ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਪੁਲਾੜ ਸਮਾਂ ਨਿਊਟ੍ਰੀਨੋ ਓਸਿਲੇਸ਼ਨ ਨੂੰ ਪ੍ਰੇਰਿਤ ਕਰਦਾ ਹੈ

Posted On: 17 JUN 2021 3:50PM by PIB Chandigarh

ਵਿਗਿਆਨੀਆਂ ਨੇ ਸਾਬਤ ਕੀਤਾ ਹੈ ਕਿ ਪੁਲਾੜ-ਸਮਾਂ ਦੀ ਜਿਓਮੈਟਰੀ ਨਿਊਟ੍ਰੀਨੋਸ ਨੂੰ ਪੈਦਾ ਕਰਨ ਦਾ ਕਾਰਨ ਬਣ ਸਕਦੀ ਹੈ| ਨਿਊਟ੍ਰੀਨੋ ਇੱਕ ਰਹੱਸਮਈ ਕਣ ਹੈ, ਜੋ ਸੂਰਜ, ਤਾਰਿਆਂ ਅਤੇ ਹੋਰ ਜਗ੍ਹਾਵਾਂ ’ਤੇ ਪਰਮਾਣੂ ਪ੍ਰਤੀਕ੍ਰਿਆਵਾਂ ਵਿੱਚ ਭਾਰੀ ਮਾਤਰਾ ਵਿੱਚ ਪੈਦਾ ਹੁੰਦੇ ਹਨ| ਨਿਊਟ੍ਰੀਨੋ “ਓਸਿਲੇਸ਼ਨ” ਵੀ ਕਰਦੇ ਹਨ – ਜਿਸਦਾ ਭਾਵ ਹੈ ਕਿ ਵੱਖੋ-ਵੱਖਰੀਆਂ ਕਿਸਮਾਂ ਦੇ ਨਿਊਟ੍ਰੀਨੋ ਇੱਕ ਦੂਜੇ ਵਿੱਚ ਬਦਲ ਜਾਂਦੇ ਹਨ| ਜੋ ਕਿ ਕਈ ਪ੍ਰਯੋਗਾਂ ਵਿੱਚ ਸਾਬਤ ਹੋਇਆ ਹੈ| ਬ੍ਰਹਿਮੰਡ ਦੀ ਸ਼ੁਰੂਆਤ ਦੇ ਅਧਿਐਨ ਵਿੱਚ ਨਿਊਟ੍ਰੀਨੋ ਦੇ ਓਸਿਲੇਸ਼ਨ ਅਤੇ ਪੁੰਜ ਨਾਲ ਉਨ੍ਹਾਂ ਦੇ ਸੰਬੰਧਾਂ ਦੀ ਜਾਂਚ ਬੇਹੱਦ ਅਹਿਮ ਹੈ|

ਨਿਊਟ੍ਰੀਨੋ ਹਰ ਚੀਜ਼ ਦੇ ਨਾਲ ਬਹੁਤ ਕਮਜ਼ੋਰ ਤੌਰ ’ਤੇ ਵਿਵਹਾਰ ਕਰਦੇ ਹਨ| ਉਨ੍ਹਾਂ ਵਿੱਚੋਂ ਅਰਬਾਂ ਖਰਬਾਂ ਹਰੇਕ ਇਨਸਾਨ ਦੇ ਮਾਧਿਅਮ ਨਾਲ ਹਰ ਸੈਕਿੰਡ ਬਿਨਾਂ ਕਿਸੇ ਦੇ ਦੇਖੇ ਗੁਜਰਦੇ ਹਨ| ਇੱਕ ਨਿਊਟ੍ਰਿਨੋ ਦਾ ਚੱਕਰ ਹਮੇਸ਼ਾ ਆਪਣੀ ਗਤੀ ਦੇ ਉਲਟ ਦਿਸ਼ਾ ਵੱਲ ਸੰਕੇਤ ਕਰਦਾ ਹੈ| ਕੁਝ ਸਾਲ ਪਹਿਲਾਂ ਤੱਕ, ਨਿਊਟ੍ਰੀਨੋ ਨੂੰ ਪੁੰਜ ਰਹਿਤ ਮੰਨਿਆ ਜਾਂਦਾ ਸੀ| ਹੁਣ ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਨਿਊਟ੍ਰਿਨੋ ਓਸਿਲੇਸ਼ਨ ਦੀ ਘਟਨਾ ਦੇ ਲਈ ਥੋੜੇ ਪੁੰਜ ਦੀ ਲੋੜ ਹੁੰਦੀ ਹੈ|

ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਦੇ ਤਹਿਤ ਇੱਕ ਖੁਦਮੁਖਤਿਆਰ ਸੰਸਥਾ ਐੱਸਐੱਨ ਬੋਸ ਨੈਸ਼ਨਲ ਸੈਂਟਰ ਫਾਰ ਬੇਸਿਕ ਸਾਇੰਸਜ਼ (ਐੱਸਐੱਨਬੀਐੱਨਸੀਬੀਐੱਸ) ਦੇ ਪ੍ਰੋਫੈਸਰ ਅਮਿਤਾਭ ਲਹਿਰੀ ਨੇ ਆਪਣੇ ਵਿਦਿਆਰਥੀ ਸੁਭਾਸ਼ੀਸ਼ ਚੱਕਰਵਰਤੀ ਦੇ ਨਾਲ ਪ੍ਰਕਾਸ਼ਤ ਇੱਕ ਪੇਪਰ ਵਿੱਚ ਦੱਸਿਆ ਹੈ ਕਿ ਪੁਲਾੜ ਸਮੇਂ ਦੀ ਜਿਉਮੈਟਰੀ ਕੁਆਂਟਮ ਪ੍ਰਭਾਵਾਂ ਦੇ ਮਾਧਿਅਮ ਨਾਲ ਨਿਊਟ੍ਰੀਨੋ ਓਸਿਲੇਸ਼ਨ ਦਾ ਕਾਰਨ ਬਣ ਸਕਦੀ ਹੈ, ਭਾਵੇਂ ਹੀ ਨਿਊਟ੍ਰੀਨੋ ਪੁੰਜ ਰਹਿਤ ਹੋਵੇ| ਇਹ ਲੇਖ ‘ਯੂਰਪੀਅਨ ਫਿਜ਼ੀਕਲ ਜਰਨਲ ਸੀ’ ਵਿੱਚ ਪ੍ਰਕਾਸ਼ਤ ਹੋਇਆ ਸੀ।

ਆਈਨਸਟਾਈਨ ਦਾ ਆਮ ਰਿਲੇਟੀਵਿਟੀ ਦਾ ਸਿਧਾਂਤ ਕਹਿੰਦਾ ਹੈ ਕਿ ਗੁਰੂਤਾ ਆਕਰਸ਼ਣ ਵਿੱਚ ਪੁਲਾੜ- ਸਮਾਂ ਕਰਵੇਚਰ ਹੁੰਦਾ ਹੈ| ਐੱਸਐੱਨਬੀਐੱਨਸੀਬੀਐੱਸ ਟੀਮ ਦੇ ਅਨੁਸਾਰ, ਨਿਊਟ੍ਰੀਨੋ, ਇਲੈਕਟ੍ਰਾਨ, ਪ੍ਰੋਟਾਨ ਅਤੇ ਹੋਰ ਕਣ ਜੋ ਕਿ ਫਰਮੀਨਾਂ ਦੀ ਸ਼੍ਰੇਣੀ ਦੇ ਹਨ, ਗੁਰੂਤਾ ਆਕਰਸ਼ਣ ਦੀ ਮੌਜੂਦਗੀ ਵਿੱਚ ਚੱਲਣ ’ਤੇ ਇੱਕ ਨਿਸ਼ਚਿਤ ਵਿਲੱਖਣਤਾ ਪ੍ਰਦਰਸ਼ਿਤ ਕਰਦੇ ਹਨ| ਪੁਲਾੜ-ਸਮਾਂ ਹਰ ਦੋ ਫਰਮੀਨਾਂ ਦੇ ਵਿੱਚ ਗੁਰੂਤਾ ਆਕਰਸ਼ਣ ਤੋਂ ਇਲਾਵਾ ਇੱਕ ਕੁਆਂਟਮ ਬਲ ਨੂੰ ਪ੍ਰੇਰਿਤ ਕਰਦਾ ਹੈ| ਇਹ ਬਲ ਕਣਾਂ ਦੇ ਘੁੰਮਣ ’ਤੇ ਨਿਰਭਰ ਹੋ ਸਕਦਾ ਹੈ, ਅਤੇ ਜਦੋਂ ਇਹ ਸੂਰਜ ਦੇ ਕੋਰੋਨਾ ਜਾਂ ਧਰਤੀ ਦੇ ਵਾਯੂਮੰਡਲ ਦੇ ਪਦਾਰਥਾਂ ਵਿੱਚੋਂ ਲੰਘਦੇ ਹਨ, ਤਾਂ ਵੱਡੇ ਪੈਮਾਨੇ ’ਤੇ ਨਿਊਟ੍ਰੀਨੋ ਦਿਖਾਈ ਦਿੰਦੇ ਹਨ| ਇਲੈਕਟ੍ਰੋਵਾਇਕ ਇੰਟਰੈਕਸ਼ਨ ਦੇ ਲਈ ਕੁਝ ਅਜਿਹਾ ਹੀ ਵਾਪਰਦਾ ਹੈ, ਅਤੇ ਜਿਓਮੈਟ੍ਰਿਕ ਤੌਰ ’ਤੇ ਪ੍ਰੇਰਿਤ ਪੁੰਜ ਦੇ ਨਾਲ ਮਿਲ ਕੇ ਇਹ ਨਿਊਟ੍ਰੀਨੋ ਦੇ ਓਸਿਲੇਸ਼ਨ ਦਾ ਕਾਰਨ ਬਣਨ ਦੇ ਲਈ ਕਾਫ਼ੀ ਹੈ|

ਪਬਲੀਕੇਸ਼ਨ ਲਿੰਕ: ਡੀਓਆਈ: 10.1140/epjc/s10052-019-7209-2

ਵਧੇਰੇ ਜਾਣਕਾਰੀ ਲਈ ਅਮਿਤਾਭ ਲਹਿਰੀ (amitabha@bose.res.in ) ਨਾਲ ਸੰਪਰਕ ਕੀਤਾ ਜਾ ਸਕਦਾ ਹੈ|

****

ਐੱਸਐੱਸ/ ਆਰਪੀ (ਡੀਐੱਸਟੀ ਮੀਡੀਆ ਸੈੱਲ)



(Release ID: 1728111) Visitor Counter : 187