ਰੱਖਿਆ ਮੰਤਰਾਲਾ

ਕੋਸਟ ਗਾਰਡ ਨੇ ਏ ਐੱਲ ਐੱਚ ਐੱਮ ਕੇ—III ਨੂੰ ਸ਼ਾਮਲ ਕਰਕੇ ਆਪਣੀ ਹਵਾਈ ਤਾਕਤ ਨੂੰ ਮਜ਼ਬੂਤ ਕੀਤਾ

Posted On: 12 JUN 2021 2:43PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਆਤਮਨਿਰਭਰ ਭਾਰਤ ਦ੍ਰਿਸ਼ਟੀ ਨਾਲ ਮੇਲ ਖਾਂਦਿਆਂ ਰੱਖਿਆ ਸਕੱਤਰ ਡਾਕਟਰ ਅਜੇ ਕੁਮਾਰ ਨੇ ਅੱਜ ਇੰਡੀਅਨ ਕੋਸਟ ਗਾਰਡ (ਆਈ ਸੀ ਜੀ) ਵਿੱਚ ਐਡਵਾਂਸਡ ਲਾਈਟ ਹੈਲੀਕਾਪਟਰਜ਼ ਏ ਐੱਲ ਐੱਚ ਐੱਮ ਕੇ—III ਨੂੰ ਸ਼ਾਮਲ ਕੀਤਾ ਹੈ । ਅੱਤਿ ਆਧੂਨਿਕ ਹੈਲੀਕਾਪਟਰ ਦੇਸ਼ ਵਿੱਚ ਹੀ ਡਿਜ਼ਾਈਨ ਅਤੇ ਤਿਆਰ ਕੀਤੇ ਗਏ ਹਨ । ਇਨ੍ਹਾਂ ਨੂੰ ਹਿੰਦੋਸਤਾਨ ਐਰੋਨੋਟਿਕਸ ਲਿਮਟਡ (ਐੱਚ ਏ ਐੱਲ) ਬੰਗਲੁਰੂ ਨੇ ਡਿਜ਼ਾਇਨ ਕੀਤਾ ਅਤੇ ਬਣਾਇਆ ਹੈ ।    

ਡਾਕਟਰ ਅਜੇ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਆਈ ਸੀ ਜੀ ਅਤੇ ਐੱਚ ਏ ਐੱਲ ਦੀ ਨਿਰੰਤਰਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਹੈਲੀਕਾਪਟਰਾਂ ਨੂੰ ਟੈਸਟਿੰਗ ਸਮੇਂ ਵਿੱਚ ਸ਼ਾਮਲ ਕਰਕੇ “ਮੇਕ ਇਨ ਇੰਡੀਆ” ਦੇ ਸਾਡੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਇਆ ਹੈ । ਉਨ੍ਹਾਂ ਨੇ ਆਈ ਸੀ ਜੀ ਲਈ ਇਨ੍ਹਾਂ ਅੱਤਿ ਆਧੁਨਿਕ ਹੈਲੀਕਾਪਟਰਾਂ ਨੂੰ ਕੋਸਟ ਗਾਰਡ ਅਪਰੇਸ਼ਨਾਂ ਵਿੱਚ ਸੰਚਾਲਤ ਕਰਨ ਦੀ ਮਹੱਤਤਾ ਨੂੰ ਵੀ ਸਾਹਮਣੇ ਲਿਆਂਦਾ । ਇਸ ਸਮਾਗਮ ਨੂੰ ਕੋਵਿਡ 19 ਪ੍ਰੋਟੋਕੋਲ ਦੇ ਮੱਦੇਨਜ਼ਰ ਅਤੇ ਸਰਕਾਰ ਦੇ “ਡਿਜੀਟਲ ਇੰਡੀਆ” ਦ੍ਰਿਸ਼ਟੀਕੋਣ ਨੂੰ ਉਤਸ਼ਾਹਤ ਕਰਨ ਲਈ ਡਿਜੀਟਲ ਮਾਧਿਅਮ ਰਾਹੀਂ ਬੰਗਲੂਰ ਵਿੱਚ ਕੀਤਾ ਗਿਆ ।

ਏ ਐੱਲ ਐੱਚ ਐੱਮ ਕੇ—III ਸਮੁੰਦਰੀ ਸੰਸਕ੍ਰਣ ਨੂੰ ਆਈ ਸੀ ਜੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਐੱਚ ਏ ਐੱਲ ਦੁਆਰਾ 19 ਵਾਧੂ ਉਪਕਰਨਾਂ ਦੇ ਅੰਦਰ ਅੰਦਰ ਅਨੁਕੂਲਣ ਦੇ ਨਾਲ ਤਿਆਰ ਕੀਤਾ ਗਿਆ ਹੈ । ਐੱਚ ਏ ਐੱਲ ਅਗਲੇ ਸਾਲ ਦੇ ਅੱਧ ਤੱਕ ਆਈ ਐੱਲ ਜੀ ਨੂੰ 16 ਏ ਐੱਲ ਐੱਚ ਐੱਮ ਕੇ —III ਸਪਲਾਈ ਕਰੇਗਾ । ਇਹ ਹੈਲੀਕਾਪਟਰ ਸਮੁੰਦਰੀ ਹਵਾ ਤਾਲਮੇਲ ਦੀ ਭਾਲ , ਤਾਲਮੇਲ ਦੀ ਯੋਗਤਾ , ਤੱਟਵਰਤੀ ਸੁਰੱਖਿਆ , ਖੋਜ ਤੇ ਬਚਾਅ ਕਾਰਜਾਂ , ਡਾਕਟਰੀ ਨਿਕਾਸੀ , ਮਾਨਵਤਾਵਾਦੀ ਮਿਸ਼ਨਾਂ , ਪ੍ਰਦੂਸ਼ਣ ਪ੍ਰਤੀਕਿਰਿਆ ਮਿਸ਼ਨਾਂ ਆਦਿ ਲਈ ਤੱਟ ਰੱਖਿਅਕ ਸਮਰੱਥਾ ਵਧਾਉਣ ਵਾਲੇ ਸਮੁੰਦਰੀ ਜਹਾਜ਼ਾਂ ਤੋਂ ਅਰੰਭੇ ਕਾਰਜਾਂ ਦੇ ਸਮਰੱਥ ਹਨ ।

ਤੌਕਤੇ ਅਤੇ ਯਾਸ ਚੱਕਰਵਾਤ ਦੌਰਾਨ ਨਸਿ਼ਆਂ ਅਤੇ ਹਥਿਆਰਾਂ ਦੇ ਕਬਜ਼ੇ ਅਤੇ ਜਾਨਾਂ ਬਚਾਉਣ ਦੇ ਸਫ਼ਲ ਅਪਰੇਸ਼ਨਾਂ ਲਈ ਆਈ ਸੀ ਜੀ ਦੀ ਸ਼ਲਾਘਾ ਕਰਦਿਆਂ ਰੱਖਿਆ ਸਕੱਤਰ ਨੇ ਕਿਹਾ ਕਿ ਸਰਕਾਰ ਵੱਲੋਂ ਆਈ ਸੀ ਯੂ ਨੂੰ ਦਿੱਤੀਆਂ ਗਈਆਂ ਜਿ਼ੰਮੇਵਾਰੀਆਂ ਨੂੰ ਧਿਆਨ ਵਿੱਚ ਰੱਖਦਿਆਂ ਸਮਰੱਥਾ ਅਤੇ ਯੋਗਤਾ ਵਧਾਉਣ ਲਈ ਸੇਵਾ ਲੋੜਾਂ ਨੂੰ ਸਮੇਂ ਸੀਮਾ ਅੰਦਰ ਪੂਰਾ ਕਰਨਾ ਹੋਵੇਗਾ ।

ਹੈਲੀਕਾਪਟਰਾਂ ਨੂੰ ਭਾਰਤੀ ਕੋਸਟ ਗਾਰਡ ਵਿੱਚ ਸ਼ਾਮਲ ਕਰਨ ਤੋਂ ਬਾਅਦ 16 ਏ ਐੱਲ ਐੱਚ ਐੱਮ ਕੇ—III ਨੂੰ 4 ਕੋਸਟ ਗਾਰਡ ਸਕੁਐਡਰਨ 6 — ਭੁਵਨੇਸ਼ਵਰ , ਪੋਰਬੰਦਰ , ਕੋਚੀ ਅਤੇ ਚੇੱਨਈ ਵਿੱਚ ਤਾਇਨਾਤ ਕੀਤਾ ਜਾਵੇਗਾ । ਦੇਸ਼ ਦੇ ਨਾਲ ਲੱਗਦੀਆਂ ਸਾਂਝੀਆਂ ਸਮੁੰਦਰੀ ਸੀਮਾਵਾਂ ਗ਼ੈਰ ਕਾਨੂੰਨੀ ਗਤੀਵਿਧੀਆਂ ਲਈ ਬਹੁਤ ਜਿ਼ਆਦਾ ਸੰਵੇਦਨਸ਼ੀਲ ਹਨ ਅਤੇ ਇਹ ਖੇਤਰ ਅਕਸਰ ਚੱਕਰਵਾਤ ਦੇ ਸਿ਼ਕਾਰ ਹੁੰਦੇ ਹਨ । ਇਹ ਸਕੁਐਡਰਨ ਸਹਿਜ ਨਿਗਰਾਨੀ ਨੂੰ ਯਕੀਨੀ ਬਣਾਵੇਗੀ ਅਤੇ ਸਮੁੰਦਰ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨ ਵਾਲੇ ਮਛੇਰਿਆਂ ਨੂੰ ਸਹਇਤਾ ਮੁਹੱਈਆ ਕਰੇਗੀ ।

ਕੋਸਟ ਗਾਰਡ ਦੇ ਡਾਇਰੈਕਟਰ ਜਨਰਲ ਸ਼੍ਰੀ ਕੇ ਨਟਰਾਜਨ ਨੇ ਕੋਸਟ ਗਾਰਡਸ ਦੇ ਤਾਜ਼ਾ ਸਮਕਾਲੀ ਸਫ਼ਲ ਕੰਮਾਂ ਲਈ ਕੀਤੇ ਗਏ ਯਤਨਾਂ ਨੂੰ ਸਵੀਕਾਰਦਿਆਂ ਕਿਹਾ ਕਿ ਆਈ ਸੀ ਜੀ ਆਪਣੇ ਕੰਮਾਂ ਨੂੰ ਨਿਭਾਉਣ ਲਈ ਪਹਿਲਾਂ ਵਾਂਗ ਤਿਆਰ ਹੈ ਅਤੇ ਏ ਐੱਲ ਐੱਚ ਐੱਮ ਕੇ—III ਨੂੰ ਸ਼ਾਮਲ ਕਰਨ ਨਾਲ ਸਮੁੰਦਰੀ ਜਹਾਜ਼ਾਂ ਨੂੰ ਚੁੱਕਣ ਦੀ ਸਾਡੀ ਸਮਰੱਥਾ ਵਿੱਚ ਇੱਕ ਨਵੀਂ ਢਾਂਚਾਗਤ ਤਬਦੀਲੀ ਆਵੇਗੀ । ਉਨ੍ਹਾਂ ਨੇ ਇਹ ਵੀ ਸਾਹਮਣੇ ਰੱਖਿਆ ਕਿ ਇਨ੍ਹਾਂ ਹੈਲੀਕਾਪਟਰਾਂ ਨੂੰ ਜਹਾਜ਼ਾਂ ਦੇ ਨਾਲ ਤਾਲਮੇਲ ਕਰਕੇ ਤਾਇਨਾਤ ਕਰਨ ਨਾਲ ਜਿ਼ੰਮੇਵਾਰੀ ਤੇ ਇਸ ਤੋਂ ਬਾਹਰ ਦੇ ਖੇਤਰ ਵਿੱਚ ਸੇਵਾ ਸਮਰੱਥਾਵਾਂ ਨੂੰ ਮਜ਼ਬੂਤ ਕੀਤਾ ਜਾ ਸਕੇਗਾ ।

ਐੱਚ ਏ ਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਆਰ ਮਾਧਵਨ ਅਤੇ ਰੱਖਿਆ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਇਸ ਈਵੈਂਟ ਵਿੱਚ ਸ਼ਮੂਲੀਅਤ ਕੀਤੀ ।

 https://ci6.googleusercontent.com/proxy/jKgMBs1UIZkEIkfUVbppwiuTkJedszhy_lruddvuhp8LqebDUZdC2QuSYoZxlJp7V5YiJSQNln_XTGpaj8X1N0I6aHD5SpmCU7mh3PLYxFmSrOzr=s0-d-e1-ft#https://static.pib.gov.in/WriteReadData/userfiles/image/126M6.JPG

 

 

https://ci5.googleusercontent.com/proxy/xp4zjLZ6Ku4NmVeXAibb7_b_8Z1005Nf-R_Zs9Onl-AOwYQHFOaFaeAseOCtG5RTddlVyXBg-ZWlMYH37-3hqm3e6wOgvitI4DBGlYyJCur3kIFT=s0-d-e1-ft#https://static.pib.gov.in/WriteReadData/userfiles/image/25SHV.JPG

 

 ***********************


ਏ ਬੀ ਬੀ / ਐੱਨ ਏ ਐੱਮ ਪੀ ਆਈ / ਡੀ ਕੇ / ਐੱਸ ਏ ਵੀ ਵੀ ਵਾਈ / ਏ ਡੀ ਏ


(Release ID: 1726702) Visitor Counter : 169