ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਅਤੇ ਉਸ ਦੇ ਖੇਤਰੀ ਦਫਤਰਾਂ ਨੇ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ 2021) ਨੂੰ ਮਨਾਉਣ ਲਈ ਭਾਰਤ ਅਤੇ ਵਿਦੇਸ਼ਾਂ ਵਿੱਚ ਹਫ਼ਤੇ ਭਰ ਚਲਣ ਵਾਲੀਆਂ ਔਨਲਾਈਨ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ
“ਪ੍ਰਤੀਰੱਖਿਆ ਲਈ ਯੋਗ” ਵਿਸ਼ੇ ‘ਤੇ 19 ਜੂਨ 2021 ਨੂੰ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਜਾਏਗਾ
Posted On:
17 JUN 2021 6:59PM by PIB Chandigarh
ਭਾਰਤ ਕਈ ਪ੍ਰਾਚੀਨ ਸਿਹਤ ਕਲਾਵਾਂ ਦਾ ਖਜਾਨਾ ਹੈ। ਯੋਗ ਭਾਰਤ ਦੀ ਪ੍ਰਾਚੀਨ ਪਰੰਪਰਾਵਾਂ, ਉਪਚਾਰ, ਵਿਕਾਸ ਅਤੇ ਆਤਮ-ਸਾਖਰਤਾ ਦੇ ਉਦੇਸ਼ ਨਾਲ ਸਦੀਆਂ ਪੁਰਾਣੀ ਤਕਨੀਕਾਂ ਦਾ ਇੱਕ ਅਮੁੱਲ ਉਪਹਾਰ ਹੈ। ਸਿਹਤ ਸਰੀਰ, ਮਨ ਅਤੇ ਆਤਮਾ ਦੇ ਪ੍ਰਤੀ ਯੋਗ ਇੱਕ ਸਮੁੱਚੇ ਦ੍ਰਿਸ਼ਟੀਕੋਣ ਹੈ। ਅੱਜ ਦੇ ਪਰਿਦ੍ਰਿਸ਼ ਵਿੱਚ ਜਦੋਂ ਪੂਰੀ ਦੁਨੀਆ ਮਹਾਮਾਰੀ ਨਾਲ ਲੜ ਰਹੀ ਹੈ, ਪ੍ਰਤੀਰੱਖਿਆ ਵਿੱਚ ਸੁਧਾਰ ਲਈ ਯੋਗ ਦਾ ਅਭਿਆਸ ਕਰਨ ਵਿੱਚ ਅਸੀਂ ਪੂਰੇ ਮਨ, ਸਰੀਰ ਅਤੇ ਆਤਮਾ ਵਿੱਚ ਸਦਭਾਵਨਾ ਬਣਾਏ ਰੱਖਣ ਵਿੱਚ ਮਦਦ ਮਿਲਦੀ ਹੈ।
ਸਾਲ 2015 ਤੋਂ ਹਰੇਕ ਸਾਲ ਪੂਰੀ ਦੁਨੀਆ ਵਿੱਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਟੂਰਿਜ਼ਮ ਮੰਤਰਾਲੇ ਅਤੇ ਇਸ ਦੇ ਘਰੇਲੂ ਅਤੇ ਵਿਦੇਸ਼ੀ ਖੇਤਰੀ ਦਫਤਰ ਬੜੇ ਪੈਮਾਨੇ ‘ਤੇ ਆਈਡੀਵਾਈ ਮਨਾਉਂਦੇ ਹਨ। ਇਸ ਅਵਸਰ ‘ਤੇ ਸੈਰ-ਸਪਾਟਾ ਮੰਤਰਾਲਾ ਯੋਗ ਸਮਰਪਿਤ ਯਾਤਰਾ ਪ੍ਰੋਗਰਾਮਾਂ ਦੇ ਨਾਲ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਪੱਤਰਕਾਰਾਂ, ਪ੍ਰਚਾਰਕਾਂ, ਟੂਰ ਅਪਰੇਟਰਾਂ ਆਦਿ ਦੀ ਮੇਜ਼ਬਾਨੀ ਕਰਦਾ ਹੈ। ਮੌਜੂਦਾ ਮਹਾਮਾਰੀ ਦੀ ਸਥਿਤੀ ਦੇ ਕਾਰਨ ਜਦੋਂ ਵਾਸਤਵਿਕ ਯਾਤਰਾ ਉੱਚਿਤ ਨਹੀਂ ਹੈ, ਸੈਰ-ਸਪਾਟਾ ਮੰਤਰਾਲੇ ਅਤੇ ਭਾਰਤ ਅਤੇ ਵਿਦੇਸ਼ਾਂ ਵਿੱਚ ਇਸ ਦੇ ਖੇਤਰੀ ਪ੍ਰੋਗਰਾਮਾਂ ਨੇ ਆਯੁਸ਼ ਮੰਤਰਾਲੇ ਦੁਆਰਾ ਦਿੱਤੇ ਗਏ ਸਿਰਲੇਖ “ਬਿ ਵਿਦ ਯੋਗ ਬੀ ਐਂਟ ਹੋਮ” ਯਾਨੀ ਘਰ ਵਿੱਚ ਹੀ ਯੋਗ ਦੇ ਨਾਲ, ਅਧਾਰਿਤ ਵੱਖ-ਵੱਖ ਔਨਲਾਈਨ ਪ੍ਰੋਗਰਾਮ ਸ਼ੁਰੂ ਕੀਤੇ ਹਨ।
ਸੈਰ-ਸਪਾਟਾ ਮੰਤਰਾਲਾ ਭਾਰਤ ਵਿੱਚ ਪ੍ਰਮੁੱਖ ਟੂਰਿਜ਼ਮ ਸਥਲਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਵੈਲਨੈਸ ਟੂਰਿਜ਼ਮ ਅਤੇ ਅਧਿਆਤਮਿਕ ਸੈਰ-ਸਪਾਟੇ ਦੇ ਏਕੀਕਰਨ ਦੇ ਰੂਪ ਵਿੱਚ ਯੋਗ ਨੂੰ ਹੁਲਾਰਾ ਦੇਵੇਗਾ। ਹਫ਼ਤੇ ਭਰ ਚਲਣ ਵਾਲੇ ਯੋਗ ਦਿਵਸ ਸਮਾਰੋਹ ਦੇ ਦੌਰਾਨ, ਯੋਗ ਦੇ ਮਹੱਤਵ ਨੂੰ ਦਰਸਾਉਣ ਵਾਲੇ ਪੋਸਟ/ਤਸਵੀਰਾਂ/ਵੀਡਿਓ ਮੰਤਰਾਲੇ ਦੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸਾਂਝੀਆਂ ਕੀਤੀਆਂ ਜਾਣਗੀਆਂ। ਸੈਰ-ਸਪਾਟਾ ਮੰਤਰਾਲਾ ਅਨੁਭਵੀ ਯੋਗ ਅਧਿਆਪਕ / ਬਲੌਗਰ / ਪ੍ਰਚਾਰਕਾਂ ਦੇ ਨਾਲ ਲਾਈਵ ਸ਼ੈਸ਼ਨ ਆਯੋਜਿਤ ਕਰਨ ਦੀ ਵੀ ਯੋਜਨਾ ਬਣਾ ਰਿਹਾ ਹੈ।
ਕਿ ਕਿਵੇਂ ਯੋਗ ਨੇ ਉਨ੍ਹਾਂ ਦੇ ਜੀਵਨ ਨੂੰ ਬਦਲ ਦਿੱਤਾ। ਸੈਰ-ਸਪਾਟਾ ਮੰਤਰਾਲਾ ਈਸ਼ਾ ਫਾਉਂਡੇਸ਼ਨ ਦੇ ਸਹਿਯੋਗ ਨਾਲ ਸ਼ਨੀਵਾਰ 19 ਜੂਨ 2021 ਨੂੰ 11.00 ਵਜੇ ਇਸ ਸਾਲ ਦਾ ਵਿਸ਼ਾ “ਬੀ ਵਿਦ ਯੋਗ ਬੀ ਐਂਟ ਹੋਮ” ਯਾਨੀ ਘਰ ਵਿੱਚ ਹੀ ਯੋਗ, ‘ਤੇ ਅਧਾਰਿਤ ਇੱਕ ਵੈਬੀਨਾਰ, “ ਯੋਗ ਫੌਰ ਇਮਊਨਿਟੀ” ਦਾ ਆਯਜੋਨ ਕਰਨਗੇ, ਵੈਬੀਨਾਰ ਦੇ ਦੌਰਾਨ ਈਸ਼ਾ ਫਾਉਂਡੇਸ਼ਨ ਦੇ ਯੋਗ ਮਾਹਰਾਂ ਦੁਆਰਾ ਸੀਮਹਾ ਕਿਰਿਆ ਦਾ ਪ੍ਰਦਰਸ਼ਨ ਕਰਨਗੇ ਜੋ ਪ੍ਰਤੀਰੱਖਿਆ ਅਤੇ ਸਮੁੱਚੇ ਸ਼ਕਤੀ ਵਿੱਚ ਸੁਧਾਰ ਲਈ ਇੱਕ ਸਰਲ ਲੇਕਿਨ ਸ਼ਕਤੀਸ਼ਾਲੀ ਯੋਗ ਅਭਿਆਸ ਹੈ।
ਸੈਰ-ਸਪਾਟਾ ਮੰਤਰਾਲੇ ਨੇ ਘਰੇਲੂ ਅਤੇ ਵਿਦੇਸ਼ੀ ਖੇਤਰੀ ਦਫਤਰਾਂ ਨੇ ਵੀ ਯੋਗ ਦੇ ਬਾਰੇ ਵਿੱਚ ਅਧਿਕ ਜਾਗਰੂਕਤਾ ਪੈਦਾ ਕਰਨ ਅਤੇ ਇੱਕ ਸਿਹਤ ਜੀਵਨ ਸ਼ੈਲੀ ਜਿਉਣ ਲਈ ਸਮਾਜ ਦੇ ਵੱਖ-ਵੱਖ ਵਰਗਾਂ ਅਤੇ ਉਮਰ ਵਰਗ ਦੇ ਲੋਕਾਂ ਦੀ ਵਿਆਪਕ ਭਾਗੀਦਾਰੀ ਸੁਨਿਸ਼ਚਿਤ ਕਰਨ ਲਈ ਵੱਖ-ਵੱਖ ਪ੍ਰੋਗਰਾਮਾਂ ਦੀ ਯੋਜਨਾ ਬਣਾਈ ਹੈ। ਅਸੀਂ ਦਿਨ-ਪ੍ਰਤੀ-ਦਿਨ ਵਿੱਚ ਯੋਗ ਦੇ ਮਹੱਤਵ ‘ਤੇ ਜੋਰ ਦੇਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਵਿਦਿਆਰਥੀਆਂ ਦੇ ਲਈ ਔਨਲਾਈਨ ਲੇਖ, ਪ੍ਰਸ਼ਨ ਉੱਤਰ, ਪੇਂਟਿੰਗ, ਯੋਗ ਪੋਸਟਰ ਡਿਜ਼ਾਈਨ ਮੁਕਾਬਲਿਆਂ, ਯੋਗ ਦੇ ਸਜੀਵ ਪ੍ਰਦਰਸ਼ਨ ਦੇ ਨਾਲ ਵੈਬੀਨਾਰ ਆਯੋਜਿਤ ਕਰਨਾ, ਈ-ਯੋਗ ਪੁਸਤਕ ਦੇ ਨਾਲ ਹੋਰ ਵੀ ਬਹੁਤ ਕੁਝ ਸ਼ਾਮਿਲ ਹਨ। ਅਧਿਕ ਜਾਣਕਾਰੀ ਲਈ ਅਤੁਲਯ ਭਾਰਤ ਨੂੰ ਫੌਲੋ ਕਰੋ।
ਇੰਸਟਾਗ੍ਰਾਮ ‘ਤੇ- https://instagram.com/incredibleindia?igshid=v02srxcbethv
ਟ੍ਰਵਿਟਰ ‘ਤੇ - https://twitter.com/incredibleindia?s=21
ਫੇਸਬੁਕ ‘ਤੇ - https://www.facebook.com/incredibleindia/
ਲਿੰਕਿੰਨ ‘ਤੇ - https://www.linkedin.com/company/incredibleindia
ਵੈੱਬਸਾਈਟ ‘ਤੇ - https://www.incredibleindia.org/
ਯੂਟਿਊਬ ‘ਤੇ https://www.youtube.com/channel/UCMxJPchGLE_CJ1MJbJy-xDQ
ਦੇ ਮਾਧਿਅਮ ਨਾਲ ਜਾਣਕਾਰੀ ਹਾਸਿਲ ਕਰ ਸਕਦੇ ਹਨ ।
*******
ਐੱਨਬੀ/ਓਏ
(Release ID: 1728266)
Visitor Counter : 141