ਪ੍ਰਿਥਵੀ ਵਿਗਿਆਨ ਮੰਤਰਾਲਾ
ਕੈਬਨਿਟ ਨੇ ਗਹਿਰੇ ਸਮੁੰਦਰ ਮਿਸ਼ਨ ਨੂੰ ਪ੍ਰਵਾਨਗੀ ਦਿੱਤੀ
Posted On:
16 JUN 2021 3:34PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਗਹਿਰੇ ਸਮੁੰਦਰ ਵਿੱਚ ਸੰਸਾਧਨਾਂ ਦਾ ਪਤਾ ਲਗਾਉਣ ਅਤੇ ਮਹਾਸਾਗਰੀ ਸੰਸਾਧਨਾਂ ਦੀ ਨਿਰੰਤਰ ਵਰਤੋਂ ਲਈ ਗਹਿਰੀਆਂ ਸਮੁੰਦਰ ਟੈਕਨੋਲੋਜੀਆਂ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ “ਗਹਿਰੇ ਸਮੁੰਦਰ ਮਿਸ਼ਨ ’ਤੇ ਪ੍ਰਿਥਵੀ ਵਿਗਿਆਨ ਮੰਤਰਾਲਾ (ਐੱਮਓਈਐੱਸ) ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਮਿਸ਼ਨ ਨੂੰ ਫੇਜ਼-ਬੱਧ ਤਰੀਕੇ ਨਾਲ ਲਾਗੂ ਕਰਨ ਲਈ 5 ਸਾਲ ਦੀ ਮਿਆਦ ਦੀ ਅਨੁਮਾਨਿਤ ਲਾਗਤ 4,077 ਕਰੋੜ ਰੁਪਏ ਹੋਵੇਗੀ। ਤਿੰਨ (3) ਵਰ੍ਹਿਆਂ (2021-2024) ਲਈ ਪਹਿਲੇ ਫੇਜ਼ ਦੀ ਅਨੁਮਾਨਿਤ ਲਾਗਤ 2823.4 ਕਰੋੜ ਰੁਪਏ ਹੋਵੇਗੀ। ਗਹਿਰਾ ਸਮੁੰਦਰ ਮਿਸ਼ਨ ਭਾਰਤ ਸਰਕਾਰ ਦੀ ਨੀਲ ਅਰਥਵਿਵਸਥਾ ਪਹਿਲ ਦਾ ਸਮਰਥਨ ਕਰਨ ਦੇ ਲਈ ਇੱਕ ਮਿਸ਼ਨ ਮੋਡ ਪ੍ਰੋਜੈਕਟ ਹੋਵੇਗਾ। ਪ੍ਰਿਥਵੀ ਵਿਗਿਆਨ ਮੰਤਰਾਲਾ (ਐੱਮਓਈਐੱਸ) ਇਸ ਬਹੁ-ਸੰਸਥਾਗਤ ਮਹੱਤਵਪੂਰਨ ਮਿਸ਼ਨ ਨੂੰ ਲਾਗੂ ਕਰਨ ਵਾਲਾ ਨੋਡਲ ਮੰਤਰਾਲਾ ਹੋਵੇਗਾ।
ਇਸ ਗਹਿਰਾ ਸਮੁੰਦਰ ਮਿਸ਼ਨ ਵਿੱਚ ਹੇਠਾਂ ਲਿਖੇ ਛੇ ਪ੍ਰਮੁੱਖ ਘਟਕ ਸ਼ਾਮਲ ਹਨ :
- ਗਹਿਰੇ ਸਮੁੰਦਰ ਵਿੱਚ ਖਨਨ ਅਤੇ ਮਾਨਵਯੁਕਤ ਪਣਡੁੱਬੀ ਲਈ ਟੈਕਨੋਲੋਜੀਆਂ ਦਾ ਵਿਕਾਸ : ਤਿੰਨ ਲੋਕਾਂ ਨੂੰ ਸਮੁੰਦਰ ਵਿੱਚ 6,000 ਮੀਟਰ ਦੀ ਗਹਿਰਾਈ ਤੱਕ ਲਿਜਾਣ ਦੇ ਲਈ ਵਿਗਿਆਨਕ ਸੈਂਸਰ ਅਤੇ ਉਪਕਰਣਾਂ ਦੇ ਨਾਲ ਇੱਕ ਮਾਨਵਯੁਕਤ ਪਣਡੁੱਬੀ ਵਿਕਸਿਤ ਕੀਤੀ ਜਾਵੇਗੀ। ਬਹੁਤ ਘੱਟ ਦੇਸ਼ਾਂ ਨੇ ਇਹ ਸਮਰੱਥਾ ਹਾਸਲ ਕੀਤੀ ਹੈ। ਮੱਧ ਹਿੰਦ ਮਹਾਸਾਗਰ ਵਿੱਚ 6,000 ਮੀਟਰ ਗਹਿਰਾਈ ਤੋਂ ਪੌਲੀਮੈਟੇਲਿਕ ਨੌਡਿਊਲਸ (Polymetallic Nodules) ਦੇ ਖਨਨ ਲਈ ਇੱਕ ਏਕੀਕ੍ਰਿਤ ਖਨਨ ਪ੍ਰਣਾਲੀ ਵੀ ਵਿਕਸਿਤ ਕੀਤੀ ਜਾਵੇਗੀ। ਭਵਿੱਖ ਵਿੱਚ ਸੰਯੁਕਤ ਰਾਸ਼ਟਰ ਦੇ ਸੰਗਠਨ ਇੰਟਰਨੈਸ਼ਨਲ ਸੀਬੈੱਡ ਅਥਾਰਿਟੀ ਦੁਆਰਾ ਕਮਰਸ਼ੀਅਲ ਖਨਨ ਕੋਡ ਤਿਆਰ ਕੀਤੇ ਜਾਣ ਦੀ ਸਥਿਤੀ ਵਿੱਚ, ਖਣਿਜਾਂ ਦੀ ਖੋਜ ਦੇ ਅਧਿਐਨ ਤੋਂ ਨੇੜੇ ਭਵਿੱਖ ਵਿੱਚ ਕਮਰਸ਼ੀਅਲ ਦੋਹਨ ਦਾ ਮਾਰਗ ਖੁੱਲ੍ਹੇਗਾ। ਇਹ ਘਟਕ ਨੀਲ ਅਰਥਵਿਵਸਥਾ ਦੇ ਪ੍ਰਾਥਮਿਕਤਾ ਵਾਲੇ ਖੇਤਰਾਂ ਗਹਿਰੇ ਸਮੁੰਦਰ ਵਿੱਚ ਖਣਿਜਾਂ ਅਤੇ ਊਰਜਾ ਦੀ ਖੋਜ ਅਤੇ ਦੋਹਨ ਵਿੱਚ ਮਦਦ ਕਰੇਗਾ।
ii. ਮਹਾਸਾਗਰ ਜਲਵਾਯੂ ਪਰਿਵਰਤਨ ਸਲਾਹਕਾਰ ਸੇਵਾਵਾਂ ਦਾ ਵਿਕਾਸ : ਧਾਰਨਾ ਘਟਕ ਦੇ ਇਸ ਤੱਥ ਦੇ ਤਹਿਤ ਮੌਸਮ ਤੋਂ ਲੈ ਕੇ ਦਹਾਕਿਆਂ ਦੇ ਸਮੇਂ ਦੇ ਅਧਾਰ ’ਤੇ ਮਹੱਤਵਪੂਰਨ ਜਲਵਾਯੂ ਪਰਿਵਰਤਨਾਂ ਦੇ ਭਵਿੱਖਮੁਖੀ ਅਨੁਮਾਨਾਂ ਨੂੰ ਸਮਝਣ ਅਤੇ ਉਸੇ ਦੇ ਅਨੁਰੂਪ ਸਹਾਇਤਾ ਪ੍ਰਦਾਨ ਕਰਨ ਵਾਲੇ ਅਵਲੋਕਨਾਂ ਅਤੇ ਮਾਡਲਾਂ ਦੇ ਇੱਕ ਸਮੂਹ ਦਾ ਵਿਕਾਸ ਕੀਤਾ ਜਾਵੇਗਾ। ਇਹ ਘਟਕ ਦੇ ਨੀਲ ਅਰਥਵਿਵਸਥਾ ਦੇ ਪ੍ਰਾਥਮਿਕਤਾ ਵਾਲੇ ਖੇਤਰ ਤਟਵਰਤੀ ਟੂਰਿਜ਼ਮ ਵਿੱਚ ਮਦਦ ਕਰੇਗਾ।
iii. ਗਹਿਰੇ ਸਮੁੰਦਰ ਵਿੱਚ ਜੈਵ ਵਿਵਿਧਤਾ ਦੀ ਖੋਜ ਅਤੇ ਸੁਰੱਖਿਆ ਦੇ ਲਈ ਤਕਨੀਕੀ ਇਨੋਵੇਸ਼ਨ : ਸੂਖਮ ਜੀਵਾਂ ਸਹਿਤ ਗਹਿਰੇ ਸਮੁੰਦਰ ਦੀਆਂ ਵਨਸਪਤੀਆਂ ਅਤੇ ਜੀਵਾਂ ਦੀ ਜੈਵ-ਪੂਰਵੇਕਸ਼ਣ (Bio-prospecting)ਅਤੇ ਗਹਿਰੇ ਸਮੁੰਦਰ ਵਿੱਚ ਜੈਵ-ਸੰਸਾਧਨਾਂ ਦੀ ਟਿਕਾਊ ਵਰਤੋਂ ’ਤੇ ਅਧਿਐਨ ਇਸ ਦਾ ਮੁੱਖ ਕੇਂਦਰ ਹੋਵੇਗਾ। ਇਹ ਘਟਕ ਨੀਲ ਅਰਥਵਿਵਸਥਾ ਦੇ ਪ੍ਰਾਥਮਿਕਤਾ ਵਾਲੇ ਖੇਤਰ ਸਮੁੰਦਰੀ ਮੱਛੀ ਪਾਲਣ ਅਤੇ ਸਬੰਧਿਤ ਸੇਵਾਵਾਂ ਨੂੰ ਮਦਦ ਪ੍ਰਦਾਨ ਕਰੇਗਾ।
iv. ਗਹਿਰੇ ਸਮੁੰਦਰ ਵਿੱਚ ਸਰਵੇਖਣ ਅਤੇ ਖੋਜ: ਇਸ ਘਟਕ ਦਾ ਪ੍ਰਾਇਮਰੀ ਉਦੇਸ਼ ਹਿੰਦ ਮਹਾਸਾਗਰ ਦੇ ਮੱਧ-ਮਹਾਸਾਗਰੀ ਹਿੱਸਿਆਂ ਦੇ ਨਾਲ ਬਹੁ-ਧਾਤੁ ਹਾਇਡ੍ਰੋਥਰਮਲ ਸਲਫਾਇਡ ਖਣਿਜ ਦੇ ਸੰਭਾਵਿਤ ਸਥਾਨਾਂ ਦਾ ਪਤਾ ਲਗਾਉਣਾ ਅਤੇ ਉਨ੍ਹਾਂ ਦੀ ਪਹਿਚਾਣ ਕਰਨਾ ਹੈ। ਇਹ ਘਟਕ ਨੀਲ ਅਰਥਵਿਵਸਥਾ ਦੇ ਪ੍ਰਾਥਮਿਕਤਾ ਵਾਲੇ ਖੇਤਰ ਗਹਿਰੇ ਸਮੁੰਦਰ ਵਿੱਚ ਮਹਾਸਾਗਰ ਸੰਸਾਧਨਾਂ ਦੀ ਖੋਜ ਵਿੱਚ ਮਦਦ ਕਰੇਗਾ।
v. ਮਹਾਸਾਗਰ ਤੋਂ ਊਰਜਾ ਅਤੇ ਮਿੱਠਾ ਪਾਣੀ: ਅਪਤਟੀ ਮਹਾਸਾਗਰ ਥਰਮਲ ਊਰਜਾ ਰੂਪਾਂਤਰਣ (ਓਟੀਈਸੀ) ਵਿਲਵਣੀਕਰਣ ਪਲਾਂਟ ਲਈ ਅਧਿਐਨ ਅਤੇ ਵਿਸਤ੍ਰਿਤ ਇੰਜੀਨੀਅਰਿੰਗ ਡਿਜ਼ਾਈਨ ਇਸ ਕੰਸੈਪਟ ਪ੍ਰਪੋਜ਼ਲ ਦਾ ਪ੍ਰਮਾਣ ਹਨ । ਇਹ ਘਟਕ ਨੀਲ ਅਰਥਵਿਵਸਥਾ ਦੇ ਪ੍ਰਾਥਮਿਕਤਾ ਵਾਲੇ ਖੇਤਰ ਅਪਤਟੀ ਊਰਜਾ ਵਿਕਾਸ ਵਿੱਚ ਮਦਦ ਕਰੇਗਾ।
vi. ਮਹਾਸਾਗਰ ਜੀਵ ਵਿਗਿਆਨ ਦੇ ਲਈ ਉੱਨਤ ਸਮੁੰਦਰੀ ਸਟੇਸ਼ਨ: ਇਸ ਘਟਕ ਦਾ ਉਦੇਸ਼ ਮਹਾਸਾਗਰੀ ਜੀਵ ਵਿਗਿਆਨ ਅਤੇ ਇੰਜੀਨੀਅਰਿੰਗ ਵਿੱਚ ਮਾਨਵ ਸਮਰੱਥਾ ਅਤੇ ਉੱਦਮ ਦਾ ਵਿਕਾਸ ਕਰਨਾ ਹੈ। ਇਹ ਘਟਕ ਔਨ- ਸਾਈਟ ਬਿਜ਼ਨਸ ਇਨਕਿਊਬੇਟਰ ਸੁਵਿਧਾਵਾਂ ਦੇ ਜ਼ਰੀਏ ਖੋਜ ਨੂੰ ਉਦਯੋਗਿਕ ਐਪਲੀਕੇਸ਼ਨ ਅਤੇ ਉਤਪਾਦ ਵਿਕਾਸ ਵਿੱਚ ਪਰਿਵਰਤਿਤ ਕਰੇਗਾ। ਇਹ ਘਟਕ ਨੀਲ ਅਰਥਵਿਵਸਥਾ ਦੇ ਪ੍ਰਾਥਮਿਕਤਾ ਵਾਲੇ ਖੇਤਰਾਂ ਜਿਵੇਂ ਮਹਾਸਾਗਰ ਜੀਵ ਵਿਗਿਆਨ, ਨੀਲ ਵਪਾਰ ਅਤੇ ਨੀਲ ਨਿਰਮਾਣ ਵਿੱਚ ਮਦਦ ਪ੍ਰਦਾਨ ਕਰੇਗਾ।
vii. ਗਹਿਰੇ ਸਮੁੰਦਰ ਵਿੱਚ ਖਨਨ ਦੇ ਲਈ ਜ਼ਰੂਰੀ ਟੈਕਨੋਲੋਜੀਆਂ ਦਾ ਰਣਨੀਤਕ ਮਹੱਤਵ ਹੈ ਲੇਕਿਨ ਇਹ ਕਮਰਸ਼ੀਅਲ ਤੌਰ ‘ਤੇ ਉਪਲਬਧ ਨਹੀਂ ਹਨ। ਇਸ ਲਈ, ਮੋਹਰੀ ਸੰਸਥਾਨਾਂ ਅਤੇ ਨਿਜੀ ਉਦਯੋਗਾਂ ਦੇ ਸਹਿਯੋਗ ਨਾਲ ਟੈਕਨੋਲੋਜੀਆਂ ਨੂੰ ਸਵਦੇਸ਼ ਵਿੱਚ ਹੀ ਬਣਾਉਣ ਦਾ ਪ੍ਰਯਤਨ ਕੀਤਾ ਜਾਵੇਗਾ। ਇੱਕ ਭਾਰਤੀ ਸ਼ਿਪਯਾਰਡ ਵਿੱਚ ਗਹਿਰੇ ਸਮੁੰਦਰ ਵਿੱਚ ਖੋਜ ਦੇ ਲਈ ਇੱਕ ਰਿਸਰਚ ਵੈਸਲ ਬਣਾਇਆ ਜਾਵੇਗਾ ਜੋ ਰੋਜ਼ਗਾਰ ਦੇ ਅਵਸਰ ਪੈਦਾ ਕਰੇਗਾ। ਇਹ ਮਿਸ਼ਨ ਸਮੁੰਦਰੀ ਜੀਵ ਵਿਗਿਆਨ ਵਿੱਚ ਸਮਰੱਥਾ ਵਿਕਾਸ ਦੀ ਦਿਸ਼ਾ ਵਿੱਚ ਵੀ ਨਿਰਦੇਸ਼ਿਤ ਹੈ, ਜੋ ਭਾਰਤੀ ਉਦਯੋਗਾਂ ਵਿੱਚ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰੇਗਾ। ਇਸ ਦੇ ਇਲਾਵਾ, ਵਿਸ਼ੇਸ਼ ਉਪਕਰਣਾਂ, ਜਹਾਜ਼ਾਂ ਦੇ ਡਿਜ਼ਾਈਨ , ਵਿਕਾਸ ਅਤੇ ਨਿਰਮਾਣ ਅਤੇ ਜ਼ਰੂਰੀ ਬੁਨਿਆਦੀ ਢਾਂਚੇ ਦੀ ਸਥਾਪਨਾ ਨਾਲ ਭਾਰਤੀ ਉਦਯੋਗ, ਵਿਸ਼ੇਸ਼ ਤੌਰ ‘ਤੇ ਐੱਮਐੱਸਐੱਮਈ ਅਤੇ ਸਟਾਰਟ-ਅੱਪ ਦੇ ਵਿਕਾਸ ਨੂੰ ਗਤੀ ਮਿਲਣ ਦੀ ਉਮੀਦ ਹੈ।
vii. ਵਿਸ਼ਵ ਦੇ ਲਗਭਗ 70 ਪ੍ਰਤੀਸ਼ਤ ਭਾਗ ਵਿੱਚ ਮੌਜੂਦ ਮਹਾਸਾਗਰ, ਸਾਡੇ ਜੀਵਨ ਦਾ ਇੱਕ ਅਭਿੰਨ ਅੰਗ ਬਣੇ ਹੋਏ ਹਨ। ਗਹਿਰੇ ਸਮੁੰਦਰ ਦਾ ਲਗਭਗ 95 ਪ੍ਰਤੀਸ਼ਤ ਹਿੱਸਾ ਹਾਲੇ ਤੱਕ ਖੋਜਿਆ ਨਹੀਂ ਜਾ ਸਕਿਆ ਹੈ। ਭਾਰਤ ਦੇ ਲਈ, ਇਸ ਦੇ ਤਿੰਨ ਕਿਨਾਰੇ ਮਹਾਸਾਗਰਾਂ ਨਾਲ ਘਿਰੇ ਹੋਏ ਹਨ ਅਤੇ ਦੇਸ਼ ਦੀ ਲਗਭਗ 30 ਪ੍ਰਤੀਸ਼ਤ ਆਬਾਦੀ ਤਟੀ ਖੇਤਰਾਂ ਵਿੱਚ ਰਹਿੰਦੀ ਹੈ। ਮਹਾਸਾਗਰ ਮੱਛੀ ਪਾਲਣ ਅਤੇ ਐਕੁਆਕਲਚਰ, ਟੂਰਿਜ਼ਮ, ਆਜੀਵਿਕਾ ਅਤੇ ਨੀਲ ਵਪਾਰ ਦਾ ਸਮਰਥਨ ਕਰਨ ਵਾਲਾ ਇੱਕ ਪ੍ਰਮੁੱਖ ਆਰਥਿਕ ਕਾਰਕ ਹੈ।
ਮਹਾਸਾਗਰ ਨਾ ਸਿਰਫ਼ ਭੋਜਨ, ਊਰਜਾ, ਖਣਿਜਾਂ, ਔਸ਼ਧੀਆਂ, ਮੌਸਮ ਅਤੇ ਜਲਵਾਯੂ ਦੇ ਭੰਡਾਰ ਹਨ ਬਲਕਿ ਧਰਤੀ ’ਤੇ ਜੀਵਨ ਦਾ ਅਧਾਰ ਵੀ ਹਨ। ਦੀਰਘਕਾਲੀ ਤੌਰ ‘ਤੇ ਮਹਾਸਾਗਰਾਂ ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ, ਸੰਯੁਕਤ ਰਾਸ਼ਟਰ (ਯੂਐੱਨ) ਨੇ 2021-2030 ਦੇ ਦਹਾਕੇ ਨੂੰ ਟਿਕਾਊ ਵਿਕਾਸ ਲਈ ਮਹਾਸਾਗਰ ਵਿਗਿਆਨ ਦੇ ਦਹਾਕੇ ਦੇ ਰੂਪ ਵਿੱਚ ਐਲਾਨਿਆ ਹੈ। ਭਾਰਤ ਦੀ ਸਮੁੰਦਰੀ ਸਥਿਤੀ ਅਦੁੱਤੀ ਹੈ। ਇਸ ਦੀ 7,517 ਕਿਮੀ ਲੰਬੀ ਤਟਰੇਖਾ ਨੌਂ ਤਟਵਰਤੀ ਰਾਜਾਂ ਅਤੇ 1,382 ਦ੍ਵੀਪਾਂ ਦਾ ਆਵਾਸ ਹੈ। ਫਰਵਰੀ 2019 ਵਿੱਚ ਪ੍ਰਤੀਪਾਦਿਤ ਕੀਤੇ ਗਏ ਭਾਰਤ ਸਰਕਾਰ ਦੇ 2030 ਤੱਕ ਦੇ ਨਵੇਂ ਭਾਰਤ ਦੇ ਵਿਕਾਸ ਦੇ ਵਿਜ਼ਨ ਦੇ ਦੱਸ ਪ੍ਰਮੁੱਖ ਆਯਾਮਾਂ ਵਿੱਚੋਂ ਨੀਲ ਅਰਥਵਿਵਸਥਾ ਵੀ ਇੱਕ ਪ੍ਰਮੁੱਖ ਆਯਾਮ ਹੈ।
*****
ਡੀਐੱਸ
(Release ID: 1727827)
Visitor Counter : 166