ਰੱਖਿਆ ਮੰਤਰਾਲਾ

ਹਲਦੀਆ ਜਾਣ ਵਾਲੇ ਪੁਰਤਗਾਲੀ ਝੰਡੇ ਵਾਲੇ ਫਲੈਗ ਕੰਟੇਨਰ ਜਹਾਜ਼ ਵਿਚੋਂ ਤੇਲ ਡਿੱਗਣ ਦੀ ਰਿਪੋਰਟ ਮਿਲਦਿਆਂ ਹੀ ਭਾਰਤੀ ਤੱਟ ਰੱਖਿਅਕ ਅਲਰਟ ਹੋ ਗਏ ਹਨ

Posted On: 18 JUN 2021 9:34AM by PIB Chandigarh

ਇੰਡੀਅਨ ਕੋਸਟ ਗਾਰਡ (ਆਈਸੀਜੀ) ਨੂੰ 16 ਜੂਨ ,2021 ਦੀ ਦੇਰ ਰਾਤ ਨੂੰ ਮੈਰੀ ਟਾਈਮ ਬਚਾਉ ਤਾਲਮੇਲ ਕੇਂਦਰ (ਐਮਆਰਸੀਸੀ), ਕੋਲੰਬੋ ਤੋਂ ਚੇਨਈ ਦੇ ਦੱਖਣ-ਪੂਰਬ ਵਿਚ ਤਕਰੀਬਨ 450 ਕਿਲੋਮੀਟਰ ਦੀ ਦੂਰੀ 'ਤੇ ਸਮੁਦਰ ਦੇ ਮੱਧ ਵਿੱਚ ਤੇਲ ਡਿਗਣ ਬਾਰੇ ਸੂਚਨਾ ਮਿਲੀ। ਅੱਗੋਂ ਜਾਂਚ ਕਰਨ ਤੇ, ਇਸ ਗੱਲ ਦਾ ਖੁਲਾਸਾ ਹੋਇਆ ਕਿ ਪੁਰਤਗਾਲੀ ਝੰਡੇ ਵਾਲੇ ਇੱਕ ਕੰਟੇਨਰ ਸਮੁਦਰੀ ਜਹਾਜ਼ ਐਮਵੀ ਡੇਵੋਨ, ਜੋ ਕੋਲੰਬੋ ਤੋਂ ਪੱਛਮੀ ਬੰਗਾਲ ਦੇ ਹਲਦੀਆ ਜਾ ਰਿਹਾ ਸੀ, ਦੇ ਇੰਧਨ ਟੈਂਕ ਵਿੱਚ ਉਸਦੇ ਪਾਣੀ ਹੇਠਲੇ ਹਿੱਸੇ ਵਿੱਚ ਦਰੇੜ੍ਹ ਆ ਗਈ ਸੀ ਜਿਸ ਵਿੱਚ 120 ਕਿਲੋ ਲੀਟਰ ਬਹੁਤ ਹਲਕਾ ਸਲਫਰ ਇੰਧਨ ਤੇਲ ਰਖਿਆ ਹੋਇਆ ਸੀ।

ਇਸ ਦਰੇੜ੍ਹ ਦੇ ਨਤੀਜੇ ਵਜੋਂ ਤੇਲ ਡਿਗਣਾ ਸ਼ੁਰੂ ਹੋ ਗਿਆ ਅਤੇ ਇਸਤੋਂ ਪਹਿਲਾਂ ਕਿ ਰੋਕਥਾਮ ਲਈ ਕੋਈ ਕਾਰਵਾਈ ਕੀਤੀ ਜਾਂਦੀ, ਤਕਰੀਬਨ 10 ਕਿਲੋ ਲੀਟਰ ਤੇਲ ਸਮੁਦਰ ਵਿੱਚ ਰੁੜ ਚੁਕਾ ਸੀ ਅਤੇ ਜਹਾਜ਼ ਦੇ ਅਮਲੇ ਵੱਲੋਂ ਟੈਂਕ ਵਿੱਚ ਬਾਕੀ ਦਾ ਰਹਿੰਦਾ ਤੇਲ ਦੂਜੇ ਟੈਂਕ ਵਿੱਚ ਟਰਾਂਸਫਰ ਕਰ ਦਿੱਤਾ ਗਿਆ। ਸਮੁਦਰੀ ਜਹਾਜ਼ ਵਿਚ 382 ਕੰਟੇਨਰਾਂ ਵਿਚ 10,795 ਟਨ ਆਮ ਮਾਲ ਲਿਜਾਇਆ ਜਾ ਰਿਹਾ ਹੈ ਅਤੇ ਇਹ ਚਾਲਕ ਦਲ ਦੇ 17 ਮੈਂਬਰਾਂ ਵੱਲੋਂ ਸੰਚਾਲਤ ਹੈ। ਸਮੁਦਰੀ ਜਹਾਜ਼ ਹਲਦੀਆ ਲਈ ਆਪਣੀ ਯਾਤਰਾ ਜਾਰੀ ਰੱਖ ਰਿਹਾ ਹੈ ਅਤੇ ਇਸਦੇ 18 ਜੂਨ 2021 ਨੂੰ ਪਹੁੰਚਣ ਦੀ ਸੰਭਾਵਨਾ ਹੈ।

ਆਈਸੀਜੀ, ਐਮਵੀ ਡੇਵੋਨ ਨਾਲ ਨਿਰੰਤਰ ਸੰਪਰਕ ਵਿੱਚ ਹੈ ਅਤੇ ਮਾਸਟਰ ਨੇ ਦੱਸਿਆ ਹੈ ਕਿ ਸਮੁਦਰੀ ਜਹਾਜ਼ ਸਥਿਰ ਹੈ। ਆਈਸੀਜੀ ਪ੍ਰਦੂਸ਼ਣ ਰਿਸਪਾਂਸ ਟੀਮ ਨੂੰ ਚੇਨਈ ਵਿਖੇ ਅਲਰਟ ਕਰ ਦਿੱਤਾ ਗਿਆ ਹੈ ਅਤੇ ਸਟੈਂਡ ਬਾਈ ਰੱਖਿਆ ਗਿਆ ਹੈ। ਇਸ ਤੋਂ ਇਲਾਵਾ, ਸਮੁਦਰ 'ਤੇ ਤਾਇਨਾਤ ਆਈਸੀਜੀ ਦੇ ਸਮੁਦਰੀ ਹਵਾਈ ਜਹਾਜ਼ਾਂ ਅਤੇ ਹਵਾਈ ਜਹਾਜ਼ ਨੂੰ ਵੀ ਪ੍ਰਦੂਸ਼ਣ ਰਿਸਪਾਂਸ ਕੰਫਿਗਰੇਸ਼ਨ ਵਿਚ ਅਲਰਟ' ਤੇ ਰੱਖਿਆ ਗਿਆ ਹੈ.

-----------------------------

ਏਬੀਬੀ / ਨਾਮਪੀ / ਡੀਕੇ / ਸਵੈਵੀ / ਏਡੀਏ


(Release ID: 1728208) Visitor Counter : 200