ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ ਦੁਰਲੱਭ ਰੋਗਾਂ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਅਤੇ ਟੀ ਬੀ ਮੁਕਤ ਕਾਰਪੋਰੇਟ ਸਥਾਨਾਂ ਲਈ ਸਵੈ ਇੱਛਿਤ ਭੀੜ ਫੰਡਿੰਗ ਬਾਰੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਾਰਪੋਰੇਟਾਂ ਨਾਲ ਵਿਚਾਰ ਵਟਾਂਦਰਾ ਕੀਤਾ


ਅਸੀਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਵਿਸ਼ਵ ਵਿੱਚ ਪੰਜ ਸਾਲ ਪਹਿਲਾਂ “ਟੀ ਬੀ ਮੁਕਤ ਭਾਰਤ” ਦੀ ਦੂਰਦ੍ਰਿਸ਼ਟੀ ਨੂੰ ਪੂਰਾ ਕਰਾਂਗੇ

ਡਾਕਟਰ ਹਰਸ਼ ਵਰਧਨ ਨੇ ਟੀ ਬੀ ਨੂੰ ਦੇਸ਼ ਵਿੱਚੋਂ ਪੋਲੀਓ ਵਾਂਗ ਤੇਜ਼ੀ ਨਾਲ ਜੜ੍ਹ ਤੋਂ ਖ਼ਤਮ ਕਰਨ ਲਈ ਆਪਣੀ ਡੂੰਘੀ ਇੱਛਾ ਪ੍ਰਗਟ ਕੀਤੀ

Posted On: 17 JUN 2021 5:36PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਇੱਥੇ ਦੁਰਲੱਭ ਰੋਗਾਂ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਅਤੇ ਟੀ ਬੀ ਮੁਕਤ ਕਾਰਪੋਰੇਟ ਸਥਾਨਾਂ ਲਈ ਸਵੈ ਇੱਛਿਤ ਭੀੜ ਫੰਡਿੰਗ ਬਾਰੇ ਇੱਕ ਉੱਚ ਪੱਧਰੀ ਵਰਚੁਅਲ ਮੀਟਿੰਗ ਵਿੱਚ ਕਾਰੋਬਾਰੀ ਕਾਰਪੋਰੇਟ ਸੰਸਥਾਵਾਂ ਦੀਆਂ ਪ੍ਰਤੀਨਿੱਧ ਐਸੋਸੀਏਸ਼ਨਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ ।



https://ci5.googleusercontent.com/proxy/zdFc2FyMjmGPSCJurVSi5HUHUGG8fzjQPiM4NWuAPMzfBA8fAzJjvRgf_CNSdfYN0FF5yF-qetdos6YSV9ICxACRvJPwughwbrrZ9AxWjlwhgxathz8Ac2xRog=s0-d-e1-ft#https://static.pib.gov.in/WriteReadData/userfiles/image/image001YH86.jpg
 


ਸ਼ੁਰੂ ਵਿੱਚ ਕੇਂਦਰੀ ਸਿਹਤ ਮੰਤਰੀ ਨੇ ਨੋਟ ਕੀਤਾ ਕਿ ਇਸ ਮੀਟਿੰਗ ਦਾ ਮਕਸਦ ਆਉਣ ਵਾਲੇ ਸਮੇਂ ਲਈ ਨੇਕ ਕੰਮਾਂ ਜੋ ਹੁਣ ਤੱਕ ਅਣਗੌਲੇ ਰਹੇ ਹਨ, ਬਾਰੇ ਵੱਡੀ ਪੱਧਰ ਤੇ ਹਿੱਸੇਦਾਰੀ ਲਈ ਨਿਜੀ ਕਾਰਪੋਰੇਟ ਖੇਤਰ ਦੀ ਹਿੱਸੇਦਾਰੀ ਬਾਰੇ ਵਿਚਾਰ ਵਟਾਂਦਰਾ ਕਰਨਾ ਸੀ । ਕੋਵਿਡ 19 ਮਹਾਮਾਰੀ ਦੀ ਦੂਜੀ ਲਹਿਰ ਵਿੱਚ ਦੇਸ਼ ਦੀ ਖੁੱਲ੍ਹੇ ਦਿਲ ਨਾਲ ਮਦਦ ਕਰਨ ਲਈ ਕਾਰਪੋਰੇਟ ਖੇਤਰ ਅਤੇ ਵੱਖ ਵੱਖ ਪੀ ਐੱਸ ਯੂਜ਼ ਦਾ ਧੰਨਵਾਦ ਕਰਦਿਆਂ ਉਹਨਾਂ ਨੇ ਦੇਸ਼ ਵਿੱਚ ਦੁਰਲੱਭ ਰੋਗਾਂ ਨਾਲ ਪੀੜਤ ਵਿਅਕਤੀਆਂ ਲਈ ਮਿਆਰੀ ਸਿਹਤ ਸੰਭਾਲ ਜੋ ਵੱਡੇ ਪੱਧਰ ਤੇ ਸਰੋਤਾਂ ਦੀ ਘਾਟ ਅਤੇ ਮੁਕਾਬਲਾ ਸੇਧ ਤਰਜੀਹਾਂ ਲਈ ਇਸ ਵੇਲੇ ਮੌਜੂਦ ਹੈ, ਵਿਚਲੇ ਪਾੜੇ ਨੂੰ ਭਰਨ ਲਈ ਨਿਜੀ ਖੇਤਰ ਦੇ ਰੁਝਾਨਾਂ ਦੀ ਲੋੜ ਤੇ ਜ਼ੋਰ ਦਿੱਤਾ । ਉਹਨਾਂ ਨੇ ਕਾਰਪੋਰੇਟ ਐਸੋਸੀਏਸ਼ਨਾਂ ਅਤੇ ਪੀ ਐੱਸ ਯੁਜ਼ ਨੂੰ ਸੀ ਐੱਸ ਆਰ ਪਹਿਲਕਦਮੀਆਂ ਤਹਿਤ ਦੁਰਲੱਭ ਰੋਗਾਂ ਨਾਲ ਪੀੜਤ ਵਿਅਕਤੀਆਂ ਦੇ ਇਲਾਜ ਲਈ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਣ ਦੀ ਅਪੀਲ ਕੀਤੀ ।
ਡਾਕਟਰ ਹਰਸ਼ ਵਰਧਨ ਨੇ ਕਿਹਾ ,"ਵਿਸ਼ਵ ਪੱਧਰ ਤੇ 8% ਵਸੋਂ ਦੁਰਲੱਭ ਰੋਗਾਂ ਨਾਲ ਪੀੜਤ ਹੈ । ਇਹਨਾਂ ਰੋਗਾਂ ਤੋਂ ਬਚਣ ਵਾਲੇ 75% ਬੱਚੇ ਹਨ । ਜਿਹਨਾਂ ਲਈ ਮਾਪੇ ਉਹਨਾਂ ਦੇ ਇਲਾਜ ਲਈ ਦਰ ਦਰ ਭਟਕਦੇ ਹਨ ਅਤੇ ਆਪਣੇ ਸਰੋਤਾਂ ਅਤੇ ਇਸ ਪ੍ਰਕਿਰਿਆ ਦੌਰਾਨ ਆਪਣੇ ਆਪ ਵਿੱਚੋਂ ਭਾਵਨਾਵਾਂ ਨੂੰ ਖ਼ਤਮ ਕਰ ਲੈਂਦੇ ਹਨ"।



https://ci5.googleusercontent.com/proxy/m3lQBy4weqOYclhZyTQRjcqRzh0zaWNEgTEBazmti9YpVZfY5_jWbpkkDS9WrQCINTCeVaHT9To9x9gejocA5Pi8_YKj_DGVWmKmgs6TOF6A9S0wbjSNSnLniw=s0-d-e1-ft#https://static.pib.gov.in/WriteReadData/userfiles/image/image002XZB7.jpg



ਡਾਕਟਰ ਹਰਸ਼ ਵਰਧਨ ਨੇ ਇੱਕ ਅਜਿਹਾ ਵਾਤਾਵਰਣ ਪੈਦਾ ਕਰਨ ਲਈ ਸਰਕਾਰ ਵੱਲੋਂ ਚੁੱਕੇ ਜਾ ਰਹੇ ਵੱਖ ਵੱਖ ਕਦਮਾਂ ਦਾ ਜਿ਼ਕਰ ਵੀ ਕੀਤਾ , ਜੋ ਦੇਸ਼ ਵਿੱਚ ਦੁਰਲੱਭ ਰੋਗਾਂ ਲਈ ਇਲਾਜੀ ਦਖ਼ਲ ਅਤੇ ਖੋਜ ਅਤੇ ਜਾਂਚ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ । ਉਹਨਾਂ ਕਿਹਾ ,"ਦੁਰਲੱਭ ਰੋਗ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ , ਨੋਡਲ ਅਧਿਕਾਰੀ ਨਿਯੁਕਤ ਕੀਤੇ ਗਏ ਹਨ ਅਤੇ ਨੋਟੀਫਾਈਡ 8 ਸੈਂਟਰ ਆਫ ਐਕਸੇਲੈਂਸ (ਸੀ ਓ ਈਜ਼) ਵਿੱਚ ਦੁਰਲੱਭ ਰੋਗ ਫੰਡ ਖਾਤੇ ਕਾਇਮ ਕੀਤੇ ਗਏ ਹਨ । ਜੈਨੇਰਿਕ ਸਕਰੀਨਿੰਗ ਲਈ ਯੂ ਐੱਮ ਐੱਮ ਆਈ ਡੀ ਪ੍ਰੋਗਰਾਮ ਵਿੱਚ ਨਿਦਾਨ ਕੇਂਦਰ ਖੋਲ੍ਹੇ ਗਏ ਹਨ । ਡੀ ਐੱਚ ਆਰ ਦੇ ਨਾਲ ਆਈ ਸੀ ਐੱਮ ਆਰ , ਡੀ ਬੀ ਟੀ , ਅਤੇ ਸੀ ਐੱਸ ਆਰ ਤਹਿਤ ਦੁਰਲੱਭ ਰੋਗਾਂ ਦੇ ਕਫਾਇਤੀ ਇਲਾਜ ਅਤੇ ਦਵਾਈਆਂ ਨੂੰ ਫਿਰ ਤੋਂ ਤਜਵੀਜ਼ ਕਰਨ ਲਈ ਇੱਕ ਖੋਜ ਕੰਸੋਡੀਅਮ ਉਹਨਾਂ ਦਾ ਅਧਿਅਨ ਕਰਨ ਲਈ ਬਣਾਇਆ ਗਿਆ ਹੈ"। ਉਹਨਾਂ ਕਿਹਾ ਕਿ ਸੀ ਐੱਸ ਆਈ ਆਰ ਸਭ ਤੋਂ ਵੱਡਾ ਮੁਕਤ ਇਗਜ਼ੋਮ (ਡੀ ਐੱਨ ਏ) — ਦੁਰਲੱਭ ਰੋਗਾਂ ਦੀ ਜਾਂਚ ਲਈ ਸੀਕਿਊਐਂਸਿੰਗ ਪ੍ਰੋਗਰਾਮ (ਜੀ ਯੂ ਏ ਆਰ ਡੀ ਆਈ ਏ ਐੱਨ ਸਕੀਮ) ਚਲਾ ਰਹੀ ਹੈ । ਜਦਕਿ ਸੀ ਡੀ ਐੱਸ ਸੀ ਓ ਨਵੇਂ ਡਰੱਗਸ ਅਤੇ ਕਲੀਨਿਕਲ ਟ੍ਰਾਇਲਜ਼ ਨਿਯਮਾਂ 2019 ਤਹਿਤ ਦੁਰਲੱਭ ਰੋਗਾਂ ਲਈ ਨਵੀਂਆਂ ਦਵਾਈਆਂ ਲਈ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਦੀਆਂ ਵਿਵਸਥਾਵਾਂ ਕਰ ਰਹੀ ਹੈ ਤਾਂ ਜੋ ਸੰਭਾਵਿਤ ਡਰੱਗ ਉਮੀਦਵਾਰਾਂ ਨੂੰ ਦਵਾਈਆਂ ਦੇ ਤਜਰਬੇ ਅਤੇ ਜਾਂਚ ਅਭਿਆਸਾਂ ਲਈ ਅਰਜ਼ੀ ਫੀਸ ਵਿੱਚ ਛੋਟ ਦਿੱਤੀ ਜਾ ਸਕੇ । ਵਿੱਤ ਮੰਤਰਾਲਾ ਇਸੇ ਤਰ੍ਹਾਂ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਵਿਸ਼ੇਸ਼ ਦਵਾਈਆਂ ਦੀ ਦਰਾਮਦ ਤੇ ਕਸਟਮ ਡਿਊਟੀ ਘਟਾਉਣ ਲਈ ਕੰਮ ਕਰ ਰਹੀ ਹੈ ।
ਕੇਂਦਰੀ ਸਿਹਤ ਮੰਤਰੀ ਨੇ ਇਹ ਵੀ ਦੱਸਿਆ ਕਿ ਐੱਮ ਓ ਐੱਚ ਐੱਫ ਡਬਲਯੁ ਦੁਆਰਾ ਕਰਾਊਡ ਫੰਡਿੰਗ ਲਈ ਕੌਮੀ ਡਿਜੀਟਲ ਪੋਰਟਲ ਬਣਾਇਆ ਗਿਆ ਹੈ , ਜੋ ਸਮਾਜ ਦੇ ਵੱਖ ਵੱਖ ਵਰਗਾਂ, ਉਦਾਹਰਣ ਵਜੋਂ ਵਿਅਕਤੀ ਅਤੇ ਕਾਰਪੋਰੇਟ ਦਾਨੀਆਂ ਵੱਲੋਂ ਫੰਡ ਦਾਨ ਕਰਨ, ਦੁਰਲੱਭ ਰੋਗਾਂ ਤੋਂ ਪੀੜਤ ਵਿਅਕਤੀਆਂ ਦੇ ਇਲਾਜ ਅਤੇ ਸੰਭਾਲ ਲਈ ਕਰਾਊਡ ਫੰਡਿੰਗ ਦੁਆਰਾ ਸਰੋਤਾਂ ਦਾ ਯੋਗਦਾਨ ਦੇਣ ਯੋਗ ਬਣਾਏਗਾ । ਉਹਨਾਂ ਕਿਹਾ ,"ਸਿਹਤ ਮੰਤਰਾਲੇ ਵੱਲੋਂ ਇਹ ਇੱਕ ਵਿਲੱਖਣ ਪਹਿਲਕਦਮੀ ਹੈ ਅਤੇ ਇਹ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਵੱਲੋਂ ਕਰਾਊਡ ਫੰਡਿੰਗ ਲਈ ਸਰਕਾਰੀ ਪੋਰਟਲ ਕਾਇਮ ਕੀਤਾ ਗਿਆ ਹੈ "। ਉਹਨਾਂ ਕਿਹਾ ਕਿ ਕਾਰਪੋਰੇਟ ਖੇਤਰ ਅਤੇ ਪੀ ਐੱਸ ਯੂਜ਼ ਇਹਨਾਂ ਰੋਗਾਂ ਦੀ ਖੋਜ ਲਈ ਫੰਡ ਦੇ ਸਕਦੇ ਹਨ ਜਾਂ ਦੁਰਲੱਭ ਹਾਲਤਾਂ ਵਾਲੇ ਬੱਚਿਆਂ ਨੂੰ ਉਹਨਾਂ ਦੇ ਇਲਾਜ ਅਤੇ ਜਾਂਚ ਲਈ ਅਪਣਾ ਸਕਦੇ ਹਨ ।
ਮੰਤਰੀ ਨੇ ਦੱਸਿਆ ਕਿ ਟੀ ਬੀ ਸਕਰੀਨਿੰਗ ਲਈ ਸਹੀ ਪਹੁੰਚ ਵਧਾਉਣ ਅਤੇ ਜਾਂਚ ਔਜਾਰਾਂ ਜਿਵੇਂ ਐੱਨ ਏ ਏ ਟੀ , ਡਿਜੀਟਲ ਐਕਸਰੇ ਦੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਦੇਸ਼ ਵਿੱਚ ਟੀ ਬੀ ਕੇਸਾਂ ਦਾ ਸਮੇਂ ਸਿਰ ਪਤਾ ਲਾਉਣ ਲਈ ਬਹੁਤ ਸਹਾਇਤਾ ਕੀਤੀ ਹੈ । ਉੱਚ ਮਿਆਰੀ ਦਵਾਈਆਂ , ਡਿਜੀਟਲ ਤਕਨਾਲੋਜੀਆਂ , ਬਹੁਪੱਖੀ ਭਾਈਚਾਰਾ ਰੁਝਾਨਾਂ , ਏਕੀਕ੍ਰਿਤ ਟੀ ਬੀ ਸੇਵਾਵਾਂ ਨੇ ਸਾਡੀ ਸਿਹਤ ਪ੍ਰਣਾਲੀ ਦੇ ਸਾਰੇ ਪੱਧਰਾਂ ਨਾਲ ਮਿਲ ਕੇ ਟੀ ਬੀ ਘਟਨਾਵਾਂ ਅਤੇ ਦੇਸ਼ ਵਿੱਚ ਮੌਤ ਦਰ ਕਰਵ ਨੂੰ ਤੇਜ਼ੀ ਨਾਲ ਹੇਠਾਂ ਲਿਆਂਦਾ ਹੈ । ਉਹਨਾਂ ਕਿਹਾ ,"ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਯੋਗ ਅਗਵਾਈ ਤਹਿਤ ਭਾਰਤ ਨੇ 2025 ਤੱਕ, ਐੱਸ ਡੀ ਜੀ ਦੇ 2030 ਟੀਚੇ ਤੋਂ 5 ਸਾਲ ਪਹਿਲਾਂ, ਟੀ ਬੀ ਖ਼ਤਮ ਕਰਨ ਲਈ ਬੇਮਿਸਾਲ ਸਿਆਸੀ ਵਚਨਬੱਧਤਾ ਦਿਖਾਈ ਹੈ"। 



https://ci5.googleusercontent.com/proxy/WvMuUx2GfOqWjz9YfRQAwX6xrFggD_FQJ6q8kRV0PIc58CJcK1bR9hHknxSQDNvPggyTMaQXIkIBgTRGlYo1k0TDnN9Mte1TkhO0td01M0fZ4cd5muYjGFnviQ=s0-d-e1-ft#https://static.pib.gov.in/WriteReadData/userfiles/image/image0039NQH.jpg
 


ਡਾਕਟਰ ਹਰਸ਼ ਵਰਧਨ ਨੇ ਪੋਲੀਓ ਵਾਂਗ ਹੀ 2025 ਤੱਕ ਟੀ ਬੀ ਨੂੰ ਖ਼ਤਮ ਕਰਨ ਲਈ ਆਪਣੀ ਡੂੰਘੀ ਇੱਛਾ ਪ੍ਰਗਟ ਕੀਤੀ ਹੈ । ਉਹਨਾਂ ਕਿਹਾ ,"ਪੋਲੀਓ ਬਾਰੇ ਸਾਲ 1984 ਤੋਂ 2012 ਤੱਕ ਦਾ ਮੇਰਾ ਤਜ਼ਰਬਾ ਜਦੋਂ ਭਾਰਤ ਨੂੰ ਅੰਤਿਮ ਤੌਰ ਤੇ ਪੋਲੀਓ ਮੁਕਤ ਪ੍ਰਮਾਣਿਤ ਕੀਤਾ ਗਿਆ ਸੀ, ਦੱਸਦਾ ਹੈ ਕਿ ਇਹੋ ਜਿਹੇ ਵੱਡੇ ਅਨੂਪਾਤ ਵਾਲੇ ਕੰਮਾਂ ਲਈ ਸਿਵਲ ਸਮਾਜ ਦੀ ਕਿਰਿਆਸ਼ੀਲ ਹਿੱਸੇਦਾਰੀ ਦੀ ਲੋੜ , ਉਦਯੋਗਿਕ ਆਗੂਆਂ ਅਤੇ ਦ੍ਰਿੜ ਸਿਆਸੀ ਵਚਨਬੱਧਤਾ ਦੀ ਲੋੜ ਹੁੰਦੀ ਹੈ । ਕਈ ਅੰਤਰਰਾਸ਼ਟਰੀ ਸੰਸਥਾਵਾਂ ਜਿਵੇਂ ਡਬਲਯੁ ਐੱਚ ਓ ਪੋਲੀਓ ਦੇ ਖਾਤਮੇ ਵਿੱਚ ਲੱਗੀਆਂ ਹੋਈਆਂ ਸਨ , ਅਸੀਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 2025 ਤੱਕ ਭਾਰਤ ਨੂੰ ਟੀ ਬੀ ਮੁਕਤ ਕਰਨ ਦੇ ਸੁਪਨੇ ਲਈ ਉਸੇ ਤਰ੍ਹਾਂ ਦੇ ਜੋਸ਼ ਨੂੰ ਦੁਹਰਾ ਰਹੇ ਹਾਂ" । ਉਹਨਾਂ ਕਿਹਾ ਕਿ ਉਹ ਹਰ ਮਹੀਨੇ ਦੀ 24 ਤਰੀਕ ਨੂੰ ਕਈ ਭਾਗੀਦਾਰਾਂ ਨਾਲ ਟੀ ਬੀ ਦੇ ਖਾਤਮੇ ਦੇ ਵੱਖ ਵੱਖ ਮੁੱਦਿਆਂ ਬਾਰੇ ਹੋਈ ਪ੍ਰਗਤੀ ਬਾਰੇ ਵਿਅਕਤੀਗਤ ਤੌਰ ਤੇ ਸਮੀਖਿਆ ਕਰਦੇ ਹਨ ।
ਡਾਕਟਰ ਹਰਸ਼ ਵਰਧਨ ਨੇ ਮੀਟਿੰਗ ਵਿੱਚ ਹਾਜ਼ਰ ਦਰਸ਼ਕਾਂ ਦੇ ਵੱਖ ਵੱਖ ਗਰੁੱਪਾਂ ਜਿਵੇਂ ਕਈ ਕਾਰਪੋਰੇਟਾਂ , ਤਕਨਾਲੋਜੀ , ਸਪਲਾਈ ਚੇਨ ਪ੍ਰਬੰਧਨ , ਖੋਜ ਅਤੇ ਵਿਕਾਸ ਅਤੇ ਸੰਚਾਰ ਆਦਿ ਵਰਗੇ ਖੇਤਰਾਂ ਵਿੱਚ ਡੋਮੇਨ ਮਹਾਰਤ ਰੱਖਣ ਵਾਲੇ ਉਦਯੋਗਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਹਨਾਂ ਨੂੰ ਟੀ ਬੀ ਖਿਲਾਫ ਲੜਾਈ ਵਿੱਚ ਹੱਥ ਮਿਲਾਉਣ ਦੀ ਅਪੀਲ ਕੀਤੀ ਅਤੇ ਇਸ ਨੂੰ ਸਾਡੇ ਦੇਸ਼ ਦੀ ਰਿਸ਼ਟ ਪੁਸ਼ਟਤਾ ਨੂੰ ਫਾਇਦਾ ਪਹੁੰਚਾਉਣ ਲਈ ਇਕੱਠੇ ਹੋਣ ਲਈ ਕਿਹਾ । ਉਹਨਾਂ ਨੇ ਹਿੱਸਾ ਲੈਣ ਵਾਲੇ ਹਰੇਕ ਵਿਅਕਤੀ ਨੂੰ ਟੀ ਬੀ ਦੇ ਖਾਤਮੇ ਬਾਰੇ ਲੜਾਈ ਦਾ ਸਮਰਥਨ ਕਰਨ ਦੀ ਸਹੁੰ ਚੁੱਕਣ ਲਈ ਅਪੀਲ ਕੀਤੀ ਤਾਂ ਜੋ 2025 ਤੱਕ ਭਾਰਤ ਵਿੱਚ ਟੀ ਬੀ ਖ਼ਤਮ ਹੋ ਜਾਵੇ ਅਤੇ ਵਿਸ਼ਵ ਪੱਧਰ ਤੇ 2030 ਨੂੰ ਇਹ ਅਸਲ ਰੂਪ ਧਾਰਨ ਕਰ ਲਵੇ । ਉਹਨਾਂ ਨੇ ਹਰੇਕ ਨੂੰ ਦੁਰਲੱਭ ਰੋਗਾਂ ਅਤੇ ਟੀ ਬੀ ਮੁਕਤ ਕੰਮ ਸਥਾਨਾਂ ਲਈ ਕਿਰਿਆਸ਼ੀਲ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ ।
ਸ਼੍ਰੀ ਰਾਜੇਸ਼ ਭੂਸ਼ਣ , ਸਕੱਤਰ (ਐੱਚ ਐੱਫ ਡਬਲਯੁ) , ਮਿਸ ਆਰਤੀ ਆਹੂਜਾ , ਵਧੀਕ ਸਕੱਤਰ (ਐੱਚ) , ਮਿਸ ਰੇਖਾ ਸ਼ੁਕਲਾ , ਸੰਯੁਕਤ ਸਕੱਤਰ ਅਤੇ ਮੰਤਰਾਲੇ ਦੇ ਹੋਰ ਅਧਿਕਾਰੀ ਵੀ ਸ਼ਾਮਲ ਸਨ । ਕਾਰਪੋਰੇਟ ਮਾਮਲਿਆਂ ਤਹਿਤ ਪੀ ਐੱਸ ਯੂਜ਼ ਦੇ ਪ੍ਰਤੀਨਿੱਧ ਅਤੇ ਪੈਟਰੋਲਿਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਜਨਤਕ ਖੇਤਰ ਉੱਦਮ (ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ , ਓ ਐੱਨ ਜੀ ਸੀ , ਜੀ ਏ ਆਈ ਐੱਲ) ਕੋਲ ਮੰਤਰਾਲਾ (ਕੋਲ ਇੰਡੀਆ , ਨਿਏਲੀ ਲਿਗਨਾਈਟ ਕਾਰਪੋਰੇਸ਼ਨ) , ਪਾਵਰ ਮੰਤਰਾਲਾ (ਐੱਨ ਟੀ ਪੀ ਸੀ , ਐੱਨ ਐੱਚ ਪੀ ਸੀ, ਪਾਵਰ ਗ੍ਰਿਡ ਕਾਰਪੋਰੇਸ਼ਨ ਆਫ ਇੰਡੀਆ , ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ ਲਿਮਟਿਡ), ਸਟੀਲ ਮੰਤਰਾਲਾ (ਐੱਸ ਏ ਆਈ ਐੱਲ), ਰੱਖਿਆ ਮੰਤਰਾਲਾ ਅਤੇ ਜਨਤਕ ਉੱਦਮ ਵਿਭਾਗ , ਬੰਦਰਗਾਹ , ਜਹਾਜ਼ਰਾਨੀ ਮੰਤਰਾਲਾ , ਭਾਰੀ ਉਦਯੋਗ ਮੰਤਰਾਲਾ (ਮੈਜ਼ਾਗੋਨ ਡੋਕਸ ਸਿ਼ਪ ਬਿਲਡਰਜ਼, ਗੋਆ ਸਿ਼ੱਪ ਯਾਰਡ) ਅਤੇ ਹੋਰ ਜਨਤਕ ਖੇਤਰ ਦੇ ਉੱਦਮ ਜਿਵੇਂ ਹਿੰਦੂਸਤਾਨ ਐਰੋਨੋਟੀਕਸ ਲਿਮਟਿਡ (ਐੱਚ ਏ ਐੱਲ) ਆਦਿ ਵੀ ਇਸ ਇਵੇਂਟ ਵਿੱਚ ਹਾਜ਼ਰ ਸਨ । ਦੁਰਲੱਭ ਰੋਗਾਂ ਲਈ ਨੋਟੀਫਾਈ ਕੀਤੇ ਗਏ ਸੈਂਟਰ ਆਫ ਐਕਸੇਲੈਂਸ ਦੇ ਪ੍ਰਤੀਨਿੱਧਾਂ ਨੇ ਵੀ ਇਸ ਇਵੇਂਟ ਵਿੱਚ ਸ਼ਮੂਲੀਅਤ ਕੀਤੀ ।
ਸੀ ਆਈ ਐੱਲ, ਐੱਫ ਆਈ ਸੀ ਸੀ ਆਈ, ਐੱਸੋਚਮ (ਏ ਐੱਸ ਐੱਸ ਓ ਸੀ ਐੱਚ ਏ ਐੱਮ), ਪੀ ਐੱਚ ਡੀ — ਸੀ ਸੀ ਵੀ ਹਾਜ਼ਰ ਸਨ । ਇਸ ਮੀਟਿੰਗ ਦੀ ਲਾਈਵ ਸਟ੍ਰੀਮਿੰਗ ਵੀ ਕੀਤੀ ਗਈ ।

 

************************

 

ਐੱਮ ਵੀ
ਐੱਚ ਐੱਫ ਡਬਲਯੁ / ਐੱਚ ਐੱਫ ਐੱਮ, ਦੁਰਲੱਭ ਰੋਗ ਅਤੇ ਟੀ ਬੀ — ਸੀ ਐੱਸ ਆਰ /17 ਜੂਨ 2021/4



(Release ID: 1728033) Visitor Counter : 159