ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਘਟਣੀਆਂ ਸ਼ੁਰੂ ਹੋਈਆਂ ਅਤੇ ਖਪਤਕਾਰਾਂ ਨੂੰ ਰਾਹਤ ਮਿਲੀ


ਕੁੱਝ ਵਿਸ਼ੇਸ਼ ਸ਼੍ਰੇਣੀਆਂ ਵਿੱਚ ਤਕਰੀਬਨ 20% ਤੱਕ ਗਿਰਾਵਟ ਦਰਜ ਹੋਈ

ਸਰਕਾਰ ਮਸਲੇ ਦੇ ਸਥਾਈ ਹੱਲ ਲਈ ਕਈ ਮੱਧ ਅਤੇ ਲੰਮੇ ਸਮੇਂ ਦੇ ਉਪਾਵਾਂ ਦੀ ਲੜੀ 'ਤੇ ਕੰਮ ਕਰ ਰਹੀ ਹੈ

ਖਾਣ ਵਾਲੇ ਤੇਲ ਦੀਆਂ ਕੀਮਤਾਂ ਗੁੰਝਲਦਾਰ ਕਾਰਕਾਂ ਸਮੂਹਾਂ 'ਤੇ ਨਿਰਭਰ ਕਰਦੀਆਂ ਹਨ, ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਕੀਮਤਾਂ ਅਤੇ ਘਰੇਲੂ ਉਤਪਾਦਨ ਵੀ ਸ਼ਾਮਲ ਹੁੰਦੇ ਹਨ

ਘਰੇਲੂ ਖਪਤ ਅਤੇ ਉਤਪਾਦਨ ਵਿਚਲਾ ਪਾੜਾ ਵਧੇਰੇ ਹੈ, ਇਸ ਲਈ ਭਾਰਤ ਨੂੰ ਮਹੱਤਵਪੂਰਣ ਮਾਤਰਾ ਵਿੱਚ ਖਾਣ ਯੋਗ ਤੇਲ ਦੀ ਦਰਾਮਦ ਕਰਨੀ ਪੈਂਦੀ ਹੈ

Posted On: 16 JUN 2021 4:47PM by PIB Chandigarh

ਭਾਰਤ ਵਿੱਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਤੇਲ ਦੀ ਵਿਸ਼ਾਲ ਸ਼੍ਰੇਣੀ ਵਿੱਚ ਗਿਰਾਵਟ ਦਾ ਰੁਝਾਨ ਦਿਖਾਈ ਦੇ ਰਿਹਾ ਹੈ। ਪਿਛਲੇ ਇੱਕ ਮਹੀਨੇ ਦੌਰਾਨ ਖਪਤਕਾਰ ਮਾਮਲੇ ਵਿਭਾਗ ਦੇ ਅੰਕੜਿਆਂ ਅਨੁਸਾਰ, ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਹੁਣ ਹੇਠਾਂ ਆ ਰਹੀਆਂ ਹਨ। ਕੁਝ ਮਾਮਲਿਆਂ ਵਿੱਚ, ਇਹ ਗਿਰਾਵਟ ਲਗਭਗ 20% ਤੱਕ ਹੈ, ਜਿਵੇਂ ਕਿ ਮੁੰਬਈ ਵਿੱਚ ਕੀਮਤਾਂ ਵਿੱਚ ਦਰਸਾਇਆ ਗਿਆ ਹੈ।

ਪਾਮ ਤੇਲ ਦੀ ਕੀਮਤ 7 ਮਈ ‘21 ਨੂੰ 142 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਹੁਣ ਇਹ ਘੱਟ ਕੇ 115 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ, ਜਿਸ ਵਿੱਚ 19% ਦੀ ਗਿਰਾਵਟ ਦਰਜ ਕੀਤੀ ਗਈ ਹੈ।

5 ਮਈ ‘21 ਨੂੰ ਸੂਰਜਮੁਖੀ ਤੇਲ ਦੀ ਕੀਮਤ 188 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਹੁਣ ਇਹ 157 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ, ਜਿਸ ਵਿੱਚ 16% ਦੀ ਗਿਰਾਵਟ ਦੇਖੀ ਗਈ ਹੈ।

ਸੋਇਆ ਤੇਲ ਦੀ ਕੀਮਤ 20 ਮਈ 2021 ਨੂੰ 162 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਹੁਣ ਇਹ ਮੁੰਬਈ ਵਿੱਚ 15% ਦੀ ਗਿਰਾਵਟ ਦੇ ਨਾਲ 138 ਰੁਪਏ ਪ੍ਰਤੀ ਕਿਲੋ ਹੋ ਗਈ ਹੈ।

ਸਰ੍ਹੋਂ ਦੇ ਤੇਲ ਦੇ ਮਾਮਲੇ ਵਿੱਚ, 16 ਮਈ, 21 ਨੂੰ ਕੀਮਤ 175 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਹੁਣ ਇਹ ਘੱਟ ਕੇ 157 ਰੁਪਏ ਪ੍ਰਤੀ ਕਿਲੋ ਹੋ ਗਈ, ਜਿਸ ਵਿੱਚ ਲਗਭਗ 10% ਦੀ ਗਿਰਾਵਟ ਦੇਖੀ ਗਈ ਹੈ।

14 ਮਈ ‘21 ਨੂੰ ਮੂੰਗਫਲੀ ਦੇ ਤੇਲ ਦੀ ਕੀਮਤ 190 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਹੁਣ ਇਹ 8% ਦੀ ਗਿਰਾਵਟ ਘੱਟ ਕੇ 174 ਰੁਪਏ ਪ੍ਰਤੀ ਕਿੱਲੋ ਹੋ ਗਈ।

ਵਨਸਪਤੀ ਘਿਓ ਦੀ ਕੀਮਤ 2 ਮਈ, 2121 ਨੂੰ 154 ਰੁਪਏ ਪ੍ਰਤੀ ਕਿਲੋਗ੍ਰਾਮ ਸੀ, 8% ਦੀ ਗਿਰਾਵਟ ਨਾਲ ਹੁਣ ਇਹ ਘੱਟ ਕੇ 141 ਰੁਪਏ ਪ੍ਰਤੀ ਕਿੱਲੋ ਹੋ ਗਈ।

ਇਹ ਜ਼ਿਕਰਯੋਗ ਹੈ ਕਿ ਖਾਣ ਵਾਲੇ ਤੇਲ ਦੀਆਂ ਕੀਮਤਾਂ ਗੁੰਝਲਦਾਰ ਕਾਰਕਾਂ 'ਤੇ ਨਿਰਭਰ ਕਰਦੀਆਂ ਹਨ, ਜਿਸ ਵਿੱਚ ਅੰਤਰਰਾਸ਼ਟਰੀ ਕੀਮਤਾਂ,  ਘਰੇਲੂ ਉਤਪਾਦਨ ਵੀ ਸ਼ਾਮਲ ਹਨ। ਘਰੇਲੂ ਖਪਤ ਅਤੇ ਉਤਪਾਦਨ ਵਿਚਲਾ ਪਾੜਾ ਵੱਧ ਹੋਣ ਦੇ ਕਾਰਨ, ਭਾਰਤ ਨੂੰ ਖਾਣ ਯੋਗ ਤੇਲ ਦੀ ਇੱਕ ਮਹੱਤਵਪੂਰਣ ਮਾਤਰਾ ਦਰਾਮਦ ਕਰਨੀ ਪੈਂਦੀ ਹੈ। ਸਰਕਾਰ ਇਸ ਮੁੱਦੇ ਨੂੰ ਸਥਾਈ ਅਧਾਰ 'ਤੇ ਹੱਲ ਕਰਨ ਲਈ ਮੱਧ ਅਤੇ ਲੰਬੇ ਸਮੇਂ ਦੇ ਉਪਾਵਾਂ ਦੀ ਲੜੀ 'ਤੇ ਕੰਮ ਕਰ ਰਹੀ ਹੈ।

ਇਹ ਉਪਾਅ ਭਾਰਤ ਨੂੰ ਖਾਣ ਵਾਲੇ ਤੇਲ ਵਿੱਚ ਆਤਮਨਿਰਭਰ ਬਣਾਉਣ ਵਿੱਚ ਯੋਗਦਾਨ ਪਾਉਣਗੇ, ਜੋ ਕਿ ਭਾਰਤ ਵਿੱਚ ਭੋਜਨ ਪਕਾਉਣ ਦਾ ਇੱਕ ਪ੍ਰਮੁੱਖ ਹਿੱਸਾ ਹੈ।

****

ਡੀਜੇਐਨ / ਐਮਐਸ



(Release ID: 1727743) Visitor Counter : 178