ਘੱਟ ਗਿਣਤੀ ਮਾਮਲੇ ਮੰਤਰਾਲਾ

ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ੍ਰੀ ਮੁਖਤਾਰ ਅੱਬਾਸ ਨਕਵੀ ਨੇ ਦੇਸ਼ ਦੇ ਪੇਂਡੂ ਅਤੇ ਦੂਰ ਦੁਰਾਡੇ ਇਲਾਕਿਆਂ ਵਿੱਚ ਕੋਰੋਨਾ ਟੀਕਾਕਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਦੇਸ਼ ਵਿਆਪੀ “ਜਾਨ ਹੈ ਤੋ ਜਹਾਨ ਹੈ” ਮੁਹਿੰਮ ਦੀ ਸ਼ੁਰੂਆਤ ਕੀਤੀ


“ਟੀਕਾਕਰਨ ਤੋਂ ਝਿਝਕ ਕੋਰੋਨਾ ਨੂੰ ਸੱਦਾ ਦੇਣਾ ਹੈ”: ਸ੍ਰੀ ਨਕਵੀ

ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲਾ ਨੇ ਵੱਖ-ਵੱਖ ਸਮਾਜਿਕ-ਵਿਦਿਅਕ ਸੰਸਥਾਵਾਂ, ਗੈਰ ਸਰਕਾਰੀ ਸੰਗਠਨਾਂ ਅਤੇ ਮਹਿਲਾ ਸਵੈ ਸਹਾਇਤਾ ਸਮੂਹਾਂ ਨਾਲ ਮਿਲ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਦੇਸ਼ ਭਰ ਵਿੱਚ ਆਯੋਜਿਤ ਕੀਤੀ ਜਾਏਗੀ

Posted On: 21 JUN 2021 2:35PM by PIB Chandigarh

ਕੇਂਦਰੀ ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਦੇਸ਼ ਦੇ ਪੇਂਡੂ ਅਤੇ ਦੂਰ ਦੁਰਾਡੇ ਇਲਾਕਿਆਂ ਵਿੱਚ ਕੋਰੋਨਾ ਟੀਕਾਕਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇੱਕ ਦੇਸ਼ ਵਿਆਪੀ ਜਾਨ ਹੈ ਤੋ ਜਹਾਨ ਹੈਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਅਤੇ ਨਾਲ ਹੀ ਚੱਲ ਰਹੀ ਟੀਕਾਕਰ ਮੁਹਿੰਮ ਦੇ ਸੰਬੰਧ ਵਿੱਚ ਕੁਝ ਸਵਾਰਥੀ ਤੱਤਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਸ਼ੰਕਾਵਾਂ ਨੂੰ ਖਤਮ ਕਰਨ ਲਈ 'ਕਰੱਸ਼ ਤੇ ਕਰਬ' ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।

ਉੱਤਰ ਪ੍ਰਦੇਸ਼ ਵਿੱਚ ਰਾਮਪੁਰ ਦੇ ਚਮਰੋਆ ਪ੍ਰਾਈਮਰੀ ਹੈਲਥ ਸੈਂਟਰ ਤੋਂ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸ੍ਰੀ ਨਕਵੀ ਨੇ ਕਿਹਾ ਕਿ "ਟੀਕਾਕਰਨ ਤੋਂ ਝਿਝਕ ਕੋਰੋਨਾ ਨੂੰ ਸੱਦਾ ਦੇਣਾ ਹੈ।

ਸ੍ਰੀ ਨਕਵੀ ਨੇ ਕਿਹਾ ਕਿ ਕੁਝ ਸਵਾਰਥੀ ਤੱਤ ਦੇਸ਼ ਦੇ ਕੁਝ ਖੇਤਰਾਂ ਵਿਚ ਕੋਰੋਨਾ ਟੀਕਿਆਂ ਬਾਰੇ ਅਫਵਾਹਾਂ ਅਤੇ ਖਦਸ਼ੇ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ਤੱਤ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਦੇ ਦੁਸ਼ਮਣ ਹੁੰਦੇ ਹਨ।

ਮੰਤਰੀ ਨੇ ਕਿਹਾ ਕਿ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲਾ ਨੇ ਵੱਖ-ਵੱਖ ਸਮਾਜਿਕ-ਵਿਦਿਅਕ ਸੰਸਥਾਵਾਂ, ਐਨਜੀਓਜ ਅਤੇ ਮਹਿਲਾ ਸਵੈ ਸਹਾਇਤਾ ਸਮੂਹਾਂ ਨਾਲ ਮਿਲ ਕੇ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਪੂਰੇ ਦੇਸ਼ ਵਿੱਚ ਆਯੋਜਤ ਕੀਤੀ ਜਾਵੇਗੀ। ਮੁਹਿੰਮ ਅਧੀਨ ਵੱਖ ਵੱਖ ਧਾਰਮਿਕ ਆਗੂ, ਸਮਾਜਿਕ, ਵਿਦਿਅਕ, ਸਭਿਆਚਾਰਕ, ਮੈਡੀਕਲ, ਵਿਗਿਆਨ ਅਤੇ ਹੋਰ ਖੇਤਰਾਂ ਦੇ ਪ੍ਰਮੁੱਖ ਲੋਕ ਟੀਕੇ ਲਗਵਾਉਣ ਲਈ ਲੋਕਾਂ ਨੂੰ ਪ੍ਰਭਾਵਸ਼ਾਲੀ ਸੰਦੇਸ਼ ਦੇਣਗੇ। ਮੁਹਿੰਮ ਤਹਿਤ ਦੇਸ਼ ਭਰ ਵਿੱਚ ਨੁੱਕੜ ਨਾਟਕ ਵੀ ਆਯੋਜਤ ਕੀਤੇ ਜਾਣਗੇ।

ਮੰਤਰੀ ਨੇ ਕਿਹਾ ਕਿ ਦੋ ਮੇਡ ਇਨ ਇੰਡੀਆਕੋਰੋਨਾ ਟੀਕੇ ਸਾਡੇ ਵਿਗਿਆਨੀਆਂ ਦੀ ਸਖਤ ਮਿਹਨਤ ਦਾ ਨਤੀਜਾ ਹਨ ਅਤੇ ਵਿਗਿਆਨਕ ਤੌਰ ਤੇ ਇਹ ਸਾਬਤ ਹੋਇਆ ਹੈ ਕਿ ਇਹ ਟੀਕੇ ਕੋਰੋਨਾ ਵਿਰੁੱਧ ਲੜਾਈ ਵਿਚ ਬਿਲਕੁਲ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹਨ। ਉਨ੍ਹਾਂ ਕਿਹਾ ਕਿ ਹਰੇਕ ਯੋਗ ਵਿਅਕਤੀ ਨੂੰ ਇਹ ਟੀਕਾ ਦੇਸ਼ ਨੂੰ ਕੋਰੋਨਾ ਤੋਂ ਮੁਕਤ ਕਰਨ ਲਈ ਲਗਵਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਰਾਜ ਹਜ ਕਮੇਟੀਆਂ, ਵਕਫ਼ ਬੋਰਡ, ਉਨ੍ਹਾਂ ਨਾਲ ਜੁੜੀਆਂ ਸੰਸਥਾਵਾਂ, ਕੇਂਦਰੀ ਵਕਫ਼ ਕੌਂਸਲ, ਮੌਲਾਨਾ ਆਜ਼ਾਦ ਐਜੁਕੇਸ਼ਨ ਫਾਉਂਡੇਸ਼ਨ, ਵੱਖ ਵੱਖ ਸਮਾਜਿਕ ਅਤੇ ਵਿਦਿਅਕ ਸੰਸਥਾਵਾਂ, ਗੈਰ ਸਰਕਾਰੀ ਸੰਗਠਨਾਂ, ਮਹਿਲਾ ਸਵੈ ਸਹਾਇਤਾ ਸਮੂਹ, ਜੋ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੀ ਨਈ ਰੋਸ਼ਨੀਸਕੀਮ ਅਧੀਨ ਕੰਮ ਰਹੀਆਂ ਹਨ, ਨੂੰ ਜਾਗਰੂਕਤਾ ਮੁਹਿੰਮ "ਜਾਨ ਹੈ ਤੋ ਜਹਾਨ ਹੈ"ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਸੰਸਥਾਵਾਂ ਲੋਕਾਂ ਨੂੰ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਟੀਕਾ ਲਗਵਾਉਣ ਲਈ ਉਤਸ਼ਾਹਤ ਅਤੇ ਪ੍ਰੇਰਿਤ ਕਰਨਗੀਆਂ।

ਦਿੱਲੀ ਦੀ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸੈਯਦ ਅਹਿਮਦ ਬੁਖਾਰੀ ਸਮੇਤ ਵੱਖ ਵੱਖ ਖੇਤਰਾਂ ਦੇ ਧਾਰਮਿਕ ਆਗੂ ਅਤੇ ਪ੍ਰਮੁੱਖ ਲੋਕ; ਫਤਿਹਪੁਰੀ ਮਸਜਿਦ, ਦਿੱਲੀ ਦੇ ਇਮਾਮ, ਮੁਫਤੀ ਮੁਕਰਮ ਅਹਿਮਦ; ਜੈਨ ਗੁਰੂ ਆਚਾਰੀਆ ਲੋਕੇਸ਼ ਮੁਨੀ; ਆਰਕ ਡਾਇਸਿਸ ਦਿੱਲੀ ਦੇ ਆਰਕ ਬਿਸ਼ਪ ਅਨਿਲ ਜੋਸੇਫ ਥੋਮਸ, ਪਾਰਸੀ ਧਾਰਮਿਕ ਆਗੂ ਦਸਤੂਰਜੀ ਦਾਦਾਝਾਂਜੀ, ਪ੍ਰਸਿੱਧ ਸ਼ਿਆ ਧਾਰਮਿਕ ਆਗੂ ਕਾਲਵੇ ਜਵਾਦ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ; ਅਜਮੇਰ ਸ਼ਰੀਫ ਦਰਗਾਹ ਸਜਦਾ ਨਸ਼ੀਨ ਸਈਦ ਜ਼ੈਨੂਲ ਅਬੇਦੀਨ; ਅੰਜੁਮਨ ਸਈਦ ਜਦਗਾਨ, ਦਰਗਾਹ ਅਜਮੇਰ ਸ਼ਰੀਫ ਦੇ ਚੇਅਰਮੈਨ ਹਾਜੀ ਸਯਦ ਮੋਇਨ ਹੁਸੈਨ; ਦਰਗਾਹ ਅਜਮੇਰ ਸ਼ਰੀਫ ਖ਼ਾਦਿਮ ਜਨਾਬ ਸਈਦ ਗੁਲਾਮ ਕਿਬਰੀਆ ਦਸਤਗੀਰ; ਆਲ ਇੰਡੀਆ ਸੂਫੀ ਸੱਜਾਦਾ ਨਸ਼ੀਨ ਚੇਅਰਮੈਨ ਸਈਦ ਨਸੇਰੂਦੀਨ ਚਿਸ਼ਤੀ; ਦਰਗਾਹ ਨਿਜ਼ਾਮੂਦੀਨ, ਦਿੱਲੀ ਸੱਜਦਾ ਨਸ਼ੀਨ ਸਈਦ ਹਮਾਦ ਨਿਜਾਮੀ; ਸ਼ੀਆ ਮਸਜਿਦ, ਦਿੱਲੀ ਇਮਾਮ ਮੌਲਾਨਾ ਮੋਹਮਦ ਅਲੀ ਮੋਹਸਿਨ ਤਕਵੀ; ਇੰਟਰ ਫੇਥ ਹਾਰਮਨੀ ਫਾਉਂਡੇਸ਼ਨ ਆਫ ਇੰਡੀਆ ਦੇ ਬਾਨੀ ਡਾ: ਖਵਾਜਾ ਇਫਤਖ਼ਾਰ ਅਹਿਮਦ; ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ: ਤਾਰਿਕ ਮਨਸੂਰ; ਆਲ ਇੰਡੀਆ ਇਮਾਮ ਸੰਗਠਨ ਦੇ ਚੀਫ ਇਮਾਮ ਡਾ. ਉਮਰ ਅਹਿਮਦ ਇਲਿਆਸੀ; ਮਸ਼ਹੂਰ ਨਿਊਰੋ ਸਰਜਨ ਡਾਕਟਰ ਮਾਜ਼ਦਾ ਟੂਰੈਲ; ਡਾਇਰੈਕਟਰ ਯੂਨੈਸਕੋ ਪਰਜ਼ੋਰ ਅਤੇ ਜੀਯੋ ਪਾਰਸੀ, ਡਾਕਟਰ ਸ਼ੇਰਨਾਜ਼ ਕਾਮਾ, ਬੋਧ ਭਿਕਸ਼ੂ ਕਾਚਆਣ ਸਰਮਨ, ਪ੍ਰਸਿੱਧ ਅਦਾਕਾਰ ਰਾਜੂ ਸ਼੍ਰੀਵਾਸਤਵ, ਬਾਲੀਵੁਡ ਸਿੰਗਰ ਮਿਸ ਨੀਲਮ ਚੋਹਾਨ, ਮਿਸ ਇੰਦਰਾਣੀ ਅਤੇ ਸ਼੍ਰੀ ਵਿਵੇਕ ਮਿਸ਼ਰਾ ਅਤੇ ਹੋਰ ਖੇਤਰਾਂ ਦੀਆਂ ਸ਼ਖਸੀਅਤਾਂ ਪ੍ਰਭਾਵਸ਼ਾਲੀ ਸੰਦੇਸ਼ ਦੇਣਗੀਆਂ ਅਤੇ ਕੋਰੋਨਾ ਟੀਕਾਕਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਅਪੀਲ ਕਰਨਗੀਆਂ।

ਇਨ੍ਹਾਂ ਪ੍ਰਸਿੱਧ ਲੋਕਾਂ ਦੇ ਵੀਡੀਓ ਸੁਨੇਹੇ ਸੋਸ਼ਲ ਮੀਡਿਆ ਪਲੇਟਫਾਰਮਾਂ ਅਤੇ ਹੋਰ ਮਾਧਿਅਮਾਂ ਰਾਹੀਂ ਕੋਰੋਨਾ ਵਾਇਰਸ ਤੇ ਜਾਗਰੂਕਤਾ ਪੈਦਾ ਕਰਨ ਲਈ ਪ੍ਰਚਾਰਤ ਕੀਤੇ ਜਾਣਗੇ। ਦੇਸ਼ ਦੀਆਂ ਕੁਝ ਹੋਰ ਸ਼ਖਸੀਅਤਾਂ ਵੀ ਆਉਣ ਵਾਲੇ ਦਿਨਾਂ ਵਿੱਚ ਮੁਹਿੰਮ ਵਿੱਚ ਸ਼ਾਮਲ ਹੋਣਗੀਆਂ।

ਸ੍ਰੀ ਨਕਵੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਭਾਰਤ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਕੋਰੋਨਾ ਟੀਕਾਕਰਨ ਮੁਹਿੰਮ ਚਲਾ ਰਹੀ ਹੈ। ਦੇਸ਼ ਵਿੱਚ ਹੁਣ ਤੱਕ ਕਰੋੜਾਂ ਲੋਕਾਂ ਦੇ ਟੀਕੇ ਲਗਏ ਜਾ ਚੁੱਕੇ ਹਨ। ਭਾਰਤ ਉਨ੍ਹਾਂ ਦੇਸ਼ਾਂ ਦੀ ਤੁਲਨਾ ਵਿਚ ਕੋਰੋਨਾ ਟੀਕਾਕਰਨ ਵਿਚ ਬਹੁਤ ਅੱਗੇ ਹੈ ਜਿਨ੍ਹਾਂ ਕੋਲ ਪਹਿਲਾਂ ਹੀ ਬਿਹਤਰ ਸਰੋਤ ਅਤੇ ਸਹੂਲਤਾਂ ਸਨ।

ਸ੍ਰੀ ਨਕਵੀ ਨੇ ਕਿਹਾ ਕਿ ਸਰਕਾਰ ਅਤੇ ਸੁਸਾਇਟੀ ਨੇ ਵਚਨਬੱਧਤਾ, ਦ੍ਰਿੜਤਾ ਅਤੇ ਸੰਜਮ ਨਾਲ ਕੋਰੋਨਾ ਨੂੰ ਹਰਾਉਣ ਲਈ ਇੱਕਜੁੱਟ ਹੋ ਕੇ ਕੰਮ ਕੀਤਾ ਹੈ ਅਤੇ ਦੇਸ਼ ਸੰਕਟ ਵਿੱਚੋਂ ਬਾਹਰ ਆ ਰਿਹਾ ਹੈ।

-----------------------------

ਐਨ. ਏ ਓ (ਐਮ ਓ ਐਮ ਏ ਰਿਲੀਜ)



(Release ID: 1729140) Visitor Counter : 185