ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਪਾਰਦਰਸ਼ਤਾ ਦੇ ਨਾਲ ਨਾਲ ਵਿਕਾਸ ਲਈ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਵਿਕਾਸ ਕੰਮਾਂ ਦੀ ਡੂੰਘੀ ਸਮੀਖਿਆ ਕੀਤੀ


ਜੰਮੂ ਕਸ਼ਮੀਰ ਦਾ ਸਰਬਪੱਖੀ ਵਿਕਾਸ ਅਤੇ ਜਨਤਾ ਦਾ ਕਲਿਆਣ ਮੋਦੀ ਸਰਕਾਰ ਦੀ ਸਭ ਤੋਂ ਸਰਵਉੱਚ ਤਰਜੀਹ ਹੈ : ਅਮਿਤ ਸ਼ਾਹ

ਗ੍ਰਿਹ ਮੰਤਰੀ ਨੇ ਜੰਮੂ ਕਸ਼ਮੀਰ ਵਿੱਚ ਕੇਂਦਰ ਸਰਕਾਰ ਦੀ ਯੋਜਨਾਵਾਂ ਦੀ 90 % ਪਹੁੰਚ ਦੀ ਪ੍ਰਸ਼ੰਸਾ ਕੀਤੀ

ਸ਼੍ਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਵਿੱਚ ਕੋਰੋਨਾ ਟੀਕਾਕਰਨ 76 % ਅਤੇ ਚਾਰ ਜਿ਼ਲਿਆਂ ਵਿੱਚ 100 % ਹੋਣ ਤੇ ਉਪ ਰਾਜਪਾਲ ਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ

ਪੀ ਓ ਜੇ ਕੇ ਅਤੇ ਪੱਛਮ ਪਾਕਿਸਤਾਨ ਤੇ ਕਸ਼ਮੀਰ ਤੋਂ ਜੰਮੂ ਆਏ ਸਾਰੇ ਸ਼ਰਨਾਰਥੀਆਂ ਨੂੰ ਸ਼ਰਨਾਰਥੀ ਪੈਕੇਜ ਜਲਦੀ ਤੋਂ ਜਲਦੀ ਮਿਲਣ

ਪ੍ਰਧਾਨ ਮੰਤਰੀ ਵਿਕਾਸ ਪੈਕੇਜ , ਉਦਯੋਗਿਕ ਵਿਕਾਸ ਦੀਆਂ ਯੋਜਨਾਵਾਂ ਸਹਿਤ ਕਈ ਹੋਰ ਵਿਕਾਸ ਯੋਜਨਾਵਾਂ ਨੂੰ ਤੇਜ਼ ਗਤੀ ਨਾਲ ਪੂਰਾ ਕੀਤਾ ਜਾਵੇ

3000 ਮੈਗਾਵਾਟ ਦੀ ਪਾਕਲ ਡੁਲ ਤੇ ਕੀਰੂ ਜਲ ਬਿਜਲੀ ਯੋਜਨਾ ਨੂੰ ਫਾਸਟਟ੍ਰੈਕ ਕਰਨ ਲਈ 3300 ਮੈਗਾਵਾਟ ਦੀਆਂ ਹੋਰ ਯੋਜਨਾਵਾਂ ਨੂੰ ਸ਼ੁਰੂ ਕਰਨ ਦੇ ਨਿਰਦੇਸ਼

ਨਵੇਂ ਪੰਚਾਇਤ ਪ੍ਰਤੀਨਿਧਾਂ ਦੀ ਸਿਖਲਾਈ ਦੀ ਵਿਵਸਥਾ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਦੇਸ਼ ਭਰ ਦੀਆਂ ਸਭ ਤੋਂ ਵਿਕਸਿਤ ਪੰਚਾਇਤਾਂ ਦਾ ਦੌਰਾ ਕਰਵਾਇਆ ਜਾਵੇ

ਕਿਸਾਨਾਂ ਦੀ ਆਮਦਨ ਵਧਾਉਣ ਲਈ ਖੇਤੀਬਾੜੀ ਵਿੱਚ ਆਧੁਨਿਕ ਤਕਨੀਕਾਂ ਦੀ ਵਰਤੋਂ ਅਤੇ ਹਰੇਕ ਜਿ਼ਲ੍ਹੇ ਵਿੱਚ ਘੱਟ ਤੋਂ ਘੱਟ ਇੱਕ ਖੇਤੀ ਅਧਾਰਤ ਉਦਯੋਗ ਲਗਾਇਆ ਜਾਵੇ

ਜੰਮੂ ਕਸ਼ਮੀਰ ਦੇ ਕਿਸਾਨਾਂ ਨੂੰ ਪੀ ਐੱਮ ਕਿਸਾਨ ਯੋਜਨ

Posted On: 18 JUN 2021 7:36PM by PIB Chandigarh

ਕੇਂਦਰੀ  ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਪਾਰਦਰਸ਼ਤਾ ਦੇ ਨਾਲ ਨਾਲ ਵਿਕਾਸ ਲਈ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਵਿਕਾਸ ਯੋਜਨਾਵਾਂ ਦੀ ਅੱਜ ਨਵੀਂ ਦਿੱਲੀ ਵਿੱਚ ਡੂੰਘੀ ਸਮੀਖਿਆ ਕੀਤੀ । ਸ਼੍ਰੀ ਸ਼ਾਹ ਨੇ ਕਿਹਾ ਕਿ ਜੰਮੂ ਕਸ਼ਮੀਰ ਦਾ ਸਰਬਪੱਖੀ ਵਿਕਾਸ ਅਤੇ ਜਨਤਾ ਦਾ ਕਲਿਆਣ ਮੋਦੀ ਸਰਕਾਰ ਦੀ ਸਰਵਉੱਚ ਤਰਜੀਹ ਹੈ । ਗ੍ਰਿਹ ਮੰਤਰੀ ਨੇ ਜੰਮੂ ਕਸ਼ਮੀਰ ਵਿੱਚ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੀ 90 % ਪਹੁੰਚ ਦੀ ਪ੍ਰਸ਼ੰਸਾ ਕੀਤੀ । ਨਾਲ ਹੀ ਸ਼੍ਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਵਿੱਚ ਕੋਰੋਨਾ ਟੀਕਾਕਰਨ 76 % ਤੇ ਚਾਰ ਜਿ਼ਲਿਆਂ ਵਿੱਚ 100 % ਹੋਣ ਤੇ ਰਾਜਪਾਲ ਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ ।

C:\Users\dell\Desktop\image0012DZE.jpg

ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਵਿਕਾਸ ਪੈਕੇਜ ਫਲੈਗਸਿ਼ਪ ਤੇ ਆਈਕੌਨਿਕ ਪ੍ਰਾਜੈਕਟਾਂ ਅਤੇ ਉਦਯੋਗਿਕ ਵਿਕਾਸ ਦੇ ਪ੍ਰਾਜੈਕਟਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਤੇ ਜ਼ੋਰ ਦਿੱਤਾ । ਕੇਂਦਰੀ ਗ੍ਰਿਹ ਮੰਤਰੀ ਨੇ ਪੀ ਓ ਜੇ ਕੇ , ਪੱਛਮੀ ਪਾਕਿਸਤਾਨ ਅਤੇ ਕਸ਼ਮੀਰ ਤੋਂ ਜੰਮੂ ਆਏ ਸਾਰੇ ਸ਼ਰਨਾਰਥੀਆਂ ਨੂੰ ਜਲਦੀ ਤੋਂ ਜਲਦੀ ਸ਼ਰਨਾਰਥੀ ਪੈਕੇਜ ਦਾ ਲਾਭ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ।

ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਵਿਕਾਸ ਪੈਕੇਜ , ਉਦਯੋਗਿਕ ਵਿਕਾਸ ਦੇ ਪ੍ਰਾਜੈਕਟਾਂ ਸਹਿਤ ਹੋਰ ਕਈ ਵਿਕਾਸ ਯੋਜਨਾਵਾਂ ਨੂੰ ਤੇਜ਼ ਗਤੀ ਨਾਲ ਮੁਕੰਮਲ ਕਰਨ ਲਈ ਆਖਿਆ । ਉਨ੍ਹਾਂ ਨੇ 3000 ਮੈਗਾਵਾਟ ਦੀ ਪਾਕਲ ਡੁਲ ਤੇ ਕੀਰੂ ਜਲ ਬਿਜਲੀ ਪ੍ਰਾਜੈਕਟ ਨੂੰ ਫਾਸਟਟ੍ਰੈਕ ਕਰਨ ਦੇ ਨਾਲ ਨਾਲ 3300 ਮੈਗਾਵਾਟ ਦੀਆਂ ਹੋਰ ਯੋਜਨਾਵਾਂ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ।

ਸ਼੍ਰੀ ਅਮਿਤ ਸ਼ਾਹ ਨੇ ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਸਥਾਨਕ ਨਗਰ ਨਿਗ਼ਮਾਂ ਨੂੰ ਮਜ਼ਬੂਤ ਬਣਾਉਣ ਅਤੇ ਉਨ੍ਹਾਂ ਦੇ ਪ੍ਰਤੀਨਿਧਾਂ ਨੂੰ ਸਿਖਲਾਈ ਅਤੇ ਉਨ੍ਹਾਂ ਦੇ ਸੁਚਾਰੂ ਰੂਪ ਵਿੱਚ ਕੰਮ ਕਰਨ ਲਈ ਬੈਠਣ ਦੀ ਉਚਿਤ ਵਿਵਸਥਾ ਅਤੇ ਉਪਕਰਨ ਅਤੇ ਹੋਰ ਜ਼ਰੂਰੀ ਸਰੋਤ ਉਪਲਬਧ ਕਰਾਉਣ ਦੇ ਨਿਰਦੇਸ਼ ਦਿੱਤੇ । ਨਾਲ ਹੀ ਉਨ੍ਹਾਂ ਨੇ ਪੰਚਾਇਤ ਪ੍ਰਤੀਨਿਧਾਂ ਨੂੰ ਭਾਰਤ ਦਰਸ਼ਨ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਉਹ ਦੇਸ਼ ਦੀਆਂ ਵਿਕਸਿਤ ਪੰਚਾਇਤਾਂ ਦੇ ਕੰਮ ਕਾਜ ਦੀ ਜਾਣਕਾਰੀ ਹਾਸਲ ਕਰ ਸਕਣ ।

ਕੇਂਦਰੀ ਗ੍ਰਿਹ ਮੰਤਰੀ ਨੇ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਉਪਲਬਧ ਕਰਾਉਣ ਲਈ ਮਨਰੇਗਾ ਦਾ ਘੇਰਾ ਵਧਾਉਣ ਤੇ ਵੀ ਜ਼ੋਰ ਦਿੱਤਾ । ਨਾਲ ਹੀ ਉਨ੍ਹਾਂ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਖੇਤੀ ਵਿੱਚ ਆਧੁਨਿਕ ਤਕਨੀਕਾਂ ਦੀ ਵਰਤੋਂ ਅਤੇ ਹਰੇਕ ਜਿ਼ਲ੍ਹੇ ਵਿੱਚ ਘੱਟ ਤੋਂ ਘੱਟ ਇੱਕ ਖੇਤੀ ਅਧਾਰਤ ਉਦਯੋਗ ਲਵਾਉਣ ਦੀ ਗੱਲ ਕਹੀ । ਉਨ੍ਹਾਂ ਨੇ ਇਹ ਵੀ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਸੇਬ ਉਤਪਾਦਨ ਦੀ ਗੁਣਵੱਤਾ ਘਣਤਾ ਨੂੰ ਵਧਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾਵੇ , ਜਿਸ ਨਾਲ ਸੇਬ ਉਤਪਾਦਕਾਂ ਦੀ ਫ਼ਸਲ ਲਈ ਵੱਧ ਤੋਂ ਵੱਧ ਕੀਮਤ ਮਿਲ ਸਕੇਗੀ ।

ਸ਼੍ਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨਾਂ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਜਿਵੇਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ , ਜਿਸ ਦੇ ਤਹਿਤ ਕਿਸਾਨਾਂ ਦੇ ਖਾਤੇ ਵਿੱਚ ਹਰ ਸਾਲ 6000 ਰੁਪਏ ਜਮ੍ਹਾਂ ਕੀਤੇ ਜਾਂਦੇ ਹਨ ਅਤੇ ਕਿਸਾਨ ਕ੍ਰੈਡਿਟ ਕਾਰਡ ਦੇ ਅਧੀਨ ਸਾਰੇ ਕਿਸਾਨਾਂ ਨੂੰ ਇਨ੍ਹਾਂ ਯੋਜਨਾਵਾਂ ਦਾ ਲਾਭ ਦਵਾਉਣਾ ਯਕੀਨੀ ਬਣਾਇਆ ਜਾਵੇ ।

ਕੇਂਦਰੀ ਗ੍ਰਿਹ ਮੰਤਰੀ ਨੇ ਉਦਯੋਗਿਕ ਨੀਤੀ ਦਾ ਫਾਇਦਾ ਛੋਟੇ ਛੋਟੇ ਉਦਯੋਗਾਂ ਤੱਕ ਪਹੁੰਚਾਉਣ ਨੂੰ ਵੀ  ਯਕੀਨੀ ਬਣਾਉਣ ਲਈ ਕਿਹਾ । ਗ੍ਰਿਹ ਮੰਤਰੀ ਨੇ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਲਈ ਕੀਤੇ ਗਏ ਯਤਨਾਂ ਅਤੇ ਸੰਸਥਾਗਤ ਸੁਧਾਰਾਂ ਜਿਵੇਂ ਸਾਰੇ ਵਿਕਾਸ ਕੰਮਾਂ ਨੂੰ ਜੀਓ ਟੈਗਿੰਗ ਕਰਕੇ ਪਬਲਿਕ ਡੋਮੇਨ ਵਿੱਚ ਜਾਰੀ ਕਰਨਾ । ਗੌਰਮੈਂਟ ਈ ਮਾਰਕਿਟ ਪਲੇਸ (ਪੀ ਈ  ਐੱਮ) ਤੇ ਮਾਧਿਅਮ ਰਾਹੀਂ ਖ਼ਰੀਦਦਾਰੀ ਅਤੇ ਪੇਂਡੂ ਸਵਰਾਜ , ਸਮਾਜਿਕ ਸੁਰੱਖਿਆ ਅਤੇ ਵਿਅਕਤੀਗਤ ਲਾਭਪਾਤਰੀ ਯੋਜਨਾਵਾਂ ਵਿੱਚ ਲੱਗਭਗ 100 ਫ਼ੀਸਦ ਲਾਭਪਾਤਰੀਆਂ ਦੇ ਖਾਤੇ ਵਿੱਚ ਧਨ ਰਾਸ਼ੀ ਸਿੱਧੀ ਜਮ੍ਹਾਂ ਕਰਾਉਣ ਦੀ ਸ਼ਲਾਘਾ ਕੀਤੀ ।

ਮੀਟਿੰਗ ਵਿੱਚ ਜੰਮੂ ਕਸ਼ਮੀਰ ਦੇ ਉਪ-ਰਾਜਪਾਲ ਸ਼੍ਰੀ ਮਨੋਜ ਸਿਨਹਾ ਅਤੇ ਕੇਂਦਰ ਸਰਕਾਰ ਤੇ ਜੰਮੂ ਕਸ਼ਮੀਰ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ ।


 

**************************

 

ਐੱਨ ਡਬਲਿਊ / ਪੀ ਕੇ / ਏ ਡੀ / ਡੀ ਡੀ ਡੀ



(Release ID: 1728407) Visitor Counter : 167