ਪ੍ਰਧਾਨ ਮੰਤਰੀ ਦਫਤਰ

ਵਿਵਾਟੈੱਕ (VivaTech) ਦੇ 5ਵੇਂ ਐਡੀਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਮੁੱਖ ਭਾਸ਼ਣ ਦਾ ਮੂਲ–ਪਾਠ

Posted On: 16 JUN 2021 4:20PM by PIB Chandigarh

ਮਹਾਮਹਿਮ, ਮੇਰੇ ਵਧੀਆ ਮਿੱਤਰ ਰਾਸ਼ਟਰਪਤੀ ਮੈਕ੍ਰੋਂ,

ਸ਼੍ਰੀ ਮੌਰਿਸ ਲੇਵੀ, Publicis Group ਦੇ ਚੇਅਰਮੈਨ,

ਸਮੁੱਚੇ ਵਿਸ਼ਵ ਦੇ ਸਹਿਭਾਗੀਜਨ,

ਨਮਸਤੇ!

ਇਸ ਔਖੇ ਸਮੇਂ VivaTech ਦੇ ਸਫ਼ਲਤਾਪੂਰਬਕ ਆਯੋਜਨ ਲਈ ਆਯੋਜਕਾਂ ਨੂੰ ਮੁਬਾਰਕਾਂ।

ਇਹ ਮੰਚ ਫ਼ਰਾਂਸ ਦੀ ਟੈਕਨੋਲੋਜੀਕਲ ਦੂਰਦ੍ਰਿਸ਼ਟੀ ਨੂੰ ਪ੍ਰਗਟਾਉਂਦਾ ਹੈ। ਭਾਰਤ ਅਤੇ ਫ਼ਰਾਂਸ ਅਨੇਕਾਂ ਵਿਸ਼ਿਆਂ ਉੱਤੇ ਨੇੜਿਓਂ ਕੰਮ ਕਰਦੇ ਰਹੇ ਹਨ। ਇਨ੍ਹਾਂ ਵਿੱਚੋਂ ਟੈਕਨੋਲੋਜੀ ਅਤੇ ਡਿਜੀਟਲ ਸਹਿਯੋਗ ਦੇ ਉੱਭਰਦੇ ਖੇਤਰ ਹਨ। ਇਹ ਸਮੇਂ ਦੀ ਲੋੜ ਹੈ ਕਿ ਅਜਿਹਾ ਸਹਿਯੋਗ ਨਿਰੰਤਰ ਹੋਰ ਵਧੇ। ਇਸ ਨਾਲ ਨਾ ਸਿਰਫ਼ ਸਾਡੇ ਦੇਸ਼ਾਂ ਨੂੰ ਹੀ ਨਹੀਂ, ਬਲਕਿ ਪੂਰੀ ਦੁਨੀਆ ਨੂੰ ਵੱਡੇ ਪੱਧਰ ਤੇ ਮਦਦ ਮਿਲੇਗੀ।

ਬਹੁਤੇ ਨੌਜਵਾਨ ਫ਼ਰੈਂਚ ਓਪਨਬਹੁਤ ਉਤਸ਼ਾਹ ਨਾਲ ਵੇਖਦੇ ਹਨ। ਭਾਰਤ ਦੀਆਂ ਟੈੱਕ. ਕੰਪਨੀਆਂ ਵਿੱਚੋਂ ਇੱਕ ਇਨਫ਼ੋਸਿਸਨੇ ਟੂਰਨਾਮੈਂਟ ਲਈ ਤਕਨੀਕੀ ਮਦਦ ਮੁਹੱਈਆ ਕਰਵਾਈ ਹੈ। ਇਸੇ ਤਰ੍ਹਾਂ ਫ਼ਰੈਂਚ ਕੰਪਨੀ Atos ਭਾਰਤ ਵਿੱਚ ਸਭ ਤੋਂ ਤੇਜ਼ਰਫ਼ਤਾਰ ਸੁਪਰ ਕੰਪਿਊਟਰ ਬਣਾਉਣ ਦੇ ਇੱਕ ਪ੍ਰੋਜੈਕਟ ਚ ਸ਼ਾਮਲ ਰਹੀ ਹੈ। ਭਾਵ਼ ਇਹ ਫ਼ਰਾਂਸ ਦੀ ਕੈਪਜੈਮਿਨੀ (Capgemini) ਹੋਵੇ ਜਾਂ ਭਾਰਤ ਦੀ TCS ਅਤੇ ਵਿਪਰੋ (Wipro), ਸਾਡੀ IT ਪ੍ਰਤਿਭਾ ਪੂਰੀ ਦੁਨੀਆ ਦੀਆਂ ਕੰਪਨੀਆਂ ਤੇ ਨਾਗਰਿਕਾਂ ਦੀ ਸੇਵਾ ਕਰ ਰਹੀ ਹੈ।

ਮਿੱਤਰੋ,

ਮੇਰਾ ਮੰਨਣਾ ਹੈ ਜਿੱਥੇ ਕਨਵੈਨਸ਼ਨ’ (ਰਵਾਇਤੀ ਵਿਵਹਾਰ) ਫ਼ੇਲ੍ਹ ਹੋ ਜਾਂਦੀ ਹੈ, ਉੱਥੇ ਇਨੋਵੇਸ਼ਨਮਦਦ ਕਰ ਸਕਦੀ ਹੈ। ਕੋਵਿਡ–19 ਦੀ ਵਿਸ਼ਵ ਪੱਧਰੀ ਮਹਾਮਾਰੀ ਦੌਰਾਨ ਇਹੋ ਦੇਖਿਆ ਗਿਆ ਹੈ। ਸਾਰੇ ਦੇਸ਼ਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਭਵਿੱਖ ਦੀ ਚਿੰਤਾ ਲੱਗੀ ਹੋਈ ਹੈ। ਕੋਵਿਡ–19 ਨੇ ਸਾਡੀਆਂ ਬਹੁਤ ਸਾਰੀਆਂ ਰਵਾਇਤੀ ਵਿਧੀਆਂ ਦੀ ਪਰੀਖਿਆ ਲਈ ਹੈ। ਪਰ ਨਵੀਂ ਖੋਜ (ਇਨਵੈਨਸ਼ਨ) ਸਾਡੇ ਬਚਾਅ ਚ ਨਿੱਤਰੀ। ਇਨੋਵੇਸ਼ਨਤੋਂ ਮੇਰਾ ਮਤਲਬ ਹੈ:

ਇਨੋਵੇਸ਼ਨ, ਮਹਾਮਾਰੀ ਤੋਂ ਪਹਿਲਾਂ ਦੀ।

ਇਨੋਵੇਸ਼ਨ, ਮਹਾਮਾਰੀ ਦੌਰਾਨ ਦੀ।

ਮੈਂ ਜਦੋਂ ਮਹਾਮਾਰੀ ਤੋਂ ਪਹਿਲਾਂ ਇਨੋਵੇਸ਼ਨ’ (ਕਾਢ) ਦੀ ਗੱਲ ਕਰਦਾ ਹਾਂ, ਤਾਂ ਮੇਰਾ ਭਾਵ ਪਹਿਲਾਂ ਤੋਂ ਮੌਜੂਦ ਉਨ੍ਹਾਂ ਤਰੱਕੀਆਂ ਤੋਂ ਹੈ, ਜਿਨ੍ਹਾਂ ਨੇ ਮਹਾਮਾਰੀ ਦੌਰਾਨ ਸਾਡੀ ਮਦਦ ਕੀਤੀ। ਡਿਜੀਟਲ ਟੈਕਨੋਲੋਜੀ ਨੇ ਸਾਨੂੰ ਹਾਲਾਤ ਦਾ ਮੁਕਾਬਲਾ ਕਰਨ, ਆਪਸ ਵਿੱਚ ਜੁੜਨ, ਸੁਵਿਧਾ ਲੈਣ ਤੇ ਦਿਲਾਸਾ ਦੇਣ ਵਿੱਚ ਮਦਦ ਕੀਤੀ। ਡਿਜੀਟਲ ਮੀਡੀਆ ਰਾਹੀਂ ਅਸੀਂ ਕੰਮ ਕਰ ਸਕੇ, ਆਪਣੇ ਅਜ਼ੀਜ਼ਾਂ ਨਾਲ ਗੱਲਬਾਤ ਕਰ ਸਕੇ ਅਤੇ ਦੂਜਿਆਂ ਦੀ ਮਦਦ ਕਰ ਸਕੇ। ਭਾਰਤ ਦੀ ਸਰਵ ਵਿਆਪਕ ਅਤੇ ਵਿਲੱਖਣ ਬਾਇਓ-ਮੈਟ੍ਰਿਕ ਡਿਜੀਟਲ ਪਹਿਚਾਣ ਪ੍ਰਣਾਲੀ - ਆਧਾਰ - ਨੇ ਸਾਨੂੰ ਗ਼ਰੀਬਾਂ ਨੂੰ ਸਮੇਂ ਸਿਰ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਿੱਚ ਸਹਾਇਤਾ ਕੀਤੀ। ਅਸੀਂ 80 ਕਰੋੜ ਲੋਕਾਂ ਨੂੰ ਮੁਫਤ ਭੋਜਨ ਦੀ ਸਪਲਾਈ ਕਰ ਸਕੇ, ਅਤੇ ਬਹੁਤ ਸਾਰੇ ਘਰਾਂ ਨੂੰ ਰਸੋਈ-ਬਾਲਣ ਦੀਆਂ ਸਬਸਿਡੀਆਂ ਪ੍ਰਦਾਨ ਕਰ ਸਕੇ ਸਾਂ। ਅਸੀਂ ਭਾਰਤ ਵਿੱਚ ਵਿਦਿਆਰਥੀਆਂ ਦੀ ਮਦਦ ਕਰਨ ਲਈ ਦੋ ਪਬਲਿਕ ਡਿਜੀਟਲ ਸਿੱਖਿਆ ਪ੍ਰੋਗਰਾਮਾਂ- ਸਵਯੰਅਤੇ ਦੀਕਸ਼ਾਨੂੰ ਤੁਰੰਤ ਚਲਾਉਣ ਦੇ ਯੋਗ ਹੋਏ ਸਾਂ।

ਦੂਜਾ ਭਾਗ, ਮਹਾਮਾਰੀ ਲਈ ਨਵੀਨਤਾ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਮਨੁੱਖਤਾ ਕਿਵੇਂ ਇਸ ਮੌਕੇ ਤੇ ਉੱਭਰੀ ਅਤੇ ਇਸ ਦੇ ਵਿਰੁੱਧ ਲੜਾਈ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਇਆ। ਇਸ ਵਿੱਚ, ਸਾਡੇ ਸਟਾਰਟਅੱਪ ਸੈਕਟਰ ਦੀ ਭੂਮਿਕਾ ਸਰਬੋਤਮ ਰਹੀ ਹੈ। ਮੈਂ ਤੁਹਾਨੂੰ ਭਾਰਤ ਦੀ ਉਦਾਹਰਣ ਦਿੰਦਾ ਹਾਂ। ਜਦੋਂ ਮਹਾਮਾਰੀ ਸਾਡੇ ਸਮੁੰਦਰੀ ਕੰਢਿਆਂ ਤੇ ਪੁੱਜੀ, ਤਾਂ ਸਾਡੇ ਕੋਲ ਟੈਸਟ ਕਰਨ ਦੀ ਢੁਕਵੀਂ ਸਮਰੱਥਾ ਅਤੇ ਮਾਸਕ, ਪੀਪੀਈ, ਵੈਂਟੀਲੇਟਰਾਂ ਅਤੇ ਹੋਰ ਅਜਿਹੇ ਸਾਜ਼ੋ-ਸਮਾਨ ਦੀ ਘਾਟ ਸੀ। ਸਾਡੇ ਨਿਜੀ ਖੇਤਰ ਨੇ ਇਸ ਘਾਟ ਨੂੰ ਦੂਰ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਸਾਡੇ ਡਾਕਟਰਾਂ ਨੇ ਟੈਲੀ-ਮੈਡੀਸਿਨ ਨੂੰ ਵੱਡੇ ਪੱਧਰ 'ਤੇ ਅਪਣਾਇਆ ਤਾਂ ਜੋ ਕੋਵਿਡ ਦੇ ਅਤੇ ਹੋਰ ਗ਼ੈਰ-ਕੋਵਿਡ ਮੁੱਦਿਆਂ ਨੂੰ ਵਰਚੁਅਲੀ ਹੱਲ ਕੀਤਾ ਜਾ ਸਕੇ। ਭਾਰਤ ਵਿੱਚ ਦੋ ਟੀਕੇ ਤਿਆਰ ਕੀਤੇ ਜਾ ਰਹੇ ਹਨ ਅਤੇ ਕੁਝ ਹੋਰ ਵਿਕਾਸ ਜਾਂ ਅਜ਼ਮਾਇਸ਼ ਦੇ ਪੜਾਵਾਂ ਉੱਤੇ ਹਨ। ਸਰਕਾਰ ਦੀ ਤਰਫੋਂ, ਸਾਡੇ ਦੇਸੀ ਆਈਟੀ ਪਲੈਟਫਾਰਮ, ਆਰੋਗਯ-ਸੇਤੂ ਨੇ ਪ੍ਰਭਾਵਸ਼ਾਲੀ ਤਰੀਕੇ ਰੋਗੀਆਂ ਦੇ ਸੰਪਰਕ ਵਿੱਚ ਆਏ ਵਿਵਅਕਤੀਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲੱਭਣਾ ਸ਼ੁਰੂ ਕੀਤਾ। ਸਾਡੇ ਕੋਵਿਨ (COWIN) ਡਿਜੀਟਲ ਪਲੈਟਫਾਰਮ ਨੇ ਪਹਿਲਾਂ ਹੀ ਕਰੋੜਾਂ ਲੋਕਾਂ ਨੂੰ ਟੀਕੇ ਲਾਉਣ ਵਿੱਚ ਸਹਾਇਤਾ ਕੀਤੀ ਹੈ। ਜੇ ਅਸੀਂ ਨਵੀਨਤਾ ਉੱਤੇ ਨਾ ਚਲੇ ਹੁੰਦੇ, ਤਾਂ ਕੋਵਿਡ-19 ਵਿਰੁੱਧ ਸਾਡੀ ਲੜਾਈ ਬਹੁਤ ਕਮਜ਼ੋਰ ਹੋਣੀ ਸੀ। ਸਾਨੂੰ ਇਸ ਨਵੀਨਤਾ ਲਿਆਉਣ ਦੇ ਜੋਸ਼ ਨੂੰ ਨਹੀਂ ਛੱਡਣਾ ਚਾਹੀਦਾ ਤਾਂ ਜੋ ਅਗਲੀ ਚੁਣੌਤੀ ਆਉਣ ਤੇ ਅਸੀਂ ਹੋਰ ਵੀ ਬਿਹਤਰ ਢੰਗ ਨਾਲ ਤਿਆਰ ਰਹਿ ਸਕੀਏ।

ਮਿੱਤਰੋ,

ਤਕਨੀਕੀ ਅਤੇ ਸਟਾਰਟਅੱਪ ਦੀ ਦੁਨੀਆ ਵਿੱਚ ਭਾਰਤ ਦੀਆਂ ਪੁਲਾਂਘਾਂ ਨੂੰ ਸਾਰੇ ਜਾਣਦੇ ਹਨ। ਸਾਡਾ ਦੇਸ਼ ਦੁਨੀਆ ਦੀਆਂ ਸਭ ਤੋਂ ਵੱਡੀ ਸਟਾਰਟਅੱਪ ਈਕੋਸਿਸਟਮਾਂ ਦਾ ਘਰ ਹੈ। ਹਾਲੀਆ ਸਾਲਾਂ ਵਿੱਚ ਕਈ ਯੂਨੀਕੌਰਨ ਸਾਹਮਣੇ ਆਏ ਹਨ। ਭਾਰਤ ਉਨ੍ਹਾਂ ਚਾਂ ਦੀ ਪੇਸ਼ਕਸ਼ ਕਰਦਾ ਹੈ ਜਿਨ੍ਹਾਂ ਦੀ ਨਵੀਨਤਾਕਾਰਾਂ ਅਤੇ ਨਿਵੇਸ਼ਕਾਂ ਨੂੰ ਲੋੜ ਹੁੰਦੀ ਹੈ। ਮੈਂ ਵਿਸ਼ਵ ਨੂੰ ਸੱਦਾ ਦਿੰਦਾ ਹਾਂ ਕਿ ਭਾਰਤ ਦੇ ਪੰਜ ਥੰਮ੍ਹਾਂ: ਪ੍ਰਤਿਭਾ, ਬਜ਼ਾਰ, ਪੂੰਜੀ, ਈਕੋਸਿਸਟਮ ਅਤੇ ਖੁੱਲ੍ਹੇਪਣ ਦੇ ਸੱਭਿਆਚਾਰ ਦੇ ਅਧਾਰ ਤੇ ਭਾਰਤ ਵਿੱਚ ਨਿਵੇਸ਼ ਕਰਨ।

ਭਾਰਤੀ ਤਕਨੀਕ-ਪ੍ਰਤਿਭਾ ਪੂਲ ਵਿਸ਼ਵ ਭਰ ਵਿੱਚ ਮਸ਼ਹੂਰ ਹੈ। ਭਾਰਤੀ ਨੌਜਵਾਨਾਂ ਨੇ ਵਿਸ਼ਵ ਦੀਆਂ ਕੁਝ ਵਧੇਰੇ ਪ੍ਰੇਸ਼ਾਨੀ ਵਾਲੀਆਂ ਮੁਸ਼ਕਿਲਾਂ ਦਾ ਤਕਨੀਕੀ ਹੱਲ ਦਿੱਤਾ ਹੈ। ਅੱਜ, ਭਾਰਤ ਕੋਲ 1.18 ਬਿਲੀਅਨ ਮੋਬਾਈਲ ਫੋਨ ਅਤੇ 775 ਮਿਲੀਅਨ ਇੰਟਰਨੈੱਟ ਖਪਤਕਾਰ ਹਨ। ਇਹ ਅੰਕੜਾ ਕਈ ਦੇਸ਼ਾਂ ਦੀ ਆਬਾਦੀ ਨਾਲੋਂ ਵੀ ਜ਼ਿਆਦਾ ਹੈ। ਭਾਰਤ ਵਿੱਚ ਡਾਟਾ ਦੀ ਖਪਤ ਦੁਨੀਆ ਵਿੱਚ ਸਭ ਤੋਂ ਵੱਧ ਅਤੇ ਸਸਤੀ ਹੈ। ਭਾਰਤ ਦੇ ਨਾਗਰਿਕ ਸੋਸ਼ਲ ਮੀਡੀਆ ਦੇ ਸਭ ਤੋਂ ਵੱਡੇ ਖਪਤਕਾਰ ਹਨ। ਇੱਥੇ ਇੱਕ ਵਿਭਿੰਨ ਅਤੇ ਵਿਆਪਕ ਮਾਰਕਿਟ ਹੈ ਜੋ ਤੁਹਾਡੀ ਉਡੀਕ ਕਰ ਰਹੀ ਹੈ।

ਮਿੱਤਰੋ,

ਇਹ ਡਿਜੀਟਲ ਵਿਸਤਾਰ ਰਾਜ ਦੇ ਆਧੁਨਿਕ ਜਨਤਕ ਡਿਜੀਟਲ ਬੁਨਿਆਦੀ ਢਾਂਚਾ ਤਿਆਰ ਕਰ ਕੇ ਸੰਚਾਲਿਤ ਕੀਤਾ ਜਾ ਰਿਹਾ ਹੈ। 523 ਹਜ਼ਾਰ ਕਿਲੋਮੀਟਰ ਲੰਬਾ ਫਾਈਬਰ ਆਪਟਿਕ ਨੈੱਟਵਰਕ ਪਹਿਲਾਂ ਹੀ ਸਾਡੇ ਇੱਕ ਸੌ ਛਪੰਜਾ ਹਜ਼ਾਰ ਪਿੰਡਾਂ ਦੀਆਂ ਪਰਿਸ਼ਦਾਂ ਨੂੰ ਜੋੜਦਾ ਹੈ। ਆਉਣ ਵਾਲੇ ਸਮੇਂ ਲਈ ਕਈ ਹੋਰਨਾਂ ਨੂੰ ਜੋੜਿਆ ਜਾ ਰਿਹਾ ਹੈ। ਦੇਸ਼ ਭਰ ਵਿੱਚ ਜਨਤਕ ਵਾਈ-ਫਾਈ ਨੈੱਟਵਰਕ ਆ ਰਹੇ ਹਨ। ਇਸੇ ਤਰ੍ਹਾਂ, ਭਾਰਤ ਨਵੀਨਤਾ ਦੇ ਸੱਭਿਆਚਾਰ ਨੂੰ ਅੱਗੇ ਵਧਾਉਣ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਅਟਲ ਇਨੋਵੇਸ਼ਨ ਮਿਸ਼ਨਤਹਿਤ ਸੱਤ ਹਜ਼ਾਰ ਪੰਜ ਸੌ ਸਕੂਲਾਂ ਵਿੱਚ ਅਤਿ ਆਧੁਨਿਕ ਨਵੀਨਤਾਯੁਕਤ ਪ੍ਰਯੋਗਸ਼ਾਲਾਵਾਂ ਹਨ। ਸਾਡੇ ਵਿਦਿਆਰਥੀ ਵਿਦੇਸ਼ੀ ਵਿਦਿਆਰਥੀਆਂ ਦੇ ਨਾਲ ਬਹੁਤ ਸਾਰੇ ਹੈਕਾਥੌਨਸ ਵਿੱਚ ਹਿੱਸਾ ਲੈ ਰਹੇ ਹਨ। ਇਹ ਉਨ੍ਹਾਂ ਨੂੰ ਗਲੋਬਲ ਪ੍ਰਤਿਭਾ ਅਤੇ ਬਿਹਤਰੀਨ ਪਿਰਤਾਂ ਦੇ ਲਈ ਬਹੁਤ ਜ਼ਿਆਦਾ ਲੋੜੀਂਦਾ ਮੌਕਾ ਦਿੰਦਾ ਹੈ।

ਮਿੱਤਰੋ,

ਪਿਛਲੇ ਇੱਕ ਸਾਲ ਦੌਰਾਨ, ਅਸੀਂ ਵੱਖਵੱਖ ਸੈਕਟਰਾਂ ਵਿੱਚ ਬਹੁਤ ਸਾਰੇ ਵਿਘਨ ਦੇਖੇ ਹਨ। ਇਸ ਦਾ ਬਹੁਤ ਸਾਰਾ ਅਜੇ ਵੀ ਉਥੇ ਹੈ। ਫਿਰ ਵੀ, ਵਿਘਨ ਦਾ ਮਤਲਬ ਨਿਰਾਸ਼ਾ ਨਹੀਂ ਹੁੰਦਾ। ਇਸ ਦੀ ਬਜਾਏ, ਸਾਨੂੰ ਲਾਜ਼ਮੀ ਤੌਰ 'ਤੇ ਮੁਰੰਮਤ ਅਤੇ ਤਿਆਰੀ ਦੇ ਦੋ ਜੁੜਵਾਂ ਬੁਨਿਆਦੀ ਗੱਲਾਂ 'ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਪਿਛਲੇ ਸਾਲ ਇਸੇ ਸਮੇਂ ਵਿਸ਼ਵ ਹਾਲੇ ਇੱਕ ਵੈਕਸੀਨ ਦੀ ਭਾਲ ਵਿੱਚ ਸੀ। ਅੱਜ, ਸਾਡੇ ਕੋਲ ਕੁਝ ਵੈਕਸੀਨਾਂ ਹਨ। ਇਸੇ ਤਰ੍ਹਾਂ ਸਾਨੂੰ ਸਿਹਤ ਦੇ ਬੁਨਿਆਦੀ ਢਾਂਚੇ ਅਤੇ ਆਪਣੀਆਂ ਅਰਥਵਿਵਸਥਾਵਾਂ ਦੀ ਮੁਰੰਮਤ ਕਰਨਾ ਜਾਰੀ ਰੱਖਣਾ ਹੋਵੇਗਾ। ਅਸੀਂ ਭਾਰਤ ਦੇ ਕਈ ਖੇਤਰਾਂ; ਜਿਵੇਂ ਕਿ ਮਾਈਨਿੰਗ, ਪੁਲਾੜ, ਬੈਂਕਿੰਗ, ਪਰਮਾਣੂ ਊਰਜਾ ਅਤੇ ਹੋਰ ਵੀ ਬਹੁਤ ਵਿੱਚ ਵੱਡੇ ਸੁਧਾਰ ਲਾਗੂ ਕੀਤੇ ਹਨ। ਇਹ ਦਰਸਾਉਂਦਾ ਹੈ ਕਿ ਇਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਮਹਾਮਾਰੀ ਦੇ ਚਲਦਿਆਂ ਵੀ ਅਨੁਕੂਲ ਅਤੇ ਫੁਰਤੀਲਾ ਹੈ। ਅਤੇ, ਜਦੋਂ ਮੈਂ ਕਹਿੰਦਾ ਹਾਂ - ਤਿਆਰੀ ਕਰੋ ਤਾਂ ਉਸ ਤੋਂ ਮੇਰਾ ਮਤਲਬ ਸਾਡੇ ਗ੍ਰਹਿ ਨੂੰ ਅਗਲੀ ਮਹਾਮਾਰੀ ਤੋਂ ਸੁਰੱਖਿਅਤ ਬਣਾਉਣਾ ਹੈ। ਇਹ ਸੁਨਿਸ਼ਚਿਤ ਕਰਨਾ ਕਿ ਅਸੀਂ ਅਜਿਹੀਆਂ ਟਿਕਾਊ ਜੀਵਨ-ਸ਼ੈਲੀਆਂ 'ਤੇ ਕੇਂਦ੍ਰਿਤ ਹੋਈਏ ਜੋ ਵਾਤਾਵਰਣਕ ਵਿਗਾੜ ਨੂੰ ਰੋਕਣ, ਖੋਜ ਅਤੇ ਨਵੀਨਤਾ ਨੂੰ ਅੱਗੇ ਵਧਾਉਣ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ।

ਮਿੱਤਰੋ,

ਸਾਡੀ ਧਰਤੀ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਸਿਰਫ ਇੱਕ ਸਮੂਹਕ ਭਾਵਨਾ ਅਤੇ ਮਨੁੱਖੀ ਕੇਂਦ੍ਰਤ ਪਹੁੰਚ ਨਾਲ ਕੀਤਾ ਜਾ ਸਕਦਾ ਹੈ। ਇਸ ਲਈ, ਮੈਂ ਸਟਾਰਟਅੱਪ ਭਾਈਚਾਰੇ ਤੋਂ ਅਗਵਾਈ ਕਰਨ ਦੀ ਮੰਗ ਕਰਦਾ ਹਾਂ। ਸਟਾਰਟਅੱਪ ਦੀ ਜਗ੍ਹਾ ਵਿੱਚ ਨੌਜਵਾਨਾਂ ਦਾ ਦਬਦਬਾ ਹੈ। ਇਹ ਪੁਰਾਣੇ ਸਾਮਾਨ ਤੋਂ ਮੁਕਤ ਲੋਕ ਹਨ। ਉਹ ਊਰਜਾ ਦੀ ਗਲੋਬਲ ਤਬਦੀਲੀ ਲਈ ਸਭ ਤੋਂ ਵਧੀਆ ਹਨ। ਸਾਡੇ ਸਟਾਰਟਅੱਪਸ ਨੂੰ ਜ਼ਰੂਰ ਹੀ ਇਨ੍ਹਾਂ ਖੇਤਰਾਂ ਵਿੱਚ ਅੱਗੇ ਵਧਣਾ ਚਾਹੀਦਾ ਹੈ ਜਿਵੇਂ ਕਿ: ਸਿਹਤ ਸੰਭਾਲ਼, ਵਾਤਾਵਰਣ ਅਨੁਕੂਲ ਟੈਕਨੋਲੋਜੀ ਜਿਸ ਵਿੱਚ ਕੂੜਾ ਕਰਕਟ ਰੀਸਾਈਕਲਿੰਗ, ਖੇਤੀਬਾੜੀ, ਸਿੱਖਣ ਦੇ ਨਵੇਂ ਯੁਗ ਸਾਧਨ ਸ਼ਾਮਲ ਹਨ।

ਮਿੱਤਰੋ,

ਇੱਕ ਖੁੱਲ੍ਹੇ ਸਮਾਜ ਅਤੇ ਅਰਥਵਿਵਸਥਾ ਦੇ ਰੂਪ ਵਿੱਚ, ਇੱਕ ਰਾਸ਼ਟਰ ਦੇ ਤੌਰ ਤੇ ਅੰਤਰਰਾਸ਼ਟਰੀ ਪ੍ਰਣਾਲੀ ਪ੍ਰਤੀ ਵਚਨਬੱਧ, ਭਾਈਵਾਲੀਆਂ ਭਾਰਤ ਲਈ ਮਹੱਤਵਪੂਰਨ ਹਨ। ਫਰਾਂਸ ਅਤੇ ਯੂਰਪ ਸਾਡੇ ਪ੍ਰਮੁੱਖ ਭਾਈਵਾਲ ਹਨ। ਰਾਸ਼ਟਰਪਤੀ ਮੈਕ੍ਰੋਂ ਨਾਲ ਮੇਰੀ ਗੱਲਬਾਤ ਵਿੱਚ, ਮਈ ਵਿੱਚ ਪੋਰਟੋ ਵਿੱਚ ਯੂਰਪੀਅਨ ਯੂਨੀਅਨ ਦੇ ਨੇਤਾਵਾਂ ਨਾਲ ਸਿਖਰਸੰਮੇਲਨ ਵਿੱਚ, ਸਟਾਰਟ-ਅੱਪਸ ਤੋਂ ਲੈ ਕੇ ਕੁਐਂਟਮ ਕੰਪਿਊਟਿੰਗ ਤਕ, ਡਿਜੀਟਲ ਭਾਈਵਾਲੀ, ਇਕ ਪ੍ਰਮੁੱਖ ਪ੍ਰਾਥਮਿਕਤਾ ਵਜੋਂ ਉੱਭਰੀ। ਇਤਿਹਾਸ ਨੇ ਦਿਖਾਇਆ ਹੈ ਕਿ ਨਵੀਂ ਟੈਕਨੋਲੋਜੀ ਵਿੱਚ ਅਗਵਾਈ ਆਰਥਿਕ ਤਾਕਤ, ਨੌਕਰੀਆਂ ਅਤੇ ਖੁਸ਼ਹਾਲੀ ਨੂੰ ਅੱਗੇ ਵਧਾਉਂਦੀ ਹੈ। ਪਰ, ਸਾਡੀ ਭਾਈਵਾਲੀ ਵੀ ਮਨੁੱਖਤਾ ਦੀ ਸੇਵਾ ਵਿੱਚ, ਇਕ ਵਿਸ਼ਾਲ ਉਦੇਸ਼ ਦੀ ਪੂਰਤੀ ਕਰੇਗੀ। ਇਹ ਮਹਾਮਾਰੀ ਨਾ ਸਿਰਫ ਸਾਡੀ ਸਹਿਣਸ਼ੀਲਤਾ ਦੀ ਹੀ ਨਹੀਂ, ਸਗੋਂ ਸਾਡੀ ਕਲਪਨਾ ਦੀ ਵੀ ਪਰਖ ਹੈ। ਸਾਰਿਆਂ ਲਈ ਵਧੇਰੇ ਸ਼ਮੂਲੀਅਤ, ਸੰਭਾਲ਼ ਅਤੇ ਟਿਕਾਊ ਭਵਿੱਖ ਬਣਾਉਣ ਦਾ ਇਹ ਮੌਕਾ ਹੈ। ਰਾਸ਼ਟਰਪਤੀ ਮੈਕ੍ਰੋਂ ਦੀ ਤਰ੍ਹਾਂ, ਮੈਨੂੰ ਵਿਗਿਆਨ ਦੀ ਸ਼ਕਤੀ ਅਤੇ ਨਵੀਨਤਾ ਦੀਆਂ ਸੰਭਾਵਨਾਵਾਂ ਵਿੱਚ ਵਿਸ਼ਵਾਸ ਹੈ ਜੋ ਸਾਨੂੰ ਉਸ ਭਵਿੱਖ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨਗੇ।

ਤੁਹਾਡਾ ਧੰਨਵਾਦ।

 

*****

 

ਡੀਐੱਸ/ਏਕੇ


(Release ID: 1727822) Visitor Counter : 194