ਘੱਟ ਗਿਣਤੀ ਮਾਮਲੇ ਮੰਤਰਾਲਾ
ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਹੈ ਕਿ 21 ਜੂਨ 2021 ਨੂੰ ਦੇਸ਼ ਭਰ ਦੇ ਪੇਂਡੂ ਅਤੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਕੋਰੋਨਾ ਟੀਕਾਕਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ “ਜਾਨ ਹੈ ਤੋ ਜਹਾਨ ਹੈ" ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਵੇਗੀ
ਘੱਟ ਗਿਣਤੀ ਮਾਮਲਿਆਂ ਦਾ ਮੰਤਰਾਲਾ, ਵੱਖ-ਵੱਖ ਸਮਾਜਿਕ-ਵਿਦਿਅਕ ਸੰਸਥਾਵਾਂ, ਐਨਜੀਓਜ਼ ਅਤੇ ਮਹਿਲਾ ਸਵੈ ਸਹਾਇਤਾ ਸਮੂਹਾਂ ਦੇ ਨਾਲ ਮਿਲ ਕੇ ਇਸ ਮੁਹਿੰਮ ਦੀ ਸ਼ੁਰੂਆਤ ਕਰੇਗਾ
ਇਹ ਮੁਹਿੰਮ ਘੱਟ ਗਿਣਤੀ ਕੇਂਦਰਿਤ ਜ਼ਿਲ੍ਹਾ ਰਾਮਪੁਰ (ਯੂਪੀ) ਤੋਂ ਸ਼ੁਰੂ ਕੀਤੀ ਜਾਵੇਗੀ ਅਤੇ ਇਹ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵੀ ਆਯੋਜਿਤ ਕੀਤੀ ਜਾਵੇਗੀ
Posted On:
19 JUN 2021 2:59PM by PIB Chandigarh
ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਇਥੇ ਕਿਹਾ ਕਿ ਦੇਸ਼ ਦੇ ਪੇਂਡੂ ਅਤੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਕੋਰੋਨਾ ਟੀਕਾਕਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ 21 ਜੂਨ 2021 ਨੂੰ ਇੱਕ ਦੇਸ਼ ਵਿਆਪੀ ਜਾਗਰੂਕਤਾ ਮੁਹਿੰਮ “ਜਾਨ ਹੈ ਤੋ ਜਹਾਨ ਹੈ” ਸ਼ੁਰੂ ਕੀਤੀ ਜਾਵੇਗੀ I ਇਸ ਦਾ ਮਕਸਦ ਚੱਲ ਰਹੀ ਟੀਕਾਕਰਨ ਮੁਹਿੰਮ ਦੇ ਸੰਬੰਧ ਵਿੱਚ ਕੁਝ ਸਵਾਰਥਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਸ਼ੰਕਾਵਾਂ ਨੂੰ ਕੁਚਲਣਾ ਅਤੇ ਦੱਬਾਉਣਾ ਹੈ।
ਸ੍ਰੀ ਨਕਵੀ ਨੇ ਕਿਹਾ ਕਿ ਘੱਟ ਗਿਣਤੀ ਮਾਮਲਿਆਂ ਦਾ ਮੰਤਰਾਲਾ ਵੱਖ-ਵੱਖ ਸਮਾਜਿਕ-ਵਿਦਿਅਕ ਸੰਸਥਾਵਾਂ, ਐਨਜੀਓ ਅਤੇ ਮਹਿਲਾ ਸਵੈ ਸਹਾਇਤਾ ਸਮੂਹਾਂ ਦੇ ਨਾਲ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰੇਗਾ।
ਉਨ੍ਹਾਂ ਕਿਹਾ ਕਿ ਦੇਸ਼ ਵਿਆਪੀ ਜਾਗਰੂਕਤਾ ਮੁਹਿੰਮ ਘੱਟ ਗਿਣਤੀ ਕੇਂਦਰਿਤ ਜ਼ਿਲ੍ਹਾ ਰਾਮਪੁਰ (ਯੂ ਪੀ) ਤੋਂ ਆਰੰਭ ਕੀਤੀ ਜਾਏਗੀ ਅਤੇ ਇਹ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵੀ ਆਯੋਜਿਤ ਕੀਤੀ ਜਾਵੇਗੀ।
ਵੱਖ ਵੱਖ ਧਾਰਮਿਕ ਆਗੂ, ਸਮਾਜਿਕ, ਵਿਦਿਅਕ, ਸਭਿਆਚਾਰਕ, ਮੈਡੀਕਲ, ਵਿਗਿਆਨ ਅਤੇ ਹੋਰ ਖੇਤਰਾਂ ਦੇ ਪ੍ਰਮੁੱਖ ਲੋਕ ਟੀਕੇ ਲਗਾਉਣ ਲਈ ਲੋਕਾਂ ਨੂੰ ਪ੍ਰਭਾਵਸ਼ਾਲੀ ਸੰਦੇਸ਼ ਦੇਣਗੇ। ਮੁਹਿੰਮ ਤਹਿਤ ਦੇਸ਼ ਭਰ ਵਿੱਚ ਨੁੱਕੜ ਨਾਟਕ ਵੀ ਆਯੋਜਤ ਕੀਤੇ ਜਾਣਗੇ।
ਸ੍ਰੀ ਨਕਵੀ ਨੇ ਕਿਹਾ ਕਿ ਕੁਝ ਸਵਾਰਥੀ ਤੱਤ ਦੇਸ਼ ਦੇ ਕੁਝ ਖੇਤਰਾਂ ਵਿਚ ਕੋਰੋਨਾ ਟੀਕਿਆਂ ਬਾਰੇ ਅਫਵਾਹਾਂ ਅਤੇ ਖਦਸ਼ੇ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ਤੱਤ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਦੇ ਦੁਸ਼ਮਣ ਹੁੰਦੇ ਹਨ।
ਮੰਤਰੀ ਨੇ ਕਿਹਾ ਕਿ ਦੋ “ਮੇਡ ਇਨ ਇੰਡੀਆ” ਕੋਰੋਨਾ ਟੀਕੇ ਸਾਡੇ ਵਿਗਿਆਨੀਆਂ ਦੀ ਸਖਤ ਮਿਹਨਤ ਦਾ ਨਤੀਜਾ ਹਨ ਅਤੇ ਵਿਗਿਆਨਕ ਤੌਰ ‘ਤੇ ਇਹ ਸਾਬਤ ਹੋਇਆ ਹੈ ਕਿ ਇਹ ਟੀਕੇ ਕੋਰੋਨਾ ਵਿਰੁੱਧ ਲੜਾਈ ਵਿਚ ਬਿਲਕੁਲ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹਥਿਆਰ ਹਨ।
ਉਨ੍ਹਾਂ ਕਿਹਾ ਕਿ ਰਾਜ ਹਜ ਕਮੇਟੀਆਂ, ਵਕਫ਼ ਬੋਰਡ, ਉਨ੍ਹਾਂ ਨਾਲ ਜੁੜੀਆਂ ਸੰਸਥਾਵਾਂ, ਕੇਂਦਰੀ ਵਕਫ਼ ਕੌਂਸਲ, ਮੌਲਾਨਾ ਆਜ਼ਾਦ ਐਜੁਕੇਸ਼ਨ ਫਾਉਂਡੇਸ਼ਨ, ਵੱਖ ਵੱਖ ਸਮਾਜਿਕ ਅਤੇ ਵਿਦਿਅਕ ਸੰਸਥਾਵਾਂ, ਗੈਰ ਸਰਕਾਰੀ ਸੰਗਠਨਾਂ, ਮਹਿਲਾ ਸਵੈ ਸਹਾਇਤਾ ਸਮੂਹ, ਜੋ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੀ “ਨਈ ਰੋਸ਼ਨੀ” ਸਕੀਮ ਅਧੀਨ ਕੰਮ ਕਰ ਰਹੇ ਹਨ, ਜਾਗਰੂਕਤਾ ਮੁਹਿੰਮ "ਜਾਨ ਹੈ ਤਾਂ ਜਹਾਨ ਹੈ" ਦਾ ਹਿੱਸਾ ਹੋਣਗੇ। ਇਹ ਸੰਸਥਾਵਾਂ ਲੋਕਾਂ ਨੂੰ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਟੀਕਾ ਲਗਵਾਉਣ ਲਈ ਉਤਸ਼ਾਹਤ ਅਤੇ ਪ੍ਰੇਰਿਤ ਕਰਨਗੀਆਂ।
ਦਿੱਲੀ ਦੀ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸੈਯਦ ਅਹਿਮਦ ਬੁਖਾਰੀ ਸਮੇਤ ਵੱਖ ਵੱਖ ਖੇਤਰਾਂ ਦੇ ਧਾਰਮਿਕ ਆਗੂ ਅਤੇ ਪ੍ਰਮੁੱਖ ਲੋਕ; ਫਤਿਹਪੁਰੀ ਮਸਜਿਦ, ਦਿੱਲੀ ਦੇ ਇਮਾਮ, ਮੁਫਤੀ ਮੁਕਰਮ ਅਹਿਮਦ; ਜੈਨ ਗੁਰੂ ਆਚਾਰੀਆ ਲੋਕੇਸ਼ ਮੁਨੀ; ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ; ਅਜਮੇਰ ਸ਼ਰੀਫ ਦਰਗਾਹ ਸਾਜਦਾ ਨਾਸ਼ਿਨ ਸਈਦ ਜ਼ੈਨੂਲ ਅਬੇਦੀਨ; ਅੰਜੁਮਨ ਸਿਆਦ ਜਾਦਗਨ, ਦਰਗਾਹ ਅਜਮੇਰ ਸ਼ਰੀਫ ਚੇਅਰਮੈਨ ਹਾਜੀ ਸੈਯਦ ਮੋਇਨ ਹੁਸੈਨ; ਦਰਗਾਹ ਅਜਮੇਰ ਸ਼ਰੀਫ ਖਦੀਮ ਜਨਾਬਸੈਦ ਗੁਲਾਮ ਕਿਬਰੀ ਆਦਸਤਾਗੀਰ; ਆਲ ਇੰਡੀਆ ਸੂਫੀ ਸੱਜਾਦ ਨਾਸ਼ੀਨ ਚੇਅਰਮੈਨ ਸਈਦ ਨਸੇਰੂਦੀਨ ਚਿਸ਼ਤੀ; ਦਰਗਾਹ ਨਿਜ਼ਾਮੂਦੀਨ, ਦਿੱਲੀ ਸੱਜਾਦ ਨਾਸ਼ਿਨ ਸਈਦ ਹਮਦ ਨਿਜਾਮੀ; ਸ਼ੀਆ ਮਸਜਿਦ, ਦਿੱਲੀ ਇਮਾਮ ਮੌਲਾਨਾ ਮੋਹਮਦ ਅਲੀ ਮੋਹਸਿਨ ਤਕਵੀ; ਇੰਟਰ ਫੈਥ ਹਾਰਮਨੀ ਫਾਉਂਡੇਸ਼ਨ ਆਫ ਇੰਡੀਆ ਦੇ ਬਾਨੀ ਡਾ: ਖਵਾਜਾ ਇਫਤਿਖਰ ਅਹਿਮਦ; ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ: ਤਾਰਿਕ ਮਨਸੂਰ; ਆਲ ਇੰਡੀਆ ਇਮਾਮ ਸੰਗਠਨ ਦੇ ਚੀਫ ਇਮਾਮ ਡਾ. ਉਮਰ ਅਹਿਮਦ ਇਲਿਆਸੀ; ਮਸ਼ਹੂਰ ਟੂਰੈਲ; ਡਾਇਰੈਕਟਰ ਯੂਨੈਸਕੋ ਪਰਜ਼ੋਰ ਅਤੇ ਜੀਯੋ ਪਾਰਸੀਡੀਅਰ ਸ਼ੇਰਨਾਜ਼ ਕਾਮਾ, ਵੱਖ ਵੱਖ ਈਸਾਈ ਅਤੇ ਬੋਧ ਧਾਰਮਿਕ ਆਗੂ; ਫਿਲਮ, ਟੈਲੀਵਿਜ਼ਨ ਅਤੇ ਹੋਰ ਖੇਤਰਾਂ ਦੀਆਂ ਸ਼ਖਸੀਅਤਾਂ ਪ੍ਰਭਾਵਸ਼ਾਲੀ ਸੰਦੇਸ਼ ਦੇਣਗੀਆਂ ਅਤੇ ਕੋਰੋਨਾ ਟੀਕਾਕਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਅਪੀਲ ਕਰਨਗੀਆਂ।
ਸ੍ਰੀ ਨਕਵੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਭਾਰਤ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਕੋਰੋਨਾ ਟੀਕਾਕਰਨ ਮੁਹਿੰਮ ਚਲਾ ਰਹੀ ਹੈ। ਦੇਸ਼ ਵਿੱਚ ਹੁਣ ਤੱਕ ਕਰੋੜਾਂ ਲੋਕਾਂ ਦੇ ਟੀਕੇ ਲਗਏ ਜਾ ਚੁੱਕੇ ਹਨ। ਭਾਰਤ ਉਨ੍ਹਾਂ ਦੇਸ਼ਾਂ ਦੀ ਤੁਲਨਾ ਵਿਚ ਕੋਰੋਨਾ ਟੀਕਾਕਰਨ ਵਿਚ ਬਹੁਤ ਅੱਗੇ ਹੈ ਜਿਨ੍ਹਾਂ ਕੋਲ ਪਹਿਲਾਂ ਹੀ ਬਿਹਤਰ ਸਰੋਤ ਅਤੇ ਸਹੂਲਤਾਂ ਸਨ।
ਸ੍ਰੀ ਨਕਵੀ ਨੇ ਕਿਹਾ ਕਿ ਸਰਕਾਰ ਅਤੇ ਸੁਸਾਇਟੀ ਨੇ ਵਚਨਬੱਧਤਾ, ਦ੍ਰਿੜਤਾ ਅਤੇ ਸੰਜਮ ਨਾਲ ਕੋਰੋਨਾ ਨੂੰ ਹਰਾਉਣ ਲਈ ਇੱਕਜੁੱਟ ਹੋ ਕੇ ਕੰਮ ਕੀਤਾ ਹੈ ਅਤੇ ਦੇਸ਼ ਸੰਕਟ ਵਿੱਚੋਂ ਬਾਹਰ ਆ ਰਿਹਾ ਹੈ।
-----------------------------
ਐਨ ਏ ਓ (ਐਮ ਓ ਐਮ ਏ ਰਿਲੀਜ)
(Release ID: 1728675)
Visitor Counter : 173