ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਨਵੀਂ ਅਤੇ ਨਵਿਆਉਣਯੋਗ ਊਰਜਾ ਖੇਤਰ ਵਿੱਚ ਪ੍ਰਾਪਤ ਕੀਤੀਆਂ ਉਪਲਬਧੀਆਂ ਬਾਰੇ ਵੈਬੀਨਾਰਾਂ ਦੀ ਲੜੀ: ਭਾਰਤ ਦਾ ਅੰਮ੍ਰਿਤ ਮਹੋਤਸਵ

Posted On: 15 JUN 2021 12:12PM by PIB Chandigarh

ਭਾਰਤ ਦੀ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਦੀ ਯਾਦਗਾਰ ਦੇ ਤੌਰ ‘ਤੇ ਕੇਂਦਰ ਸਰਕਾਰ, 'ਭਾਰਤ ਦਾ ਅੰਮ੍ਰਿਤ ਮਹੋਤਸਵ' ਦਾ ਆਯੋਜਨ ਕਰ ਰਹੀ ਹੈ। ਇਸ ਆਯੋਜਨ ਦੇ ਤਹਿਤ ਪਿਛਲੇ 75 ਵਰ੍ਹਿਆਂ ਦੌਰਾਨ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਨੇ ਕੀ-ਕੀ ਉਪਲਬਧੀਆਂ ਪ੍ਰਾਪਤ ਕੀਤੀਆਂ ਹਨ, ਇਸ ਵਿਸ਼ੇ ‘ਤੇ ਪ੍ਰੋਗਰਾਮ ਕੀਤੇ ਜਾ ਰਹੇ ਹਨ ਮੰਤਰਾਲੇ ਨੇ ਨਵੀਂ ਅਤੇ ਨਵਿਆਉਣਯੋਗ ਊਰਜਾ ਦੀਆਂ ਉਪਲਬਧੀਆਂ 'ਤੇ ਵੈਬੀਨਾਰਾਂ ਦੀ ਇੱਕ ਪੂਰੀ ਲੜੀ ਦਾ ਆਯੋਜਨ ਕੀਤਾ ਹੈ ਇਹ ਵੈਬੀਨਾਰ 15 ਮਾਰਚ, 2021 ਨੂੰ ਸ਼ੁਰੂ ਹੋਏ ਹਨ ਅਤੇ 75 ਹਫ਼ਤਿਆਂ ਤੱਕ ਚਲਦੇ ਰਹਿਣਗੇ

 

1 ਅਪ੍ਰੈਲ, 2021 ਨੂੰ "ਸੋਲਰ ਪਾਰਕਸ ਇਨ ਇੰਡੀਆ" ਵਿਸ਼ੇ 'ਤੇ ਇੱਕ ਵੈਬੀਨਾਰ ਹੋਇਆ। ਇਸ ਵੈਬੀਨਾਰ ਵਿੱਚ ਦੇਸ਼ ਵਿੱਚ ਸੋਲਰ ਪਾਰਕਾਂ ਦੇ ਵਿਕਾਸ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਆਯੋਜਨ ਵਿੱਚ ਲਗਭਗ 350 ਲੋਕਾਂ ਨੇ ਹਿੱਸਾ ਲਿਆ। ਪੈਨਲ ਵਿੱਚ ਸ਼ਾਮਲ ਬੁਲਾਰਿਆਂ ਨੇ ਇਸ ਵਿਸ਼ੇ 'ਤੇ ਅਨੁਭਵ ਸਾਂਝੇ ਕੀਤੇ ਅਤੇ ਮੁੱਖ ਚੁਣੌਤੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ

 

ਬਾਇਓ-ਗੈਸ ਪਲਾਂਟ ਨਿਰਮਾਤਾਵਾਂ/ਵਿਕਾਸਕਰਤਾਵਾਂ ਨਾਲ ਗੱਲਬਾਤ ਕਰਨ ਦੇ ਲਈ ਇੱਕ ਵੈਬੀਨਾਰ ਦਾ ਆਯੋਜਨ 12 ਅਪ੍ਰੈਲ, 2021 ਨੂੰ ਕੀਤਾ ਗਿਆ ਇਸ ਵਿੱਚ ਦੇਸ਼ ਵਿੱਚ ਬਾਇਓ-ਗੈਸ ਦੇ ਵਿਕਾਸ ਦਾ ਜਾਇਜ਼ਾ ਲਿਆ ਗਿਆਵੈਬੀਨਾਰ ਵਿੱਚ ਨਵੀਆਂ ਟੈਕਨੋਲੋਜੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਇਹ ਵੀ ਗੌਰ ਕੀਤਾ ਗਿਆ ਕਿ ਇਸ ਖੇਤਰ ਵਿੱਚ ਕਿਸ ਨੂੰ ਕਿੱਥੇ ਕਾਮਯਾਬੀ ਮਿਲੀ ਹੈ। ਬਾਇਓ-ਗੈਸ ਪ੍ਰੋਗਰਾਮ ਦੀਆਂ ਵੱਧ ਰਹੀਆਂ ਚੁਣੌਤੀਆਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ

 

ਇੱਕ ਵੈਬੀਨਾਰ 16 ਅਪ੍ਰੈਲ, 2021 ਨੂੰ ਆਯੋਜਿਤ ਕੀਤਾ ਗਿਆ ਸੀ, ਜਿਸ ਦਾ ਵਿਸ਼ਾ "ਰਿਸਰਚ ਐਂਡ ਇਨੋਵੇਸ਼ਨ ਇਨ ਸੋਲਰ ਐਨਰਜੀ" ਸੀਇਸ ਦਾ ਆਯੋਜਨ ਨੈਸ਼ਨਲ ਇੰਸਟੀਟਿਊਟ ਆਵ੍ ਸੋਲਰ ਐਨਰਜੀ (ਐੱਨਆਈਐੱਸਈ) ਨੇ ਕੀਤਾ ਸੀ ਇਹ ਇੰਸਟੀਟਿਊਟ ਮੰਤਰਾਲੇ ਅਧੀਨ ਇੱਕ ਖੁਦਮੁਖਤਿਆਰੀ ਇੰਸਟੀਟਿਊਟ ਹੈ। ਵੈਬੀਨਾਰ ਵਿੱਚ ਸੌਰ ਊਰਜਾ ਦੇ ਖੇਤਰ ਵਿੱਚ ਤਾਜ਼ਾ ਰਿਸਰਚ ਅਤੇ ਇਨੋਵੇਸ਼ਨ, ਐੱਨਆਈਐੱਸਈ ਦੁਆਰਾ ਵਿਕਸਤ ਉਤਪਾਦਾਂ ਨੂੰ ਬਜ਼ਾਰ ਵਿੱਚ ਉਤਾਰਨ ਜਿਹੇ ਵਿਸ਼ਿਆਂ ‘ਤੇ ਵਿਚਾਰ-ਵਟਾਂਦਰੇ ਕੀਤੇ ਗਏ। ਇਸ ਆਯੋਜਨ ਵਿੱਚ ਲਗਭਗ 200 ਲੋਕਾਂ ਨੇ ਹਿੱਸਾ ਲਿਆ।

 

ਇੱਕ ਵਰਕਸ਼ਾਪ ਦਾ ਆਯੋਜਨ ਨੈਸ਼ਨਲ ਸੈਂਟਰ ਫਾਰ ਫੋਟੋਵੋਲਟੇਕ ਰਿਸਰਚ ਐਂਡ ਐਜੂਕੇਸ਼ਨ (ਐਨਸੀਪੀਈਆਰਈ), ਆਈਆਈਟੀ-ਬੰਬੇ ਨੇ 26 ਅਪ੍ਰੈਲ, 2021 ਨੂੰ ਕੀਤਾ ਹੈ। ਇਹ ਆਯੋਜਨ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੀ ਪਹਿਲਕਦਮੀ ‘ਤੇ ਕੀਤਾ ਸੀ ਵਰਕਸ਼ਾਪ ਦਾ ਵਿਸ਼ਾ "ਫੋਟੋਵੋਲਟੈਕ ਰਿਸਰਚ ਐਂਡ ਡਿਵੈਲਪਮੈਂਟ ਵਿਜ਼ਨ 2026: ਸਰਕਾਰ, ਉਦਯੋਗ ਅਤੇ ਐੱਨਸੀਪੀਈਆਰ ਦੀ ਭੂਮਿਕਾ"ਸੀਇਸ ਵਰਕਸ਼ਾਪ ਦਾ ਟੀਚਾ ਅਜਿਹੇ ਵਿਚਾਰਾਂ ਨੂੰ ਸਾਹਮਣੇ ਲਿਆਉਣਾ ਸੀ, ਜਿਨ੍ਹਾਂ ਨੂੰ ਅਮਲ ਵਿੱਚ ਲਿਆਇਆ ਨਾ ਜਾ ਸਕਿਆਇਸ ਦੇ ਨਾਲ ਹੀ ਇਹ ਵੀ ਦੇਖਣਾ ਸੀ ਕਿ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ, ਐੱਨਸੀਪੀਆਰਈ ਅਤੇ ਉਦਯੋਗ ਨਾਲ ਮਿਲ ਕੇ ਕਿਵੇਂ ਅਗਲੇ ਦਹਾਕੇ ਵਿੱਚ 'ਆਤਮਨਿਰਭਰ ਭਾਰਤ' ਦਾ ਸਹਿਯੋਗ ਕਰ ਸਕਦੇ ਹਾਂਇਹ ਵਰਕਸ਼ਾਪ ਜੋ ਕਿ ਕੇਵਲ ਸੱਦੇ ਗਏ ਮੈਂਬਰਾਂ ਲਈ ਸੀ, ਨੂੰ ਪੰਜ ਸੈਸ਼ਨਾਂ ਵਿੱਚ ਵੰਡਿਆ ਗਿਆ ਸੀ ਅਤੇ ਇਸ ਵਿੱਚ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਅਧਿਕਾਰੀ, ਆਈਆਈਟੀ-ਬੰਬੇ ਦੇ ਕਈ ਫੈਕਲਟੀ ਮੈਂਬਰ ਅਤੇ ਉਦਯੋਗ ਦੇ 43 ਪ੍ਰਤਿਨਿਧੀਆਂ ਨੇ ਹਿੱਸਾ ਲਿਆ ਹਰ ਸੈਸ਼ਨ ਵਿੱਚ ਐੱਨਸੀਪੀਆਰਈ ਫੈਕਲਟੀ ਦੁਆਰਾ ਪ੍ਰੈਜ਼ੈਂਟੇਸ਼ਨ ਦਿੱਤੀ ਗਈ ਕਿ ਰਿਸਰਚ ਅਤੇ ਡਿਵੈਲਪਮੇਂਟ ਬਾਰੇ ਵਿੱਚ ਉਹ ਅੱਗੇ ਕੀ-ਕੀ ਦੇਖਦੇ ਹਨ। ਇਸ ਦੇ ਇਲਾਵਾ ਉਦਯੋਗ ਸੈਕਟਰ ਦੇ ਪ੍ਰਤੀਨਿਧੀਆਂ ਦੇ ਨਾਲ ਵਿਚਾਰ-ਵਟਾਂਦਰੇ ਹੋਏ ਅਤੇ ਫਿਰ ਸਵਾਲ-ਜਵਾਬ ਦਾ ਦੌਰ ਚਲਿਆ। ਇਸ ਵਰਕਸ਼ਾਪ ਦੇ ਬਾਅਦ ਦੇ ਸੈਸ਼ਨਾਂ ਵਿੱਚ ਸਾਈ ਵੇਫ਼ਰਸ (ਇਹ ਊਰਜਾ ਸਬੰਧੀ ਇੱਕ ਕੰਡਕਟਰ ਹੁੰਦਾ ਹੈ, ਜੋ ਸਿਲੀਕਾੱਨ ਕ੍ਰਿਸਟਲ ਨਾਲ ਬਣਦਾ ਹੈ) ਦਾ ਨਿਰਮਾਣ, ਸੈੱਲ ਅਤੇ ਉਪਕਰਣ ਦਾ ਨਿਰਮਾਣ ‘ਤੇ ਟੈਸਟਿੰਗ, ਪੀ.ਵੀ. ਮੋਡਿਊਲਸ (ਫੋਟੋਵੋਲਟੈਕ ਮੋਡਿਊਲਸ) ਅਤੇ ਬੀਓਐੱਮ ਕੰਪੋਨੈਂਟਾਂ (ਜਿਸ ਵਿੱਚ ਸਮੱਗਰੀ ਦਾ ਪੂਰਾ ਹਿਸਾਬ-ਕਿਤਾਬ ਹੁੰਦਾ ਹੈ), ਬਿਜਲੀ ਪਲਾਂਟਾਂ ਦੀ ਅਗਲੀ ਪੀੜ੍ਹੀ ਵਿੱਚ ਵਿਕਾਸ, ਪਾਵਰ ਇਲੈਕਟ੍ਰੋਨਿਕਸ ਅਤੇ ਗ੍ਰਿਡ ਏਕੀਕਰਣ ਟੈਕਨੋਲੋਜੀਆਂ ਦੇ ਨਿਰਮਾਣ ਬਾਰੇ ਗੱਲ ਹੋਈ।

ਉਦਯੋਗ ਸੈਕਟਰ ਦੇ ਪ੍ਰਤਿਨਿਧੀਆਂ ਨੇ ਜ਼ਰੂਰਤਾਂ, ਖੇਤਰਾਂ ਅਤੇ ਵਿਸ਼ੇਸ਼ ਟੈਕਨੋਲੋਜੀ ਸੈਕਟਰਾਂ ਬਾਰੇ ਵਿਚਾਰ-ਵਟਾਂਦਰੇ ਕੀਤੇ, ਜਿਨ੍ਹਾਂ ਦੇ ਸਿਲਸਿਲੇ ਵਿੱਚ ਉਹ ਐੱਨਸੀਪੀਆਰਈ ਦੇ ਨਾਲ ਸਹਿਯੋਗ ਕਰਨਾ ਚਾਹੁੰਦੇ ਹਨ ਉਦਯੋਗ ਸੈਕਟਰ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਉਪਕਰਣਾਂ ਨੂੰ ਚਲਾਉਣ ਦੇ ਲਈ ਹੁਨਰ ਵਿਕਾਸ ਪ੍ਰੋਗਰਾਮਾਂ ਦੀ ਜ਼ਰੂਰਤ ਹੈ, ਤਾਂ ਜੋ ਮਿਹਨਤਕਸ਼ ਲੋਕਾਂ ਦਾ ਹੁਨਰ ਵਧੇ ਅਤੇ ਉਹ ਉੱਤਮ ਟੈਕਨੋਲੋਜੀਆਂ ਤੋਂ ਜਾਣੂ ਹੋ ਸਕਣ।

 

 

'ਰਾਈਸ ਸਟਰਾਅ ਬਾਇਓ ਗੈਸ ਟੈਕਨੋਲੋਜੀ ਐਂਡ ਇਟਸ ਇਮਪਲੀਮੈਂਟੇਸ਼ਨ' 'ਵਿਸ਼ੇ ‘ਤੇ ਇੱਕ ਵੈਬੀਨਾਰ ਦਾ ਆਯੋਜਨ 5 ਮਈ, 2021 ਨੂੰ ਕੀਤਾ ਗਿਆ ਇਹ ਆਯੋਜਨ ਨੈਸ਼ਨਲ ਇੰਸਟੀਟਿਊਟ ਆਵ੍ ਬਾਇਓ-ਐਨਰਜੀ (ਐੱਨਆਈਬੀਈ) ਨੇ ਕੀਤਾ, ਜੋ ਮੰਤਰਾਲੇ ਦੇ ਅਧੀਨ ਇੱਕ ਖੁਦਮੁਖਤਿਆਰੀ ਇੰਸਟੀਟਿਊਟ ਹੈ। ਇਸ ਵਿੱਚ ਇੱਕ ਜਰਮਨੀ ਆਰਈ-ਟੈਕ ਨੇ ਸਹਿਯੋਗ ਦਿੱਤਾ ਸੀ ਭਾਰਤ ਅਤੇ ਜਰਮਨੀ ਦੇ 20 ਤੋਂ ਵੱਧ ਤਕਨੀਕੀ ਮਾਹਿਰਾਂ ਨੇ ਚਾਵਲ (Rice) ਸਟ੍ਰਾਅ ਅਧਾਰਿਤ ਬਾਇਓ-ਗੈਸ ਟੈਕਨੋਲੋਜੀ ਅਤੇ ਇਸ ਦੀਆਂ ਚੁਣੌਤੀਆਂ ‘ਤੇ ਵਿਚਾਰ-ਵਟਾਂਦਰੇ ਕੀਤੇ ਅਤੇ ਇਸ ਖੇਤਰ ਵਿੱਚ ਆਪਣੇ-ਆਪਣੇ ਅਨੁਭਵਾਂ ਨੂੰ ਸਾਂਝਾ ਕੀਤਾਵੇਸਟ ਟੂ ਐਨਰਜੀ ਪ੍ਰੋਗਰਾਮ ਦੇ ਤਹਿਤ ਮੰਤਰਾਲੇ ਦੀਆਂ ਉਪਲਬਧੀਆਂ 'ਤੇ ਵੀ ਵਿਚਾਰ-ਵਟਾਂਦਰੇ ਕੀਤੇ ਗਏਨੀਤੀ ਅਤੇ ਨਿਯਮਾਂ ਨੂੰ ਭਾਰਤ ਅਤੇ ਜਰਮਨੀ ਦੁਆਰਾ ਦਿੱਤੇ ਜਾਣ ਵਾਲੇ ਸਮਰਥਨ ‘ਤੇ ਵੀ ਵਿਚਾਰ ਕੀਤਾ ਗਿਆ

 

***

ਐੱਸਐੱਸ/ਆਈਜੀ



(Release ID: 1727546) Visitor Counter : 146