ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਦੇਸ਼ ਭਰ ਵਿੱਚ ਪੀਯੂਸੀ (ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ) ਜਾਰੀ ਕਰਨ ਲਈ ਆਮ ਮਸੌਦੇ ਨੂੰ ਅਧਿਸੂਚਿਤ ਕੀਤਾ
Posted On:
17 JUN 2021 1:05PM by PIB Chandigarh
ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਕੇਂਦਰੀ ਮੋਟਰ ਵਾਹਨ ਨਿਯਮ 1986 ਦੇ ਤਹਿਤ ਦੇਸ਼ ਭਰ ਵਿੱਚ ਜਾਰੀ ਕੀਤੇ ਜਾਣ ਵਾਲੇ ਪੀਯੂਸੀ (ਪ੍ਰਦੂਸ਼ਣ ਅੰਡਰ ਕੰਟਰੋਲ) ਸਰਟੀਫ੍ਰਿਕੇਟ ਦੇ ਆਮ ਮਸੌਦੇ ਲਈ 14 ਜੂਨ, 2021 ਨੂੰ ਅਧਿਸੂਚਨਾ ਜਾਰੀ ਕੀਤੀ ਹੈ। ਪੀਯੂਸੀਸੀ ਦੀ ਪ੍ਰਮੁੱਖ ਵਿਸ਼ੇਸ਼ਤਾਵਾਂ ਨਿਮਨਲਿਖਤ ਹੈ:-
-
ਦੇਸ਼ ਭਰ ਵਿੱਚ ਇੱਕ ਆਮ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ (ਪੀਯੂਸੀ) ਮਸੌਦੇ ਦੀ ਸ਼ੁਰੂਆਤ ਅਤੇ ਪੀਯੂਸੀ ਡਾਟਾਬੇਸ ਨੂੰ ਰਾਸ਼ਟਰੀ ਰਜਿਸਟਰ ਨਾਲ ਜੋੜਨਾ।
-
ਨਾਮੰਜ਼ੂਰ ਰਸੀਦ ਦੀ ਅਵਧਾਰਣਾ ਪਹਿਲੀ ਵਾਰ ਸ਼ੁਰੂ ਕੀਤੀ ਜਾ ਰਹੀ ਹੈ। ਸੰਬੰਧਿਤ ਨਿਕਾਸੀ ਮਾਨਦੰਡਾਂ ਵਿੱਚ ਆਦੇਸ਼ਿਤ ਜਾਚ ਪਰਿਣਾਮ ਮੁੱਲ ਅਧਿਕਤਮ ਸਵੀਕ੍ਰਿਤੀ ਯੋਗ ਮੁੱਲ ਤੋਂ ਅਧਿਕ ਹੋਣ ਦੀ ਸਥਿਤੀ ਵਿੱਚ ਵਾਹਨ ਮਾਲਿਕ ਨੂੰ ਨਾਮੰਜ਼ੂਰ ਰਸੀਦ ਦਾ ਇੱਕ ਆਮ ਮਸੌਦਾ ਦਿੱਤਾ ਜਾਣਾ ਹੈ। ਇਸ ਦਸਤਾਵੇਜ ਨੂੰ ਵਾਹਨ ਦੀ ਸਰਵਿਸ ਕਰਾਉਣ ਲਈ ਸਰਵਿਸ ਸੈਂਟਰ ‘ਤੇ ਦਿਖਾਇਆ ਜਾ ਸਕਦਾ ਹੈ ਜਾ ਉਪਯੋਗ ਕੀਤਾ ਜਾ ਸਕਦਾ ਹੈ, ਜਾ ਕਿਸੇ ਦੂਜੇ ਸੈਂਟਰ ‘ਤੇ ਜਾਚ ਕਰਾਉਣ ‘ਤੇ ਪੀਯੂਸੀਸੀ ਸੈਂਟਰ ਦਾ ਉਪਕਰਣ ਠੀਕ ਤੋਂ ਕੰਮ ਨਹੀਂ ਕਰ ਰਿਹਾ ਹੈ।
-
ਸੂਚਨਾ ਗੁਪਤ ਰਹੇਗੀ ਜਾ (i) ਵਾਹਨ ਮਾਲਿਕ ਦਾ ਮੋਬਾਇਲ ਨੰਬਰ, ਨਾਮ ਅਤੇ ਪਤਾ (ii) ਇੰਜਨ ਨੰਬਰ ਚੇਸਿਸ ਨੰਬਰ (ਕੇਵਲ ਅੰਤਿਮ ਚਾਰ ਅੰਕ ਦਿਖਾਈ ਦੇਣ ਲਈ, ਹੋਰ ਅੰਕ ਗੁਪਤ ਹੋਣਗੇ)।
-
ਵਾਹਨ ਮਾਲਿਕ ਦਾ ਮੋਬਾਇਲ ਨੰਬਰ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਸ ‘ਤੇ ਤਸਦੀਕ ਅਤੇ ਫੀਸ ਲਈ ਇੱਕ ਐੱਸਐੱਮਐੱਸ ਅਲਰਟ ਭੇਜਿਆ ਜਾਏਗਾ।
-
ਜੋ ਨਿਯਮ ਲਾਗੂ ਕਰਾਉਣ ਵਾਲੇ ਅਧਿਕਾਰੀ ਦੇ ਕੋਲ ਇਹ ਮੰਨਣ ਦਾ ਕਾਰਨ ਹੈ ਕਿ ਕਈ ਮੋਟਰ ਵਾਹਨ ਐਮੀਸ਼ਨ ਮਾਨਕਾਂ ਦੇ ਪ੍ਰਾਵਧਾਨਾਂ ਦਾ ਅਨੁਪਾਲਨ ਨਹੀਂ ਕਰ ਰਿਹਾ ਹੈ, ਤਾਂ ਉਹ ਵਾਹਨ ਚਾਲਕ ਜਾ ਵਾਹਨ ਦੇ ਪ੍ਰਭਾਰੀ ਕਿਸੇ ਵੀ ਵਿਅਕਤੀ ਨੂੰ ਅਧਿਕਾਰਤ ਪ੍ਰਦੂਸ਼ਣ ਕੰਟਰੋਲ (ਪੀਯੂਸੀ) ਜਾਚ ਸਟੇਸ਼ਨਾਂ ਵਿੱਚੋਂ ਕਿਸੇ ਇੱਕ ਨੂੰ ਜਾਚ ਲਈ ਵਾਹਨ ਪ੍ਰਸਤੁਤ ਕਰਨ ਲਈ ਲਿਖਤ ਰੂਪ ਵਿੱਚ ਜਾ ਇਲੈਕਟ੍ਰੌਨਿਕ ਮੋਡ ਦੇ ਰਾਹੀਂ ਸੂਚਿਤ ਕਰ ਸਕਦਾ ਹੈ। ਜੇ ਵਾਹਨ ਚਾਲਕ ਜਾ ਪ੍ਰਭਾਰੀ ਵਿਅਕਤੀ ਅਨੁਪਾਲਨ ਲਈ ਵਾਹਨ ਪ੍ਰਸਤੁਤ ਕਰਨ ਵਿੱਚ ਫੇਲ ਰਹਿੰਦਾ ਹੈ ਜਾ ਵਾਹਨ ਅਨੁਪਾਲਨ ਕਰਨ ਵਿੱਚ ਫੇਲ ਰਹਿੰਦਾ ਹੈ, ਤਾਂ ਵਾਹਨ ਦਾ ਮਾਲਿਕ ਦੰਡ ਦੇ ਭੁਗਤਾਨ ਦੇ ਲਈ ਜਵਾਬਦੇਹ ਹੋਵੇਗਾ।
ਜੇ ਵਾਹਨ ਮਾਲਿਕ ਇਸ ਦਾ ਅਨੁਪਾਲਨ ਕਰਨ ਵਿੱਚ ਫੇਲ ਰਹਿੰਦਾ ਹੈ ਤਾਂ ਰਜਿਸਟ੍ਰੇਸ਼ਨ ਅਥਾਰਿਟੀ ਲਿਖਤ ਰੂਪ ਵਿੱਚ ਦਰਜ ਕੀਤੇ ਜਾਣ ਵਾਲੇ ਕਾਰਨਾਂ ਦੇ ਲਈ ਵਾਹਨ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਕਿਸੇ ਵੀ ਪਰਮਿਟ ਨੂੰ ਸਸਪੈਂਡ ਕਰ ਦੇਵੇਗਾ। ਜਦੋਂ ਤੱਕ ਕਿ ਅਜਿਹੇ ਸਮੇਂ ਤੱਕ ਵੈਧ “ਪ੍ਰਦੂਸ਼ਣ ਕੰਟਰੋਲ ਦੇ ਤਹਿਤ” ਸਰਟੀਫਿਕੇਟ ਜਾਰੀ ਨਹੀਂ ਹੁੰਦਾ ਹੈ।
-
ਇਸ ਪ੍ਰਕਾਰ ਨਿਯਮ ਲਾਗੂ ਕਰਾਉਣਾ ਆਈਟੀ –ਸਮਰੱਥ ਹੋਵੇਗਾ ਅਤੇ ਪ੍ਰਦੂਸ਼ਣਕਾਰੀ ਵਾਹਨਾਂ ‘ਤੇ ਬਿਹਤਰ ਨਿਯੰਤਰ ਵਿੱਚ ਮਦਦ ਕਰੇਗਾ।
-
ਕਿਊਆਰ ਕੋਡ ਫਾਰਮ ‘ਤੇ ਛਪਿਆ ਹੋਵੇਗਾ। ਇਸ ਵਿੱਚ ਪੀਯੂਸੀ ਕੇਂਦਰ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਹੋਵੇਗੀ।
*****
ਐੱਮਜੇਪੀਐੱਸ/ਆਰਆਰ
(Release ID: 1728064)
Visitor Counter : 207