ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਆਈਡੀਏਐਕਸ - ਡੀਆਈਓ ਦੇ ਜ਼ਰੀਏ ਰੱਖਿਆ ਨਵੀਨਤਾ ਲਈ 498.8 ਕਰੋੜ ਰੁਪਏ ਦੀ ਬਜਟ ਸਹਾਇਤਾ ਲਈ ਮਨਜ਼ੂਰੀ ਦਿੱਤੀ
Posted On:
13 JUN 2021 10:39AM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅਗਲੇ ਪੰਜ ਸਾਲਾਂ ਲਈ ਇਨੋਵੇਸ਼ਨਜ਼ ਫਾਰ ਡਿਫੈਂਸ ਐਕਸੀਲੈਂਸ (ਆਈਡੈਕਸ) - ਰੱਖਿਆ ਇਨੋਵੇਸ਼ਨ ਆਰਗੇਨਾਈਜ਼ੇਸ਼ਨ (ਡੀਆਈਓ) ਨੂੰ 498.8 ਕਰੋੜ ਰੁਪਏ ਦੀ ਬਜਟ ਸਹਾਇਤਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬਜਟ ਸਹਾਇਤਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਆਤਮਨਿਰਭਰ ਭਾਰਤ ਅਭਿਆਨ' ਨੂੰ ਇੱਕ ਵੱਡਾ ਹੁਲਾਰਾ ਮੁਹੱਈਆ ਕਰਵਾਏਗੀ ਕਿਉਂਕਿ ਆਈਡੀਐਕਸ – ਡੀਆਈਓ ਦਾ ਮੁੱਢਲਾ ਉਦੇਸ਼ ਦੇਸ਼ ਦੇ ਰੱਖਿਆ ਅਤੇ ਏਰੋਸਪੇਸ ਖੇਤਰ ਵਿੱਚ ਸਵੈ-ਨਿਰਭਰਤਾ ਅਤੇ ਸਵਦੇਸ਼ੀਕਰਨ ਹੈ।
ਆਈ ਡੀ ਐਕਸ ਢਾਂਚੇ ਦੀ ਸਿਰਜਣਾ ਅਤੇ ਰੱਖਿਆ ਉਤਪਾਦਨ ਵਿਭਾਗ (ਡੀਡੀਪੀ) ਵੱਲੋਂ ਡੀਆਈਓ ਦੀ ਸਥਾਪਨਾ ਦਾ ਉਦੇਸ਼ ਐਮਐਸਐਮਈਜ, ਸਟਾਰਟ-ਅਪਸ, ਵਿਅਕਤੀਗਤ ਇਨੋਵੇਟਰਾਂ, ਆਰ ਐਂਡ ਡੀ ਸੰਸਥਾਵਾਂ ਅਤੇ ਅਕਾਦਮਿਕਤਾ ਸਮੇਤ ਉਦਯੋਗਾਂ ਨੂੰ ਸ਼ਾਮਲ ਕਰਦਿਆਂ ਰੱਖਿਆ ਅਤੇ ਏਰੋਸਪੇਸ ਵਿਚ ਨਵੀਨਤਾ ਅਤੇ ਤਕਨਾਲੋਜੀ ਦੇ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਇਕ ਵਾਤਾਵਰਣ ਪ੍ਰਣਾਲੀ ਦੀ ਸਿਰਜਣਾ ਕਰਨਾ ਹੈ। ਸੰਸਥਾਵਾਂ ਅਤੇ ਉਨ੍ਹਾਂ ਨੂੰ ਆਰਐਂਡਡੀ ਵਿਕਾਸ ਨੂੰ ਪੂਰਾ ਕਰਨ ਲਈ ਗ੍ਰਾਂਟ / ਫੰਡਿੰਗ ਅਤੇ ਹੋਰ ਸਹਾਇਤਾ ਉਪਲਬਧ ਕਰਵਾਉਣੀ ਹੈ ਜਿਸ ਨਾਲ ਭਾਰਤੀ ਰੱਖਿਆ ਅਤੇ ਏਰੋਸਪੇਸ ਦੀਆਂ ਜ਼ਰੂਰਤਾਂ ਲਈ ਭਵਿੱਖ ਵਿਚ ਅਪਣਾਏ ਜਾਂਣ ਦੀ ਚੰਗੀ ਸੰਭਾਵਨਾ ਹੈ।
ਅਗਲੇ ਪੰਜ ਸਾਲਾਂ ਲਈ 498.8 ਕਰੋੜ ਰੁਪਏ ਦੀ ਬਜਟ ਸਹਾਇਤਾ ਨਾਲ ਇਸ ਯੋਜਨਾ ਦਾ ਉਦੇਸ਼ ਡੀਆਈਓ ਢਾਂਚੇ ਦੇ ਤਹਿਤ ਲਗਭਗ 300 ਸਟਾਰਟ-ਅਪਜ਼ / ਐਮਐਸਐਮਈਜ਼ / ਵਿਅਕਤੀਗਤ ਇਨੋਵੇਟਰਾਂ ਅਤੇ 20 ਸਹਿਭਾਗੀ ਇਨਕੁਬੇਟਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਇਹ ਰੱਖਿਆ ਲੋੜਾਂ ਬਾਰੇ ਭਾਰਤੀ ਨਵੀਨਤਕਾਰੀ ਵਾਤਾਵਰਣ ਪ੍ਰਣਾਲੀ ਵਿਚ ਵੱਧ ਰਹੀ ਜਾਗਰੂਕਤਾ ਦਾ ਸਮਰਥਨ ਕਰੇਗਾ ਅਤੇ ਭਾਰਤੀ ਰੱਖਿਆ ਅਸਟੇਬਲਿਸ਼ਮੈਂਟ ਵਿਚ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਵੀਨਤਾਕਾਰੀ ਹੱਲ ਪ੍ਰਦਾਨ ਕਰਨ ਲਈ ਉਨ੍ਹਾਂ ਦੇ ਸਮਰੱਥਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿੱਚ ਸਹਾਇਤਾ ਕਰੇਗਾ।
ਡੀਆਈਓ ਆਪਣੀ ਟੀਮ ਦੇ ਨਾਲ, ਨਵੀਨਤਾਕਾਰਾਂ ਨੂੰ ਭਾਰਤੀ ਰੱਖਿਆ ਉਤਪਾਦਨ ਉਦਯੋਗ ਨਾਲ ਜੁੜੇ ਰਹਿਣ ਅਤੇ ਗੱਲਬਾਤ ਕਰਨ ਲਈ ਚੈਨਲ ਬਣਾਉਣ ਦੀ ਸਮਰੱਥਾ ਦੇਵੇਗਾ। ਸਮੂਹ ਵੱਲੋਂ ਪ੍ਰਾਪਤ ਕੀਤੇ ਜਾਣ ਵਾਲੇ ਲੰਮੇ ਸਮੇਂ ਦੇ ਪ੍ਰਭਾਵ ਇਕ ਸਭਿਆਚਾਰ ਦੀ ਸਥਾਪਨਾ ਹੈ, ਜਿੱਥੇ ਭਾਰਤੀ ਸੈਨਾ ਵੱਲੋਂ ਨਵੀਨਤਾਕਾਰਾਂ ਦੇ ਯਤਨਾਂ ਨੂੰ ਸੂਚੀਬੱਧ ਕਰਨਾ ਆਮ ਅਤੇ ਅਕਸਰ ਹੁੰਦਾ ਹੈ।
ਯੋਜਨਾ ਦਾ ਉਦੇਸ਼ ਭਾਰਤੀ ਰੱਖਿਆ ਅਤੇ ਏਰੋਸਪੇਸ ਸੈਕਟਰ ਲਈ ਨਵੀਂ, ਸਵਦੇਸ਼ੀ ਅਤੇ ਨਵੀਨਤਾਕਾਰੀ ਟੈਕਨੋਲੋਜੀਆਂ ਦੇ ਤੇਜ਼ੀ ਨਾਲ ਵਿਕਾਸ ਦੀ ਸਹੂਲਤ ਦੇਣਾ ਹੈ ਤਾਂ ਜੋ ਉਨ੍ਹਾਂ ਦੀਆਂ ਜਰੂਰਤਾਂ ਨੂੰ ਬਹੁਤ ਥੋੜੇ ਸਮੇਂ ਪੂਰਾ ਕੀਤਾ ਜਾ ਸਕੇ; ਨਵੀਨਤਾਕਾਰੀ ਸਟਾਰਟ-ਅਪਸ ਦੀ ਸ਼ਮੂਲੀਅਤ ਨਾਲ ਇੱਕ ਸਭਿਆਚਾਰ ਨੂੰ ਸਿਰਜਣਾ ਹੈ ਤਾਂ ਜੋ ਰੱਖਿਆ ਅਤੇ ਏਰੋਸਪੇਸ ਲਈ ਸਹਿ-ਰਚਨਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ; ਰੱਖਿਆ ਅਤੇ ਏਰੋਸਪੇਸ ਸੈਕਟਰ ਦੇ ਅੰਦਰ ਟੈਕਨੋਲੋਜੀ ਦੀ ਸਹਿ-ਰਚਨਾ ਅਤੇ ਸਹਿ-ਨਵੀਨਤਾ ਦੇ ਸਭਿਆਚਾਰ ਦੀ ਸਿਰਜਣਾ ਸਟਾਰਟ-ਅਪਸ ਵਿਚਾਲੇ ਨਵੀਨਤਾਕਾਰੀ ਨੂੰ ਹੁਲਾਰਾ ਦੇਣਾ ਅਤੇ ਉਨ੍ਹਾਂ ਨੂੰ ਵਾਤਾਵਰਣ ਪ੍ਰਣਾਲੀ ਦਾ ਹਿੱਸਾ ਬਣਨ ਲਈ ਉਤਸ਼ਾਹਤ ਕਰਨਾ ਹੈ।
ਭਾਗੀਦਾਰ ਇਨਕੁਬੇਟਰਾਂ (ਪੀਆਈਜ) ਦੇ ਰੂਪ ਵਿਚ ਆਈਡੀਐਕਸ ਨੈਟਵਰਕ ਸਥਾਪਤ ਕਰਨ ਅਤੇ ਪ੍ਰਬੰਧਨ ਲਈ ਡੀਡੀਪੀ, ਡੀਆਈਓ ਨੂੰ ਫੰਡ ਜਾਰੀ ਕਰੇਗੀ; ਰੱਖਿਆ ਅਤੇ ਏਰੋਸਪੇਸ ਦੀਆਂ ਜ਼ਰੂਰਤਾਂ ਸੰਬੰਧੀ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਪੀਆਈਜ ਸਮੇਤ ਪੀਆਈਜ ਰਾਹੀਂ ਐਮਐਸਐਮਈ ਦੇ ਨਵੀਨਤਾਕਾਰਾਂ / ਸਟਾਰਟ-ਅਪਸ / ਟੈਕਨੋਲੋਜੀ ਕੇਂਦਰਾਂ ਨਾਲ ਗੱਲਬਾਤ; ਸੰਭਾਵਿਤ ਟੈਕਨੋਜੀਆਂ ਅਤੇ ਇਕਾਈਆਂ ਨੂੰ ਸ਼ਾਰਟਲਿਸਟ ਕਰਨ ਲਈ ਵੱਖ ਵੱਖ ਚੁਣੌਤੀਆਂ / ਹੈਕੈਥੋਨਜ਼ ਦਾ ਆਯੋਜਨ ਕਰਨਾ ਅਤੇ ਖੋਜ ਅਤੇ ਏਰੋਸਪੇਸ ਸੈਟਅਪ 'ਤੇ ਉਨ੍ਹਾਂ ਦੀ ਉਪਯੋਗਤਾ ਅਤੇ ਪ੍ਰਭਾਵ ਦੇ ਸੰਦਰਭ ਵਿੱਚ ਨਵੀਨਤਾਵਾਂ / ਸਟਾਰਟ ਅਪਸ ਰਾਹੀਂ ਵਿਕਸਤ ਕੀਤੀਆਂ ਟੈਕਨੋਲੋਜੀਆਂ ਅਤੇ ਉਤਪਾਦਾਂ ਦਾ ਮੁਲਾਂਕਣ ਕਰਨਾ ਹੈ। ਦੂਜੀਆਂ ਗਤੀਵਿਧੀਆਂ ਵਿੱਚ ਮੰਤਵ ਨੂੰ ਸਮਰਪਿਤ ਨਵੀਨਤਾਕਾਰੀ ਫੰਡਾਂ ਦੀ ਵਰਤੋਂ ਕਰਦਿਆਂ ਪਾਇਲਟਾਂ ਨੂੰ ਸਮਰੱਥ ਬਣਾਉਣਾ ਅਤੇ ਉਨ੍ਹਾਂ ਨੂੰ ਫ਼ੰਡ ਮੁਹਈਆ ਕਰਾਉਣਾ; ਪ੍ਰਮੁੱਖ ਨਵੀਨਤਾਕਾਰੀ ਟੈਕਨੋਲੋਜੀਆਂ ਬਾਰੇ ਹਥਿਆਰਬੰਦ ਫੌਜ਼ਾਂ ਦੇ ਚੋਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਅਤੇ ਉਪਯੁਕਤ ਸਹਾਇਤਾ ਨਾਲ ਰਖਿਆ ਅਸਟੇਬਲਿਸ਼ਮੈਂਟ ਵਿੱਚ ਉਨ੍ਹਾਂ ਨੂੰ ਅਪਨਾਉਣ ਲਈ ਲਈ ਉਤਸ਼ਾਹਤ ਕਰਨਾ, ਸਫਲਤਾਪੂਰਵਕ ਸੰਚਾਲਤ ਟੈਕਨੋਲੋਜੀਆਂ ਲਈ ਨਿਰਮਾਣ ਸਹੂਲਤਾਂ ਵਿੱਚ ਵਾਧਾ ਕਰਨਾ, ਸਵਦੇਸ਼ੀਕਰਨ ਅਤੇ ਏਕੀਕਰਨ ਨੂੰ ਸੁਖਾਲਾ ਬਣਾਉਣਾ ਅਤੇ ਪੂਰੇ ਦੇਸ਼ ਵਿੱਚ ਆਊਟਰੀਚ ਗਤੀਵਿਧੀਆਂ ਦਾ ਆਯੋਜਨ ਸ਼ਾਮਲ ਹੈ।
------------------------------------
ਏਬੀਬੀ / ਨਾਮਪੀ / ਡੀਕੇ / ਸੈਵੀ / ਏਡੀਏ
(Release ID: 1726841)
Visitor Counter : 204