ਕਬਾਇਲੀ ਮਾਮਲੇ ਮੰਤਰਾਲਾ

ਸ਼੍ਰੀ ਭਾਸਕਰ ਖੁਲਬੇ, ਮਾਨਯੋਗ ਪ੍ਰਧਾਨ ਮੰਤਰੀ ਦੇ ਸਲਾਹਕਾਰ ਨੇ ਹਾਲ ਹੀ ਵਿੱਚ ਉਦਘਾਟਨ ਕੀਤੇ ਗਏ ਟ੍ਰਾਇਫੇਡ ਦੇ ਹੈੱਡਕੁਅਟਰ ਦਫ਼ਤਰ ਪਰਿਸਰ ਦਾ ਦੌਰਾ ਕੀਤਾ

ਐੱਚ ਐਂਡ ਆਈਜੀ ਡਿਜ਼ਾਇਨ ਵਰਕਸ਼ਾਪ ਸਿਖਲਾਈ ਪ੍ਰੋਗਰਾਮਾਂ ਨਾਲ ਤਿਆਰ ਨਵੇਂ ਡਿਜ਼ਾਇਨ ਕੀਤੇ ਗਏ ਉਤਪਾਦ ਜਾਰੀ

Posted On: 17 JUN 2021 6:36PM by PIB Chandigarh

ਸ਼੍ਰੀ ਭਾਸਕਰ ਖੁਲਬੇ, ਮਾਨਯੋਗ ਪ੍ਰਧਾਨ ਮੰਤਰੀ ਦੇ ਸਲਾਹਕਾਰ, ਨੇ ਅੱਜ ਨਵੀਂ ਦਿੱਲੀ ਵਿੱਚ ਟ੍ਰਾਇਫੇਡ ਦੇ ਨਵੇਂ ਹੈੱਡਕੁਅਟਰ ਦਫ਼ਤਰ  ਦਾ ਦੌਰਾ ਕੀਤਾ। ਹਾਲ ਹੀ ਵਿੱਚ ਕਬਾਇਲੀ ਕਾਰਜ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਐੱਨਐੱਸਆਈਸੀ ਕੰਪਲੈਕਸ, ਓਖਲਾ ਉਦਯੋਗਿਕ ਖੇਤਰ, ਫੇਜ਼- III, ਨਵੀਂ ਦਿੱਲੀ ਵਿੱਚ ਨਵੇਂ ਦਫ਼ਤਰ ਪਰਿਸਰ ਦਾ ਉਦਘਾਟਨ ਕੀਤਾ ਸੀ। 

ਟ੍ਰਾਇਫੇਡ ਦੇ ਪ੍ਰਬੰਧ ਨਿਦੇਸ਼ਕ ਸ਼੍ਰੀ ਪ੍ਰਵੀਰ ਕ੍ਰਿਸ਼ਣ ਅਤੇ ਟ੍ਰਾਇਫੇਡ ਦੇ ਈਡੀ ਸ਼੍ਰੀ ਅਨੁਪਮ ਤ੍ਰਿਵੇਦੀ ਨੇ ਸ਼੍ਰੀ ਖੁਲਬੇ ਨੂੰ 30,000 ਵਰਗ ਫੀਟ ਵਿੱਚ ਬਣੇ ਦਫ਼ਤਰ  ਦਾ ਦੌਰਾ ਕਰਾਇਆ। ਦਫ਼ਤਰ  ਵਿੱਚ ਵੀਡੀਓ ਕਾਨਫਰੰਸਿੰਗ ਅਤੇ ਹੋਰ ਨਵੀਨਤਮ ਸੁਵਿਧਾਵਾਂ ਸਮੇਤ ਅਤਿਆਧੁਨਿਕ ਬੁਨਿਆਦੀ ਢਾਂਚਾ ਉਪਲੱਬਧ ਹੈ। ਸ਼੍ਰੀ ਖੁਲਬੇ ਨੇ ਦਫ਼ਤਰ  ਦੇ ਬੁਨਿਆਦੀ ਢਾਂਚੇ ਲਈ ਟ੍ਰਾਇਫੇਡ ਟੀਮ ਦੀ ਪ੍ਰਸ਼ੰਸਾ ਕੀਤੀ ਅਤੇ ਟ੍ਰਾਇਫੇਡ ਟੀਮ ਨੂੰ ਆਪਣੇ ਅਭਿਯਾਨ ਵਿੱਚ ਭਰਪੂਰ ਸਫਲਤਾ ਮਿਲਣ ਦੀ ਕਾਮਨਾ ਕੀਤੀ।

C:\Users\Punjabi\Desktop\Gurpreet Kaur\2021\june 2021\17-06-2021\image0022CQR.jpg

 

ਇਸ ਮੌਕੇ ‘ਤੇ ਖੁਲਬੇ ਨੇ ਡਿਜ਼ਾਇਨ ਵਰਕਸ਼ਾਪ ਸਿਖਲਾਈ ਦਫਤਰਾਂ ਦੇ ਦੌਰਾਨ ਤਿਆਰ ਕੀਤੇ ਗਏ 25 ਨਵੇਂ ਉਤਪਾਦਾਂ ਨੂੰ ਲਾਂਚ ਕੀਤਾ। ਇਨ੍ਹਾਂ ਉਤਪਾਦਾਂ ਵਿੱਚ ਆਕਰਸ਼ਕ ਨੀਲੀ ਮਿੱਟੀ ਨਾਲ ਬਣੇ ਭਾਂਡਿਆਂ ਦੇ ਹਸਤਸ਼ਿਲਪ ਅਤੇ ਗਰਮ ਜਾ ਆਕਰਸ਼ਕ ਊਨੀ ਉਤਪਾਦ ਵੀ ਸ਼ਾਮਿਲ ਹਨ। ਇਨ੍ਹਾਂ ਉਤਪਾਦਾਂ ਨੂੰ ਰਿਸ਼ੀਕੇਸ਼ ਵਿੱਚ ਬੋਕਸਾ ਆਦਿਵਾਸੀ ਕਾਰੀਗਰਾਂ ਅਤੇ ਜੈਪੁਰ ਵਿੱਚ ਮੀਣਾ ਕਬਾਇਲੀ ਕਾਰੀਗਰਾਂ ਲਈ ਆਯੋਜਿਤ ਵਰਕਸ਼ਾਪ ਸਿਖਲਾਈ ਪ੍ਰੋਗਰਾਮਾਂ ਦੇ ਦੌਰਾਨ ਤਿਆਰ ਕੀਤੇ ਗਏ ਸੀ।

ਸ਼੍ਰੀ ਖੁਲਬੇ ਨੇ ਕਿਹਾ ਕਿ, ਇਹ ਜ਼ਿਕਰਯੋਗ ਹੈ ਕਿ ਟ੍ਰਾਇਫੇਡ ਲਗਾਤਾਰ ਨਵੀਂ ਪਹਿਲ ਕਰ ਰਿਹਾ ਹੈ ਜਿਸ ਦੇ ਤਹਿਤ ਆਦਿਵਾਸੀ ਸਸ਼ਕਤੀਕਰਨ ਦੇ ਸਾਰੇ ਪਹਿਲੂਆਂ ਦਾ ਖਿਆਲ ਰੱਖਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ ਆਕਰਸ਼ਕ ਰੂਪ ਤੋਂ ਡਿਜ਼ਾਇਨ ਕੀਤੇ ਗਏ ਐੱਚਐਂਡਆਈਜੀ ਉਤਪਾਦ ਕਾਫੀ ਟਿਕਾਊ ਹਨ ਅਤੇ ਇਹ ਵਿਕਰੀ ਕਰਨ ਦੇ ਯੋਗ ਹਨ।

C:\Users\Punjabi\Desktop\Gurpreet Kaur\2021\june 2021\17-06-2021\image001BPII.jpg

ਰਾਸ਼ਟਰੀ ਨੋਡਲ ਏਜੰਸੀ ਦੇ ਰੂਪ ਵਿੱਚ ਟ੍ਰਾਇਫੇਡ ਉਨ੍ਹਾਂ ਸਵਦੇਸ਼ੀ ਉਤਪਾਦਾਂ ਦੀ ਬਾਜ਼ਾਰ ਵਿੱਚ ਪਹੁੰਚ ਵਧਾਉਣ ਅਤੇ ਉਨ੍ਹਾਂ ਨੂੰ ਹੁਲਾਰਾ ਦੇਣ ਲਈ ਬੜੇ ਪੈਮਾਨੇ ‘ਤੇ ਕੰਮ ਕਰ ਰਹੀ ਹੈ, ਜਿਨ੍ਹਾਂ ਦਾ ਉਤਪਾਦਨ ਦੇਸ਼ ਭਰ ਦੇ ਆਦਿਵਾਸੀ ਸਮੂਹ ਸਦੀਆਂ ਤੋਂ ਕਰ ਰਹੇ ਹਨ। ਕਬਾਇਲੀ ਵਿਕਾਸ ਦੇ ਲਈ ਆਪਣੀਆਂ ਰਣਨੀਤੀਆਂ ਦੇ ਇੱਕ ਭਾਗ ਦੇ ਰੂਪ ਵਿੱਚ ਟ੍ਰਾਇਫੇਡ ਹੁਨਰ ਅਪਗ੍ਰੇਡ ਕਰਨ ਅਤੇ ਡਿਜ਼ਾਇਨ ਵਿਕਾਸ ਵਰਕਸ਼ਾਪਾਂ ਦਾ ਆਯੋਜਨ ਕਰ ਰਿਹਾ ਹੈ। ਇਹ ਵਰਕਸ਼ਾਪਾਂ ਟ੍ਰਾਇਫੇਡ ਦੇ ਹਸਤਸ਼ਿਲਪ ਅਤੇ ਆਮਦਨ ਸਿਰਜਨ (ਐੱਚਐਂਡਆਈਜੀ) ਸਿਖਲਾਈ ਪ੍ਰੋਗਰਾਮ ਦੇ ਰਾਹੀਂ ਚਲਾਈ ਜਾਂਦੀ ਹੈ। ਇਸ ਦਾ ਉਦੇਸ਼ ਕਾਰੀਗਰਾਂ ਦੀ ਸਿਖਲਾਈ ਦੇ ਰਾਹੀਂ ਨਵੇਂ ਉਤਪਾਦਾਂ ਦਾ ਵਿਕਾਸ ਕਰਨਾ।

ਅਤੇ ਉਨ੍ਹਾਂ ਦੀ ਆਜੀਵਿਕਾ ਵਿਕਾਸ ਦੇ ਲਈ ਉਨ੍ਹਾਂ ਦੇ ਉਤਪਾਦਾਂ ਦੇ ਮਾਰਕੀਟਿੰਗ ਵਿਕਾਸ ਦੇ ਨਾਲ ਕਬਾਇਲੀ ਹਸਤਸ਼ਿਲਪ ਦਾ ਇੱਕ ਸਥਾਈ ਸਪਲਾਈ ਅਧਾਰ ਬਣਾਉਣਾ ਹੈ। ਮਹਾਮਾਰੀ ਦੇ ਦੌਰਾਨ ਆਦਿਵਾਸੀ ਕਾਰੀਗਰਾਂ ਦੇ ਹੁਨਰ ਵਿਕਾਸ ਲਈ ਵਾਧੂ ਯਤਨ ਕੀਤੇ ਗਏ ਸਨ। 17 ਸਿਖਲਾਈ  ਪ੍ਰੋਗਰਾਮਾਂ ਨੂੰ ਮੰਜ਼ੂਰੀ ਦਿੱਤੀ ਗਈ। ਜਿਸ ਦੇ ਜ਼ਰੀਏ 170 ਨਵੇਂ ਡਿਜ਼ਾਇਨ ਕੀਤੇ ਗਏ ਉਤਪਾਦਾਂ ਨੂੰ ਵਿਕਸਿਤ ਕਰਨ ‘ਤੇ 340 ਆਦਿਵਾਸੀ ਕਾਰੀਗਰਾਂ ਨੂੰ ਲਾਭਾਂਵਿਤ ਕੀਤਾ ਗਿਆ। ਅੱਜ ਲਾਂਚ ਕੀਤੇ ਗਏ ਉਤਪਾਦ ਰਿਸ਼ੀਕੇਸ਼ ਵਿੱਚ ਬੋਕਸਾ ਆਦਿਵਾਸੀ ਕਾਰੀਗਰਾਂ ਅਤੇ ਜੈਪੁਰ ਵਿੱਚ ਮੀਣਾ ਕਬਾਇਲੀ ਕਾਰੀਗਰਾਂ  ਲਈ ਹਾਲ ਹੀ ਵਿੱਚ ਪੂਰੇ ਕੀਤੇ ਗਏ ਦੋ ਡਿਜ਼ਾਇਨ ਵਰਕਸ਼ਾਪ ਸਿਖਲਾਈ  ਪ੍ਰੋਗਰਾਮ ਵਿੱਚੋਂ ਇੱਕ ਸਨ। ਵਿਕਸਿਤ ਕੀਤੇ ਜਾ ਰਹੇ ਸਾਰੇ ਉਤਪਾਦਾਂ ਨੂੰ ਟ੍ਰਾਇਬਸ ਇੰਡੀਆ ਦੇ ਰਿਟੇਲ ਆਉਟਲੇਟ੍ਸ ਅਤੇ ਔਨਲਾਈਨ ਪਲੇਟਫਾਰਮ  ਦੇ ਰਾਹੀਂ ਵੇਚਿਆ ਜਾਏਗਾ।

ਸ਼੍ਰੀ ਭਾਸਕਰ ਖੁਲਬੇ ਨੇ ਦਫ਼ਤਰ  ਪਰਿਸਰ ਦੇ ਅੰਦਰ ਮੌਜੂਦ ਟ੍ਰਾਇਬਸ ਇੰਡੀਆ ਸ਼ੋਅਰੂਮ ਦਾ ਦੌਰਾ ਕੀਤਾ ਅਤੇ ਟੀਮ ਦੇ ਨਾਲ ਉਤਸਾਹਪੂਰਵਕ ਗੱਤਬਾਤ ਕੀਤੀ ਅਤੇ ਉਨ੍ਹਾਂ ਨੇ ਆਪਣੀ ਸਮਝ ਅਤੇ ਅਨੁਭਵ ਨਾਲ ਜਾਣੂ ਕਰਾਇਆ।

ਟ੍ਰਾਇਫੇਡ ਦੇ ਮੈਨੈਜਿੰਗ ਡਾਇਰੈਕਟਰ ਸ਼੍ਰੀ ਪ੍ਰਵੀਰ ਕ੍ਰਿਸ਼ਣ ਨੇ ਸ਼੍ਰੀ ਖੁਲਬੇ ਨੂੰ ਉਨ੍ਹਾਂ ਦੇ ਪ੍ਰੇਰਕ ਦੌਰ ਦੇ ਲਈ ਧੰਨਵਾਦ ਕੀਤਾ ਅਤੇ ਟ੍ਰਾਇਫੇਡ ਦੇ ਮਿਸ਼ਨ ਦੇ ਪ੍ਰਤੀ ਉਨ੍ਹਾਂ ਦੀ ਪ੍ਰਤਿਬੱਧਤਾ ਲਈ ਵੀ ਆਭਾਰ ਵਿਅਕਤ ਕੀਤਾ ਜੋ ਆਦਿਵਾਸੀਆਂ ਨੂੰ ਆਤਮਨਿਰਭਰ ਅਤੇ ਸਮਰੱਥ ਬਣਾਉਣ ਦੀ ਦਿਸ਼ਾ  ਵਿੱਚ ਕੰਮ ਕਰ ਰਿਹਾ ਹੈ। 

ਟ੍ਰਾਇਫੇਡ, ਆਦਿਵਾਸੀ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਵਾਲੀ ਨੋਡਲ ਏਜੰਸੀ ਦੇ ਰੂਪ ਵਿੱਚ, ਕਬਾਇਲੀ ਲੋਕਾਂ ਦੀ ਜੀਵਨ ਸ਼ੈਲੀ ਅਤੇ ਪਰੰਪਰਾਵਾਂ ਨੂੰ ਸੁਰੱਖਿਅਤ ਕਰਦੇ ਹੋਏ ਉਨ੍ਹਾਂ ਦੀ ਆਮਦਨ ਅਤੇ ਆਜੀਵਿਕਾ ਵਿੱਚ ਸੁਧਾਰ ਕਰਨ ਲਈ ਕੰਮ ਕਰ ਰਹੀ ਹੈ। 

 

 

 

C:\Users\Punjabi\Desktop\Gurpreet Kaur\2021\june 2021\17-06-2021\image003JI6Y.jpg

 

C:\Users\Punjabi\Desktop\Gurpreet Kaur\2021\june 2021\17-06-2021\image004SBB7.jpg

 

C:\Users\Punjabi\Desktop\Gurpreet Kaur\2021\june 2021\17-06-2021\image005XYKW.jpg

 

********

ਐੱਨਬੀ/ਯੂਡੀ(Release ID: 1728264) Visitor Counter : 87