ਪੁਲਾੜ ਵਿਭਾਗ
ਕੇਂਦਰੀ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਭਾਰਤੀ ਪੁਲਾੜ ਸ਼ਕਤੀ ਦੀਆਂ ਸਾਰੀਆਂ ਦਿਸ਼ਾਵਾਂ ਦਾ ਪ੍ਰਦਰਸ਼ਨ ਇਸ ਸਾਲ ਅਕਤੂਬਰ ਵਿੱਚ ਦੁਬਈ ਵਿਖੇ ਆਉਂਦੇ ਵਰਲਡ ਐਕਸਪੋ ਵਿੱਚ ਪ੍ਰਦਰਸਿ਼ਤ ਕੀਤਾ ਜਾਵੇਗਾ
ਕਿਹਾ, ਐਕਸਪੋ ਮੋਦੀ ਦੇ ਨਵੇਂ ਭਾਰਤ ਨੂੰ ਵਿਸ਼ਵ ਵਿੱਚ ਪ੍ਰਦਰਸਿ਼ਤ ਕਰਨ ਦਾ ਇੱਕ ਵਿਲੱਖਣ ਮੌਕਾ ਹੋਵੇਗਾ
Posted On:
14 JUN 2021 5:19PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰ ਪੂਰਬੀ ਖੇਤਰ ਵਿਕਾਸ (ਡੀ ਓ ਐੱਨ ਈ ਆਰ), ਐੱਮ ਓ ਐੱਸ ਪੀ ਐੱਮ ਓ, ਪ੍ਰਸੋਨਲ , ਜਨਤਕ ਸਿ਼ਕਾਇਤਾਂ , ਪੈਨਸ਼ਨ , ਪ੍ਰਮਾਣੂ ਊਰਜਾ ਅਤੇ ਪੁਲਾੜ ਡਾਕਟਰ ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਮੋਦੀ ਦੇ ਨਵੇਂ ਭਾਰਤ ਵਿੱਚ ਇਸ ਦੀ ਪੁਲਾੜ ਨਿਪੁੰਨਤਾ ਦੀ ਵਿਲੱਖਣਤਾ ਹੈ, ਜਿਸ ਨੇ ਵਿਸ਼ਵ ਰਾਸ਼ਟਰਾਂ ਦੀ ਅਕਾਸ਼ਗੰਗਾ ਵਿੱਚ ਇਸ ਨੂੰ ਮੋਹਰੀ ਮੈਂਬਰ ਬਣਾ ਦਿੱਤਾ ਹੈ ।
ਸਰਕਾਰੀ ਸੀਨੀਅਰ ਅਧਿਕਾਰੀਆਂ ਅਤੇ ਫੈਡਰੇਸ਼ਨ ਆਫ ਇੰਡੀਅਨ ਚੈਂਬਰਸ ਆਫ ਕਾਮਰਸ ਤੇ ਉਦਯੋਗ (ਐੱਫ ਆਈ ਸੀ ਸੀ ਆਈ) ਦੇ ਮੈਂਬਰਾਂ ਦੀ ਮੀਟਿੰਗ ਦੌਰਾਨ ਡਾਕਟਰ ਜਿਤੇਂਦਰ ਸਿੰਘ ਨੇ ਸੰਖੇਪ ਵਿੱਚ ਦੱਸਿਆ ਕਿ ਦੁਬਈ ਵਿਖੇ ਆਉਂਦੇ ਵਰਲਡ ਐਕਸਪੋ ਵਿੱਚ ਭਾਰਤੀ ਪੁਲਾੜ ਖੋਜ ਸੰਸਥਾ ਅਤੇ ਪੁਲਾੜ ਵਿਭਾਗ ਦੀਆਂ ਪ੍ਰਾਪਤੀਆਂ ਨੂੰ ਪ੍ਰਦਰਸਿ਼ਤ ਕਰਨ ਲਈ ਇੱਕ ਸਮਰਪਿਤ ਐਕਸਕਲੂਸਿਵ ਜਗ੍ਹਾ ਦਿੱਤੀ ਗਈ ਹੈ । ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦ੍ਰਿਸ਼ਟੀ ਸੀ , ਜਿਸ ਨੇ ਪੁਲਾੜ ਖੇਤਰ ਵਿੱਚ ਭਾਰਤੀ ਸੰਭਾਵਨਾਵਾਂ ਨੂੰ ਅਨਲਾਕ ਕਰਕੇ ਇਤਿਹਾਸ ਰਚਿਆ ਹੈ । ਜਿਸ ਨਾਲ ਦੇਸ਼ ਨੂੰ ਸਵੈ ਨਿਰਭਰ ਅਤੇ ਤਕਨਾਲੋਜੀ ਲਈ ਅਤਿ ਆਧੁਨਿਕ ਬਣਾਉਣ ਲਈ ਸਿਰਜਣਾ , ਸਮਰੱਥਾ ਅਤੇ ਨਿਪੁੰਨਤਾ ਵਿੱਚ ਬਦਲਾਅ ਲਈ ਇੱਕ ਰਸਤਾ ਸਾਹਮਣੇ ਆਇਆ ਹੈ । ਉਹਨਾਂ ਆਸ ਪ੍ਰਗਟ ਕੀਤੀ ਕਿ ਭਾਰਤ ਦੀ ਸਮਰੱਥਾ ਅਤੇ ਪੁਲਾੜ ਤਕਨਾਲੋਜੀ ਦੇ ਖੇਤਰ ਵਿੱਚ ਇਸ ਦੀ ਸਫਲ ਕਹਾਣੀ ਨੂੰ ਪ੍ਰਦਰਸਿ਼ਤ ਕਰਨ ਨਾਲ ਕੇਵਲ ਬਾਕੀ ਵਿਸ਼ਵ ਨੂੰ ਹੀ ਪ੍ਰੇਰਿਤ ਨਹੀਂ ਕੀਤਾ ਜਾਵੇਗਾ , ਬਲਕਿ ਉਹਨਾਂ ਨੂੰ ਇਸ਼ਾਰੇ ਮਿਲਣਗੇ , ਕਿ ਕਿਵੇਂ ਉਹਨਾਂ ਨੇ ਆਪਣੇ ਭਵਿੱਖਤ ਪੁਲਾੜ ਤਕਨਾਲੋਜੀ ਨਾਲ ਸਬੰਧਿਤ ਪ੍ਰੋਗਰਾਮ ਅਤੇ ਪ੍ਰਾਜੈਕਟਾਂ ਦੀ ਯੋਜਨਾਬੰਦੀ ਕਰਨੀ ਹੈ ।
ਡਾਕਟਰ ਜਿਤੇਂਦਰ ਸਿੰਘ ਨੇ ਕਿਹਾ, ਜਦਕਿ ਭਾਰਤ ਮੋਦੀ ਦੀ ਅਗਵਾਈ ਵਿੱਚ ਰਾਸ਼ਟਰਾਂ ਦੀ ਵਿਸ਼ਵੀ ਅਕਾਸ਼ਗੰਗਾ ਵਿੱਚ ਇੱਕ ਮੁੱਖ ਖਿਡਾਰੀ ਬਣ ਰਿਹਾ ਹੈ, ਇਹ ਵੀ ਮਾਣ ਵਾਲੀ ਗੱਲ ਹੈ ਕਿ ਭਾਰਤ ਦੀ ਚੋਟੀ ਦੀ ਉਡਾਨ ਪੁਲਾੜ ਸਮਰੱਥਾਵਾਂ ਵਿੱਚ ਇਸ ਦੀਆਂ ਉੱਤਮਤਾ ਦੁਆਰਾ ਕਾਫੀ ਹੱਦ ਤੱਕ ਯੋਗਦਾਨ ਪਾਏਗਾ । ਉਹਨਾਂ ਕਿਹਾ ਕਿ ਸੰਸਾਰ ਇਸ ਵੇਲੇ ਚੰਦਰਯਾਨ , ਮਾਰਸ ਮਿਸ਼ਨ ਅਤੇ ਆਉਂਦੇ ਗਗਨਯਾਨ ਤੋਂ ਮੁਗਧ ਹੈ ।
ਮੰਤਰੀ ਨੇ ਕਿਹਾ ਕਿ ਭਾਰਤ ਦੀ ਦ੍ਰਿਸ਼ਟੀ ਪੁਲਾੜ ਖੇਤਰ ਵਿੱਚ ਸਪਲਾਈ ਚਾਲਕ ਹੋਣ ਤੋਂ ਮੰਗ ਚਾਲਕ ਮਾਡਲ ਲਈ ਰਾਸ਼ਟਰੀ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਪਹੁੰਚ ਵਿੱਚ ਤਬਦੀਲ ਹੋਵੇਗੀ , ਜਦਕਿ ਖੋਜ ਅਤੇ ਵਿਕਾਸ , ਕਟਿੰਗ ਐਡਜ ਤਕਨਾਲੋਜੀ , ਪੁਲਾੜ , ਪੁਲਾੜ ਦੀ ਖੋਜ, ਮਨੁੱਖੀ ਪੁਲਾੜ ਉਡਾਨ ਵਰਗੇ ਨਵੇਂ ਦਿਸਹਿਦਿਆਂ ਲਈ ਸਮਰੱਥਾ ਅਤੇ ਸਿਰਜਣਾਤਮਕ ਹੁਨਰਾਂ ਦੀ ਪ੍ਰਾਪਤੀ ਦੇ ਨਾਲ ਨਾਲ ਧਿਆਨ ਕੇਂਦਰਿਤ ਕੀਤਾ ਜਾਵੇਗਾ ਤਾਂ ਜੋ ਭਵਿੱਖਤ ਪੀੜੀ ਦੀ ਸੰਭਾਵਨਾ ਨੂੰ ਭਾਲਿਆ ਅਤੇ ਆਕਰਸਿ਼ਤ ਕੀਤਾ ਜਾ ਸਕੇ ।
ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਪੁਲਾੜ ਖੇਤਰ ਨੂੰ ਨਿਜੀ ਹਿੱਸੇਦਾਰੀ ਲਈ ਖੋਲ੍ਹਣ ਲਈ ਚੁੱਕਿਆ ਗਿਆ ਕਦਮ ਇੱਕ ਅਤਿ ਮਹੱਤਪੂਰਨ ਕਦਮ ਹੈ । ਉਹਨਾਂ ਕਿਹਾ ਕਿ ਇਹ ਭਾਰਤ ਨੂੰ ਮੁਕਾਬਲਾ ਪੁਲਾੜ ਬਜ਼ਾਰ ਬਣਾਉਣ ਲਈ ਯਕੀਨੀ ਬਣਾਏਗਾ ਅਤੇ ਪੁਲਾੜ ਪ੍ਰੋਗਰਾਮ ਦੇ ਫਾਇਦਿਆਂ ਨੂੰ ਗਰੀਬਾਂ ਤੱਕ ਪਹੁੰਚਾਏਗਾ ।
ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਤਹਿਤ ਪੁਲਾੜ ਤਕਨਾਲੋਜੀ ਦੀ ਵਰਤੋਂ ਨੂੰ ਬੁਨਿਆਦੀ ਢਾਂਚਾ ਵਿਕਾਸ ਤੇ ਵੱਖ ਵੱਖ ਖੇਤਰਾਂ ਤੱਕ ਵਿਸਤਾਰ ਕਰਨ ਦੇ ਨਾਲ ਨਾਲ ਆਮ ਨਾਗਰਿਕ ਲਈ ਜਿ਼ੰਦਗੀ ਸੁਖਾਲੀ ਕਰਨ ਲਈ ਵੀ ਵਰਤਿਆ ਗਿਆ ਹੈ । ਉਹਨਾਂ ਹੋਰ ਕਿਹਾ, ਪੁਲਾੜ ਅਤੇ ਸੈਟੇਲਾਈਟ ਤਕਨਾਲੋਜੀ ਨੂੰ ਅੱਜ ਵੱਡੀ ਪੱਧਰ ਤੇ ਰੇਲਵੇ, ਸੜਕ ਅਤੇ ਪੁਲ ਨਿਰਮਾਣ , ਖੇਤੀਬਾੜੀ ਖੇਤਰ , ਹਾਊਸਿੰਗ , ਟੈਲੀਮੈਡੀਸਨ ਵਿੱਚ ਵਰਤਣ ਦੇ ਨਾਲ ਨਾਲ ਆਫਤ ਪ੍ਰਬੰਧਨ ਅਤੇ ਸਹੀ ਮੌਸਮੀ ਭਵਿੱਖਵਾਣੀ ਲਈ ਵਰਤਿਆ ਜਾ ਰਿਹਾ ਹੈ ।
ਡਾਕਟਰ ਜਿਤੇਂਦਰ ਸਿੰਘ, ਜੋ ਡੀ ਓ ਐੱਨ ਈ ਆਰ ਦੇ ਵੀ ਮੰਤਰੀ ਹਨ, ਨੇ ਕਿਹਾ ਕਿ ਵਿਸ਼ਵ ਸਾਹਮਣੇ ਉੱਤਰ ਪੂਰਬ ਪੈਵੇਲੀਅਨ ਵੀ ਪ੍ਰਦਰਸਿ਼ਤ ਕੀਤਾ ਜਾਵੇਗਾ , ਕਿਉਂਕਿ ਭਾਰਤ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ ਤਹਿਤ ਐਕਟ ਈਸਟ ਦੇ ਸਫਰ ਤੇ ਨਿਕਲ ਚੁੱਕਾ ਹੈ । ਉਹਨਾਂ ਕਿਹਾ ਕਿ ਸਰਕਾਰ ਵੱਲੋਂ ਬਾਂਸ ਖੇਤਰ ਨੂੰ ਉਤਸ਼ਾਹ ਦੇਣ ਅਤੇ ਵੱਖ ਵੱਖ ਖੇਤਰਾਂ ਵਿੱਚ ਇਸ ਦੀ ਵਰਤੋਂ ਹਰੇ ਭਰੇ ਵਿਸ਼ਵ ਲਈ ਇੱਕ ਵੱਡਾ ਆਕਰਸ਼ਨ ਹੋਵੇਗੀ ।
ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਬਿਲੀਅਨ ਮੌਕਿਆਂ ਦੀ ਭੂਮੀ ਵਜੋਂ ਵਿਸ਼ਵ ਸਾਹਮਣੇ ਇਸ ਐਕਸਪੋ ਵਿੱਚ ਫਰਮਾਂ , ਰਤਨ ਅਤੇ ਗਹਿਣਿਆਂ , ਸਟਾਰਟਅੱਪਸ , ਫੂਡ ਪ੍ਰੋਸੈਸਿੰਗ , ਰਵਾਇਤੀ ਵਿਰਾਸਤ ਅਤੇ ਸੱਭਿਆਚਾਰ ਦੇ ਖੇਤਰਾਂ ਵਿੱਚ ਮੋਹਰਲੀ ਭੂਮਿਕਾ ਦੇ ਨਾਲ ਨਾਲ ਪੁਲਾੜ ਖੇਤਰ ਵਿੱਚ ਇਹ ਸਾਬਤ ਹੋ ਚੁੱਕੀ ਨਿਪੁੰਨਤਾ ਪੇਸ਼ ਕਰੇਗਾ ।
ਵਰਲਡ ਐਕਸਪੋ ਦੁਬਈ ਵਿਖੇ 01 ਅਕਤੂਬਰ 2021 ਤੋਂ 31 ਮਾਰਚ 2022 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ , ਜੋ ਭਾਰਤ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਜਸ਼ਨਾਂ ਨਾਲ ਵੀ ਮੇਲ ਖਾਏਗਾ । ਇਸ ਐਕਸਪੋ ਵਿੱਚ 192 ਮੁਲਕ ਹਿੱਸਾ ਲੈਣਗੇ , ਜਿੱਥੇ ਭਾਰਤ ਪੁਲਾੜ ਤਕਨਾਲੋਜੀ ਸਮੇਤ 11 ਵਿਸਿ਼ਆਂ ਨੂੰ ਪ੍ਰਦਰਸਿ਼ਤ ਕਰੇਗਾ । ਐਕਸਪੋ ਦਾ ਸਿਰਲੇਖ ਹੈ , "ਦਿਮਾਗਾਂ ਵਿੱਚ ਸੰਪਰਕ ਕਾਇਮ ਕਰਨਾ, ਭਵਿੱਖ ਕਾਇਮ ਕਰਨ ਲਈ" ।
**********************
ਐੱਸ ਐੱਨ ਸੀ
(Release ID: 1727076)
Visitor Counter : 220