ਰੇਲ ਮੰਤਰਾਲਾ

ਆਕਸੀਜਨ ਐਕਸਪ੍ਰੈੱਸ ਨੇ ਦੇਸ਼ ਵਿੱਚ 32000 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ


ਆਕਸੀਜਨ ਐਕਸਪ੍ਰੈੱਸ ਨੇ ਦੇਸ਼ ਦੇ ਦੱਖਣੀ ਰਾਜਾਂ ਨੂੰ 17600 ਮੀਟ੍ਰਿਕ ਟਨ ਤੋਂ ਅਧਿਕ ਐੱਲਐੱਮਓ ਦੀ ਸਪਲਾਈ ਕੀਤੀ

443 ਆਕਸੀਜਨ ਐਕਸਪ੍ਰੈੱਸ ਨੇ ਪੂਰੇ ਦੇਸ਼ ਵਿੱਚ ਆਕਸੀਜਨ ਦੀ ਡਿਲੀਵਰੀ ਪਹੁੰਚਾਈ

ਆਕਸੀਜਨ ਐਕਸਪ੍ਰੈੱਸ ਨੇ 1830 ਟੈਂਕਰਾਂ ਨੂੰ 15 ਰਾਜਾਂ ਨੂੰ ਆਕਸੀਜਨ ਸਹਾਇਤਾ ਪਹੁੰਚਾਈ

ਆਕਸੀਜਨ ਐਕਸਪ੍ਰੈੱਸ ਦੁਆਰਾ ਤਾਮਿਲਨਾਡੂ ਨੂੰ 5600 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਪਹੁੰਚਾਈ ਗਈ

ਆਕਸੀਜਨ ਐਕਸਪ੍ਰੈੱਸ ਨੇ ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਨੂੰ ਕ੍ਰਮਵਾਰ: 3200,4000 ਅਤੇ 4100 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ

ਮਹਾਰਾਸ਼ਟਰ ਵਿੱਚ 614 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਵਿੱਚ ਲਗਭਗ 3797 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਵਿੱਚ 656 ਮੀਟ੍ਰਿਕ ਟਨ, ਦਿੱਲੀ ਵਿੱਚ 5722 ਮੀਟ੍ਰਿਕ ਟਨ, ਹਰਿਆਣਾ ਵਿੱਚ 2354 ਮੀਟ੍ਰਿਕ ਟਨ, ਰਾਜਸਥਾਨ ਵਿੱਚ 98 ਮੀਟ੍ਰਿਕ ਟਨ, ਕਰਨਾਟਕ ਵਿੱਚ 4149 ਮੀਟ੍ਰਿਕ ਟਨ, ਉੱਤਰਾਖੰਡ ਵਿੱਚ 320 ਮੀਟ੍ਰਿਕ ਟਨ, ਤਾਮਿਲਨਾਡੂ ਵਿੱਚ 5674 ਮੀਟ੍ਰਿਕ ਟਨ, ਆਂਧਰਾ ਪ੍ਰਦੇਸ਼ ਵਿੱਚ 4036 ਮੀਟ੍ਰਿਕ ਟਨ, ਪੰਜਾਬ ਵਿੱਚ 225 ਮੀਟ੍ਰਿਕ ਟਨ, ਕੇਰਲ ਵਿੱਚ 513 ਮੀਟ੍ਰਿਕ ਟਨ, ਤੇਲੰਗਾਨਾ ਵਿੱਚ 3255 ਮੀਟ੍ਰਿਕ ਟਨ, ਝਾਰਖੰਡ ਵਿੱਚ 38 ਮੀਟ੍ਰਿਕ ਟਨ ਅਤੇ ਅਸਾਮ ਵਿੱਚ 560 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ ਗਈ

Posted On: 17 JUN 2021 6:18PM by PIB Chandigarh

ਭਾਰਤੀ ਰੇਲ ਨੇ ਸਾਰੀਆਂ ਮੁਸ਼ਕਿਲਾਂ ਨੂੰ ਪਾਰ ਪਾਉਣ ਅਤੇ ਨਵੇਂ ਸਮਾਧਾਨ ਖੋਜਣ ਲਈ, ਭਾਰਤੀ ਰੇਲ ਨੇ ਦੇਸ਼ ਭਰ ਵਿੱਚ ਵੱਖ-ਵੱਖ ਰਾਜਾਂ ਨੂੰ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾਉਣਾ ਜਾਰੀ ਰੱਖਿਆ ਹੋਇਆ ਹੈ।

ਆਕਸੀਜਨ ਐਕਸਪ੍ਰੈੱਸ ਨੇ ਰਾਸ਼ਟਰ ਦੀ ਸੇਵਾ ਵਿੱਚ 32000 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਪਹੁੰਚਾ ਕੇ ਨਵੀਂ  ਉਪਲੱਬਧੀ ਹਾਸਿਲ ਕੀਤੀ ਹੈ।

ਹੁਣ ਤੱਕ, ਭਾਰਤੀ ਰੇਲ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ 1830 ਤੋਂ ਅਧਿਕ ਟੈਂਕਰਾਂ ਵਿੱਚ ਲਗਭਗ 32017 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ  (ਐੱਲਐੱਮਓ) ਪਹੁੰਚਾਈ ਹੈ।

 

ਜ਼ਿਕਰਯੋਗ ਹੈ ਕਿ 443 ਆਕਸੀਜਨ ਐਕਸਪ੍ਰੈੱਸ ਗੱਡੀਆਂ ਨੇ ਆਪਣੀ ਯਾਤਰਾ ਪੂਰੀ ਕਰਦੇ ਹੋਏ ਵੱਖ-ਵੱਖ ਰਾਜਾਂ ਨੂੰ ਸਹਾਇਤਾ ਪਹੁੰਚਾਈ ਹੈ।

ਆਕਸੀਜਨ ਐਕਸਪ੍ਰੈੱਸ ਨੇ ਦੇਸ਼ ਦੇ ਦੱਖਣੀ ਰਾਜਾਂ ਨੂੰ 17600 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਦੀ ਡਿਲੀਵਰੀ ਕੀਤੀ ਹੈ।

ਆਕਸੀਜਨ ਐਕਸਪ੍ਰੈੱਸ ਨੇ ਤਾਮਿਲਨਾਡੂ ਵਿੱਚ 5600 ਮੀਟ੍ਰਿਕ ਟਨ  ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ ਹੈ।

ਆਕਸੀਜਨ ਐਕਸਪ੍ਰੈੱਸ ਦੁਆਰਾ ਦੇਸ਼ ਦੇ ਦੱਖਣੀ ਰਾਜਾਂ ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਨੂੰ ਕ੍ਰਮਵਾਰ: 3200,4000 ਅਤੇ 4100 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਪਹੁੰਚਾਈ ਗਈ ਹੈ।

ਇਸ ਰਿਲੀਜ਼ ਦੇ ਸਮੇਂ ਜਾਰੀ ਹੋਣ ਤੱਕ 1 ਆਕਸੀਜਨ ਐਕਸਪ੍ਰੈੱਸ ਗੱਡੀ 4 ਟੈਂਕਰਾਂ ਵਿੱਚ 78 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਲੈ ਕੇ ਚੱਲ ਰਹੀ ਹੈ ।

 

ਆਕਸੀਜਨ ਐਕਸਪ੍ਰੈੱਸ ਨੇ 54 ਦਿਨ ਪਹਿਲੇ 24 ਅਪ੍ਰੈਲ ਨੂੰ ਮਹਾਰਾਸ਼ਟਰ ਨੂੰ 126 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕਰਨ ਦੇ ਨਾਲ ਆਪਣਾ ਕੰਮ ਸ਼ੁਰੂ ਕੀਤਾ ਸੀ ।

ਭਾਰਤੀ ਰੇਲਵੇ ਦੀ ਇਹ ਕੋਸ਼ਿਸ਼ ਹੈ ਕਿ ਆਕਸੀਜਨ ਦੀ ਮੰਗ ਕਰਨ ਵਾਲੇ ਰਾਜਾਂ ਨੂੰ ਘੱਟ ਤੋਂ ਘੱਟ ਸੰਭਵ ਸਮੇਂ ਵਿੱਚ ਅਧਿਕ ਤੋਂ ਅਧਿਕ ਆਕਸੀਜਨ ਪਹੁੰਚਾਈ ਜਾ ਸਕੇ ।

ਆਕਸੀਜਨ ਐਕਸਪ੍ਰੈੱਸ ਦੁਆਰਾ 15 ਰਾਜਾਂ- ਉੱਤਰਾਖੰਡ,  ਕਰਨਾਟਕ,  ਮਹਾਰਾਸ਼ਟਰ,  ਮੱਧ ਪ੍ਰਦੇਸ਼,  ਆਂਧਰਾ ਪ੍ਰਦੇਸ਼,  ਰਾਜਸਥਾਨ,  ਤਾਮਿਲਨਾਡੂ,  ਹਰਿਆਣਾ,  ਤੇਲੰਗਾਨਾ,  ਪੰਜਾਬ,  ਕੇਰਲ,  ਦਿੱਲੀ,  ਉੱਤਰ ਪ੍ਰਦੇਸ਼,  ਝਾਰਖੰਡ ਅਤੇ ਅਸਾਮ ਨੂੰ ਆਕਸੀਜਨ ਸਹਾਇਤਾ ਪਹੁੰਚਾਈ ਗਈ ਹੈ ।

ਇਸ ਰਿਲੀਜ਼ ਦੇ ਜਾਰੀ ਹੋਣ ਤੱਕ ਮਹਾਰਾਸ਼ਟਰ ਵਿੱਚ 614 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਵਿੱਚ ਲਗਭਗ 3797 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਵਿੱਚ 656 ਮੀਟ੍ਰਿਕ ਟਨ, ਦਿੱਲੀ ਵਿੱਚ 5722 ਮੀਟ੍ਰਿਕ ਟਨ, ਹਰਿਆਣਾ ਵਿੱਚ 2354 ਮੀਟ੍ਰਿਕ ਟਨ, ਰਾਜਸਥਾਨ ਵਿੱਚ 98 ਮੀਟ੍ਰਿਕ ਟਨ, ਕਰਨਾਟਕ ਵਿੱਚ 4149 ਮੀਟ੍ਰਿਕ ਟਨ, ਉੱਤਰਾਖੰਡ ਵਿੱਚ 320 ਮੀਟ੍ਰਿਕ ਟਨ, ਤਾਮਿਲਨਾਡੂ ਵਿੱਚ 5674 ਮੀਟ੍ਰਿਕ ਟਨ, ਆਂਧਰਾ ਪ੍ਰਦੇਸ਼ ਵਿੱਚ 4036 ਮੀਟ੍ਰਿਕ ਟਨ, ਪੰਜਾਬ ਵਿੱਚ 225 ਮੀਟ੍ਰਿਕ ਟਨ, ਕੇਰਲ ਵਿੱਚ 513 ਮੀਟ੍ਰਿਕ ਟਨ, ਤੇਲੰਗਾਨਾ ਵਿੱਚ 3255 ਮੀਟ੍ਰਿਕ ਟਨ, ਝਾਰਖੰਡ ਵਿੱਚ 38 ਮੀਟ੍ਰਿਕ ਟਨ ਅਤੇ ਅਸਾਮ ਵਿੱਚ 560 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ ਗਈ ਹੈ।

ਹੁਣ ਤੱਕ ਆਕਸੀਜਨ ਐਕਸਪ੍ਰੈੱਸ ਨੇ ਦੇਸ਼ ਭਰ ਦੇ 15 ਰਾਜਾਂ ਦੇ ਲਗਭਗ 39 ਨਗਰਾਂ/ਸ਼ਹਿਰਾਂ ਵਿੱਚ ਤਰਲ ਮੈਡੀਕਲ ਆਕਸੀਜਨ ਪਹੁੰਚਾਈ ਹੈ ਇਨ੍ਹਾਂ ਸ਼ਰਿਹਾਂ ਵਿੱਚ ਉੱਤਰ ਪ੍ਰਦੇਸ਼ ਦੇ ਲਖਨਊ, ਵਾਰਾਣਸੀ, ਕਾਨਪੁਰ, ਬਰੇਲੀ, ਗੋਰਖਪੁਰ ਅਤੇ ਆਗਰਾ, ਮੱਧ ਪ੍ਰਦੇਸ਼ ਦੇ ਸਾਗਰ, ਜਬਲਪੁਰ, ਕਟਨੀ ਅਤੇ ਭੋਪਾਲ, ਮਹਾਰਾਸ਼ਟਰ ਵਿੱਚ ਨਾਗਪੁਰ, ਨਾਸਿਕ, ਪੁਣੇ, ਮੁੰਬਈ ਅਤੇ ਸੋਲਾਪੁਰ, ਤੇਲੰਗਾਨਾ ਵਿੱਚ ਹੈਦਰਾਬਾਦ, ਹਰਿਆਣਾ ਵਿੱਚ ਫਰੀਦਾਬਾਦ ਅਤੇ ਗੁਰੂਗ੍ਰਾਮ, ਦਿੱਲੀ ਵਿੱਚ ਦਿੱਲੀ ਕੈਂਟ ਅਤੇ ਓਖਲਾ, ਰਾਜਸਥਾਨ ਵਿੱਚ ਕੋਟਾ ਅਤੇ ਕਨਕਪਾਰਾ, ਕਰਨਾਟਕ ਵਿੱਚ ਬੰਗਲੁਰੂ, ਉੱਤਰਾਖੰਡ ਵਿੱਚ ਦੇਹਰਾਦੂਨ, ਆਂਧਰਾ ਪ੍ਰਦੇਸ਼ ਵਿੱਚ ਨੈਲੋਰ, ਗੁੰਟੂਰ, ਤੜੀਪੱਤਰੀ ਅਤੇ ਵਿਸ਼ਾਖਾਪਟਨਮ, ਕੇਰਲ ਵਿੱਚ ਏਰਨਾਕੁਲਮ, ਤਾਮਿਲਨਾਡੂ ਵਿੱਚ ਤਿਰੂਵੱਲੂਰ, ਚੇਨਈ, ਤੁਤੀਕੋਰਿਨ, ਕੋਇੰਬਟੂਰ ਅਤੇ ਮਦੁਰੈ, ਪੰਜਾਬ ਵਿੱਚ ਬਠਿੰਡਾ ਅਤੇ ਫਿਲੌਰ, ਅਸਾਮ ਵਿੱਚ ਕਾਮਰੂਪ ਅਤੇ ਝਾਰਖੰਡ ਵਿੱਚ ਰਾਂਚੀ ਸ਼ਾਮਿਲ ਹਨ ।

ਰੇਲਵੇ ਨੇ ਆਕਸੀਜਨ ਦੀ ਸਪਲਾਈ ਸਥਾਨਾਂ ਦੇ ਨਾਲ ਵੱਖ-ਵੱਖ ਮਾਰਗਾਂ ਦੀ ਮੈਪਿੰਗ ਕੀਤੀ ਹੈ ਅਤੇ ਰਾਜਾਂ ਦੀ ਵਧਦੀ ਹੋਈ ਜ਼ਰੂਰਤ ਦੇ ਅਨੁਸਾਰ ਖੁਦ ਨੂੰ ਤਿਆਰ ਰੱਖਿਆ ਹੈ। ਭਾਰਤੀ ਰੇਲ ਨੂੰ ਤਰਲ ਮੈਡੀਕਲ ਆਕਸੀਜਨ ਲਿਆਉਣ ਲਈ ਟੈਂਕਰ ਰਾਜ ਪ੍ਰਦਾਨ ਕਰਦੇ ਹਨ।

 

ਪੂਰੇ ਦੇਸ਼ ਵਿੱਚ ਜਟਿਲ ਅਪਰੇਸ਼ਨ ਮਾਰਗ ਪਰਿਦ੍ਰਿਸ਼ ਵਿੱਚ ਭਾਰਤੀ ਰੇਲ ਨੇ ਪੱਛਮ ਵਿੱਚ ਹਾਪਾ, ਬੜੌਦਾ ਮੁੰਦੜਾ, ਅਤੇ ਪੂਰਵ ਵਿੱਚ ਰਾਉਰਕੇਲਾ, ਦੁਰਗਾਪੁਰ, ਟਾਟਾ ਨਗਰ, ਅੰਗੁਲ ਤੋਂ ਆਕਸੀਜਨ ਲੈ ਕੇ ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼ ਅਤੇ ਅਸਾਮ ਨੂੰ ਆਕਸੀਜਨ ਦੀ ਸਪਲਾਈ ਕੀਤੀ ਹੈ।

ਆਕਸੀਜਨ ਸਹਾਇਤਾ ਤੇਜ਼ ਗਤੀ ਨਾਲ ਪਹੁੰਚਾਉਣਾ ਸੁਨਿਸ਼ਚਿਤ ਕਰਨ ਲਈ ਰੇਲਵੇ ਆਕਸੀਜਨ ਐਕਸਪ੍ਰੈੱਸ ਮਾਲ ਗੱਡੀਆਂ ਦੇ ਸੰਚਾਲਨ ਵਿੱਚ ਨਵੇਂ ਮਾਨਕ ਅਤੇ ਅਭੂਤਪੂਰਵ ਉਪਲੱਬਧੀ ਹਾਸਿਲ ਕਰ ਰਿਹਾ ਹੈ। ਲੰਬੀ ਦੂਰੀ ਦੇ ਜ਼ਿਆਦਤਰ ਮਾਮਲਿਆਂ ਵਿੱਚ ਮਾਲ ਗੱਡੀਆਂ ਦੀ ਔਸਤ ਗਤੀ 55 ਕਿਲੋਮੀਟਰ ਤੋਂ ਅਧਿਕ ਰਹੀ ਹੈ। ਉੱਚ ਪ੍ਰਾਥਮਿਕਤਾ ਦੇ ਗ੍ਰੀਨ ਕੌਰੀਡੋਰ ਵਿੱਚ ਐਮਰਜੈਂਸੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਖੇਤਰਾਂ ਦੀ ਪਰਿਚਾਲਨ ਦਲ ਅਤਿਅਧਿਕ ਚੁਣੌਤੀਪੂਰਣ ਪਰਿਸਥਿਤੀਆਂ ਵਿੱਚ ਕੰਮ ਕਰ ਰਹੇ ਹਨ ਤਾਕਿ ਇਹ ਤੇਜ਼ ਸੰਭਵ ਸਮੇਂ ਵਿੱਚ ਆਕਸੀਜਨ ਪਹੁੰਚਾਈ ਜਾ ਸਕੇ। ਵੱਖ-ਵੱਖ ਸੈਕਸ਼ਨਾਂ ਵਿੱਚ ਕਰਮਚਾਰੀਆਂ ਦੇ ਬਦਲਾਅ ਲਈ ਤਕਨੀਕੀ ਠਹਿਰਾਅ ਸਮੇਂ ਨੂੰ ਘਟਾਕੇ 1 ਮਿੰਟ ਕਰ ਦਿੱਤਾ ਗਿਆ ਹੈ।

ਰੇਲ ਮਾਰਗ ਨੂੰ ਖੁੱਲ੍ਹਿਆ ਗਿਆ ਹੈ ਅਤੇ ਉੱਚ ਚੌਕਸੀ ਵਰਤੀ ਜਾਂਦੀ ਹੈ ਕਿ ਤਾਕਿ ਆਕਸੀਜਨ ਐਕਸਪ੍ਰੈੱਸ ਸਮੇਂ ਤੇ ਪਹੁੰਚ ਸਕੇ ।

ਇਹ ਸਭ ਇਸ ਤਰ੍ਹਾਂ ਨਾਲ ਕੀਤਾ ਜਾਂਦਾ ਹੈ ਕਿ ਹੋਰ ਮਾਲ ਢੁਲਾਈ ਅਪਰੇਸ਼ਨ ਵਿੱਚ ਕਮੀ ਨਾ ਆਏ।

ਨਵੀਂ ਆਕਸੀਜਨ ਲੈ ਕੇ ਜਾਣਾ ਬਹੁਤ ਹੀ ਗਤੀਸ਼ੀਲ ਪ੍ਰਕਿਰਿਆ ਹੈ ਅਤੇ ਅੰਕੜੇ ਹਰ ਸਮੇਂ ਅਪਡੇਟ ਰਹਿੰਦੇ ਹਨ। ਦੇਰ ਰਾਤ ਆਕਸੀਜਨ ਨਾਲ ਭਰੀ ਅਤੇ ਅਧਿਕ ਆਕਸੀਜਨ ਐਕਸਪ੍ਰੈੱਸ ਗੱਡੀਆਂ ਯਾਤਰਾ ਸ਼ੁਰੂ ਕਰਨਗੀਆਂ।

****

ਡੀਜੇਐੱਨ/ਐੱਮਕੇਵੀ


(Release ID: 1728261) Visitor Counter : 191