ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਪੈਟ੍ਰੋਲੀਅਮ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਾਗਰ ਜ਼ਿਲ੍ਹੇ ਦੇ ਬੀਨਾ ਵਿੱਚ 200 ਆਕਸੀਜਨ ਯੁਕਤ ਬੈੱਡਾਂ ਵਾਲੇ ਕੋਵਿਡ ਹਸਪਤਾਲ ਦਾ ਉਦਘਾਟਨ ਕੀਤਾ


ਆਕਸੀਜਨ ਬੋਟਲਿੰਗ ਅਤੇ ਰੀਫਿਲਿੰਗ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ ਜੋ ਜ਼ਿਲ੍ਹੇ ਦੇ ਆਸਪਾਸ ਦੇ ਹਸਪਤਾਲਾਂ ਦੀਆਂ ਆਕਸੀਜਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ

Posted On: 12 JUN 2021 5:17PM by PIB Chandigarh

ਕੇਂਦਰੀ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਰਾਜ ਦੇ ਸਾਗਰ ਜ਼ਿਲ੍ਹੇ ਵਿੱਚ ਬੀਨਾ ਵਿੱਚ ਅਸਥਾਈ ਕੋਵਿਡ ਹਸਪਤਾਲ ਦਾ ਸ਼ੁਭਾਰੰਭ ਕੀਤਾ। 200 ਆਕਸੀਜਨ ਯੁਕਤ ਬੈੱਡਾਂ ਵਾਲੇ ਕੋਵਿਡ-19 ਦੇਖਭਾਲ ਕੇਂਦਰ ਬੀਪੀਸੀਐੱਲ ਦੀ ਬੀਨਾ ਰਿਫਾਇਨਰੀ ਦੇ ਕੋਲ ਬਣਾਇਆ ਗਿਆ ਹੈ, ਜਿਸ ਦੇ ਲਈ ਭਾਰਤ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਿਟੇਡ (ਬੀਪੀਸੀਐੱਲ) ਦੀ ਮਾਲਕੀਅਤ ਵਾਲੀ ਸਹਾਇਕ ਭਾਰਤ ਓਮਾਨ ਰਿਫਾਇਨਰੀਜ ਲਿਮਿਟੇਡ ਦੁਆਰਾ ਆਕਸੀਜਨ ਉਪਲੱਬਧ ਕਰਾਈ ਗਈ ਹੈ।

ਇਸ ਅਵਸਰ ‘ਤੇ ਇੱਕ ਟੀਕਾਕਰਣ ਕੇਂਦਰ ਦਾ ਵੀ ਸ਼ੁਭਾਰੰਭ ਕੀਤਾ ਗਿਆ, ਜੋ ਸਾਰੇ ਫ੍ਰੰਟਲਾਈਨ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੁਫ਼ਤ ਟੀਕਾਕਰਣ ਦੇ ਲਈ ਬੀਓਆਰਐੱਲ ਦੁਆਰਾ ਸਥਾਪਿਤ ਕੀਤਾ ਜਾ ਰਿਹਾ ਹੈ। ਬੀਓਐਆਰਐੱਲ ਨੇ ਰਿਫਾਈਨਰੀ ਵਿੱਚ ਕੰਮ ਕਰ ਰਹੇ ਸਾਰੇ ਕੰਟ੍ਰੈਕਟ ਕਰਮਚਾਰੀਆਂ ਅਤੇ ਫ੍ਰੰਟਲਾਈਨ ਕਰਮਚਾਰੀਆਂ ਨੂੰ ਟੀਕਾ ਉਪਲੱਬਧ ਕਰਾਉਣ ਦੀ ਪਹਿਲ ਕੀਤੀ ਹੈ।

ਦੋਨਾਂ ਮੰਨੇ-ਪ੍ਰਮੰਨੇ ਲੋਕਾਂ ਨੇ ਆਕਸੀਜਨ ਬੋਟਲਿੰਗ ਅਤੇ ਰੀਫਿਲਿੰਗ ਪਲਾਂਟ ਲਈ ਨੀਂਹ ਪੱਥਰ ਵੀ ਰੱਖਿਆ ਗਿਆ। ਪਲਾਂਟ ਦੀ ਸਮਰੱਥਾ ਲਗਭਗ 25 ਟੀ ਆਕਸੀਜਨ/ਦਿਨ (2000 ਆਕਸੀਜਨ ਸਿਲੰਡਰ/ਦਿਨ) ਬੋਤਲ ਦੀ ਹੋਵੇਗੀ ਅਤੇ ਇਸ ਵਿੱਚ ਜ਼ਿਲ੍ਹੇ ਦੇ ਆਸਪਾਸ ਦੇ ਹਸਪਤਾਲਾਂ ਦੀ ਆਕਸੀਜਨ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾਏਗਾ।

 

ਇਸ ਅਵਸਰ ‘ਤੇ ਮੱਧ ਪ੍ਰਦੇਸ਼ ਦੇ ਮੰਤਰੀ ਸ਼੍ਰੀ ਗੋਪਾਲ ਭਾਰਗਵ, ਸ਼੍ਰੀ ਭੁਪੇਂਦਰ ਸਿੰਘ, ਸ਼੍ਰੀ ਗੋਵਿੰਦ ਸਿੰਘ ਰਾਜਪੂਤ, ਡਾ. ਅਰਵਿੰਦ ਸਿੰਘ ਭਦੌਰੀਆਂ, ਸਾਗਰ ਤੋਂ ਸਾਂਸਦ ਸ਼੍ਰੀ ਰਾਜਬਹਾਦੁਰ ਸਿੰਘ, ਬੀਨਾ ਤੋਂ ਬਿਲ ਸ਼੍ਰੀ ਮਹੇਸ਼ ਰਾਏ ਮੌਜੂਦ ਰਹੇ।

C:\Users\Punjabi\Desktop\Gurpreet Kaur\2021\june 2021\11-06-2021\image001W8T4.jpg

C:\Users\Punjabi\Desktop\Gurpreet Kaur\2021\june 2021\11-06-2021\image002OSGE.jpg

 

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਬੀਨਾ ਰਿਫਾਇਨਰੀ ਹਸਪਤਾਲ ਨੂੰ ਪ੍ਰਤੀ ਦਿਨ 90% ਸ਼ੁੱਧਤਾ ਵਾਲੀ 10 ਟਨ ਗੈਸੀ ਆਕਸੀਜਨ ਅਤੇ ਪ੍ਰਤੀ ਦਿਨ 4 ਲੱਖ ਲੀਟਰ ਪੇਅਜਲ ਦੀ ਸਪਲਾਈ ਦੇ ਰਾਹੀਂ ਸਹਿਯੋਗ ਕਰੇਗੀ। ਬੀਪੀਸੀਐੱਲ ਦੇ ਯਤਨਾਂ ਦੀ ਸਰਾਹਨਾ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਬੀਨਾ ਰਿਫਾਇਨਰੀ ਕੋਵਿਡ-19 ਤੋਂ ਪ੍ਰਭਾਵੀ ਲੜਾਈ ਵਿੱਚ ਹਸਪਤਾਲ ਦੀ ਸਮੁੱਚੇ ਤੌਰ ‘ਤੇ ਤਿਆਰੀਆਂ ਨੂੰ ਮਜ਼ਬੂਤੀ ਦੇਣ ਦੇ ਲਈ ਪ੍ਰਤੀਬੱਧ ਹੈ।

ਮਹਾਮਾਰੀ ‘ਤੇ ਨਿਯੰਤਰਣ ਵਿੱਚ ਰਾਜ ਦੇ ਕੋਵਿਡ ਪ੍ਰਬੰਧਨ ਮਾਡਲ ਦੇ ਲਈ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਦਲ ਨੂੰ ਵਧਾਈ ਦਿੰਦੇ ਹੋਏ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ 50 ਜ਼ਿਲ੍ਹਿਆਂ ਵਿੱਚ ਪੋਜ਼ੀਟਿਵਿਟੀ ਦਰ ਗਿਰਕੇ 1% ਤੋਂ ਨਿਚੇ ਆ ਗਈ ਹੈ। ਕੋਵਿਡ-19 ਮਹਾਮਾਰੀ ਨੂੰ ਇੱਕ ਸਦੀ ਵਿੱਚ ਇੱਕ ਬਾਰ ਆਉਣ ਵਾਲਾ ਸੰਕਟ ਕਰਾਰ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਮਾਨਯੋਗ  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੋਵਿਡ-19 ਦੀ ਦੂਜੀ ਲਹਿਰ ਦੇ ਖਿਲਾਫ ਲੜਨ ਅਤੇ ਜ਼ਿੰਦਗੀਆਂ ਦੀ ਰੱਖਿਆ ਵਿੱਚ ਨਿਰੰਤਰ ਯਤਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ ਤੋਂ ਰੱਖਿਆ ਅਤੇ ਦੇਸ਼ ਵਿੱਚ ਇਸ ਦੀ ਤੀਜੀ ਲਹਿਰ ਨੂੰ ਰੋਕਣ ਵਿੱਚ ਟੀਕਾਕਰਣ ਹੀ ਸਭ ਤੋਂ ਵਧੀਆ ਵਿਕਲਪ ਹੈ। ਸਾਰਿਆਂ ਨੂੰ ਮੁਫ਼ਤ ਵੈਕਸੀਨ ਉਪਲੱਬਧ ਕਰਾਉਣ ਦਾ ਅਭਿਯਾਨ 21 ਜੂਨ ਤੋਂ ਸ਼ੁਰੂ ਕੀਤਾ ਜਾਏਗਾ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਦੇਸ਼ ਵਿੱਚ ਵੈਕਸੀਨ ਦੀ ਕੋਈ ਕਮੀ ਨਹੀਂ ਹੋਵੇਗੀ।

******

ਵਾਈਬੀ/ਐੱਸਕੇ



(Release ID: 1727092) Visitor Counter : 139


Read this release in: Tamil , English , Urdu , Hindi , Telugu