ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੀਐੱਸਆਈਆਰ ਅਤੇ ਟਾਟਾ ਐੱਮਡੀ ਨੇ ਸੀਐੱਸਆਈਆਰ ਲੈਬਾਂ ਦੇ ਨੈੱਟਵਰਕ ਦੀ ਵਰਤੋਂ ਕਰਕੇ ਕੋਵਿਡ -19 ਦੀ ਜਾਂਚ ਨੂੰ ਪੂਰੇ ਭਾਰਤ ਵਿੱਚ ਵਧੇਰੇ ਪਹੁੰਚਯੋਗ ਬਣਾਉਣ ਲਈ ਭਾਈਵਾਲੀ ਕੀਤੀ

Posted On: 18 JUN 2021 1:13PM by PIB Chandigarh

ਭਾਰਤ ਦੇ ਸਰਵਉੱਚ ਵਿਗਿਆਨਕ ਖੋਜ ਸੰਗਠਨ, ਸੈਂਟਰ ਫਾਰ ਸਾਇੰਟਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐੱਸਆਈਆਰ) ਅਤੇ ਟਾਟਾ ਐੱਮਡੀ, ਟਾਟਾ ਸਮੂਹ ਦੇ ਨਵੇਂ ਸਿਹਤ ਸੰਭਾਲ ਉੱਦਮ ਨੇ ਦੇਸ਼ ਭਰ ਵਿੱਚ ਟਾਇਰ II ਅਤੇ III ਕਸਬਿਆਂ ਦੇ ਨਾਲ ਨਾਲ ਗ੍ਰਾਮੀਣ ਖੇਤਰਾਂ ਵਿੱਚ ਕੋਵਿਡ -19 ਟੈਸਟਿੰਗ ਸਮਰੱਥਾ ਨੂੰ ਵਧਾਉਣ ਲਈ ਇੱਕ ਮਹੱਤਵਪੂਰਨ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਸੀਐੱਸਆਈਆਰ ਅਤੇ ਟਾਟਾ ਐੱਮਡੀ ਕੋਵਿਡ -19 ਟੈਸਟਿੰਗ ਜ਼ਰੂਰਤਾਂ ਦੇ ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਵਾਧੇ ਨਾਲ ਨਜਿੱਠਣ ਲਈ ਇਸ ਸਮਰੱਥਾ ਨੂੰ ਵਿਕਸਤ ਕਰ ਰਹੇ ਹਨ।

 

 ਇਹ ਪਹਿਲ ਸੀਐੱਸਆਈਆਰ ਦੀਆਂ ਪੂਰੇ ਭਾਰਤ ਵਿੱਚ ਫੈਲੀਆਂ ਪ੍ਰਯੋਗਸ਼ਾਲਾਵਾਂ ਦੇ ਨੈੱਟਵਰਕ ਦੀ ਵਰਤੋਂ ਕਰੇਗੀ ਅਤੇ ਦੇਸ਼ ਵਿੱਚਲੇ ਛੋਟੇ ਸਥਾਨਾਂ ਵਿੱਚ ਭਾਰਤ ਦੀ ਟੈਸਟਿੰਗ ਸਮਰੱਥਾ ਵਧਾਉਣ ਵਿੱਚ ਸਹਾਇਤਾ ਕਰੇਗੀ। ਸੀਐੱਸਆਈਆਰ ਅਤੇ ਟਾਟਾ ਐੱਮਡੀ ਸਾਂਝੇ ਤੌਰ ‘ਤੇ ਟੈਸਟਿੰਗ ਸਮਰੱਥਾ ਨੂੰ ਵਿਕਸਤ ਕਰਨਗੇ ਅਤੇ ਆਰਟੀ-ਪੀਸੀਆਰ ਸੀਆਰਆਈਐੱਸਪੀਆਰ ਟੈਸਟ ਟਾਟਾ ਐੱਮਡੀ ਚੈਕ ਸਾਰਸ-ਕੋਵ -2 (Tata MD CHECK SARS-CoV-2) ਟੈਸਟ ਕਿੱਟਾਂ ਦੀ ਵਰਤੋਂ ਕਰਕੇ ਕੀਤਾ ਜਾਵੇਗਾ ਜੋ ਸੀਐੱਸਆਈਆਰ-ਆਈਜੀਆਈਬੀ ਦੀ ਫੇਲੁਡਾ (FELUDA) ਟੈਕਨੋਲੋਜੀ ਦੁਆਰਾ ਸੰਚਾਲਿਤ ਹਨ।

 

 ਡਾ. ਸ਼ੇਖਰ ਸੀ ਮੰਡੇ, ਡਾਇਰੈਕਟਰ ਜਨਰਲ, ਸੀਐੱਸਆਈਆਰ ਨੇ ਕਿਹਾ “ਟੀਕਾਕਰਣ ਤੋਂ ਇਲਾਵਾ, ਸਾਰਸ-ਕੋਵੀ -2 ਪਾਜ਼ਿਟਿਵ ਵਿਅਕਤੀਆਂ ਦੀ ਤੇਜ਼ੀ ਨਾਲ ਜਾਂਚ ਅਤੇ ਉਨ੍ਹਾਂ ਦੀ ਆਈਸੋਲੇਸ਼ਨ ਕਰਨਾ ਕੋਵਿਡ -19 ਦਾ ਮੁਕਾਬਲਾ ਕਰਨ ਲਈ ਸਰਬੋਤਮ ਰਣਨੀਤੀ ਵਜੋਂ ਸਾਹਮਣੇ ਆਇਆ ਹੈ। ਟਾਟਾ ਐੱਮਡੀ ਦੀ ਭਾਈਵਾਲੀ ਵਿੱਚ ਇਹ ਉਪਰਾਲਾ ਦੇਸ਼ ਭਰ ਵਿੱਚ ਫੈਲੀਆਂ ਕਈਂ ਸੀਐੱਸਆਈਆਰ ਪ੍ਰਯੋਗਸ਼ਾਲਾਵਾਂ ਵਿੱਚ ਆਰਟੀ-ਪੀਸੀਆਰ ਸੀਆਰਆਈਐੱਸਪੀਆਰ ਟੈਸਟਿੰਗ ਨੂੰ ਤੈਨਾਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਹ ਕੋਵਿਡ ਦੀ ਜਾਂਚ ਕਰਨ ਅਤੇ ਸਥਾਨਕ ਤੌਰ 'ਤੇ ਇਸਦੀ ਪਛਾਣ ਕਰਨ ਦੀ ਰਾਸ਼ਟਰੀ ਸਮਰੱਥਾ ਨੂੰ ਵਧਾਏਗਾ।”

 

 ਟਾਟਾ ਐੱਮਡੀ ਇੱਕ 3-ਰੂਮ ਡਿਜ਼ਾਈਨ ਕੀਤੀ ਮੋਬਾਈਲ ਟੈਸਟਿੰਗ ਲੈਬ ਵੀ ਤੈਨਾਤ ਕਰ ਰਿਹਾ ਹੈ ਜੋ ਰਾਜ ਵਿੱਚ ਟੈਸਟਿੰਗ ਸਮਰੱਥਾ ਵਧਾਉਣ ਲਈ ਔਨ-ਸਾਈਟ ਐਂਡ-ਟੂ-ਐਂਡ ਕੋਵਿਡ -19 ਟੈਸਟਿੰਗ ਕਰ ਸਕਦੀ ਹੈ।

 

 ਟਾਟਾ ਮੈਡੀਕਲ ਐਂਡ ਡਾਇਗਨੋਸਟਿਕਸ ਦੇ ਸੀਈਓ ਅਤੇ ਐੱਮਡੀ ਗਿਰੀਸ਼ ਕ੍ਰਿਸ਼ਣਾਮੂਰਤੀ ਨੇ ਕਿਹਾ “ਸੀਐੱਸਆਈਆਰ ਦੀਆਂ ਲੈਬਾਂ ਦੇ ਨੈੱਟਵਰਕ ਨਾਲ ਭਾਈਵਾਲੀ ਕਰਕੇ ਅਤੇ ਪੂਰੀ ਤਰ੍ਹਾਂ ਨਾਲ ਲੈਸ ਮੋਬਾਈਲ ਪ੍ਰਯੋਗਸ਼ਾਲਾਵਾਂ ਨੂੰ ਤੈਨਾਤ ਕਰਕੇ, ਸਾਨੂੰ ਵਿਸ਼ਵਾਸ ਹੈ ਕਿ ਅਸੀਂ ਤੇਜ਼ ਅਤੇ ਸਕੇਲੇਬਲ ਵਿਧੀਆਂ ਦੀ ਵਰਤੋਂ ਨਾਲ ਟੈਸਟਿੰਗ ਸਮਰੱਥਾ ਨੂੰ ਜਲਦੀ ਵਧਾ ਸਕਦੇ ਹਾਂ। ਇਸ ਨਾਲ ਨਿਰੰਤਰ ਅਧਾਰ 'ਤੇ ਵਿਆਪਕ ਉਪਲਬਧਤਾ ਅਤੇ ਟੈਸਟਿੰਗ ਤੱਕ ਅਸਾਨ ਪਹੁੰਚ ਨੂੰ ਯਕੀਨੀ ਬਣਾਉਣ ਲਈ ਰਾਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਮਰੱਥਾ ਵਿੱਚ ਮਹੱਤਵਪੂਰਨ ਵਾਧਾ ਹੋਏਗਾ।”

 

 ਮਹੱਤਵਪੂਰਨ ਹੈ ਕਿ ਕੋਵਿਡ -19 ਮਹਾਮਾਰੀ ਦੇ ਦੌਰਾਨ 13 ਸੀਐੱਸਆਈਆਰ ਲੈਬਜ਼ ਆਰਟੀ-ਪੀਸੀਆਰ ਟੈਸਟਿੰਗ ਕਰਨ ਵਿੱਚ ਲੱਗੀਆਂ ਹੋਈਆਂ ਹਨ ਅਤੇ ਸੀਐੱਸਆਈਆਰ ਅਤੇ ਟਾਟਾ-ਐੱਮਡੀ ਦਰਮਿਆਨ ਸਾਂਝੇਦਾਰੀ ਦਾ ਟੀਚਾ, ਉੱਤਰ ਵਿੱਚ ਜੰਮੂ ਦੇ CSIR-IIIM ਤੋਂ ਲੈ ਕੇ ਦੱਖਣ ਵਿੱਚ ਤਿਰੂਵਨੰਤਪੁਰਮ ਦੇ CSIR-NIIST ਅਤੇ ਪੱਛਮ ਵਿੱਚ CSIR-CSMCRI, ਭਾਵਨਗਰ ਤੋਂ ਉੱਤਰ-ਪੂਰਬ ਦੇ CSIR-NEIST ਜੋਰਹਾਟ ਤੱਕ ਦੇਸ਼ ਭਰ ਵਿੱਚ ਫੈਲੀਆਂ 37 ਸੀਐੱਸਆਈਆਰ ਲੈਬਾਂ ਦੇ ਵਿਸ਼ਾਲ ਨੈੱਟਵਰਕ ਦੁਆਰਾ, ਅਗਲੇ ਕੁਝ ਮਹੀਨਿਆਂ ਵਿੱਚ ਟਾਟਾ-ਐੱਮਡੀ CHECK ਤੈਨਾਤ ਕਰਕੇ, ਟੈਸਟਿੰਗ ਸਮਰੱਥਾ ਨੂੰ ਹੋਰ ਵਧਾਉਣਾ ਹੈ।

 

ਟਾਟਾ ਐੱਮਡੀ ਨਾਲ ਲਾਂਚ ਹੋਣ ਵਾਲੀ ਪਹਿਲੀ ਸੀਐੱਸਆਈਆਰ ਲੈਬ, ਸੀਐੱਸਆਈਆਰ-ਇੰਡੀਅਨ ਇੰਸਟੀਚਿਊਟ ਆਫ ਪੈਟਰੋਲੀਅਮ (ਆਈਆਈਪੀ) ਦੇਹਰਾਦੂਨ, ਉਤਰਾਖੰਡ ਵਿਖੇ ਸਥਿਤ ਹੈ। ਇਸ ਘਟਨਾਕ੍ਰਮ ਬਾਰੇ ਟਿੱਪਣੀ ਕਰਦਿਆਂ ਡਾ. ਅੰਜਨ ਰੇ, ਡਾਇਰੈਕਟਰ ਸੀਐੱਸਆਈਆਰ-ਆਈਆਈਪੀ ਨੇ ਕਿਹਾ “ਸਾਨੂੰ ਖੁਸ਼ੀ ਹੈ ਕਿ ਸੀਐੱਸਆਈਆਰ-ਆਈਆਈਪੀ ਇਸ ਪਹਿਲ ਨੂੰ ਸ਼ੁਰੂ ਕਰਨ ਵਾਲੀ ਪਹਿਲੀ ਸੀਐੱਸਆਈਆਰ ਲੈਬ ਹੈ ਅਤੇ ਮੌਜੂਦਾ ਟੈਸਟਿੰਗ ਸਮਰੱਥਾ 800 ਰੋਜ਼ਾਨਾ ਟੈਸਟਾਂ ਦੀ ਹੋਵੇਗੀ ਜੋ ਮੰਗ ਵਿੱਚ ਮਹੱਤਵਪੂਰਨ ਵਾਧਾ ਹੋਣ ‘ਤੇ, ਟਾਟਾ ਐੱਮਡੀ ਚੈੱਕ ਆਟੋਮੇਸ਼ਨ ਹੱਲ ਵਰਤ ਕੇ, ਵਧਾਈ ਜਾ ਸਕਦੀ ਹੈ।”

 

 ਟਾਟਾ ਐੱਮਡੀ ਇੱਕ ਐਂਡ ਟੂ ਐਂਡ ਅਤੇ ਭਰੋਸੇਮੰਦ ਕੋਵਿਡ -19 ਟੈਸਟਿੰਗ ਸੋਲਿਊਸ਼ਨ ਪ੍ਰਦਾਨ ਕਰਦਾ ਹੈ-

 

• ਟਾਟਾ ਐੱਮਡੀ ਚੈਕ ਸਾਰਸ-ਕੋਵ -2 ਟੈਸਟ: CSIR-IGIB ਦੇ FELUDA ਦੁਆਰਾ ਸੰਚਾਲਿਤ, ਇੱਕ ਪੇਪਰ ਸਟਰਿੱਪ ਅਧਾਰਤ ਆਰਟੀ-ਪੀਸੀਆਰ ਸੀਆਰਆਈਐੱਸਪੀਆਰ ਟੈਸਟ, ਜਿਸ ਨੂੰ ਆਈਸੀਐੱਮਆਰ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ ਅਤੇ ਉੱਚ ਸ਼ੁੱਧਤਾ ਦੇ ਨਾਲ ਆਸਾਨ ਹੈ ਅਤੇ ਇਸ ਦੇ ਲਈ ਥਰਮੋਸਾਈਕਲਰ ਵਰਗੇ ਮਿਆਰੀ ਲੈਬਾਰਟਰੀ ਉਪਕਰਣਾਂ ਦੀ ਜ਼ਰੂਰਤ ਹੁੰਦੀ ਹੈ। 

 

• ਟਾਟਾ ਐੱਮਡੀ ਆਟੋਮੇਟਿਡ ਟੈਸਟਿੰਗ ਸੋਲਿਊਸ਼ਨ- ਟਾਟਾ ਐੱਮਡੀ ਚੈੱਕ ਆਟੋਮੇਟਿਡ ਟੈਸਟਿੰਗ ਸੋਲਿਊਸ਼ਨ, ਬਗੈਰ ਕਿਸੇ ਕਰਾਸ-ਕੰਟੈਮੀਨੇਸ਼ਨ ਦੇ, ਟੈਸਟ ਕਰਨ ਦੀ ਸਮਰੱਥਾ ਨੂੰ ਹਜ਼ਾਰਾਂ ਤੱਕ ਵਧਾ ਸਕਦਾ ਹੈ। ਇਸ ਹੱਲ ਨੂੰ ਮੌਜੂਦਾ ਐੱਨਏਬੀਐੱਲ II ਦੁਆਰਾ ਪ੍ਰਵਾਨਿਤ ਕਿਸੇ ਅਣੂ ਪ੍ਰਯੋਗਸ਼ਾਲਾ ਦੇ ਨਾਲ ਨਾਲ ਟਾਟਾ ਐੱਮਡੀ ਮੋਬਾਈਲ ਟੈਸਟਿੰਗ ਲੈਬਾਂ ਵਿੱਚ ਵੀ ਲਗਾਇਆ ਜਾ ਸਕਦਾ ਹੈ।

 

• ਟਾਟਾ ਐੱਮਡੀ ਮੋਬਾਈਲ ਟੈਸਟਿੰਗ ਲੈਬਜ਼- ਟਾਟਾ ਐੱਮਡੀ ਇੱਕ ਪ੍ਰੋਪ੍ਰਾਇਟਰੀ 3-ਰੂਮ ਡਿਜ਼ਾਈਨ ਮੋਬਾਈਲ ਟੈਸਟਿੰਗ ਲੈਬ ਵੀ ਤੈਨਾਤ ਕਰ ਰਿਹਾ ਹੈ। ਲੋਵੇ’ਜ਼ ਅਤੇ ਯੂਨਾਈਟਿਡ ਵੇਅ ਨਾਲ ਸਾਂਝੇਦਾਰੀ ਵਿੱਚ ਤਿਆਰ ਕੀਤਾ ਅਤੇ ਸ਼ਨਮੁਖ ਐੱਮਆਈਟੀ ਦੁਆਰਾ ਨਿਰਮਿਤ ਕੀਤਾ ਗਿਆ ਇਹ ਲੈਬ, ਰਾਜ ਵਿੱਚ ਟੈਸਟਿੰਗ ਸਮਰੱਥਾ ਵਧਾਉਣ ਲਈ ਐਂਡ-ਟੂ-ਐਂਡ, ਔਨ-ਸਾਈਟ ਕੋਵਿਡ -19 ਟੈਸਟਿੰਗ ਕਰ ਸਕਦਾ ਹੈ।

 

 

 ਟਾਟਾ ਮੈਡੀਕਲ ਅਤੇ ਡਾਇਗਨੋਸਟਿਕਸ ਲਿਮਟਿਡ (ਟਾਟਾ ਐੱਮਡੀ) ਬਾਰੇ

 

 ਟਾਟਾ ਮੈਡੀਕਲ ਐਂਡ ਡਾਇਗਨੋਸਟਿਕਸ ਲਿਮਟਿਡ (ਟਾਟਾ ਐੱਮਡੀ), ਟਾਟਾ ਸਮੂਹ ਦਾ ਨਵਾਂ ਪੂਰਨ ਮਲਕੀਅਤ ਵਾਲਾ ਸਿਹਤ ਸੰਭਾਲ ਉੱਦਮ ਹੈ, ਜਿਸਦਾ ਉਦੇਸ਼ ਖਪਤਕਾਰਾਂ ਲਈ ਸਿਹਤ ਸੁਵਿਧਾਵਾਂ ਨੂੰ ਵਧੇਰੇ ਭਰੋਸੇਮੰਦ ਬਣਾਉਣ ਲਈ ਮੋਹਰੀ, ਮਰੀਜ਼-ਕੇਂਦ੍ਰਿਤ ਕਲੀਨਿਕਲ ਹੱਲ ਮੁਹੱਈਆ ਕਰਵਾਉਣਾ ਹੈ।

 

 ਟਾਟਾ ਐੱਮਡੀ ਦੇ ਉਤਪਾਦ ਅਤੇ ਹੱਲ ਤੇਜ਼ੀ ਨਾਲ ਵਿਕਸਤ ਹੋ ਰਹੀ ਸਿਹਤ ਸੰਭਾਲ ਅਰਥਵਿਵਸਥਾ ਦੇ ਵੱਖ ਵੱਖ ਪਹਿਲੂਆਂ ਤੱਕ ਫੈਲੇ ਹੋਣਗੇ, ਜਿਸ ਵਿੱਚ ਗ੍ਰਾਮੀਣ ਅਤੇ ਸ਼ਹਿਰੀ ਉਪਭੋਗਤਾਵਾਂ ਲਈ ਸੀਆਰਆਈਐੱਸਪੀਆਰ ਅਧਾਰਤ ਨਵੀਨਤਾਕਾਰੀ ਡਾਇਗਨੋਸਟਿਕਸ, ਅਤਿ-ਆਧੁਨਿਕ ਮੈਡੀਕਲ ਉਪਕਰਣਾਂ ਦੇ ਨਾਲ ਨਾਲ ਏਕੀਕ੍ਰਿਤ 'ਕੁਨੈਕਟਿਡ ਕੇਅਰ' ਹੱਲ ਸ਼ਾਮਲ ਹਨ।

 

 2020 ਦੀ ਮਹਾਮਾਰੀ ਦੌਰਾਨ ਲਾਂਚ ਕੀਤੇ ਗਏ, ਟਾਟਾ ਐੱਮਡੀ ਨੇ ਵਿਸ਼ਵ ਦੇ ਸਭ ਤੋਂ ਪਹਿਲੇ ਵਪਾਰਕ ਤੌਰ 'ਤੇ ਉਪਲਬਧ ਸੀਆਰਆਈਐੱਸਪੀਆਰ ਕੈਸ -9 ਅਧਾਰਤ ਕੋਵਿਡ -19 ਟੈਸਟ, ਟਾਟਾ ਐੱਮਡੀ ਚੈਕ ਨੂੰ ਵਿਕਸਤ ਅਤੇ ਲਾਂਚ ਕੀਤਾ ਹੈ, ਜੋ ਇੱਕ ਪ੍ਰਮੁੱਖ ਭਾਰਤੀ ਬਾਇਓਸਾਇੰਸਜ਼ ਖੋਜ ਸੰਸਥਾਨ ਸੀਐੱਸਆਈਆਰ-ਆਈਜੀਆਈਬੀ ਦੇ FELUDA ਦੁਆਰਾ ਸੰਚਾਲਿਤ ਹੈ।

 

 ਕਿਰਪਾ ਕਰਕੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:

 

ਨਿਕਿਤਾ ਕ੍ਰਾਸਟਾ, +91 9821071527, nikita.crasta@adfactorspr.com

 ਅਭਿਜੀਤ ਗਨੂ, +91 9769268386, 

abhijit.ganu@adfactorspr.com

 



 




 

***********

 

 ਐੱਸਐੱਸ / ਆਰਪੀ (ਸੀਐੱਸਆਈਆਰ)

 



(Release ID: 1728419) Visitor Counter : 200