ਪ੍ਰਿਥਵੀ ਵਿਗਿਆਨ ਮੰਤਰਾਲਾ

ਉਤਰਾਖੰਡ, ਪੂਰਬੀ ਉੱਤਰ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼, ਗੁਜਰਾਤ ਖੇਤਰ ਅਤੇ ਤੱਟਵਰਤੀ ਕਰਨਾਟਕ ਵਿਚ ਵੱਖ ਵੱਖ ਥਾਵਾਂ 'ਤੇ ਭਾਰੀ ਤੋਂ ਬਹੁਤ ਜਿਆਦਾ ਭਾਰੀ ਬਾਰਸ਼ ਦੇ ਨਾਲ ਨਾਲ ਹੱਦ ਤੋਂ ਵੀ ਬਹੁਤ ਜਿਆਦਾ ਭਾਰੀ ਬਾਰਸ਼ ਦੀ ਜ਼ਿਆਦਾ ਸੰਭਾਵਨਾ ਹੈ

Posted On: 18 JUN 2021 3:46PM by PIB Chandigarh

ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਰਾਸ਼ਟਰੀ ਮੌਸਮ ਭਵਿੱਖਵਾਣੀ ਕੇਂਦਰ  ਅਨੁਸਾਰ :

 

ਸ਼ੁੱਕਰਵਾਰ 18 ਜੂਨ 2021 ਜਾਰੀ ਹੋਣ ਦਾ ਸਮਾਂ: 1420 ਵਜੇ ਭਾਰਤੀ ਸਮੇਂ ਅਨੁਸਾਰ 

 

ਆਲ ਇੰਡੀਆ ਪ੍ਰਭਾਵ ਅਧਾਰਤ ਮੌਸਮ ਦਾ ਚੇਤਾਵਨੀ ਬੁਲੇਟਿਨ (ਮਿਡ-ਡੇ)

 

18 ਜੂਨ (ਦਿਨ 1):  ਉਤਰਾਖੰਡ, ਪੂਰਬੀ ਉੱਤਰ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼, ਗੁਜਰਾਤ ਖੇਤਰ ਅਤੇ ਤੱਟਵਰਤੀ ਕਰਨਾਟਕ ਵਿਚ ਵੱਖ ਵੱਖ ਥਾਵਾਂ 'ਤੇ ਬਹੁਤ ਜ਼ਿਆਦਾ ਭਾਰੀ ਬਾਰਸ਼ ਦੇ ਨਾਲ ਭਾਰੀ ਤੋਂ ਬਹੁਤ ਭਾਰੀ ਬਾਰਸ਼; ਕੋਂਕਣ ਅਤੇ ਗੋਆ ਵਿੱਚ ਕੁਝ ਥਾਵਾਂ ਤੇ ਭਾਰੀ ਤੋਂ ਬਹੁਤ ਭਾਰੀ ਬਾਰਸ਼; ਪੱਛਮੀ ਉੱਤਰ ਪ੍ਰਦੇਸ਼, ਛੱਤੀਸਗੜ, ਬਿਹਾਰ, ਝਾਰਖੰਡ, ਗੰਗਾ ਪੱਛਮੀ ਬੰਗਾਲ, ਮੱਧ ਮਹਾਰਾਸ਼ਟਰ ਦੇ ਘਾਟ ਵਾਲੇ ਇਲਾਕਿਆਂ ਅਤੇ ਦੱਖਣੀ ਅੰਦਰੂਨੀ ਕਰਨਾਟਕ ਵਿਚ ਭਾਰੀ ਤੋਂ ਭਾਰੀ ਭਾਰੀ ਬਾਰਸ਼ ਦੀ ਸੰਭਾਵਨਾ ਹੈ। ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ, ਅੰਡੇਮਾਨ ਤੇ ਨਿਕੋਬਾਰ ਟਾਪੂਆਂ, ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ, ਸੌਰਾਸ਼ਟਰ ਅਤੇ ਕੱਛ,  ਤੇਲੰਗਾਨਾ, ਤਾਮਿਲਨਾਡੂ, ਪੁਡੂਚੇਰੀ ਤੇ ਕਰਾਈਕਲ ਅਤੇ ਕੇਰਲਾ ਤੇ ਮਹੇ ਦੀਆਂ ਵੱਖ ਵੱਖ ਥਾਵਾਂ ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ।

ਰਾਜਸਥਾਨ, ਮੱਧ ਪ੍ਰਦੇਸ਼ ਅਤੇ ਤੇਲੰਗਾਨਾ ਦਿਆਂ ਵੱਖ ਵੱਖ ਥਾਵਾਂ ਤੇ ਅਤੇ ਜੰਮੂ-ਕਸ਼ਮੀਰ, ਲੱਦਾਖ,  ਗਿਲਗਿਤ-ਬਾਲਟਿਸਤਾਨ ਤੇ ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼, ਉਤਰਾਖੰਡ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ, ਉੱਤਰ ਪ੍ਰਦੇਸ਼, ਵਿਦਰਭ, ਛੱਤੀਸਗੜ, ਬਿਹਾਰ, ਝਾਰਖੰਡ, ਅਰੁਣਾਚਲ ਪ੍ਰਦੇਸ਼, ਅਸਾਮ ਤੇ ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ, ਗੁਜਰਾਤ ਰਾਜ ਅਤੇ ਮਰਾਠਵਾੜਾ ਦੀਆਂ ਵੱਖ-ਵੱਖ ਥਾਵਾਂ ਤੇ ਬਿਜਲੀ ਚਮਕਣ, ਹੰਨੇਰੀ-ਝੱਖੜ ਝੁਲੰਨ ਅਤੇ ਤੇਜ਼ ਹਵਾਵਾਂ (ਰਫਤਾਰ 30-40  ਕਿਲੋਮੀਟਰ ਪ੍ਰਤੀ ਘੰਟਾ) ਚਲਣ ਦੀ ਸੰਭਾਵਨਾ ਹੈ। 

ਉੱਤਰ-ਪੱਛਮੀ ਅਤੇ ਮੱਧ ਬੰਗਾਲ ਦੀ ਖਾੜੀ, ਉੱਤਰ ਅੰਡੇਮਾਨ ਸਾਗਰ, ਪੱਛਮੀ ਬੰਗਾਲ ਸਮੁਦਰ ਦੇ ਨਾਲ ਨਾਲ ਅਤੇ ਕੰਢੇ ਤੋਂ ਬਾਹਰ, ਓਡੀਸ਼ਾ ਅਤੇ ਆਧਰਾ ਦੇ ਤੱਟਾਂ ਤੇ ਮੌਸਮ ਖਰਾਬ (ਹਵਾ ਦੀ ਰਫਤਾਰ 40-50 ਪ੍ਰਤੀਸ਼ਤ ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚਣ) ਰਹਿਣ ਦੀ ਸੰਭਾਵਨਾ ਹੈ।  ਉੱਤਰ, ਮੱਧ ਅਤੇ ਦੱਖਣ-ਪੱਛਮ ਅਰਬ ਸਾਗਰ ਤੋਂ ਤੇਜ਼ ਹਵਾਵਾਂ (ਰਫਤਾਰ 45-55 ਕਿਲੋਮੀਟਰ ਪ੍ਰਤੀ ਘੰਟਾ ਤੋਂ 65 ਕਿਲੋਮੀਟਰ ਪ੍ਰਤੀ ਘੰਟਾ ਤਕ ਪਹੁੰਚਣ) ਨਾਲ ਕੇਰਲ-ਕਰਨਾਟਕ-ਗੋਆ-ਮਹਾਰਾਸ਼ਟਰ-ਗੁਜਰਾਤ ਦੇ ਸਮੁਦਰੀ ਕੰਢਿਆਂ ਦੇ ਨਾਲ-ਨਾਲ ਅਤੇ ਬਾਹਰ ਮਛੇਰਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਖੇਤਰਾਂ ਵਿਚ ਮੱਛੀਆਂ ਫੜਨ ਲਈ ਨਾ ਜਾਣ। 

 (ਵਧੇਰੇ ਜਾਣਕਾਰੀ ਅਤੇ ਗ੍ਰਾਫਿਕਸ ਲਈ ਕਿਰਪਾ ਕਰਕੇ ਇਥੇ ਕਲਿੱਕ ਕਰੋ)

https://static.pib.gov.in/WriteReadData/specificdocs/documents/2021/jun/doc202161801.pdf

 

ਕਿਰਪਾ ਕਰਕੇ ਸਥਾਨ ਖਾਸ ਭਵਿੱਖਬਾਣੀ ਅਤੇ ਚੇਤਾਵਨੀ ਲਈ ਮੌਸਮ ਐਪ ਨੂੰ ਡਾਉਨਲੋਡ ਕਰੋ, ਐਗਰੋਮੈਟ ਐਡਵਾਈਜ਼ਰੀ ਲਈ ਮੇਘਦੂਤ ਐਪ ਅਤੇ ਬਿਜਲੀ ਦੀ ਚੇਤਾਵਨੀ ਲਈ ਦਾਮਿਨੀ ਐਪ ਅਤੇ ਜ਼ਿਲ੍ਹਾ ਵਾਰ ਚੇਤਾਵਨੀ ਲਈ ਐਮਸੀ / ਆਰਐਮਸੀ ਦੀਆਂ ਵੈਬਸਾਈਟਾਂ ਤੇ ਜਾਓ। 

------------------------------------- 

ਐਸਐਸ / ਆਰਪੀ / (ਆਈਐਮਡੀ ਇਨਪੁਟਸ)



(Release ID: 1728405) Visitor Counter : 140