁਨੀਆ ਦੀਆਂ ਭਾਰਤੀ ਮਿਸ਼ਨਾਂ ਦੁਆਰਾ ਆਯੋਜਿਤ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹਾਂ ਦੀਆਂ ਖ਼ਬਰਾਂ ਸਾਂਝੀਆਂ ਕੀਤੀਆਂ; ਜਿੱਥੇ ਉੱਘੀਆਂ ਸ਼ਖ਼ਸੀਅਤਾਂ ਨੇ ਭਾਗ ਲਿਆ। ਅਜਿਹੇ ਕੁਝ ਦੇਸ਼ਾਂ ਵਿੱਚ ਜਮਾਇਕਾ, ਜਪਾਨ, ਗਆਟੇਮਾਲਾ, ਨੇਪਾਲ, ਕੰਬੋਡੀਆ ਤੇ ਵੀਅਤਨਾਮ ਸ਼ਾਮਲ ਹਨ।

 

ਬਹੁਤ ਸਾਰੇ ਦੇਸ਼ਾਂ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਨਾਲ ਸਬੰਧਿਤ ਗਤੀਵਿਧੀਆਂ 21 ਜੂਨ ਤੋਂ ਪਹਿਲਾਂ ਹੀ ਸ਼ੁਰੂ ਹੋ ਗਈਆਂ ਹਨ ਤੇ ਉਹ 24 ਜੂਨ ਤੱਕ ਜਾਰੀ ਰਹਿਣਗੀਆਂ। ਨਿਊ ਯਾਰਕ ਸ਼ਹਿਰ ਦੇ ਟਾਈਮਜ਼ ਸਕੁਏਰ ਵਿਖੇ ‘ਅੰਤਰਰਾਸ਼ਟਰੀ ਯੋਗ ਦਿਵਸ’ ਮਨਾਇਆ ਗਿਆ ਤੇ ਵਾਸ਼ਿੰਗਟਨ ਸਥਿਤ ਭਾਰਤੀ ਦੂਤਾਵਾਸ ਵਿੱਚ ਵੀ ਉਸੇ ਦਿਨ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸੇ ਤਰ੍ਹਾਂ, ਟੋਕੀਓ, ਰਿਆਧ, ਤੇਲ–ਅਵੀਵ, ਅਬੂ ਧਾਬੀ ਅਤੇ ਦੁਬਈ ਸਥਿਤ ਭਾਰਤੀ ਦੂਤਾਵਾਸਾਂ ਵਿੱਚ ’ਚ ਸਮਾਰੋਹ ਆਯੋਜਿਤ ਕੀਤੇ ਗਏ। 

 

ਦੂਰਦਰਸ਼ਨ ਉੱਤੇ ਸਮਾਰੋਹ ਦੇ ਸਿੱਧੇ ਪ੍ਰਸਾਰਣ ਦੌਰਾਨ ਬਹੁਤ ਸਾਰੇ ਯੋਗ ਗੁਰੂਆਂ ਅਤੇ ਪ੍ਰਤੀਨਿਧਾਂ ਨੇ ਆਪੋ–ਆਪਣੀਆਂ ਅੰਤਰ–ਦ੍ਰਿਸ਼ਟੀਆਂ ਵੀ ਸਾਂਝੀਆਂ ਕੀਤੀਆਂ। ਇਨ੍ਹਾਂ ਵਿੱਚ ਸ਼੍ਰੀ ਐੱਚਆਰ ਨਗੇਂਦਰ, ਸ਼੍ਰੀ ਸ਼੍ਰੀ ਰਵੀਸ਼ੰਕਰ, ਸਦਗੁਰੂਜੱਗੀ ਵਾਸੂਦੇਵ, ਸਵਾਮੀ ਚਿਦਾਨੰਦ ਸਰਸਵਤੀ, ਡਾ. ਪ੍ਰਣਵ ਪਾਂਡਯਾ, ਮਾਂ ਹੰਸਾ ਜੀ, ਡਾ. ਡੀਵੀ ਹੇਗੜੇ, ਭੈਣ ਸ਼ਿਵਾਨੀ, ਸਵਾਮੀ ਭਾਰਤੀ ਭੂਸ਼ਣ, ਡਾ. ਓਪੀ ਤਿਵਾੜੀ, ਸ਼੍ਰੀ ਕਮਲੇਸ਼ ਪਟੇਲ ਤੇ ਹੋਰ ਬਹੁਤ ਸ਼ਖ਼ਸੀਅਤਾਂ ਸ਼ਾਮਲ ਹਨ।

 

******

 

ਐੱਮਵੀ/ਐੱਸਕੇ


(Release ID: 1729220) Visitor Counter : 283