ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਇੰਡੀਆ ਪੋਸਟ 7ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੀ ਯਾਦ ਵਿੱਚ “ਸਪੈਸ਼ਲ ਕੈਂਸਲੇਸ਼ਨ” ਕਰੇਗਾ


ਦਿੱਲੀ ਪੋਸਟਲ ਸਰਕਲ ਯੋਗ ਦਿਵਸ ਦੇ ਮੱਦੇਨਜ਼ਰ ਇੱਕ ਵਿਸ਼ੇਸ਼ ਕਵਰ ਜਾਰੀ ਕਰੇਗਾ

Posted On: 18 JUN 2021 5:29PM by PIB Chandigarh

ਇੰਡੀਆ ਪੋਸਟ 21 ਜੂਨ 2021 ਨੂੰ ਵਿਸ਼ਵ ਯੋਗ ਦਿਵਸ ਦੀ ਰੂਹ ਨੂੰ ਕੈਪਚਰ ਕਰਨ ਲਈ “ਸਪੈਸ਼ਲ ਕੈਂਸਲੇਸ਼ਨ” ਲੈ ਕੇ ਆ ਰਿਹਾ ਹੈ । ਇਹ ਵਿਲੱਖਣ ਪਹਿਲਕਦਮੀ 7ਵੇਂ ਅੰਤਰਰਾਸ਼ਟਰੀ ਯੋਗ ਦਿਵਸ 2021 ਦੀ ਯਾਦਗਾਰ ਦੀ ਨਿਸ਼ਾਨੀ ਹੋਵੇਗੀ ।

ਕਈ ਸਾਲਾਂ ਤੋਂ ਯੋਗ ਅਤੇ ਅੰਤਰਰਾਸ਼ਟਰੀ ਯੋਗ ਦਿਵਸ ਫਿਲੈਟਿਕ ਯਾਦਗਾਰਾਂ ਦੇ ਹਰਮਨਪਿਆਰੇ ਵਿਸ਼ੇ ਰਹੇ ਹਨ । 2015 ਵਿੱਚ ਡਾਕ ਵਿਭਾਗ ਨੇ 2 ਯਾਦਗਾਰੀ ਡਾਕ ਟਿਕਟਾਂ ਦਾ ਇੱਕ ਸੈੱਟ ਜਾਰੀ ਕੀਤਾ ਸੀ ਅਤੇ ਅੰਤਰਰਾਸ਼ਟਰੀ ਯੋਗ ਦਿਵਸ ਤੇ ਇੱਕ ਮਿਨੀਏਚਰ ਸ਼ੀਟ ਜਾਰੀ ਕੀਤੀ ਸੀ । 2016 ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੂਜੇ ਅੰਤਰਰਾਸ਼ਟਰੀ ਯੋਗ ਦਿਵਸ ਦੀ ਯਾਦਗਾਰ ਦੀ ਨਿਸ਼ਾਨੀ ਵਜੋਂ ਸੂਰਿਯਾ ਨਮਸਕਾਰ ਵਾਲੀਆਂ ਯਾਦਗਾਰੀ ਡਾਕ ਟਿਕਟਾਂ ਦਾ ਇੱਕ ਸੈੱਟ ਜਾਰੀ ਕੀਤਾ ਸੀ । 2017 ਵਿੱਚ ਸੰਯੁਕਤ ਰਾਸ਼ਟਰ ਡਾਕ ਪ੍ਰਾਸ਼ਸਨ ਨੇ ਨਿਊਯਾਰਕ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦੀ ਯਾਦ ਵਿੱਚ 10 ਯੋਗ ਆਸਣ ਦਰਸਾਉਂਦਾ ਟਿਕਟਾਂ ਦਾ ਇੱਕ ਸੈੱਟ ਜਾਰੀ ਕੀਤਾ ਸੀ ।

ਸੱਤਵੇਂ ਅੰਤਰਰਾਸ਼ਟਰੀ ਯੋਗ ਦਿਵਸ 2021 ਮੌਕੇ ਦਿੱਲੀ ਡਾਕ ਸਰਕਲ ਹੇਠ ਲਿਖੀਆਂ ਗਤੀਵਿਧੀਆਂ ਕਰੇਗਾ :

1. ਦਿੱਲੀ ਵਿੱਚ ਸਥਿਤ ਸਾਰੇ ਡਾਕ ਦਫਤਰ 17/06/2021 ਤੋਂ ਬੁੱਕ ਕੀਤੀਆਂ ਅਤੇ ਭੇਜੀਆਂ ਜਾਣ ਵਾਲੀਆਂ ਸਾਰੀਆਂ ਡਾਕ ਸੇਵਾਵਾਂ ਤੇ “ਯੋਗ ਨਾਲ ਰਹੋ , ਘਰ ਰਹੋ” ਦਾ ਸੁਨੇਹਾ ਚਿਪਕਾ ਰਹੇ ਹਨ ।

2. ਦਿੱਲੀ ਦੇ 60 ਮੁੱਖ ਡਾਕ ਦਫਤਰਾਂ ਵਿੱਚ ਡਾਕ ਦਫਤਰਾਂ ਦੇ ਦਰਸ਼ਕਾਂ ਲਈ ਯੋਗ ਨੂੰ ਉਤਸ਼ਾਹਤ ਕਰਨ ਲਈ ਇੱਕ ਵੀਡੀਓ ਦਿਖਾਈ ਜਾ ਰਹੀ ਹੈ ।

3. 17/06/2021 ਨੂੰ ਕੋਵਿਡ ਰਿਕਵਰੀ ਤੋਂ ਬਾਅਦ ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਯੋਗਾ ਬਾਰੇ ਇੱਕ ਵਰਚੁਅਲ ਲੈਕਚਰ ਕਮ ਪ੍ਰਦਰਸ਼ਨ ਸੈਸ਼ਨ ਕੀਤਾ ਗਿਆ , ਜਿਸ ਵਿੱਚ ਦਿੱਲੀ ਡਾਕ ਸਰਕਲ ਦੇ ਅਧਿਕਾਰੀ ਸ਼ਾਮਲ ਹੋਏ ।

4. ਕੋਵਿਡ 19 ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਦਿੱਲੀ ਡਾਕ ਸਰਕਲ ਦੇ ਸੰਚਾਲਤ ਦਫਤਰਾਂ , ਵੱਖ ਵੱਖ ਪ੍ਰਸ਼ਾਸਕੀ ਦਫਤਰਾਂ ਵਿੱਚ 21/06/2021 ਨੂੰ ਅੰਤਰਰਾਸ਼ਟਰੀ ਯੋਗ ਦਿਵਸ ਤੇ ਯੋਗ ਸੈਸ਼ਨਸ ਆਯੋਜਿਤ ਕੀਤੇ ਜਾਣਗੇ ।

5. 21/06/2021 ਨੂੰ ਸੱਤਵੇਂ ਅੰਤਰਰਾਸ਼ਟਰੀ ਯੋਗ ਦਿਵਸ ਬਾਰੇ ਇੱਕ ਵਿਸ਼ੇਸ਼ ਕਵਰ ਮੁੱਖ ਪੋਸਟਮਾਸਟਰ ਜਨਰਲ , ਦਿੱਲੀ ਸਰਕਲ ਨਵੀਂ ਦਿੱਲੀ ਜੀ ਪੀ ਓ (ਗੋਲ ਡਾਕਖਾਨਾ) ਵਿਖੇ ਜਾਰੀ ਕਰਨਗੇ ।

 

 

*********************
 


ਮੋਨਿਕਾ
 



(Release ID: 1728404) Visitor Counter : 123