ਰੇਲ ਮੰਤਰਾਲਾ

ਸ਼ਹਿਰਾਂ ਦੇ ਹੌਲੀ-ਹੌਲੀ ਅਨਲੌਕ ਹੋਣ ਦੇ ਨਾਲ ਰੇਲਵੇ ਮਜ਼ਦੂਰਾਂ ਨੂੰ ਵਾਪਸ ਲਿਆਉਣ ਵਿੱਚ ਮਦਦ ਕਰ ਰਹੀ ਹੈ


ਪਿਛਲੇ 7 ਦਿਨਾਂ ਵਿੱਚ ਪਰਵਾਸੀ ਮਜ਼ਦੂਰਾਂ ਅਤੇ ਹੋਰ ਯਾਤਰੀਆਂ ਸਮੇਤ ਲਗਪਗ 32.56 ਲੱਖ ਯਾਤਰੀਆਂ ਨੇ ਯਾਤਰਾ ਕੀਤੀ

ਪੂਰਬ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਬੰਗਾਲ ਅਤੇ ਉੜੀਸਾ ਜਿਹੇ ਖੇਤਰਾਂ ਤੋਂ ਦਿੱਲੀ, ਮੁੰਬਈ, ਪੁਣੇ, ਸੂਰਤ, ਅਹਿਮਦਾਬਾਦ ਅਤੇ ਚੇਨਈ ਸਮੇਤ ਵੱਖ-ਵੱਖ ਸ਼ਹਿਰਾਂ ਦੇ ਲਈ ਲੰਬੀ ਦੂਰੀ ਦੀ ਮੇਲ ਐਕਸਪ੍ਰੈੱਸ ਟ੍ਰੇਨਾਂ ਦਾ ਸੰਚਾਲਨ ਹੋ ਰਿਹਾ ਹੈ

Posted On: 19 JUN 2021 4:31PM by PIB Chandigarh

ਸ਼ਹਿਰਾਂ ਦੇ ਹੌਲੀ-ਹੌਲੀ ਅਨਲੌਕ ਹੋਣ ਦੇ ਨਾਲ ਰੇਲਵੇ ਮਜ਼ਦੂਰਾਂ ਨੂੰ ਵਾਪਸ ਲਿਆਉਣ ਵਿੱਚ ਸਹਾਇਤਾ ਕਰ ਰਹੀ ਹੈ

ਪਿਛਲੇ 7 ਦਿਨਾਂ (11.06.2021 ਤੋਂ 17.06.2021) ਦੇ ਦੌਰਾਨ, ਪਰਵਾਸੀ ਮਜ਼ਦੂਰਾਂ ਅਤੇ ਹੋਰ ਯਾਤਰੀਆਂ ਸਮੇਤ ਲਗਪਗ 32.56 ਲੱਖ ਯਾਤਰੀਆਂ ਨੇ ਲੰਬੀ ਦੂਰੀ ਦੀ ਮੇਲ ਐਕਸਪ੍ਰੈੱਸ ਟ੍ਰੇਨਾਂ (110.2 ਫ਼ੀਸਦੀ ਦੀ ਔਸਤ ਆਕਿਊਪੈਂਸੀ ਦੇ ਨਾਲ) ਦੇ ਦੁਆਰਾ ਪੂਰਵ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਬੰਗਾਲ, ਅਤੇ ਉੜੀਸਾ ਜਿਹੇ ਖੇਤਰਾਂ ਤੋਂ ਦਿੱਲੀ, ਮੁੰਬਈ, ਪੁਣੇ, ਸੂਰਤ, ਅਹਿਮਦਾਬਾਦ ਅਤੇ ਚੇਨੱਈ ਜਿਹੇ ਖੇਤਰਾਂ ਦੇ ਲਈ ਯਾਤਰਾ ਕੀਤੀ ਹੈ|

ਬਿਹਾਰ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਅਤੇ ਉੜੀਸਾ ਜਿਹੇ ਰਾਜਾਂ ਤੋਂ ਮੁੰਬਈ, ਦਿੱਲੀ, ਹੈਦਰਾਬਾਦ, ਬੰਗਲੌਰ ਅਤੇ ਚੇਨੱਈ ਜਿਹੇ ਮੈਟਰੋ ਸ਼ਹਿਰਾਂ ਦੇ ਲਈ ਪਰਵਾਸੀ ਮਜ਼ਦੂਰਾਂ ਦੇ ਸਫ਼ਰ ਨੂੰ ਆਸਾਨ ਬਣਾਉਣ ਦੇ ਲਈ, ਭਾਰਤੀ ਰੇਲ ਮੇਲ/ ਐਕਸਪ੍ਰੈਸ ਸਪੈਸ਼ਲ, ਹੌਲੀਡੇਅ ਸਪੈਸ਼ਲ ਅਤੇ ਸਮਰ ਸਪੈਸ਼ਲ ਅਤੇ ਸਮਰ ਸਪੈਸ਼ਲ ਟ੍ਰੇਨਾਂ ਦਾ ਸੰਚਾਲਨ ਕਰ ਰਹੀ ਹੈ| ਇਨ੍ਹਾਂ ਸਾਰੀਆਂ ਟ੍ਰੇਨਾਂ ਨੂੰ ਕੋਵਿਡ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੀ ਤਰ੍ਹਾਂ ਸੁਰੱਖਿਅਤ ਟ੍ਰੇਨਾਂ ਦੇ ਰੂਪ ਵਿੱਚ ਪ੍ਰਚੱਲਤ ਕੀਤਾ ਜਾ ਰਿਹਾ ਹੈ| ਇਨ੍ਹਾਂ ਟ੍ਰੇਨਾਂ ਤੋਂ ਯਾਤਰਾ ਦੇ ਲਈ ਸੁਰੱਖਿਅਤ ਕਾਊਂਟਰਾਂ ’ਤੇ ਪੈਸੇਂਜਰ ਰਿਜ਼ਰਵੇਸ਼ਨ ਸਿਸਟਮ (ਬੀਆਰਐੱਸ) ਦੇ ਮਾਧਿਅਮ ਨਾਲ ਅਤੇ ਆਨਲਾਈਨ ਈ-ਟਿਕਟਿੰਗ ਪ੍ਰਣਾਲੀ ਦੁਆਰਾ ਬੁਕਿੰਗ ਉਪਲਬਧ ਹੈ|

18.06.2021 ਤੱਕ, ਭਾਰਤੀ ਰੇਲ ਦੁਆਰਾ 983 ਮੇਲ ਐਕਸਪ੍ਰੈੱਸ ਅਤੇ ਹੌਲੀਡੇ ਸਪੈਸ਼ਲ (ਕੋਵਿਡ ਤੋਂ ਪਹਿਲਾਂ ਦੇ ਪੱਧਰ ਤੋਂ 56 ਫ਼ੀਸਦੀ) ਟ੍ਰੇਨਾਂ ਚੱਲ ਰਹੀਆਂ ਹਨ| ਇਸ ਤੋਂ ਇਲਾਵਾ, ਕੰਮ ’ਤੇ ਵਾਪਸ ਆਉਣ ਦੇ ਇੱਛੁਕ ਲੋਕਾਂ ਦੀ ਆਵਾਜਾਈ ਆਸਾਨ ਬਣਾਉਣ ਦੇ ਲਈ 1309 ਸਮਰ ਸਪੈਸ਼ਲ ਦਾ ਵੀ ਸੰਚਾਲਨ ਕੀਤਾ ਗਿਆ ਹੈ| ਇਹ ਸਮਰ ਸਪੈਸ਼ਲ ਟ੍ਰੇਨਾਂ ਮੁੱਖ ਰੂਪ ਨਾਲ ਬਿਹਾਰ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਉੜੀਸਾ ਅਤੇ ਅਸਾਮ ਤੋਂ ਦਿੱਲੀ, ਮੁੰਬਈ, ਹੈਦਰਾਬਾਦ, ਚੇਨੱਈ, ਪੁਣੇ, ਬੰਗਲੂਰੂ ਆਦਿ ਵੱਡੇ ਸ਼ਹਿਰਾਂ ਦੇ ਸੰਪਰਕ ਉਪਲਬਧ ਕਰਵਾਉਂਦੀ ਹਨ|

ਅਗਲੇ 10 ਦਿਨਾਂ (19.06.21 ਤੋਂ 28.06.21) ਦੇ ਲਈ ਪਰਵਾਸੀ ਮਜ਼ਦੂਰਾਂ ਅਤੇ ਹੋਰ ਯਾਤਰੀਆਂ ਸਮੇਤ 29.15 ਲੱਖ ਯਾਤਰੀਆਂ ਨੇ ਪੂਰਵ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਬੰਗਾਲ ਅਤੇ ਉੜੀਸਾ ਜਿਹੇ ਖੇਤਰਾਂ ਤੋਂ ਦਿੱਲੀ, ਮੁੰਬਈ, ਪੁਣੇ, ਸੂਰਤ, ਅਹਿਮਦਾਬਾਦ ਅਤੇ ਚੇਨੱਈ ਸਮੇਤ ਵੱਖ-ਵੱਖ ਸ਼ਹਿਰਾਂ ਦੇ ਲਈ ਲੰਬੀ ਦੂਰੀ ਦੀ ਮੇਲ ਐਕਸਪ੍ਰੈੱਸ ਟ੍ਰੇਨਾਂ ਦੁਆਰਾ ਬੁਕਿੰਗ ਕਰਾਈ ਹੈ|

ਮੰਗ ਦੇ ਅੰਕਲਣ ਅਤੇ ਇਸ ਲੜੀ ਵਿੱਚ ਮਜ਼ਦੂਰਾਂ ਦੀ ਆਵਾਜਾਈ ਆਸਾਨ ਬਣਾਉਣ ਦੇ ਲਈ ਮੰਡਲ ਰੇਲ ਦਫ਼ਤਰ ਸਰਗਰਮ ਰੂਪ ਨਾਲ ਵੱਖ-ਵੱਖ ਉਦਯੋਗ ਸੰਗਠਨਾਂ ਅਤੇ ਕਾਰੋਬਾਰੀ ਸਮੂਹਾਂ ਦੇ ਨਾਲ ਸਹਿਯੋਗ ਬਣਾਇਆ ਹੋਇਆ ਹੈ| ਸਮਰ ਸਪੈਸ਼ਲ ਟ੍ਰੇਨਾਂ ਦਾ ਗੋਰਖਪੁਰ-ਮੁੰਬਈ, ਭਾਗਲਪੁਰ-ਮੁੰਬਈ, ਭੁਵਨੇਸ਼ਵਰ-ਪੁਣੇ, ਦਾਨਾਪੁਰ-ਪੁਣੇ, ਬਰੋਨੀ-ਅਹਿਮਦਾਬਾਦ, ਪਟਨਾ-ਦਿੱਲੀ, ਸਮਸਤੀਪੁਰ-ਮੁੰਬਈ, ਸਿਆਲਦੇਹ-ਦਿੱਲੀ, ਰਕਸੌਲ-ਦਿੱਲੀ, ਸਹਰਸਾ-ਦਿੱਲੀ, ਦਾਨਾਪੁਰ-ਸਿਕੰਦਰਾਬਾਦ, ਰਕਸੌਲ-ਸਿਕੰਦਰਾਬਾਦ, ਪਾਟਲੀਪੁੱਤਰ-ਬੰਗਲਾਰੂ, ਛਪਰਾ-ਮੁੰਬਈ, ਗੁਵਾਹਾਟੀ-ਬੰਗਲੁਰੂ, ਗੋਰਖਪੁਰ-ਹੈਦਰਾਬਾਦ ਆਦਿ ਵੱਖ-ਵੱਖ ਰੂਟਾਂ ਦੇ ਵਿੱਚ ਸੰਚਾਲਨ ਹੋ ਰਿਹਾ ਹੈ|

***

ਡੀਜੇਐੱਨ/ ਐੱਮਕੇਵੀ


(Release ID: 1728692) Visitor Counter : 188