ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕ੍ਰਾਇਓ- ਈਐੱਮ ਸੁਵਿਧਾਵਾਂ ਨਵੀਆਂ ਅਤੇ ਉੱਭਰ ਰਹੀਆਂ ਬਿਮਾਰੀਆਂ ਦਾ ਮੁਕਾਬਲਾ ਕਰਨ ਲਈ ਢਾਂਚਾਗਤ ਜੀਵ ਵਿਗਿਆਨ, ਐਨਜ਼ਾਈਮੋਲੋਜੀ ਅਤੇ ਨਸ਼ੀਲੇ ਪਦਾਰਥਾਂ ਦੀ ਖੋਜ ਵਿੱਚ ਸਹਾਇਤਾ ਕਰ ਸਕਦੀਆਂ ਹਨ

Posted On: 14 JUN 2021 4:51PM by PIB Chandigarh

ਦੇਸ਼ ਵਿੱਚ ਖੋਜਕਾਰ ਜਲਦੀ ਹੀ ਚਾਰ ਕ੍ਰਾਇਓਜੈਨਿਕ-ਇਲੈਕਟਰੋਨ ਮਾਈਕ੍ਰੋਸਕੋਪੀ (ਕ੍ਰਾਇਓ-ਈਐੱਮ) ਦੀਆਂ ਸਹੂਲਤਾਂ ਤੱਕ ਪਹੁੰਚ ਕਰਨਗੇ ਜਿਨ੍ਹਾਂ ਨਾਲ ਨਵੀਆਂ ਅਤੇ ਉੱਭਰ ਰਹੀਆਂ ਬਿਮਾਰੀਆਂ ਨਾਲ ਲੜਨ ਲਈ ਢਾਂਚਾਗਤ ਜੀਵ ਵਿਗਿਆਨ, ਇਨਜਾਇਮੋਲੋਜੀ, ਅਤੇ ਡਰੱਗ ਖੋਜ ਵਿੱਚ ਲੀਡਰਸ਼ਿਪ ਦੀ ਸਥਾਪਨਾ ਵੱਲ ਰਾਹ ਪੱਧਰਾ ਹੋਵੇਗਾ।

ਕ੍ਰਾਇਓ-ਈਐੱਮ ਨੇ ਹਾਲ ਹੀ ਵਿੱਚ ਮੈਕਰੋਮੌਲੀਕਿਊਲਾਂ ਦੀ ਢਾਂਚਾਗਤ ਪੜਤਾਲ ਵਿੱਚ ਵੱਡਾ ਬਦਲਾਅ ਲਿਆਂਦਾ ਹੈ। ਇਹ ਢਾਂਚਾਗਤ ਜੀਵ ਵਿਗਿਆਨੀਆਂ, ਰਸਾਇਣਕ ਜੀਵ ਵਿਗਿਆਨੀਆਂ ਅਤੇ ਲਿਗਾਂਡ ਖੋਜਾਂ ਲਈ ਇੱਕ ਇਨਕਲਾਬੀ ਤਕਨਾਲੋਜੀ ਦੀ ਟੈਸਟੀਮੋਨੀ ਹੈ, ਜਿਸ ਨੇ ਸਮਕਾਲੀ ਐਕਸ-ਰੇ ਕ੍ਰਿਸਟਲੋਗ੍ਰਾਫੀ ਉੱਤੇ ਸਪੱਸ਼ਟ ਤੌਰ ’ਤੇ ਪ੍ਰਾਪਤੀ ਕੀਤੀ ਹੈ। ਇਸ ਵਿਕਾਸ ਦੀ ਰੋਸ਼ਨੀ ਵਿੱਚ, ਕ੍ਰਾਇਓਜੈਨਿਕ-ਇਲੈਕਟਰੋਨ ਮਾਈਕ੍ਰੋਸਕੋਪੀ ਤਕਨੀਕ ਨੂੰ ਬਾਇਓਮੌਲਿਕਿਊਲ ਦੇ ਉੱਚ-ਰੈਜ਼ੋਲਿਊਸ਼ਨ ਬਣਤਰ ਦੀ ਪਛਾਣ ਅਤੇ ਹੱਲ (2017) ਦੇ ਲਈ ਨੋਬਲ ਪੁਰਸਕਾਰ ਦਿੱਤਾ ਗਿਆ ਸੀ। ਰੈਜ਼ੋਲਿਊਸ਼ਨ ਵਿੱਚ ਆਈ ਕ੍ਰਾਂਤੀ ਦੇ ਸਿੱਟੇ ਵਜੋਂ ਜ਼ੀਕਾ ਵਾਇਰਸ ਸਤਿਹ ਪ੍ਰੋਟੀਨ ਦੀ ਪਰਮਾਣੂ-ਪੱਧਰ ਦੀ ਸਮਝ ਹੋ ਗਈ, ਇਸ ਤਰ੍ਹਾਂ ਢਾਂਚਾ ਅਧਾਰਤ ਦਵਾਈਆਂ ਦੀ ਖੋਜ, ਹਾਰਡ-ਟੂ-ਕ੍ਰਿਸਟਲਾਈਜ਼ ਝਿੱਲੀ ਪ੍ਰੋਟੀਨ ਅਤੇ ਹੋਰ ਮੈਕਰੋਮੌਲਿਕਿਊਲਰ ਕੰਪਲੈਕਸਾਂ ਦੇ ਢਾਂਚੇ ਦਾ ਪਤਾ ਕਰਨ ਵਿੱਚ ਮਦਦ ਹੋਈ ਹੈ।

ਸਹਿਯੋਗੀ ਰਾਸ਼ਟਰੀ ਸੁਵਿਧਾਵਾਂ ਦੇਣ ਵਾਲਾਂ ਸਾਇੰਸ ਅਤੇ ਇੰਜੀਨੀਅਰਿੰਗ ਰਿਸਰਚ ਬੋਰਡ (ਐੱਸਈਆਰਬੀ) ਸੰਸਥਾਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਦੇ ਅਧੀਨ ਆਉਂਦਾ ਹੈ| ਇਹ ਮੈਕਰੋਮੌਲਿਕਿਊਲਰ ਢਾਂਚਿਆਂ ਅਤੇ ਕੰਪਲੈਕਸਾਂ ਦੀ ਪੜਚੋਲ ਕਰਨ ਵਿੱਚ ਸਹਾਇਤਾ ਕਰੇਗਾ ਅਤੇ ਭਾਰਤ ਵਿੱਚ ਕ੍ਰਾਇਓ- ਈਐੱਮ ਖੋਜ ਲਈ ਖੋਜ ਗਿਆਨ ਅਧਾਰ ਅਤੇ ਢਾਂਚਾਗਤ ਜੀਵ ਵਿਗਿਆਨ, ਐਨਜ਼ਾਈਮੋਲੋਜੀ, ਲਿਗਾਂਡ/ ਡਰੱਗਜ਼ ਦੀ ਖੋਜ ਵਿੱਚ ਅਗਵਾਈ ਸਥਾਪਤ ਕਰਨ ਲਈ ਹੁਨਰ ਪੈਦਾ ਕਰੇਗਾ।

ਦੇਸ਼ ਦੀਆਂ ਸਾਰੀਆਂ ਦਿਸ਼ਾਵਾਂ ਵਿੱਚ ਇਨ੍ਹਾਂ ਸਹੂਲਤਾਂ ਦੀ ਸਥਾਪਨਾ ਕਰਨ ਲਈ ਇੰਡੀਅਨ ਇੰਸਟੀਟੀਊਟ ਆਫ ਟੈਕਨਾਲੋਜੀ, ਚੇਨੱਈ; ਇੰਡੀਅਨ ਇੰਸਟੀਟੀਊਟ ਆਫ ਟੈਕਨਾਲੋਜੀ, ਬੰਬੇ; ਇੰਡੀਅਨ ਇੰਸਟੀਟੀਊਟ ਆਫ ਟੈਕਨਾਲੋਜੀ, ਕਾਨਪੁਰ; ਅਤੇ ਬੋਸ ਇੰਸਟੀਟੀਊਟ, ਕੋਲਕਾਤਾ, ਆਦਿ ਦੇਸ਼ ਭਰ ਵਿੱਚ ਕ੍ਰਾਇਓ-ਈਐੱਮ ਅਧਾਰਿਤ ਢਾਂਚਾਗਤ ਜੀਵ ਖੋਜ ਸਕੇਲ ਅੱਪ ਕਰਨ ਵਿੱਚ ਮਦਦ ਕਰਨਗੇ। ਇਹ ਕੇਂਦਰ ਕ੍ਰਿਓ- ਇਲੈਕਟ੍ਰੋਨ ਮਾਈਕਰੋਸਕੋਪੀ ਲਈ ਐੱਸਈਆਰਬੀ ਨੈਸ਼ਨਲ ਫੈਸਿਲਿਟੀ ਵਜੋਂ ਨਾਮਜ਼ਦ ਕੀਤੇ ਗਏ ਹਨ ਅਤੇ ਪਛਾਣ ਕੀਤੇ ਗਏ ਤਰਜੀਹ ਦੇ ਖੇਤਰਾਂ ’ਤੇ ਕੰਮ ਕਰਨਗੇ। ਉਹ ਸਾਰੇ ਖੋਜਕਰਤਾਵਾਂ ਲਈ ਪਹੁੰਚਯੋਗ ਹੋਣਗੇ।

200 ਕੇਵੀ ਮਸ਼ੀਨਾਂ ਨਾਲ ਘੱਟ ਰੱਖ-ਰਖਾਅ ਦਾ ਵਾਧੂ ਫਾਇਦਾ ਹੋਵੇਗਾ ਅਤੇ ਇਹ ਸਿਖਲਾਈ ਦੇ ਜ਼ਰੀਏ ਮਨੁੱਖੀ ਸਰੋਤ ਪੈਦਾ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ, ਜੋ ਕਿ ਲੰਬੇ ਸਮੇਂ ਲਈ ਸਹੂਲਤ ਨੂੰ ਕਾਇਮ ਰੱਖਣ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਮਹੱਤਵਪੂਰਨ ਖੋਜ ਖੇਤਰਾਂ ਵਿੱਚ ਖੋਜ ਲਈ ਹਰ ਕ੍ਰਾਇਓ-ਈਐੱਮ ਦੀ ਸਹੂਲਤ ਉੱਤੇ ਪੰਜ ਸਾਲਾਂ ਲਈ 28.5 ਕਰੋੜ ਰੁਪਏ ਅਤੇ 114 ਕਰੋੜ ਰੁਪਏ ਦੀ ਰਕਮ ਖਰਚ ਹੋਵੇਗੀ।

ਜਿੱਥੇ ਆਈਆਈਟੀ ਚੇਨਈ ਨੈਨੋ-ਬਾਇਓਇੰਟਰਫੇਸ (ਜਿਵੇਂ ਕਿ ਪਦਾਰਥ – ਮਾਈਕਰੋਬਜ਼, ਪਦਾਰਥ – ਹਿਊਮਨ ਟਿਸ਼ੂ) ’ਤੇ ਕੇਂਦ੍ਰਤ ਕਰੇਗੀ, ਉੱਥੇ ਆਈਆਈਟੀ ਬੰਬੇ ਰਾਈਬੋਸੋਮ ਟ੍ਰਾਂਸਲੇਸ਼ਨ ਅਤੇ ਬਿਮਾਰੀ ਅਤੇ ਐਂਟੀਬਾਇਓਟਿਕ ਪ੍ਰਤੀਰੋਧ, ਨਯੂਰੋਡੀਜਨਰੇਟਿਵ ਰੋਗਾਂ ਅਤੇ ਕੈਂਸਰ, ਝਿੱਲੀ ਦੇ ਹੱਲਾਂ ਦੇ ਲਈ ਸਮੱਸਿਆਵਾਂ ਨਾਲ ਨਜਿੱਠਣ ਲਈ ਬਣਤਰ, ਰਚਨਾ, ਗਤੀਸ਼ੀਲਤਾ ਅਤੇ ਟ੍ਰਾਂਸਪੋਰਟ ’ਤੇ ਕੇਂਦ੍ਰਤ ਕਰੇਗੀ| ਆਈਆਈਟੀ ਕਾਨਪੁਰ ਮੈਕਰੋਮੋਲੀਕਿਊਲਰ ਢਾਂਚਿਆਂ ਅਤੇ ਨਸ਼ੀਲੇ ਪਦਾਰਥਾਂ ਦੀ ਖੋਜ ’ਤੇ ਧਿਆਨ ਕੇਂਦ੍ਰਤ ਕਰੇਗੀ, ਅਤੇ ਬੋਸ ਇੰਸਟੀਚਿਊਟ, ਕੋਲਕਾਤਾ ਸੰਚਾਰੀ ਅਤੇ ਗੈਰ-ਸੰਚਾਰੀ ਰੋਗਾਂ, ਐਲੋਸਟ੍ਰਿਕ ਡਰੱਗਜ਼, ਟ੍ਰਾਂਸਕ੍ਰਿਪਸ਼ਨ ਅਤੇ ਐਪੀਜੀਨੇਟਿਕਸ ਲਈ ਢਾਂਚਾ-ਨਿਰਦੇਸ਼ਤ ਡਰੱਗ ਖੋਜ ਅਤੇ ਉਪਚਾਰ ਖੋਜ ਨੂੰ ਬਦਲਣ ’ਤੇ ਧਿਆਨ ਕੇਂਦਰਤ ਕਰੇਗਾ।

ਪਹਿਲੀ ਰਾਸ਼ਟਰੀ ਕ੍ਰਾਇਓ-ਈਐੱਮ ਸੁਵਿਧਾ ਦੀ ਸਥਾਪਨਾ ਨੈਸ਼ਨਲ ਸੈਂਟਰ ਫਾਰ ਬਾਇਓਲੌਜਿਕਲ ਸਾਇੰਸਜ਼ (ਐੱਨਸੀਬੀਐੱਸ) ਵਿੱਚ ਅਤੇ ਫਿਰ ਬਾਅਦ ਵਿੱਚ ਆਈਆਈਐੱਸਸੀ, ਬੰਗਲੁਰੂ, ਅਤੇ ਆਰਸੀਬੀ ਫ਼ਰੀਦਾਬਾਦ ਵਿੱਚ ਕੀਤੀ ਗਈ ਹੈ। ਹਾਲਾਂਕਿ, ਇਹ ਮਹਿਸੂਸ ਕੀਤਾ ਗਿਆ ਕਿ ਦੇਸ਼ ਵਿੱਚ ਮੌਜੂਦਾ ਕ੍ਰਾਇਓ-ਈਐੱਮ ਖੋਜ ਸਹੂਲਤਾਂ ਸੰਸਾਰਕ ਪੱਧਰ ’ਤੇ ਕੋਈ ਪ੍ਰਭਾਵ ਛੱਡਣ ਲਈ ਕਾਫ਼ੀ ਨਹੀਂ ਹਨ। ਇਤਿਹਾਸਕ ਤੌਰ ’ਤੇ, ਭਾਰਤੀ ਵਿਗਿਆਨੀਆਂ ਪ੍ਰੋ ਜੀ.ਐੱਨ. ਰਾਮਚੰਦਰਨ ਅਤੇ ਡਾ ਜੀ ਕਾਰਥ ਨੇ ਢਾਂਚਾਗਤ ਜੀਵ ਵਿਗਿਆਨ, ਜੀਵ ਵਿਗਿਆਨਕ, ਰਸਾਇਣਕ, ਭੌਤਿਕ, ਕੰਪਿਊਟੇਸ਼ਨਲ, ਅਤੇ ਲਿਖਤੀ ਕ੍ਰਿਸਟੈਲੋਗ੍ਰਾਫੀ ਅਤੇ ਮੈਟੀਰੀਅਲ ਕ੍ਰਿਸਟੈਲੋਗ੍ਰਾਫੀ ਦੇ ਖੇਤਰ ਵਿੱਚ ਕਾਫ਼ੀ ਯੋਗਦਾਨ ਪਾਇਆ ਹੈ। ਵਿਸ਼ਾਲ ਬਣਤਰ ਦੇ ਕ੍ਰਾਇਓ-ਈਐੱਮ ਵਿੱਚ ਮਹੱਤਵਪੂਰਨ ਤਰੱਕੀ ਦੌਰਾਨ, ਐੱਸਈਆਰਬੀ ਨੇ ਅੱਗੇ ਦੀ ਅਗਵਾਈ ਕਰਨ ਲਈ ਇਸ ਖੇਤਰ ਨੂੰ ਯੋਗ ਕਰਨ ਲਈ, ਅਤੇ ਭਾਰਤੀ ਖੋਜਕਾਰ ਸਮਰੱਥ ਲੀਡਰਸ਼ਿਪ ਨੂੰ ਸਥਾਪਤ ਕਰਨ ਲਈ ਜਿੰਮੇਵਾਰੀ ਲਈ ਹੈ।

****

ਐੱਸਐੱਸ/ ਆਰਪੀ ( ਡੀਐੱਸਟੀ ਮੀਡੀਆ ਸੈੱਲ) 



(Release ID: 1727104) Visitor Counter : 187


Read this release in: English , Urdu , Hindi , Tamil