ਰਸਾਇਣ ਤੇ ਖਾਦ ਮੰਤਰਾਲਾ

ਸ਼੍ਰੀ ਮਨਸੁਖ ਮਾਂਡਵੀਯਾ ਨੇ ਹਿਮਾਚਲ ਪ੍ਰਦੇਸ਼ ਦੇ ਪਰਾਗਪੁਰ ਵਿੱਚ ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਕੇਂਦਰ ਦਾ ਉਦਘਾਟਨ ਕੀਤਾ


ਸਰਕਾਰ ਨੇ ਮਾਰਚ 2024 ਤੱਕ ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਕੇਂਦਰਾਂ ਦੀ ਗਿਣਤੀ ਵਧਾ ਕੇ 10,000 ਕਰਨ ਦਾ ਟੀਚਾ ਮਿਥਿਆ ਹੈ


Posted On: 14 JUN 2021 5:57PM by PIB Chandigarh

ਕੇਂਦਰੀ ਰਸਾਇਣ ਤੇ ਖਾਦ ਰਾਜ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਵਰਚੂਅਲ ਮਾਧਿਅਮ ਰਾਹੀਂ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿੱਚ ਸਥਿਤ ਪਰਾਗਪੁਰ ਵਿੱਚ ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਕੇਂਦਰ ਦਾ ਉਦਘਾਟਨ ਕੀਤਾ ।

https://twitter.com/mansukhmandviya/status/1404356262977015809?s=20



ਇਸ ਮੌਕੇ ਤੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਜਨ ਔਸ਼ਧੀ ਕੇਂਦਰਾਂ ਨੇ ਕਫਾਇਤੀ ਕੀਮਤਾਂ ਤੇ ਮਿਆਰੀ ਜੈਨੇਰਿਕ ਦਵਾਈਆਂ ਉਪਲਬੱਧ ਕਰਵਾ ਕੇ ਪ੍ਰਧਾਨ ਮੰਤਰੀ ਦੇ ਪ੍ਰੇਰਨਾ ਸਰੋਤ ਸੁਪਨੇ ਨੂੰ ਪੂਰਾ ਕੀਤਾ ਹੈ । ਉਹਨਾਂ ਨੇ ਕਿਹਾ ਕਿ ਕਾਂਗੜਾ ਵਿੱਚ ਅੱਜ ਖੋਲਿਆ ਗਿਆ ਜਨ ਔਸ਼ਧੀ ਕੇਂਦਰ ਸਥਾਨਕ ਲੋਕਾਂ ਨੂੰ ਕਫਾਇਤੀ ਕੀਮਤਾਂ ਤੇ ਮਿਆਰੀ ਦਵਾਈਆਂ ਲੈਣ ਲਈ ਮਦਦ ਕਰੇਗਾ ।
ਉਹਨਾਂ ਕਿਹਾ ਕਿ ਕੋਵਿਡ 19 ਵਰਗੀ ਵਿਸ਼ੇਸ਼ ਸਥਿਤੀ ਵਿੱਚ ਜਨ ਔਸ਼ਧੀ ਕੇਂਦਰਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਬਣ ਗਈ ਹੈ । ਗਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਲਈ 7,836 ਜਨ ਔਸ਼ਧੀ ਕੇਂਦਰ ਦਿਨ ਰਾਤ ਕੰਮ ਕਰ ਰਹੇ ਹਨ । ਸ਼੍ਰੀ ਮਾਂਡਵੀਯਾ ਨੇ ਜਾਣਕਾਰੀ ਦਿੱਤੀ ਕਿ ਕਫਾਇਤੀ ਅਤੇ ਮਿਆਰੀ ਜੈਨੇਰਿਕ ਦਵਾਈਆਂ ਨੂੰ ਵੇਚਣ ਤੋਂ ਇਲਾਵਾ ਕਈ ਜਨ ਔਸ਼ਧੀ ਕੇਂਦਰ ਰਾਸ਼ਨ ਕਿੱਟ, ਕੁਕਡ ਫੂਡ , ਮੁਫ਼ਤ ਦਵਾਈਆਂ ਵੀ ਲਾਕਡਾਊਨ ਸਮੇਂ ਦੌਰਾਨ ਲੋੜਵੰਦ ਲੋਕਾਂ ਨੂੰ ਵੰਡਦੇ ਹਨ ।
ਸ਼੍ਰੀ ਮਾਂਡਵੀਯਾ ਨੇ ਜਾਣਕਾਰੀ ਦਿੱਤੀ ਕਿ ਸਰਕਾਰ ਨੇ ਮਾਰਚ 2024 ਤੱਕ ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਕੇਂਦਰਾਂ ਦੀ ਗਿਣਤੀ ਵਧਾ ਕੇ 10,000 ਕਰਨ ਦਾ ਟੀਚਾ ਮਿਥਿਆ ਹੈ । 11 ਜੂਨ 2021 ਤੱਕ ਇਹਨਾਂ ਕੇਂਦਰਾਂ ਦੀ ਗਿਣਤੀ 7,836 ਹੋ ਗਈ ਹੈ । ਉਹਨਾਂ ਹੋਰ ਕਿਹਾ ਕਿ ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਸੂਬੇ ਵਿੱਚ 66 ਜਨ ਔਸ਼ਧੀ ਕੇਂਦਰ ਖੋਲ੍ਹੇ ਗਏ ਹਨ ।
ਪੀ ਐੱਮ ਬੀ ਜੇ ਪੀ ਤਹਿਤ ਦੇਸ਼ ਦੇ ਸਾਰੇ ਸੂਬੇ ਕਵਰ ਕੀਤੇ ਗਏ ਹਨ । ਪੀ ਐੱਮ ਬੀ ਜੇ ਪੀ ਦੇਸ਼ ਦੇ ਹਰੇਕ ਕੋਣੇ ਵਿੱਚ ਲੋਕਾਂ ਨੂੰ ਕਫਾਇਤੀ ਦਵਾਈਆਂ ਦੀ ਸੁਖਾਲੀ ਪਹੁੰਚ ਯਕੀਨੀ ਬਣਾ ਰਹੀ ਹੈ ।

 

******************

ਐੱਸ ਐੱਸ / ਏ ਕੇ



(Release ID: 1727078) Visitor Counter : 128