ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸ਼੍ਰੀ ਥਾਵਰਚੰਦ ਗਹਿਲੋਤ ਕੱਲ੍ਹ 7 ਰਾਸ਼ਟਰੀ ਸੰਸਥਾਨਾਂ ਅਤੇ 7 ਸਮੁੱਚੇ ਖੇਤਰੀ ਕੇਂਦਰਾਂ ਵਿੱਚ 14 ਕਰਾੱਸ ਡਿਸੇਬਿਲਿਟੀ ਅਰਲੀ ਇੰਟਰਵੇਨਸ਼ਨ ਸੈਂਟਰਾਂ ਦਾ ਉਦਘਾਟਨ ਕਰਨਗੇ

Posted On: 16 JUN 2021 8:57PM by PIB Chandigarh

 

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਸ਼੍ਰੀ ਥਾਵਰਚੰਦ ਗਹਿਲੋਤ 17.06.2021 ਨੂੰ ਸਵੇਰੇ 11.00 ਵਜੇ ਵਰਚੁਅਲ ਪਲੇਟਫਾਰਮ ਦੇ ਜ਼ਰੀਏ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੇ ਤਹਿਤ ਦਿਵਿਯਾਂਗਜਨ ਸਸ਼ਕਤੀਕਰਨ ਵਿਭਾਗ (ਡੀਈਪੀਡਬਲਯੂਡੀ) ਦੇ ਤਹਿਤ 7 ਰਾਸ਼ਟਰੀ ਸੰਸਥਾਨਾਂ ਅਤੇ 7 ਸਮੁੱਚੇ ਖੇਤਰੀ ਕੇਂਦਰਾਂ ਵਿੱਚ 14 ਕਰਾੱਸ ਡਿਸੇਬਿਲਿਟੀ ਅਰਲੀ ਇੰਟਰਵੇਨਸ਼ਨ ਸੈਂਟਰਾਂ ਦਾ ਉਦਘਾਟਨ ਕਰਨਗੇ।

ਵਰਤਮਾਨ ਵਿੱਚ ਡੀਈਪੀਡਬਲਯੂਡੀ ਦੇ ਤਹਿਤ ਰਾਸ਼ਟਰੀ ਸੰਸਥਾਨਾਂ ਨੂੰ ਏਕਲ ਦਿਵਿਯਾਂਗਤਾ ‘ਤੇ ਕੇਂਦ੍ਰਿਤ ਸਿਹਤ ਲਾਭ ਦੇਖਭਾਲ ਦੀ ਸੁਵਿਧਾ ਪ੍ਰਦਾਨ ਕਰਨ ਅਤੇ ਸ਼ੁਰੂਆਤੀ ਅਰਲੀ ਇੰਟਰਵੇਨਸ਼ਨ ਦੇ ਨਾਲ ਚਿਕਿਤਸਾ ਸੇਵਾਵਾਂ ਪ੍ਰਦਾਨ ਕਰਨ ਵਿੱਚ ਵਿਸ਼ੇਸ਼ਤਾ ਪ੍ਰਾਪਤ ਹੈ। ਦਿਵਿਯਾਂਗ ਬੱਚਿਆਂ (0-6 ਸਾਲ) ਜਾਂ ਦੇਰੀ ਤੋਂ ਵਿਕਾਸ ਦੇ ਜੋਖਿਮ ਵਾਲੇ ਬੱਚਿਆਂ ਲਈ ਕਰਾੱਸ ਡਿਸੇਬਿਲਿਟੀ ਅਰਲੀ ਇੰਟਰਵੇਨਸ਼ਨ ਦੀ ਵਿਸ਼ੇਸ਼ਤਾ ਦੀ ਜ਼ਰੂਰਤ ਦਾ ਮਹਿਸੂਸ ਕਰਦੇ ਹੋਏ ਡੀਈਪੀਡਬਲਯੂਡੀ ਨੇ ਟੈਸਟਿੰਗ ਦੇ ਤੌਰ ‘ਤੇ 14 ਕਰਾੱਸ ਡਿਸੇਬਿਲਿਟੀ ਅਰਲੀ ਇੰਟਰਵੇਨਸ਼ਨ ਸੈਂਟਰ ਸਥਾਪਿਤ ਕਰਨ ਦੀ ਪਹਿਲ ਕੀਤੀ ਹੈ।

ਪਹਿਲੇ ਚਰਣ ਵਿੱਚ ਇਨ੍ਹਾਂ ਕੇਂਦਰਾਂ ਦੀ ਸਥਾਪਨਾ ਦਿੱਲੀ, ਮੁੰਬਈ, ਦੇਹਰਾਦੂਨ, ਸਿਕੰਦਰਾਬਾਦ, ਕੋਲਕਾਤਾ, ਕਟਕ ਅਤੇ ਚੇਨਈ ਦੇ 7 ਰਾਸ਼ਟਰੀ ਸੰਸਥਾਨਾਂ ਅਤੇ ਸੁੰਦਰਨਗਰ, ਲਖਨਉ, ਭੋਪਾਲ, ਰਾਜਨੰਦਗਾਂਵ, ਪਟਨਾ, ਨੈਲੋਰ ਅਤੇ ਕੋਜ਼ੀਕੋਡ ਦੇ 7 ਸਮੁੱਚੇ ਖੇਤਰੀ ਕੇਂਦਰਾਂ ਵਿੱਚ ਕੀਤੀ ਜਾਏਗੀ। ਇਹ 14 ਕਰਾੱਸ ਡਿਸੇਬਿਲਿਟੀ ਅਰਲੀ ਇੰਟਰਵੇਨਸ਼ਨ ਸੈਂਟਰ ਦਿਵਿਯਾਂਗਜਨ ਅਧਿਕਾਰ ਐਕਟ, 2016 ਦੇ ਤਹਿਤ ਸਾਰੇ ਪ੍ਰਕਾਰ ਦੀਆਂ ਸਮੱਰਥਾ ਨੂੰ ਕਵਰ ਕਰਦੇ ਦਿਵਿਯਾਂਗ ਬੱਚਿਆਂ (0-6ਸਾਲ) ਦੇ ਲਈ ਚਿਕਿਤਸਾ, ਸਿਹਤ ਲਾਭ ਦੇਖਭਾਲ ਸੇਵਾਵਾਂ ਅਤੇ ਸੁੰਦਰਤਾ ਦੀ ਦ੍ਰਿਸ਼ਟੀ ਨਾਲ ਡਿਜਾਇਨ ਕੀਤੇ ਗਏ ਵਾਤਾਵਰਣ ਵਿੱਚ ਇੱਕ ਹੀ ਜਗ੍ਹਾ ਪ੍ਰਦਾਨ ਕੀਤੀ ਜਾਏਗੀ।

ਉਦਘਾਟਨ ਪ੍ਰੋਗਰਾਮ ਦੀ ਲਾਇਵ ਸਟ੍ਰੀਮਿੰਗ ਇਸ ਵੈਬ ਲਿੰਕ webcast.gov.in/msje.

‘ਤੇ ਉਪਲੱਬਧ ਹੋਵੇਗੀ

*****

ਐੱਮਐੱਸ/ਜੇਕੇ
 



(Release ID: 1727932) Visitor Counter : 87