ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਮੌਜੂਦਾ ਕੋਵਿਡ ਮਹਾਮਾਰੀ ਨੂੰ ਵੇਖਦੇ ਹੋਏ ਬੈਂਕਾਂ ਨੂੰ ਜਲਦੀ ਤੋਂ ਜਲਦੀ ਪੈਂਸ਼ਨ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ
ਇਸ ਕਦਮ ਨਾਲ ਬਜ਼ੁਰਗ ਨਾਗਰਿਕਾਂ ਲਈ "ਈਜ਼ ਆਵ੍ ਲਿਵਿੰਗ ਦਾ ਮਾਰਗਦਰਸ਼ਨ ਹੋਵੇਗਾ
Posted On:
18 JUN 2021 6:29PM by PIB Chandigarh
ਬਜ਼ੁਰਗ ਨਾਗਰਿਕਾਂ ਲਈ ‘ਈਜ਼ ਆਵ੍ ਲਿਵਿੰਗ’ ਦੀ ਮੰਗ ਦੇ ਉਦੇਸ਼ ਨਾਲ ਇੱਕ ਵੱਡੇ ਸੁਧਾਰ ਵਿੱਚ, ਬੈਂਕਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਵਰਤਮਾਨ ਕੋਵਿਡ ਮਹਾਮਾਰੀ ਨੂੰ ਵੇਖਦੇ ਹੋਏ ਪੈਂਸ਼ਨ ਦੀ ਤੇਜ਼ੀ ਨਾਲ ਵੰਡ ਕਰਨ। ਨਿਰਦੇਸ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੈਂਸ਼ਨਭੋਗੀ ਦੀ ਮੌਤ ਦੀ ਸਥਿਤੀ ਵਿੱਚ ਮ੍ਰਿਤਕ ਪੈਂਸ਼ਨਭੋਗੀ ਦੇ ਪਤੀ ਜਾਂ ਪਤਨੀ ਜਾਂ ਪਰਿਵਾਰ ਦੇ ਮੈਂਬਰ ਨੂੰ ਬੇਲੋੜਾ ਵੇਰਵਾ ਅਤੇ ਦਸਤਾਵੇਜ਼ ਮੰਗ ਕੇ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ , ਬਲਕਿ ਜਲਦੀ ਤੋਂ ਜਲਦੀ ਪੈਂਸ਼ਨ ਵੰਡੀ ਜਾਵੇ ।
ਪੈਂਸ਼ਨ ਅਤੇ ਪੈਂਸ਼ਨਭੋਗੀ ਭਲਾਈ ਵਿਭਾਗ ਦੁਆਰਾ ਜਾਰੀ ਕੀਤੇ ਗਏ ਸਰਕੂਲਰ ਦੇ ਬਾਰੇ ਜਾਣਕਾਰੀ ਦਿੰਦੇ ਹੋਏ, ਕੇਂਦਰੀ ਰਾਜ ਮੰਤਰੀ ( ਸੁਤੰਤਰ ਚਾਰਜ ) ਉੱਤਰੀ ਪੂਰਬ ਖੇਤਰ ਵਿਕਾਸ (ਡੋਨਰ), ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ, ਪਰਸੋਨਲ, ਲੋਕ ਸ਼ਿਕਾਇਤ , ਪੈਂਸ਼ਨ , ਪ੍ਰਮਾਣੁ ਊਰਜਾ ਅਤੇ ਪੁਲਾੜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਿਭਾਗ ਦੇ ਧਿਆਨ ਵਿੱਚ ਕੁਝ ਅਜਿਹੇ ਮਾਮਲੇ ਆਏ ਹਨ ਜਿਨ੍ਹਾਂ ਵਿੱਚ ਪੈਂਸ਼ਨਭੋਗੀ ਦੀ ਮੌਤ ਹੋਣ ਦੇ ਬਾਅਦ ਮ੍ਰਿਤਕ ਦੇ ਪਰਿਵਾਰਾਂ ਨੂੰ ਪੈਂਸ਼ਨ ਪ੍ਰਦਾਨ ਕਰਨ ਵਾਲੇ ਬੈਂਕਾਂ ਨੂੰ ਉਨ੍ਹਾਂ ਨੂੰ ਵੇਰਵਾ ਅਤੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ , ਜੋ ਕਿ ਪਰਿਵਾਰਿਕ ਪੈਂਸ਼ਨ ਦੀ ਸ਼ੁਰੂਆਤ ਕਰਨ ਲਈ ਜ਼ਰੂਰੀ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਪੈਂਸ਼ਨਭੋਗੀਆਂ ਸਮੇਤ ਸਾਰੇ ਨਾਗਰਿਕਾਂ ਲਈ ਈਜ਼ ਆਵ੍ ਲਿਵਿੰਗ ਪ੍ਰਦਾਨ ਕਰਨ ਦੇ ਪ੍ਰਤੀ ਪ੍ਰਤਿਬੱਧ ਹੈ ਅਤੇ ਇਸ ਲਈ ਵਿਸ਼ੇਸ਼ ਰੂਪ ਨਾਲ ਮਹਾਮਾਰੀ ਦੌਰਾਨ ਬਜ਼ੁਰਗ ਨਾਗਰਿਕਾਂ ਨੂੰ ਇਸ ਪ੍ਰਕਾਰ ਦੀਆਂ ਹੋਣ ਵਾਲੀਆਂ ਸੁਵਿਧਾਵਾਂ ਤੋਂ ਮੁਕਤ ਕਰਨਾ ਹੋਵੇਗਾ ।

ਪੈਂਸ਼ਨ ਵੰਡ ਕਰਨ ਵਾਲੇ ਸਾਰੇ ਬੈਂਕ ਮੁਖੀਆਂ ਨੂੰ ਇੱਕ ਰਿਲੀਜ਼ ਜਾਰੀ ਕਰਕੇ ਇਹ ਨਿਰਦੇਸ਼ ਦਿੱਤਾ ਗਿਆ ਹੈ ਕਿ ਮ੍ਰਿਤਕ ਪੈਂਸ਼ਨਭੋਗੀ ਦੇ ਪਰਿਵਾਰ ਦੇ ਮੈਬਰਾਂ ਨੂੰ ਪੈਂਸ਼ਨ ਲਈ ਪ੍ਰੇਸ਼ਾਨ ਕੀਤੇ ਬਿਨਾ , ਮ੍ਰਿਤਕ ਪੈਂਸ਼ਨਭੋਗੀ ਦਾ ਮੌਤ ਪ੍ਰਮਾਣ ਪੱਤਰ ਪੇਸ਼ ਕਰਨ ਉੱਤੇ ਪੈਂਸ਼ਨ ਦੀ ਸ਼ੁਰੂਆਤ ਕਰ ਦਿੱਤੀ ਜਾਣੀ ਚਾਹੀਦੀ ਹੈ ਅਤੇ ਜਿੱਥੇ ਪੈਂਸ਼ਨਭੋਗੀ ਦਾ ਆਪਣੇ ਪਤੀ ਜਾਂ ਪਤਨੀ ਦੇ ਨਾਲ ਇੱਕ ਸਾਂਝਾ ਖਾਤਾ ਮੌਜੂਦ ਸੀ , ਉੱਥੇ ਪਰਿਵਾਰਿਕ ਪੈਂਸ਼ਨ ਦੀ ਸ਼ੁਰੂਆਤ ਕਰਨ ਲਈ ਇੱਕ ਸਧਾਰਨ ਪੱਤਰ ਜਾਂ ਆਵੇਦਨ ਪੱਤਰ ਜਮ੍ਹਾ ਕਰਵਾਉਣਾ ਕਾਫੀ ਹੋਣਾ ਚਾਹੀਦਾ ਹੈ । ਅਜਿਹੇ ਮਾਮਲਿਆਂ ਵਿੱਚ ਜਿੱਥੇ ਪਤੀ ਜਾਂ ਪਤਨੀ ਦਾ ਮ੍ਰਿਤਕ ਪੈਂਸ਼ਨਭੋਗੀ ਦੇ ਨਾਲ ਸਾਂਝਾ ਖਾਤਾ ਉਪਲੱਬਧ ਨਹੀਂ ਹੈ , ਦੋ ਗਵਾਹਾਂ ਦੇ ਹਸਤਾਖਰ ਵਾਲੇ ਫ਼ਾਰਮ-14 ਵਿੱਚ ਇੱਕ ਸਧਾਰਨ ਆਵੇਦਨ ਰਾਹੀਂ ਪਰਿਵਾਰਿਕ ਪੈਂਸ਼ਨ ਦੀ ਸ਼ੁਰੂਆਤ ਨੂੰ ਵੈਧ ਮੰਨਿਆ ਜਾਣਾ ਚਾਹੀਦਾ ਹੈ ।
ਪੈਂਸ਼ਨ ਅਤੇ ਪੈਂਸ਼ਨਭੋਗੀ ਭਲਾਈ ਵਿਭਾਗ (ਡੀਓਪੀਡਬਲਿਊ) ਦੁਆਰਾ ਬੈਂਕਾਂ ਦੇ ਸੰਬੰਧਿਤ ਅਧਿਕਾਰੀਆਂ ਨੂੰ ਜਾਗਰੂਕਤਾ ਪ੍ਰਦਾਨ ਕਰਨ ਲਈ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਚਲਾਉਣ ਦੇ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਦੇ ਨਾਲ ਉਨ੍ਹਾਂ ਨੂੰ ਨਵੀਨਤਮ ਨਿਰਦੇਸ਼ਾਂ ਦੇ ਨਾਲ-ਨਾਲ ਪਰਿਵਾਰਿਕ ਪੈਂਸ਼ਨ ਮਾਮਲਿਆਂ ਨੂੰ ਅਨੁਕੰਪਾ ਦੇ ਅਧਾਰ ‘ਤੇ ਨਿਪਟਾਉਣ ਲਈ ਜਾਗਰੂਕ ਕੀਤਾ ਜਾ ਸਕੇ ।
ਇਹ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਬੈਂਕ ਦੀ ਵੈੱਬਸਾਈਟ ਉੱਤੇ ਇੱਕ ਨੋਡਲ ਅਧਿਕਾਰੀ ਦਾ ਨਾਮ ਅਤੇ ਸੰਪਰਕ ਵੇਰਵਾ ਪ੍ਰਮੁਖਤਾ ਦੇ ਨਾਲ ਪ੍ਰਦਰਸ਼ਿਤ ਕੀਤਾ ਜਾਵੇ , ਪੈਂਸ਼ਨਭੋਗੀ ਦੀ ਮੌਤ ਹੋਣ ਦੇ ਬਾਅਦ ਪਰਿਵਾਰਿਕ ਪੈਂਸ਼ਨ ਮਾਮਲਿਆਂ ਵਿੱਚ ਕੀਤੀ ਜਾਣ ਵਾਲੀ ਕਾਰਵਾਈ ਦੌਰਾਨ ਕਿਸੇ ਵੀ ਪ੍ਰਕਾਰ ਦੀ ਅਸੁਵਿਧਾ ਹੋਣ ਦੀ ਸਥਿਤੀ ਵਿੱਚ ਉਨ੍ਹਾਂ ਨੂੰ ਪਰਿਵਾਰਿਕ ਪੈਂਸ਼ਨਭੋਗੀ ਦੁਆਰਾ ਸੰਪਰਕ ਸਥਾਪਤ ਕੀਤਾ ਜਾ ਸਕੇ। ਇਸ ਦੇ ਇਲਾਵਾ , ਪਰਿਵਾਰ ਪੈਂਸ਼ਨ ਮਾਮਲਿਆਂ ਦੀ ਮਨਜ਼ੂਰੀ ਦੀ ਪ੍ਰਗਤੀ ਰਿਪੋਰਟ ਦਾ ਇੱਕ ਅਰਧ-ਸਾਲਾਨਾ ਵੇਰਵਾ , ਪੈਂਸ਼ਨ ਵਿਭਾਗ ਨੂੰ ਨਿਰਧਾਰਤ ਪ੍ਰਾਰੂਪ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ।
ਪੈਂਸ਼ਨ ਵਿਭਾਗ ਦੁਆਰਾ ਹਾਲ ਹੀ ਵਿੱਚ ਪੈਂਸ਼ਨਭੋਗੀਆਂ, ਬਜ਼ੁਰਗ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲਾਭ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਕੀਤੇ ਗਏ ਸੁਧਾਰ, ਮਾਰਗਦਰਸ਼ਨ - ਪ੍ਰਦਰਸ਼ਕ ਸੁਧਾਰਾਂ ਦੀ ਇੱਕ ਲੜੀ ਦਾ ਇੱਕ ਹਿੱਸਾ ਹੈ।
<><><><><>
ਐੱਸਐੱਨਸੀ
(Release ID: 1728690)
Visitor Counter : 189