ਨੀਤੀ ਆਯੋਗ
ਯੂਐੱਨਡੀਪੀ ਰਿਪੋਰਟ ਵਿੱਚ ਆਕਾਂਖੀ ਜ਼ਿਲ੍ਹਾ ਪ੍ਰੋਗਰਾਮ ਦੀ ਪ੍ਰਸ਼ੰਸਾ, ਦੁਨੀਆ ਦੇ ਹੋਰ ਹਿੱਸਿਆਂ ਵਿੱਚ ਵੀ ਇਸ ਨੂੰ ਅਪਣਾਉਣ ਦੀ ਸਿਫਾਰਿਸ਼
Posted On:
11 JUN 2021 7:21PM by PIB Chandigarh
ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐੱਨਡੀਪੀ) ਭਾਰਤ ਵਲੋਂ ਅੱਜ ਜਾਰੀ ਇੱਕ ਸੁਤੰਤਰ ਮੁਲਾਂਕਣ ਰਿਪੋਰਟ ਵਿੱਚ ਆਕਾਂਖੀ ਜ਼ਿਲ੍ਹਾ ਪ੍ਰੋਗਰਾਮ (ਏਡੀਪੀ) ਨੂੰ ‘ਸਥਾਨਕ ਖੇਤਰ ਦੇ ਵਿਕਾਸ ਦੇ ਇੱਕ ਅਤਿਅੰਤ ਸਫਲ ਮਾਡਲ’ ਦੇ ਰੂਪ ਵਿੱਚ ਸਰਾਹਿਆ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਕਈ ਹੋਰ ਦੇਸ਼ਾਂ ਵਿੱਚ ਵੀ ਇਸ ਨੂੰ ਸਰਵਉੱਤਮ ਪ੍ਰਥਾ ਦੇ ਰੂਪ ਵਿੱਚ ਅਪਣਾਇਆ ਜਾਣਾ ਚਾਹੀਦਾ ਹੈ ਜਿੱਥੇ ਕਈ ਕਾਰਨਾਂ ਤੋਂ ਵਿਕਾਸ ਵਿੱਚ ਖੇਤਰੀ ਅਸਮਾਨਤਾਵਾਂ ਹਨ ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਏਡੀਪੀ ਤਹਿਤ ਕੀਤੇ ਗਏ ਠੋਸ ਯਤਨਾਂ ਦੇ ਕਾਰਨ ਪਹਿਲਾਂ ਤੋਂ ਵਾਂਝੇ ਜ਼ਿਲ੍ਹਿਆਂ, ਜਿਨ੍ਹਾਂ ਵਿੱਚ ਦੂਰ-ਦੁਰਾਡੇ ਦੇ ਜ਼ਿਲ੍ਹੇ ਅਤੇ ਖੱਬੇਪੱਖੀ ਉਗਰਵਾਦ ਤੋਂ ਪ੍ਰਭਾਵਿਤ ਜ਼ਿਲ੍ਹੇ ਸ਼ਾਮਿਲ ਹਨ, ਵਿੱਚ ਪਿਛਲੇ ਤਿੰਨ ਸਾਲਾਂ ਦੇ ਦੌਰਾਨ ਪਹਿਲਾਂ ਦੇ ਮੁਕਾਬਲੇ ਕਿਤੇ ਵਧੇਰੇ ਵਿਕਾਸ ਹੋਇਆ ਹੈ। ਆਪਣੇ ਸਫ਼ਰ ਦੀਆਂ ਕੁਝ ਰੁਕਾਵਟਾਂ ਦੇ ਬਾਵਜੂਦ ਏਪੀਡੀ ਪਿਛੜੇ ਜ਼ਿਲ੍ਹਿਆਂ ਦੇ ਵਿੱਚ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਬੇਹੱਦ ਸਫਲ ਰਿਹਾ ਹੈ ।
ਯੂਐੱਨਡੀਪੀ ਇੰਡੀਆ ਰੈਜ਼ੀਡੇਂਟ ਰਿਪ੍ਰਜ਼ੈਂਟੇਟਿਵ ਸ਼ੋਕੋ ਨੋਡਾ ਨੇ ਅੱਜ ਇਹ ਰਿਪੋਰਟ, ਨੀਤੀ ਆਯੋਗ ਦੇ ਵਾਇਸ ਚੇਅਰਮੈਨ ਡਾ. ਰਾਜੀਵ ਕੁਮਾਰ ਅਤੇ ਸੀਈਓ ਅਮਿਤਾਭ ਕਾਂਤ ਨੂੰ ਸੌਂਪੀ। ਇਸ ਵਿੱਚ ਆਕਾਂਖੀ ਜ਼ਿਲ੍ਹਾ ਪ੍ਰੋਗਰਾਮ ਦੀ ਪ੍ਰਗਤੀ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ ਅਤੇ ਸੁਧਾਰ ਲਈ ਸਿਫਾਰਸ਼ਾਂ ਕੀਤੀਆਂ ਗਈਆਂ ਹਨ । ਇਹ ਰਿਪੋਰਟ ਜਨਤਕ ਰੂਪ ਨਾਲ ਉਪਲੱਬਧ ਅੰਕੜਿਆਂ ਦੇ ਮਾਤਰਾਤਮਿਕ ਵਿਸ਼ਲੇਸ਼ਣ ਦੇ ਨਾਲ - ਨਾਲ ਕਈ ਹਿਤਧਾਰਕਾਂ ਦੇ ਵਿਚਾਰਾਂ ‘ਤੇ ਅਧਾਰਿਤ ਹੈ ਜਿਸ ਵਿੱਚ ਜ਼ਿਲ੍ਹਾ ਕੁਲੈਕਟਰ, ਕੇਂਦਰੀ ਪ੍ਰਭਾਰੀ ਅਧਿਕਾਰੀ , ਜ਼ਿਲ੍ਹੇ ਦੇ ਸਹਾਇਕ ਅਧਿਕਾਰੀ ਅਤੇ ਹੋਰ ਵਿਕਾਸ ਭਾਗੀਦਾਰ ਸ਼ਾਮਿਲ ਹਨ।
ਯੂਐੱਨਡੀਪੀ ਦਾ ਇਹ ਵਿਸ਼ਲੇਸ਼ਣ ਏਡੀਪੀ ਦੇ 5 ਪ੍ਰਮੁੱਖ ਖੇਤਰਾਂ ‘ਤੇ ਅਧਾਰਿਤ ਹਨ ਜਿਨ੍ਹਾਂ ਵਿੱਚ ਸਿਹਤ ਅਤੇ ਪੋਸ਼ਣ, ਸਿੱਖਿਆ, ਖੇਤੀਬਾੜੀ ਅਤੇ ਪਾਣੀ ਦੇ ਸਰੋਤ, ਬੁਨਿਆਦੀ ਢਾਂਚਾ ਅਤੇ ਕੌਸ਼ਲ ਵਿਕਾਸ ਅਤੇ ਵਿੱਤੀ ਸ਼ਮੂਲੀਅਤ ਮਾਮਲੇ ਸ਼ਾਮਿਲ ਹਨ। ਅਧਿਐਨ ਵਿੱਚ ਪਾਇਆ ਗਿਆ ਕਿ ਇਸ ਪ੍ਰੋਗਰਾਮ ਨੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਵਿਕਾਸ ਦੀ ਰਫਤਾਰ ਵਧਾਉਣ ਲਈ ਪ੍ਰੇਰਕ ਦਾ ਕੰਮ ਕੀਤਾ ਹੈ । ਰਿਪੋਰਟ ਦੇ ਅਨੁਸਾਰ, ਜਿੱਥੇ ਸਿਹਤ ਅਤੇ ਪੋਸ਼ਣ , ਸਿੱਖਿਆ ਅਤੇ ਕੁਝ ਹੱਦ ਤੱਕ ਖੇਤੀਬਾੜੀ ਅਤੇ ਪਾਣੀ ਦੇ ਸਰੋਤਾਂ ਵਰਗੇ ਖੇਤਰਾਂ ਵਿੱਚ ਵੱਡੇ ਪੈਮਾਨੇ ‘ਤੇ ਸੁਧਾਰ ਦਰਜ ਕੀਤਾ ਗਿਆ ਹੈ , ਉਥੇ ਹੀ ਮਹੱਤਵਪੂਰਣ ਪ੍ਰਗਤੀ ਦੇ ਬਾਵਜੂਦ ਹੋਰ ਸੰਕੇਤਕ ਕਿਤੇ ਵਧੇਰੇ ਮਜ਼ਬੂਤੀ ਦੀ ਗੁੰਜਾਇਸ਼ ਨੂੰ ਦਰਸਾਉਂਦੇ ਹਨ ।
ਆਕਾਂਖੀ ਜ਼ਿਲ੍ਹਿਆਂ ਅਤੇ ਉਨ੍ਹਾਂ ਵਰਗੇ ਹੋਰ ਜ਼ਿਲ੍ਹਿਆਂ ਦੀ ਤੁਲਨਾ ਕਰਨ ‘ਤੇ ਪਾਇਆ ਗਿਆ ਕਿ ਗੈਰ - ਆਕਾਂਖੀ ਜ਼ਿਲ੍ਹਿਆਂ ਦੇ ਮੁਕਾਬਲੇ ਆਕਾਂਖੀ ਜ਼ਿਲ੍ਹਿਆਂ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ । ਸਿਹਤ ਅਤੇ ਪੋਸ਼ਣ ਅਤੇ ਮਾਲੀ ਮਾਮਲਿਆਂ ਦੇ ਖੇਤਰਾਂ ਵਿੱਚ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਘਰਾਂ ਵਿੱਚ ਹੋਣ ਵਾਲੀ ਡਿਲਿਵਰੀ ਦੇ 9.6% ਵਧੇਰੇ ਮਾਮਲਿਆਂ ਵਿੱਚ ਇੱਕ ਕੁਸ਼ਲ ਜਨਮ ਦਾਈ ਨੇ ਹਿੱਸਾ ਲਿਆ । ਖੂਨ ਦੀ ਕਮੀ ਵਾਲੀਆਂ 5.8 % ਵਧੇਰੇ ਗਰਭਵਤੀ ਔਰਤਾਂ ਦਾ ਇਲਾਜ ਕੀਤਾ ਗਿਆ, ਡਾਇਰਿਆ ਤੋਂ ਪੀੜਤ 4.8% ਵਧੇਰੇ ਬੱਚਿਆਂ ਦਾ ਇਲਾਜ ਕੀਤਾ ਗਿਆ, 4.5% ਵਧੇਰੇ ਗਰਭਵਤੀ ਔਰਤਾਂ ਨੇ ਆਪਣੀ ਪਹਿਲੀ ਤਿਮਾਹੀ ਵਿੱਚ ਪ੍ਰਸੂਤੀ ਤੋਂ ਪਹਿਲਾਂ, ਦੇਖਭਾਲ ਲਈ ਰਜਿਸਟ੍ਰੇਸ਼ਨ ਕਰਵਾਇਆ , ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਜਨ - ਧਨ ਯੋਜਨਾ ਦੇ ਤਹਿਤ ਹੌਲੀ ਹੌਲੀ 406 ਅਤੇ 847 ਵਧੇਰੇ ਨਾਮਾਂਕਨ ਹੋਏ ਅਤੇ ਪ੍ਰਤੀ 1 ਲੱਖ ਜਨਸੰਖਿਆ ‘ਤੇ 1,580 ਵਧੇਰੇ ਖਾਤੇ ਖੋਲ੍ਹੇ ਗਏ । ਯੂਐੱਨਡੀਪੀ ਨੇ ਬੀਜਾਪੁਰ ਅਤੇ ਦੰਤੇਵਾੜਾ ਵਿੱਚ ਮਲੇਰੀਆ ਮੁਕਤ ਬਸਤਰ ਮੁਹਿੰਮ ਦੀ ਵੀ ਪ੍ਰਸ਼ੰਸਾ ਕੀਤੀ ਹੈ ਜਿਸ ਦੇ ਨਾਲ ਇਨ੍ਹਾਂ ਜ਼ਿਲ੍ਹਿਆਂ ਵਿੱਚ ਮਲੇਰੀਆ ਦੇ ਮਾਮਲਿਆਂ ਵਿੱਚ ਹੌਲੀ ਹੌਲੀ 71% ਤੋਂ 54% ਦੀ ਕਮੀ ਆਈ ਹੈ । ਇਸਨੂੰ ਆਕਾਂਖੀ ਜ਼ਿਲ੍ਹਿਆਂ ਦੀ ਇੱਕ ‘ਸਰਵੋੱਤਮ ਪ੍ਰਥਾ’ ਕਰਾਰ ਦਿੱਤਾ ਗਿਆ ਹੈ ।
ਰਿਪੋਰਟ ਦੇ ਅਨੁਸਾਰ, ਜ਼ਿਲ੍ਹਿਆਂ ਨੇ ਇਹ ਵੀ ਮੰਨਿਆ ਹੈ ਕਿ ਸਿਹਤ ਅਤੇ ਪੋਸ਼ਣ ਪ੍ਰੋਗਰਾਮਾਂ ‘ਤੇ ਲਗਾਤਾਰ ਧਿਆਨ ਕੇਂਦ੍ਰਿਤ ਕਰਨ ਨਾਲ ਉਨ੍ਹਾਂ ਨੂੰ ਕਿਤੇ ਵਧੇਰੇ ਅਸਾਨੀ ਨਾਲ ਕੋਵਿਡ ਸੰਕਟ ਨਾਲ ਨਜਿੱਠਣ ਵਿੱਚ ਮਦਦ ਮਿਲੀ ਹੈ। ਉਦਾਹਰਣ ਲਈ ਓਡੀਸਾ ਦੇ ਮਲਕਾਨਗਿਰੀ ਜ਼ਿਲ੍ਹੇ ਨੂੰ ਹੀ ਲੈਂਦੇ ਹਾਂ ਜੋ ਛੱਤੀਸਗੜ੍ਹ ਅਤੇ ਆਂਧਰਾ ਪ੍ਰਦੇਸ਼ ਵਰਗੇ ਗੁਆਂਢੀ ਰਾਜਾਂ ਦੇ ਕਰੀਬ ਸਥਿਤ ਹੈ। ਲੌਕਡਾਉਨ ਦੇ ਸ਼ੁਰੂਆਤੀ ਪੜਾਅ ਦੇ ਦੌਰਾਨ ਰਾਜ ਵਿੱਚ ਵਾਪਸ ਪਰਤਣ ਵਾਲੇ ਕਈ ਪ੍ਰਵਾਸੀ ਮਜ਼ਦੂਰਾਂ ਲਈ ਇਹ ਇੱਕ ਪ੍ਰਵੇਸ਼ ਮਾਰਗ ਬਣ ਗਿਆ ਸੀ । ਜ਼ਿਲ੍ਹੇ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਪ੍ਰਵਾਸੀਆਂ ਨੂੰ ਕਵਾਰੰਟੀਨ ਕਰਨ ਲਈ ਨਵੇਂ ਬੁਨਿਆਦੀ ਢਾਂਚੇ ਦਾ ਉਪਯੋਗ ਸੰਸਥਾਗਤ ਕਵਾਰੰਟੀਨ ਕੇਂਦਰਾਂ ਦੇ ਰੂਪ ਵਿੱਚ ਕੀਤਾ ਗਿਆ ।
ਇਸ ਪਹਿਲ ਦੀ ਸਫਲਤਾ ਦਾ ਸਿਹਰਾ ਮੁੱਖ ਤੌਰ ‘ਤੇ ਰੀਅਲ - ਟਾਈਮ ਨਿਗਰਾਨੀ ਦੇ ਅੰਕੜੇ , ਸਰਕਾਰੀ ਪ੍ਰੋਗਰਾਮਾਂ ਅਤੇ ਯੋਜਨਾਵਾਂ ਨੂੰ ਇਕੱਠੇ ਕਰਨ ਅਤੇ ਆਕਾਂਖੀ ਜ਼ਿਲ੍ਹਾ ਪ੍ਰੋਗਰਾਮ ਦੀ ਜਬਰਦਸਤ ਪ੍ਰਾਪਤੀ ਨੂੰ ਦਿੱਤਾ ਗਿਆ ਹੈ ।
ਰਿਪੋਰਟ ਵਿੱਚ ਇਸ ਪ੍ਰੋਗਰਾਮ ਦੇ ਤਹਿਤ ਉਦੇਸ਼ਾਂ ਅਤੇ ਟੀਚਿਆਂ ਨੂੰ ਹਾਸਲ ਕਰਨ ਲਈ ਕੇਂਦਰ ਅਤੇ ਸਥਾਨਕ ਸਰਕਾਰਾਂ , ਵਿਕਾਸ ਭਾਗੀਦਾਰਾਂ ਅਤੇ ਨਾਗਰਿਕਾਂ ਸਹਿਤ ਸਾਰੇ ਹਿਤਧਾਰਕਾਂ ਨੂੰ ਇੱਕਜੁਟ ਕਰਨ ਦੀ ਅਨੋਖੀ ਸਹਿਯੋਗਾਤਮਕ ਪ੍ਰਕਿਰਤੀ ‘ਤੇ ਵੀ ਗੌਰ ਕੀਤਾ ਗਿਆ ਹੈ । ਇਹੀ ਉਹ ਪ੍ਰਮੁੱਖ ਸਤੰਭ ਹੈ ਜਿਸ ਨੇ ਜ਼ਿਲ੍ਹਾ ਕਮਿਸ਼ਨਰਾਂ ਨੂੰ ਇੱਕ ਮਜ਼ਬੂਤ ਕੋਵਿਡ - 19 ਪ੍ਰਤੀਕਿਰਿਆ ਤੰਤਰ ਸਥਾਪਿਤ ਕਰਨ ਅਤੇ ਆਪਣੇ ਸੰਬੰਧਿਤ ਜ਼ਿਲ੍ਹਿਆਂ ਵਿੱਚ ਪੰਚਾਇਤਾਂ, ਧਾਰਮਿਕ ਅਤੇ ਵੱਖ-ਵੱਖ ਫਿਰਕਿਆਂ ਦੇ ਨੇਤਾਵਾਂ ਅਤੇ ਵਿਕਾਸ ਭਾਗੀਦਾਰਾਂ ਦੇ ਨਾਲ ਕਰੀਬੀ ਤਾਲਮੇਲ ਦੇ ਨਾਲ ਕੰਮ ਕਰਦੇ ਹੋਏ ਇਸ ਵਿਸ਼ਵ ਮਹਾਮਾਰੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਸਮਰੱਥ ਬਣਾਇਆ ।
ਰਿਪੋਰਟ ਵਿੱਚ ਇਸ ਪ੍ਰੋਗਰਾਮ ਦੇ ਪ੍ਰਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਹਿਤ ਦੇਸ਼ ਦੇ ਸਿਖਰ ਰਾਜਨੀਤਕ ਅਗਵਾਈ ਦੁਆਰਾ ਵਿਖਾਈ ਗਈ ਜ਼ਿਕਰਯੋਗ ਪ੍ਰਤਿਬੱਧਤਾ ਨੂੰ ਵੀ ਸਵੀਕਾਰ ਕੀਤਾ ਗਿਆ ਹੈ । ਸਾਲ 2018 ਵਿੱਚ ਇਸ ਪ੍ਰੋਗਰਾਮ ਦੇ ਸ਼ੁਭਾਰੰਭ ਦੇ ਬਾਅਦ, ਨਾਲ ਹੀ ਪ੍ਰਧਾਨ ਮੰਤਰੀ ਨੇ ਲਗਾਤਾਰ ਜ਼ਿਲ੍ਹਾ ਪੱਧਰ ‘ਤੇ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਲਈ ਜ਼ਿਲ੍ਹਾ ਕੁਲੈਕਟਰਾਂ ਨੂੰ ਪ੍ਰੇਰਿਤ ਅਤੇ ਉਤਸ਼ਾਹਿਤ ਕੀਤਾ ਹੈ ।
ਏਡੀਪੀ ਦੇ ਦ੍ਰਿਸ਼ਟੀਕੋਣ ਦੇ 3ਸੀ ਕੰਨਵਰਜੈਂਸ, ਕੰਪੀਟਿਸ਼ਨ ਅਤੇ ਕੋਲੈਬਰੇਸ਼ਨ ਯਾਨੀ ਇਕਸਾਰਤਾ, ਮੁਕਾਬਲੇਬਾਜ਼ੀ ਅਤੇ ਸਹਿਯੋਗ ਬਾਰੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੰਟਰਵਿਊ ਦੇਣ ਵਾਲੇ ਵਧੇਰੇ ਲੋਕਾਂ ਨੇ ਇਕਸਾਰਤਾ ਦੇ ਮਹੱਤਵ ‘ਤੇ ਜ਼ੋਰ ਦਿੱਤਾ ਹੈ ਜੋ ਪ੍ਰੋਗਰਾਮ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਤਾਲਮੇਲ ਦਾ ਢੰਗ-ਤਰੀਕੇ ਅਤੇ ਪ੍ਰਬੰਧ ਚਲਾਉਣ ਦੀ ਦਿਸ਼ਾ ਵਿੱਚ ਨਾਲ ਮਿਲ ਕੇ ਕੰਮ ਕਰਨ ਨੂੰ ਹੁਲਾਰਾ ਦਿੰਦਾ ਹੈ। ਇਸੇ ਪ੍ਰਕਾਰ , ਮੁਕਾਬਲੇਬਾਜ਼ੀ ਵਾਲੇ ਪਹਿਲੂ ਨੂੰ ਵੀ ਇਸ ਪ੍ਰੋਗਰਾਮ ਦੇ ਟੀਚਿਆਂ ਨੂੰ ਹਾਸਲ ਕਰਨ ਲਈ ਬਿਹਤਰ ਨਿਗਰਾਨੀ ਅਤੇ ਤੰਦਰੁਸਤ ਮੁਕਾਬਲੇਬਾਜ਼ੀ ਨੂੰ ਹੁਲਾਰਾ ਦੇਣ ਵਿੱਚ ਕਾਫ਼ੀ ਮਦਦਗਾਰ ਪਾਇਆ ਗਿਆ । ਇਸ ਨੇ ਜ਼ਿਲ੍ਹਿਆਂ ਲਈ ਆਪਣੇ ਯਤਨਾਂ ਨੂੰ ਬਿਹਤਰ ਕਰਨ ਅਤੇ ਪ੍ਰਗਤੀ ‘ਤੇ ਨਜ਼ਰ ਰੱਖਣ ਲਈ ਇੱਕ ਪ੍ਰੇਰਕ ਦੇ ਰੂਪ ਵਿੱਚ ਕੰਮ ਕੀਤਾ ।
ਇਸ ਪ੍ਰੋਗਰਾਮ ਨੇ ਜ਼ਿਲ੍ਹਿਆਂ ਦੀ ਤਕਨੀਕੀ ਅਤੇ ਪ੍ਰਬੰਧਕੀ ਸਮਰੱਥਾਵਾਂ ਨੂੰ ਮਜ਼ਬੂਤ ਕੀਤਾ ਹੈ । ਹਾਲਾਂਕਿ , ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਮਰੱਥਾ ਨਿਰਮਾਣ ‘ਤੇ ਕਿਤੇ ਵਧੇਰੇ ਧਿਆਨ ਦੇਣ ਦੀ ਲੋੜ ਹੈ । ਇਸ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਐਸਪੀਰੇਸ਼ਨਲ ਡਿਸਟਰਿਕਟ ਫੇਲੋ ਜਾਂ ਟੈਕਨੀਕਲ ਸਪੋਰਟ ਯੂਨਿਟ ਵਰਗੇ ਸਮਰਪਿਤ ਕਰਮੀਆਂ ਦੀ ਨਿਯੁਕਤੀ ਅਤੇ ਤਕਨੀਕੀ ਮੁਹਾਰਤ, ਕੌਸ਼ਲ ਟ੍ਰੇਨਿੰਗ ਆਦਿ ਪ੍ਰਦਾਨ ਕਰਨ ਲਈ ਵਿਕਾਸ ਭਾਗੀਦਾਰਾਂ ਦੇ ਨਾਲ ਸਹਿਯੋਗ ਕਰਨਾ ਸ਼ਾਮਿਲ ਹੈ ।
ਰਿਪੋਰਟ ਵਿੱਚ ਇਸ ਪ੍ਰੋਗਰਾਮ ਦੇ ਚੈਂਪੀਅੰਸ ਆਵ੍ ਚੇਂਜ ਡੈਸ਼ਬੋਰਡ ‘ਤੇ ਪ੍ਰਦਾਨ ਕੀਤੀ ਗਈ ਡੇਲਟਾ ਰੈਂਕਿੰਗ ਦੀ ਵੀ ਪ੍ਰਸ਼ੰਸਾ ਕੀਤੀ ਗਈ ਹੈ । ਇਸ ਦੇ ਦੁਆਰਾ ਪ੍ਰੇਰਿਤ ਮੁਕਾਬਲੇ ਅਤੇ ਗਤੀਸ਼ੀਲ ਸੱਭਿਆਚਾਰ ਨੇ ਕਮਜ਼ੋਰ ਪ੍ਰਦਰਸ਼ਨ ਕਰਨ ਵਾਲੇ ਕਈ ਜ਼ਿਲ੍ਹਿਆਂ ( ਬੇਸਲਾਈਨ ਰੈਂਕਿੰਗ ਦੇ ਅਨੁਸਾਰ) ਨੂੰ ਪਿਛਲੇ ਤਿੰਨ ਸਾਲਾਂ ਦੇ ਦੌਰਾਨ ਆਪਣੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਸਫਲਤਾਪੂਰਵਕ ਅੱਗੇ ਵਧਾਇਆ ਹੈ । ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਸਿਮਡੇਗਾ (ਝਾਰਖੰਡ), ਚੰਦੌਲੀ ( ਉੱਤਰ ਪ੍ਰਦੇਸ਼ ) , ਸੋਨਭਦਰ ( ਉੱਤਰ ਪ੍ਰਦੇਸ਼ ) ਅਤੇ ਰਾਜਗੜ੍ਹ ( ਮੱਧ ਪ੍ਰਦੇਸ਼ ) ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਬਾਅਦ ਸਭ ਤੋਂ ਵਧੇਰੇ ਪ੍ਰਗਤੀ ਕਰਨ ਵਾਲੇ ਜ਼ਿਲ੍ਹਿਆਂ ਵਿੱਚ ਸ਼ਾਮਿਲ ਹਨ।
ਰਿਪੋਰਟ ਵਿੱਚ ਇਸ ਪ੍ਰੋਗਰਾਮ ਦੇ ਤਹਿਤ ਸ਼ੁਰੂ ਕੀਤੀ ਗਈ ਕਈ ਪਹਿਲਾਂ ਨੂੰ ਸਰਵਉੱਤਮ ਪ੍ਰਥਾ ਕਰਾਰ ਦਿੱਤਾ ਗਿਆ ਹੈ । ਉਨ੍ਹਾਂ ਵਿਚੋਂ ਇੱਕ ਜ਼ਿਕਰਯੋਗ ਪਹਿਲ ਹੈ ਗੋਲ ਮਾਰਟ । ਇਹ ਇੱਕ ਈ - ਕਾਮਰਸ ਪੋਰਟਲ ਹੈ ਜਿਸ ਨੂੰ ਅਸਾਮ ਦੇ ਗੋਲਪਾਰਾ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਸ਼ੁਰੂ ਕੀਤਾ ਗਿਆ ਸੀ ਤਾਕਿ ਜ਼ਿਲ੍ਹੇ ਦੇ ਗ੍ਰਾਮੀਣ , ਜਾਤੀ ਅਤੇ ਖੇਤੀਬਾੜੀ ਉਤਪਾਦਾਂ ਨੂੰ ਰਾਸ਼ਟਰੀ ਅਤੇ ਵਿਸ਼ਵ ਬਜ਼ਾਰਾਂ ਵਿੱਚ ਹੁਲਾਰਾ ਦਿੱਤਾ ਜਾ ਸਕੇ । ਇਹ ਪਹਿਲ ਵਿਸ਼ੇਸ਼ ਤੌਰ ‘ਤੇ ਕੋਵਿਡ - 19 ਪ੍ਰੇਰਿਤ ਲੌਕਡਾਉਨ ਦੇ ਦੌਰਾਨ ਕਾਫ਼ੀ ਮਦਦਗਾਰ ਸਾਬਤ ਹੋਈ ਕਿਉਂਕਿ ਇਸ ਨੇ ਕਿਸਾਨਾਂ ਅਤੇ ਛੋਟਾ ਵਿਕਰੇਤਾਵਾਂ ਨੂੰ ਆਫਲਾਈਨ ਦੁਕਾਨਾਂ ਦੇ ਚੰਗੁਲ ਤੋਂ ਮੁਕਤ ਕਰ ਦਿੱਤਾ । ਗੋਲਪਾਰਾ ਦਾ ਕਾਲ਼ਾ ਚਾਵਲ ਇਸ ਪੋਰਟਲ ‘ਤੇ ਪਸੰਦੀਦਾ ਉਤਪਾਦ ਹੈ ਅਤੇ ਇਹ ਕਿਸਾਨਾਂ ਲਈ ਕਾਫ਼ੀ ਲਾਭਦਾਇਕ ਵੀ ਸਾਬਤ ਹੋਇਆ ਹੈ । ਇਸ ਪ੍ਰਕਾਰ , ਉੱਤਰ ਪ੍ਰਦੇਸ਼ ਦੇ ਚੰਦੌਲੀ ਜ਼ਿਲ੍ਹੇ ਨੇ ਵਿਸ਼ਵ ਬਜ਼ਾਰਾਂ ਵਿੱਚ ਕਾਲੇ ਚਾਵਲ ਦੀ ਜਬਰਦਸਤ ਮੰਗ ਅਤੇ ਚੰਗੇ ਲਾਭ ਮਾਰਜਿਨ ਨੂੰ ਵੇਖਦੇ ਹੋਏ ਉਸ ਦੀ ਖੇਤੀ ਦੇ ਨਾਲ ਪ੍ਰਯੋਗ ਕਰਨ ਦਾ ਫ਼ੈਸਲਾ ਲਿਆ। ਇਹ ਪ੍ਰੋਜੈਕਟ ਸਫਲ ਰਿਹਾ ਅਤੇ ਹੁਣ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੂੰ ਉੱਚ ਗੁਣਵੱਤਾ ਵਾਲੇ ਕਾਲੇ ਚਾਵਲ ਦਾ ਨਿਰਯਾਤ ਕੀਤਾ ਜਾਂਦਾ ਹੈ ।
ਜਿੱਥੇ ਤੱਕ ਚੁਣੌਤੀਆਂ ਅਤੇ ਸੁਝਾਵਾਂ ਦਾ ਸਵਾਲ ਹੈ ਤਾਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੁਝ ਹਿਤਧਾਰਕਾਂ ਨੇ ਅਜਿਹੇ ਕੁਝ ਸੰਕੇਤਕਾਂ ਨੂੰ ਸੋਧ ਕਰਨ ਦੀ ਲੋੜ ‘ਤੇ ਚਾਨਣਾ ਪਾਇਆ ਹੈ ਜਿਨ੍ਹਾਂ ਨੇ ਜ਼ਿਆਦਾਤਰ ਜ਼ਿਲ੍ਹਿਆਂ ਦੁਆਰਾ ਪੂਰਾ ਕਰ ਲਿਆ ਗਿਆ ਹੈ ਜਾਂ ਪੂਰਾ ਹੋਣ ਦੇ ਕਰੀਬ ਹਨ । ਉਦਾਹਰਣ ਦੇ ਤੌਰ ‘ਤੇ , ਬੁਨਿਆਦੀ ਢਾਂਚੇ ਦੇ ਸੰਕੇਤਕ ਦੇ ਰੂਪ ਵਿੱਚ ਘਰਾਂ ਦਾ ਬਿਜਲੀਕਰਨ ਆਦਿ। ਇਹ ਵੀ ਪਾਇਆ ਗਿਆ ਕਿ ਔਸਤਨ ਜ਼ਿਲ੍ਹਿਆਂ ਵਿੱਚ ਲਚੀਲੇਪਨ ਵਿੱਚ ਵਾਧਾ ਅਤੇ ਕਮਜ਼ੋਰੀਆਂ ਵਿੱਚ ਕਮੀ ਦੇਖੀ ਗਈ ਹੈ। ਲੇਕਿਨ ਸਭ ਤੋਂ ਘੱਟ ਸੁਧਾਰ ਵਾਲੇ ਜ਼ਿਲ੍ਹਿਆਂ ਵਿੱਚ ਕਮਜ਼ੋਰੀਆਂ ਵਿੱਚ ਵਾਧਾ ਦੇਖਿਆ ਗਿਆ ਹੈ ਜਿਸ ਦੇ ਲਈ ਉਨ੍ਹਾਂ ਖੇਤਰਾਂ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਜਿੱਥੇ ਇਨ੍ਹਾਂ ਜ਼ਿਲ੍ਹਿਆਂ ਨੇ ਕਮਜ਼ੋਰ ਪ੍ਰਦਰਸ਼ਨ ਕੀਤਾ ਹੈ ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਕਾਂਖੀ ਜ਼ਿਲ੍ਹਾ ਪ੍ਰੋਗਰਾਮ ਨੂੰ ਕਿਸੇ ਨੂੰ ਵੀ ਪਿੱਛੇ ਨਾ ਛੱਡਣ ਦੇ ਸਿਧਾਂਤ ਦੇ ਅਧਾਰ ‘ਤੇ ਤਿਆਰ ਕੀਤਾ ਹੈ ਜੋ ਐੱਸਡੀਜੀ ਦੀ ਮਹੱਤਵਪੂਰਣ ਬੁਨਿਆਦ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਿਖਰ ਪੱਧਰ ‘ਤੇ ਰਾਜਨੀਤਕ ਪ੍ਰਤੀਬੱਧਤਾਵਾਂ ਦੇ ਪਰਿਣਾਮਸਵਰੂਪ ਇਸ ਪ੍ਰੋਗਰਾਮ ਨੂੰ ਤੇਜ਼ੀ ਨਾਲ ਸਫਲਤਾ ਮਿਲੀ ਹੈ ।
ਕੁੱਲ ਮਿਲਾ ਕੇ, ਰਿਪੋਰਟ ਵਿੱਚ ਇਸ ਪ੍ਰੋਗਰਾਮ ਦੇ ਸਕਾਰਾਤਮਕ ਪ੍ਰਭਾਵ ਦੀ ਪ੍ਰਸ਼ੰਸਾ ਕੀਤੀ ਗਈ ਹੈ। ਨਾਲ ਹੀ ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ‘ਤੇ ਜੋਰ ਦਿੱਤਾ ਗਿਆ ਹੈ ਕਿ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰਨ ਨੂੰ ਪ੍ਰੋਤਸਾਹਿਤ ਕੀਤਾ ਜਾਵੇ ਅਤੇ ਹੁਣ ਤੱਕ ਪ੍ਰਾਪਤ ਵਿਕਾਸ ਦੀ ਗਤੀ ਨੂੰ ਬਣਾਏ ਰੱਖਿਆ ਜਾਵੇ। ਰਿਪੋਰਟ ਵਿੱਚ ਕਿਹਾ ਗਿਆ ਹੈ, ‘ਮੁਲਾਂਕਣ ਨਤੀਜਿਆਂ ਦੇ ਅਧਾਰ ‘ਤੇ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਇਸ ਪ੍ਰੋਗਰਾਮ ਦੀ ਸਫਲਤਾ ਨੂੰ ਵਧਾਇਆ ਜਾਵੇ ਅਤੇ ਹੋਰ ਖੇਤਰਾਂ ਅਤੇ ਜ਼ਿਲ੍ਹਿਆਂ ਵੀ ਉਸ ਨੂੰ ਦੁਹਰਾਇਆ ਜਾਵੇ ।
ਪ੍ਰਧਾਨ ਮੰਤਰੀ ਦੁਆਰਾ ਜਨਵਰੀ 2018 ਵਿੱਚ ਆਕਾਂਖੀ ਜ਼ਿਲ੍ਹਾ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਗਿਆ ਸੀ। ਨਾਗਰਿਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਕਰਨ ਅਤੇ ਸਾਰਿਆਂ ਲਈ ਸਮਾਵੇਸ਼ੀ ਵਿਕਾਸ ‘ਸਬਕਾ ਸਾਥ, ਸਬਕਾ ਵਿਕਾਸ’ ਸੁਨਿਸ਼ਚਿਤ ਕਰਨ ਲਈ ਸਰਕਾਰ ਦੇ ਯਤਨਾਂ ਤਹਿਤ ਇਸ ਦੀ ਸ਼ੁਰੂਆਤ ਹੋਈ ਸੀ।
रिपोर्ट यहां डाउनलोड करें।
ਰਿਪੋਰਟ ਇੱਥੇ ਡਾਉਨਲੋਡ ਕਰੋ
Download the report here.
***
ਡੀਐੱਸ/ਏਕੇਜੇ
(Release ID: 1726845)
Visitor Counter : 247