ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡੈਲਟਾ ਪਲੱਸ ਵੈਰੀਐਂਟ ਦਾ ਅਜੇ ਤੱਕ ਚਿੰਤਾਜਨਕ ਵੈਰੀਐਂਟ ਵਜੋਂ ਸ਼੍ਰੇਣੀਕਰਨ ਨਹੀਂ ਕੀਤਾ ਗਿਆ : ਡਾਕਟਰ ਪੌਲ
ਦੇਸ਼ ਵਿੱਚ ਇਸ ਦੀ ਸੰਭਾਵਿਤ ਮੌਜੂਦਗੀ ਅਤੇ ਪ੍ਰਗਤੀ ਤੇ ਲਗਾਤਾਰ ਨਜ਼ਰ ਰੱਖਣਾ ਤੇ ਪਤਾ ਲਾਉਣਾ ਅੱਗੇ ਦਾ ਰਸਤਾ ਹੋਵੇਗਾ: ਮੈਂਬਰ (ਸਿਹਤ) , ਨੀਤੀ ਆਯੋਗ
Posted On:
16 JUN 2021 11:38AM by PIB Chandigarh
ਨਵੇਂ ਵੈਰੀਐਂਟਾਂ ਬਾਰੇ ਪਤਾ ਲਾਉਣ ਦੇ ਸਬੰਧ ਵਿੱਚ ਜਨਤਾ ਵਿੱਚ ਚੱਲ ਰਹੀ ਗੱਲਬਾਤ ਦੇ ਪ੍ਰਪੇਖ਼ ਵਿੱਚ ਮੈਂਬਰ (ਸਿਹਤ) , ਨੀਤੀ ਆਯੋਗ ਡਾਕਟਰ ਵੀ ਕੇ ਪੌਲ ਨੇ ਜਨਤਾ ਨੂੰ ਯਾਦ ਦਿਵਾਇਆ ਹੈ ਕਿ ਨਵੇਂ ਪਛਾਣੇ ਡੈਲਟਾ ਪਲੱਸ ਵੈਰੀਐਂਟ ਦਾ ਅਜੇ ਤੱਕ ਚਿੰਤਾਜਨਕ ਵੈਰੀਐਂਟ ਵਜੋਂ ਸ਼੍ਰੇਣੀਕਰਨ ਨਹੀਂ ਕੀਤਾ ਗਿਆ ਹੈ । ਡਾਕਟਰ ਪੌਲ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਨੈਸ਼ਨਲ ਮੀਡੀਆ ਸੈਂਟਰ ਪੀ ਆਈ ਬੀ ਦਿੱਲੀ ਵਿਖੇ ਕੋਵਿਡ 19 ਮੀਡੀਆ ਬ੍ਰਿਫਿੰਗ ਨੂੰ ਸੰਬੋਧਨ ਕਰਦਿਆਂ ਕਿਹਾ ,”ਇਸ ਦੀ ਮੌਜੂਦਾ ਸਥਿਤੀ ਇਹ ਹੈ ਕਿ ਹਾਂ ਇੱਕ ਨਵਾਂ ਵੈਰੀਐਂਟ ਮਿਲਿਆ ਹੈ । ਇਸ ਵੇਲੇ ਇਹ ਦਿਲਚਸਪੀ ਵਾਲਾ ਵੈਰੀਐਂਟ ਹੈ ਅਤੇ ਇਸ ਦਾ ਚਿੰਤਾਜਨਕ ਵੈਰੀਐਂਟ ਵਜੋਂ ਸ਼੍ਰੇਣੀਕਰਨ ਨਹੀਂ ਕੀਤਾ ਗਿਆ । ਚਿੰਤਾਜਨਕ ਵੈਰੀਐਂਟ ਉਹ ਹੁੰਦਾ ਹੈ , ਜਿਸ ਵਿੱਚ ਸਾਨੂੰ ਇਹ ਸਮਝ ਆ ਜਾਵੇ ਕਿ ਇਸ ਦਾ ਮਨੁੱਖਤਾ ਉੱਪਰ ਉਲਟ ਅਸਰ ਹੋਵੇਗਾ , ਜੋ ਵਧੇਰੇ ਲਾਗ ਜਾਂ ਵੀਰੂਲੈਂਸ ਕਰਕੇ ਹੋ ਸਕਦਾ ਹੈ । ਸਾਨੂੰ ਇਸ ਪਲ ਤੱਕ ਡੈਲਟਾ ਪਲੱਸ ਵੈਰੀਐਂਟ ਬਾਰੇ ਕੋਈ ਜਾਣਕਾਰੀ ਨਹੀਂ ਹੈ” ।
ਅਗਲਾ ਰਸਤਾ : ਨਜ਼ਰ ਰੱਖਣੀ , ਕਾਬੂ ਕਰਨਾ ਅਤੇ ਉਸ ਲਈ ਹੁੰਗਾਰਾ ਦੇਣਾ ਹੈ
ਦੇਸ਼ ਵਿੱਚ ਇਸ ਦੀ ਸੰਭਾਵਿਤ ਮੌਜੂਦਗੀ ਲਈ ਅਗਲੇ ਸਮੇਂ ਵਿੱਚ ਨਜ਼ਰ ਰੱਖਣੀ ਅਤੇ ਉਚਿਤ ਜਨਤਕ ਸਿਹਤ ਹੁੰਗਾਰਾ ਭਰਨਾ ਹੈ । ਡਾਕਟਰ ਪੌਲ ਨੇ ਕਿਹਾ ,"ਸਾਨੂੰ ਇਸ ਪਰਿਵਰਤਣ ਦੇ ਅਸਰ ਤੇ ਨਜ਼ਰ ਰੱਖਣ ਦੀ ਲੋੜ ਹੈ ਅਤੇ ਵੈਰੀਐਂਟ ਤੇ ਵਿਗਿਆਨਕ ਢੰਗ ਤਰੀਕੇ ਨਾਲ ਨਜ਼ਰ ਰੱਖਣ ਦੀ ਲੋੜ ਹੈ । ਇਹ ਸਾਡੇ ਦੇਸ਼ ਤੋਂ ਬਾਹਰ ਮਿਲਿਆ ਹੈ । ਸਾਨੂੰ ਇਸ ਦੀ ਭਾਰਤੀ ਐੱਸ ਏ ਆਰ ਐੱਸ — ਸੀ ਵੀ ਓ ਟੂ ਕੰਜ਼ੋਟਿਅਮ ਆਨ ਜੀਨੋਮਿਕਸ ਰਾਹੀਂ ਨਿਗਰਾਨੀ ਰੱਖਣ ਦੀ ਲੋੜ ਹੈ ਤਾਂ ਜੋ ਦੇਸ਼ ਵਿੱਚ ਇਸ ਸੰਭਾਵਿਤ ਮੌਜੂਦਗੀ ਦਾ ਪਤਾ ਲਗਾਇਆ ਜਾ ਸਕੇ ਅਤੇ ਮੁਲਾਂਕਣ ਕੀਤਾ ਜਾ ਸਕੇ । ਇਸ ਵਾਇਰਸ ਦੇ ਸਬੰਧ ਇਹ ਸਾਡੇ ਲਈ ਅੱਗੇ ਦਾ ਰਸਤਾ ਹੈ" । ਡਾਕਟਰ ਪੌਲ ਨੇ ਇਹ ਵੀ ਕਿਹਾ ਕਿ ਸਾਡੀ ਸਮੁੱਚੀ ਪ੍ਰਣਾਲੀ ਦੀਆਂ ਤਕਰੀਬਨ 28 ਲੈਬਾਰਟਰੀਆਂ ਲਈ ਭਵਿੱਖ ਵਿੱਚ ਇਹ ਇੱਕ ਮਹੱਤਵਪੂਰਨ ਕੰਮ ਹੈ । ਇਹ ਪ੍ਰਣਾਲੀ ਲਗਾਤਾਰ ਇਸ ਤੇ ਨਜ਼ਰ ਰੱਖ ਰਹੀ ਹੈ ਅਤੇ ਇਸ ਦੇ ਮਹੱਤਵ ਦਾ ਅਧਿਅਨ ਕਰ ਰਹੀ ਹੈ । ਇਹ ਹੀ ਹੈ ਜੋ ਵਿਗਿਆਨ ਨੂੰ ਕਰਨਾ ਚਾਹੀਦਾ ਹੈ ਅਤੇ ਉਹ ਨਜ਼ਰ ਰੱਖੇਗੀ ਅਤੇ ਇਸ ਨੂੰ ਸਮਝੇਗੀ ।
"ਵੈਰੀਐਂਟ ਨੂੰ ਖ਼ਤਮ ਕਰਨ ਲਈ ਕੋਈ ਸ਼ੁੱਧ ਹਥਿਆਰ ਨਹੀਂ ਹੈ"
ਨੀਤੀ ਆਯੋਗ ਮੈਂਬਰ ਨੇ ਕਿਹਾ ਕਿ ਇਹ ਵੈਰੀਐਂਟ ਲਾਗ ਨੂੰ ਕਾਬੂ ਕਰਨ ਅਤੇ ਕੰਟੇਨਮੈਂਟ ਉਪਾਵਾਂ ਅਤੇ ਵਿਹਾਰ ਦੇ ਮਹੱਤਵ ਬਾਰੇ ਸਾਨੂੰ ਯਾਦ ਦਿਵਾਉਣਾ ਹੈ । ਉਹਨਾਂ ਕਿਹਾ "ਯਾਦ ਰੱਖੋ ਇਹਨਾਂ ਵੈਰੀਐਂਟਸ ਨੂੰ ਖ਼ਤਮ ਕਰਨ ਲਈ ਸਾਡੇ ਕੋਲ ਕੋਈ ਰਸਤਾ ਨਹੀਂ ਹੈ ਨਾ ਹੀ ਅਸੀਂ ਕਿਸੇ ਸ਼ੁੱਧ ਹਥਿਆਰ ਦੀ ਵਰਤੋਂ ਨਾਲ ਇਹ ਯਕੀਨੀ ਬਣਾ ਸਕਦੇ ਹਾਂ ਕਿ ਇਹ ਭਵਿੱਖ ਵਿੱਚ ਫਿਰ ਤੋਂ ਨਾ ਉਭਰਨ । ਸਾਨੂੰ ਜੋ ਕਰਨ ਦੀ ਲੋੜ ਹੈ ਉਹ ਹੈ ਨਿਗਰਾਨੀ , ਉਹਨਾਂ ਦੇ ਵਿਹਾਰ ਨੂੰ ਸਮਝਣਾ ਅਤੇ ਉਸ ਬਾਰੇ ਉਚਿਤ ਹੁੰਗਾਰਾ ਦੇਣਾ । ਇਸ ਗੱਲ ਬਾਰੇ ਪੂਰੀ ਤਰ੍ਹਾਂ ਸੁਚੇਤ ਰਹਿੰਦਿਆਂ ਕਿ ਇਹ ਸਾਡੇ ਤੇ ਅਸਰ ਕਰਦੇ ਹਨ , ਉਚਿਤ ਹੁੰਗਾਰੇ ਵਿੱਚ ਉਹ ਹੀ ਉਦੇਸ਼ ਜਿਹਨਾਂ ਨੂੰ ਕੰਟੇਨਮੈਂਟ ਉਪਾਅ ਅਤੇ ਕੋਵਿਡ ਉਚਿਤ ਵਿਹਾਰ ਨਾਲ ਜਾਣਿਆ ਜਾਂਦਾ ਹੈ"।
ਜੜ ਤੋਂ ਖ਼ਤਮ ਕਰਨ ਅਤੇ ਟਰਾਂਸਮਿਸ਼ਨ ਦੀ ਚੇਨ ਤੋੜਨ ਲਈ ਨਿਪਟਣ ਦੇ ਮਹੱਤਵ ਬਾਰੇ ਬੋਲਦਿਆਂ ਉਹਨਾਂ ਕਿਹਾ ,"ਕਿਸੇ ਵੀ ਨਵੇਂ ਵੈਰੀਐਂਟ ਦਾ ਸਾਹਮਣਾ ਕਰਨ ਲਈ ਮਹੱਤਵਪੂਰਨ ਔਜਾਰਾਂ ਵਿੱਚ ਇੱਕ ਹੈ ਕੋਵਿਡ ਉਚਿਤ ਵਿਹਾਰ ਦੀ ਪਾਲਣਾ ਕਰਨਾ । ਇਸ ਦਾ ਮੁੱਖ ਕਾਰਨ ਟਰਾਂਸਮਿਸ਼ਨ ਚੇਨ ਹੈ , ਇਸ ਲਈ ਜੇਕਰ ਅਸੀਂ ਮੁੱਖ ਕਾਰਨ ਨਾਲ ਨਿਪਟਣ ਯੋਗ ਹੋ ਜਾਂਦੇ ਹਾਂ ਅਤੇ ਟਰਾਂਸਮਿਸ਼ਨ ਚੇਨ ਨੂੰ ਤੋੜਦੇ ਹਾਂ , ਤਾਂ ਅਸੀਂ ਜਿਹੜਾ ਮਰਜ਼ੀ ਵੈਰੀਐਂਟ ਹੋਵੇ ਉਸ ਦੇ ਫੈਲਾਅ ਨੂੰ ਰੋਕਣ ਯੋਗ ਹੋ ਜਾਵਾਂਗੇ"।
ਪ੍ਰਕਿਰਤੀ ਵਿੱਚ ਗਲਤੀਆਂ ਚਿੰਤਾਜਨਕ ਵੈਰੀਐਂਟਾਂ ਦੇ ਉਭਾਰ ਦਾ ਕਾਰਨ ਬਣ ਸਕਦੀਆਂ ਹਨ
ਡੈਲਟਾ ਪਲੱਸ ਵੈਰੀਐਂਟ ਦੀ ਸ਼ੁਰੂਆਤ ਬਾਰੇ ਦੱਸਦਿਆਂ ਡਾਕਟਰ ਪੌਲ ਨੇ ਕਿਹਾ ,"ਦੂਜੀ ਲਹਿਰ ਦੌਰਾਨ ਡੈਲਟਾ ਵੈਰੀਐਂਟ ਬੀ.1.617.2 ਨੇ ਇਸ ਦੇ ਪ੍ਰਭਾਵ ਨੂੰ ਪ੍ਰਦਰਸਿ਼ਤ ਕੀਤਾ ਹੈ ਅਤੇ ਇਸ ਦੇ ਉੱਚ ਸੰਚਾਰਨ ਨੇ ਲਹਿਰ ਨੂੰ ਤੀਬਰ ਬਣਾਉਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਹੈ । ਇਸੇ ਤਰ੍ਹਾਂ ਇੱਕ ਹੋਰ ਮਿਊਟੇਸ਼ਨ ਦਾ ਪਤਾ ਲੱਗਿਆ ਹੈ , ਜਿਸ ਬਾਰੇ ਵਿਸ਼ਵੀ ਡਾਟਾ ਪ੍ਰਣਾਲੀ ਵਿੱਚ ਜਾਣਕਾਰੀ ਦਿੱਤੀ ਗਈ ਹੈ । ਜਿਸ ਨੂੰ "ਡੈਲਟਾ ਪਲੱਸ" ਜਾਂ "ਏ ਵਾਈ 1" ਦੇ ਵੈਰੀਐਂਟ ਵਜੋਂ ਦਰਸਾਇਆ ਗਿਆ ਹੈ । ਇਹ ਵੈਰੀਐਂਟ ਮਾਰਚ ਵਿੱਚ ਯੂਰਪ ਵਿੱਚ ਵੇਖਿਆ ਗਿਆ ਅਤੇ ਇਸ ਨੂੰ ਨੋਟੀਫਾਈ ਕੀਤਾ ਗਿਆ ਹੈ ਅਤੇ ਜਨਤਕ ਡੋਮੇਨ ਵਿੱਚ 13 ਜੂਨ ਨੂੰ ਕੇਵਲ 2 ਦਿਨ ਪਹਿਲਾਂ ਲਿਆਂਦਾ ਗਿਆ ਹੈ"।
ਉਹਨਾਂ ਨੇ ਹੋਰ ਦੱਸਿਆ ਕਿ ਐੱਮ ਆਰ ਐੱਮ ਏ ਵਾਇਰਸ ਵਿਸ਼ੇਸ਼ ਤੌਰ ਤੇ ਉਹਨਾਂ ਪ੍ਰਤੀਕਿਰਤੀਆਂ ਵਿੱਚ ਗਲਤੀਆਂ ਦਾ ਸਾਹਮਣਾ ਕਰਦੇ ਹਨ ਜਦੋਂ ਉਹਨਾਂ ਦੇ ਆਰ ਐੱਨ ਏ ਨੂੰ ਦੁਹਰਾਉਣ ਵਿੱਚ ਗਲਤੀਆਂ ਹੁੰਦੀਆਂ ਹਨ ਤਾਂ ਵਾਇਰਸ ਕੁਝ ਹੱਦ ਤੱਕ ਇੱਕ ਨਵਾਂ ਰੂਪ ਧਾਰ ਲੈਂਦਾ ਹੈ । ਉਹਨਾਂ ਕਿਹਾ ,"ਕਈ ਵਾਰ ਇਹ ਬਿਮਾਰੀ ਦੇ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਹੋ ਸਕਦਾ ਹੈ । ਇਹ ਇੱਕ ਅਜਿਹੇ ਖੇਤਰ ਵਿੱਚ ਹੋ ਸਕਦਾ ਹੈ , ਜਿਵੇਂ ਕਿ ਸਪਾਈ ਪ੍ਰੋਟੀਨ ਜਿਸ ਦੁਆਰਾ ਵਾਇਰਸ ਸਰੀਰ ਦੇ ਸੈੱਲਾਂ ਨੂੰ ਜੋੜਦਾ ਹੈ । ਇਸ ਲਈ ਜੇ ਉਹ ਹਿੱਸਾ ਪਹਿਲੇ ਵਰਜ਼ਨ ਨਾਲੋਂ ਵਧੇਰੇ ਚੁਸਤ ਹੋ ਜਾਂਦਾ ਹੈ ਤਾਂ ਇਹ ਸਾਡੇ ਲਈ ਨੁਕਸਾਨ ਦੇਹ ਹੈ । ਇਸ ਲਈ ਅਸੀਂ ਅਜਿਹੇ ਵੈਰੀਐਂਟ ਰੂਪਾਂ ਬਾਰੇ ਚਿੰਤਤ ਹਾਂ"।
************
ਡੀ ਜੇ ਐੱਮ / ਡੀ ਐੱਲ / ਪੀ ਆਈ ਬੀ ਮੁੰਬਈ
(Release ID: 1727626)