ਪ੍ਰਿਥਵੀ ਵਿਗਿਆਨ ਮੰਤਰਾਲਾ

ਅਗਲੇ ਪੰਜ ਦਿਨਾਂ ਦੌਰਾਨ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਗਰਮ ਲਹਿਰ ਦੇ ਹਾਲਾਤਾਂ ਦੀ ਕੋਈ ਸੰਭਾਵਨਾ ਨਹੀਂ ਹੈ

Posted On: 12 JUN 2021 4:45PM by PIB Chandigarh

ਭਾਰਤੀ ਮੌਸਮ ਵਿਭਾਗ ਦੇ ਰਾਸ਼ਟਰੀ ਮੌਸਮ ਭਵਿੱਖਬਾਣੀ ਕੇਂਦਰ ਦੇ ਅਨੁਸਾਰ:

 (ਮਿਤੀ:12 ਜੂਨ,2021, ਜਾਰੀ ਕਰਨ ਦਾ ਸਮਾਂ :1600 ਵਜੇ ਭਾਰਤੀ ਸਮੇਂ ਅਨੁਸਾਰ) 

 

ਮੌਜੂਦਾ ਤਾਪਮਾਨ ਦੀ ਸਥਿਤੀ ਅਤੇ ਅਗਲੇ ਪੰਜ ਦਿਨਾਂ ਲਈ ਚੇਤਾਵਨੀ   

ਬੀਤੇ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਦਾ ਦ੍ਰਿਸ਼ :

   

 ਗਰਮ ਲਹਿਰ :-ਨਿੱਲ 

 

ਵੱਧ ਤੋਂ ਵੱਧ ਤਾਪਮਾਨ:-11.06.2021 ਨੂੰ ਪੱਛਮੀ ਰਾਜਸਥਾਨ ਦੀਆਂ ਜਿਆਦਾਤਰ ਥਾਵਾਂ ਤੇ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿੱਚ ਕਈ ਥਾਵਾਂ; ਪੂਰਬੀ ਰਾਜਸਥਾਨ, ਪੰਜਾਬ, ਪੱਛਮੀ ਮੱਧ ਪ੍ਰਦੇਸ਼  ਅਤੇ ਗੁਜਰਾਤ ਰਾਜਾਂ ਵਿੱਚ ਵੱਖ ਵੱਖ ਥਾਵਾਂ ਤੇ ਵੱਧ ਤੋਂ ਵੱਧ ਤਾਪਮਾਨ 40.0 ਡਿਗਰੀ ਸੇਲਸਿਅਸ ਰਿਕਾਰਡ ਕੀਤਾ ਗਿਆ।     

 

 ਬੀਤੇ ਦਿਨ ਗੰਗਾਨਗਰ (ਰਾਜਸਥਾਨ) ਵਿੱਚ ਸਭ ਤੋਂ ਵੱਧ 44.2 ਡਿਗਰੀ ਸੇਲਸੀਅਸ ਤਾਪਮਾਨ ਰਿਪੋਰਟ ਕੀਤਾ ਗਿਆ।  

ਗਰਮ ਰਾਤ :ਨਿੱਲ  

 ਅੱਜ ਦੇ ਘੱਟੋ ਘੱਟ ਤਾਪਮਾਨ ਦਾ ਦ੍ਰਿਸ਼: 

 ਘੱਟੋ ਘੱਟ ਤਾਪਮਾਨ:ਰਾਜਸਥਾਨ ਦੀਆਂ ਕੁਝ ਥਾਵਾਂ ਤੇ ਘਟੋ ਘਟ ਤਾਪਮਾਨ ਆਮ ਨਾਲੋਂ ਉਪਰ (3.1 ਡਿਗਰੀ ਸੇਲਸੀਅਸ ਤੋਂ 5.0 ਡਿਗਰੀ ਸੇਲਸੀਅਸ :ਹਿਮਾਚਲ ਪ੍ਰਦੇਸ਼ ਦੀਆਂ ਕਈ ਥਾਵਾਂ;  ਹਰਿਆਣਾ,  ਚੰਡੀਗੜ੍ਹ ਤੇ ਦਿੱਲੀ, ਆਸਾਮ, ਤੇ ਮੇਘਾਲਿਆ ਅਤੇ ਤਟਵਰਤੀ ਆਂਧਰਾ ਪ੍ਰਦੇਸ਼  ਵਿੱਚ ਵੱਖ  ਵੱਖ ਥਾਵਾਂ ਤੇ  ਆਮ ਨਾਲੋਂ ਉਪਰ (1.6 ਡਿਗਰੀ ਸੇਲਸਿਅਸ ਤੋਂ 3.0 ਡਿਗਰੀ ਸੈਲਸੀਅਸ) ਦਰਜ ਕੀਤਾ ਗਿਆ।   

 ਕਿਰਪਾ ਕਰਕੇ ਵੇਰਵਿਆਂ ਲਈ (ਵਿਸਥਾਰਤ ਸਟੋਰੀ) ਤੇ ਗ੍ਰਾਫਿਕਸ ਭਵਿੱਖਬਾਣੀ ਲਈ ਇੱਥੇ ਕਲਿਕ ਕਰੋ)

https://static.pib.gov.in/WriteReadData/specificdocs/documents/2021/jun/doc202161231.pdf

 

ਸਥਾਨਕ ਵਿਸ਼ੇਸ਼ ਦੀ ਭਵਿੱਖਬਾਣੀ ਅਤੇ ਚੇਤਾਵਨੀ ਲਈ ਮੌਸਮ ਐਪ , ਅਗਰੋਮੇਟ ਐਡਵਾਈਜ਼ਰੀ ਲਈ ਮੇਘਦੂਤ ਐਪ ਅਤੇ ਅਸਮਾਨੀ ਬਿਜਲੀ ਦੀ ਚੇਤਾਵਨੀ ਲਈ ਦਾਮਿਨੀ ਐਪ ਡਾਉਨਲੋਡ਼ ਕਰੋ ਅਤੇ ਜਿਲਾ ਵਾਰ ਚੇਤਾਵਨੀ ਲਈ ਰਾਜ ਐਮ ਸੀ / ਆਰ ਐਮ ਸੀ ਦੀਆਂ ਵੈਬਸਾਈਟਾਂ ਤੇ ਜਾਉ। 

-----------------------------------------------  

ਐਸ ਐਸ/ਆਰ ਪੀ/(ਆਈ ਐਮ ਡੀ ਇਨਪੁੱਟ )


(Release ID: 1726701) ਵਿਜ਼ੀਟਰ ਕਾਊਂਟਰ : 249