ਵਣਜ ਤੇ ਉਦਯੋਗ ਮੰਤਰਾਲਾ

ਭਾਰਤੀ ਅੰਬ ਪ੍ਰਸਾਰ ਪ੍ਰੋਗਰਾਮ ਬਹਰੀਨ ’ਚ ਸ਼ੁਰੂ


ਪੱਛਮੀ ਬੰਗਾਲ ਅਤੇ ਬਿਹਾਰ ਦੀਆਂ ਤਿੰਨ ਜੀ.ਆਈ. ਪ੍ਰਮਾਣਿਤ ਕਿਸਮਾਂ ਸਮੇਤ ਅੰਬਾਂ ਦੀਆਂ 16 ਕਿਸਮਾਂ ਸਟੋਰਾਂ ਵਿੱਚ ਕੀਤੀਆਂ ਜਾ ਰਹੀਆਂ ਹਨ ਪ੍ਰਦਰਸ਼ਿਤ

Posted On: 11 JUN 2021 6:48PM by PIB Chandigarh

ਅੱਜ ਬਹਰੀਨ ਵਿੱਚ ਹਫ਼ਤੇ ਭਰ ਚਲਣ ਵਾਲਾ ਭਾਰਤੀ ਅੰਬ ਪ੍ਰਸਾਰ  (ਸੰਵਰਧਨ )  ਪ੍ਰੋਗਰਾਮ ਸ਼ੁਰੂ ਹੋਇਆ ਜਿੱਥੇ ਖਿਰਸਾਪਤੀ ਅਤੇ ਲਕਸ਼ਮਣਭੋਗ (ਪੱਛਮੀ ਬੰਗਾਲ) ਅਤੇ ਜਰਦਾਲੁ (ਬਿਹਾਰ) ਦੀ ਤਿੰਨ ਭੂਗੋਲਿਕ ਸੰਕੇਤ (ਜੀ.ਆਈ.) ਪ੍ਰਮਾਣਿਤ ਕਿਸਮਾਂ ਸਮੇਤ ਅੰਬ ਦੀਆਂ 16 ਕਿਸਮਾਂ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਹਨ ।

ਅੰਬਾਂ ਦੀਆਂ ਕਿਸਮਾਂ ਨੂੰ ਵਰਤਮਾਨ ਵਿੱਚ ਬਹਰੀਨ ਵਿੱਚ ਗਰੁੱਪ ਦੇ 13 ਸਟੋਰਾਂ ਦੇ ਜਰਿਏ ਵੇਚਿਆ ਜਾ ਰਿਹਾ ਹੈ। ਅੰਬਾਂ ਨੂੰ ਅਪੀਡਾ ਰਜਿਸਟਰਡ ਦਰਾਮਦਕਾਰ ਵਲੋਂ ਬੰਗਾਲ ਅਤੇ ਬਿਹਾਰ ਤੋਂ  ਪ੍ਰਾਪਤ ਕੀਤਾ ਗਿਆ ਸੀ।

ਅਪੀਡਾ ਗੈਰ-ਪਾਰੰਪਰਕ ਖੇਤਰਾਂ ਅਤੇ ਰਾਜਾਂ ਤੋਂ  ਅੰਬ ਦਰਾਮਦ ਨੂੰ ਵਧਾਵਾ ਦੇਣ ਲਈ ਕਦਮ ਚੁੱਕਦਾ ਰਿਹਾ ਹੈ। ਅਪੀਡਾ ਅੰਬ ਦੇ ਦਰਾਮਦ ਨੂੰ ਵਧਾਵਾ ਦੇਣ ਲਈ ਵਰਚੁਅਲ ਵਿਕ੍ਰੇਤਾ ਬੈਠਕਾਂ ਅਤੇ ਸਮਾਗਮ ਦਾ ਪ੍ਰਬੰਧ ਕਰਦਾ ਰਿਹਾ ਹੈ। ਹਾਲ ਹੀ ਵਿੱਚ, ਇਸ ਨੇ ਜਰਮਨੀ ਦੇ ਬਰਲਿਨ ਵਿੱਚ ਅੰਬ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਸੀ।

ਦੱਖਣ ਕੋਰੀਆ ਨੂੰ ਅੰਬਾਂ ਦੀ ਦਰਾਮਦ ਵਧਾਉਣ ਦੀ ਇੱਕ ਕੋਸ਼ਿਸ਼ ਵਿੱਚ ਅਪੀਡਾ ਨੇ ਸਿਯੋਲ ਸਥਿਤ ਭਾਰਤੀ ਦੂਤਾਵਾਸ ਅਤੇ ਕੋਰਿਆ ਦੇ ਇੰਡੀਅਨ ਚੈਂਬਰ ਆਫ ਕਾਮਰਸ ਦੀ ਮਦਦ ਨਾਲ ਪਿਛਲੇ ਮਹੀਨੇ ਇੱਕ ਵਰਚੁਅਲ ਖਰੀਦਣ-ਵੇਚਣ ਵਾਲੀ ਬੈਠਕ ਦਾ ਪ੍ਰਬੰਧ ਕੀਤਾ।

ਵਰਤਮਾਨ ਵਿੱਚ ਜਾਰੀ ਕੋਵਿਡ 19 ਮਹਾਮਾਰੀ ਦੇ ਕਾਰਨ, ਦਰਾਮਦ ਸੰਵਰਧਨ ਪ੍ਰੋਗਰਾਮਾਂ ਦਾ ਅਸਲੀ ਰੂਪ ਨਾਲ ਪ੍ਰਬੰਧ ਕੀਤਾ ਜਾਣਾ ਸੰਭਵ ਨਹੀਂ ਸੀ। ਅਪੀਡਾ ਨੇ ਭਾਰਤ ਅਤੇ ਦੱਖਣ ਕੋਰੀਆ ਦੇ ਅੰਬ ਦੇ ਬਰਾਮਦਕਾਰਾਂ ਅਤੇ ਦਰਾਮਦਕਾਰਾਂ ਨੂੰ ਇੱਕ ਮੰਚ ਉਪਲੱਬਧ ਕਰਵਾਉਣ ਲਈ ਇੱਕ ਵਰਚੁਅਲ ਬੈਠਕ ਦੇ ਪ੍ਰਬੰਧ ਦੀ ਅਗਵਾਈ ਕੀਤੀ ।

ਇਸ ਸੀਜ਼ਨ ਵਿੱਚ ਪਹਿਲੀ ਵਾਰ, ਭਾਰਤ ਨੇ ਹਾਲ ਹੀ ਵਿੱਚ  ਆਂਧਰ ਪ੍ਰਦੇਸ਼ ਦੇ ਕ੍ਰਿਸ਼ਣਾ ਅਤੇ ਚਿੱਤੂਰ ਜਿਲਿ੍ਆਂ  ਦੇ ਕਿਸਾਨਾਂ ਤੋਂ  ਪ੍ਰਾਪਤ ਭੂਗੋਲਿਕ ਸੰਕੇਤ (ਜੀ.ਆਈ.) ਪ੍ਰਮਾਣਿਤ ਬਨਗਨਾਪੱਲੀ ਅਤੇ ਦੂਜੀ ਕਿਸਮ ਸਵਰਨ ਰੇਖਾ ਅੰਬਾਂ ਦੀ 2.5 ਮੀਟ੍ਰਿਕ ਟਨ (ਐਮ.ਟੀ.) ਦੀ ਇੱਕ ਖੇਪ ਬਰਾਮਦ ਕੀਤੀ ਹੈ ।

ਦੱਖਣ ਕੋਰੀਆ ਨੂੰ ਦਰਾਮਦ ਕੀਤੇ ਗਏ ਅੰਬਾਂ ਨੂੰ ਆਂਧਰ ਪ੍ਰਦੇਸ਼ ਦੇ ਤਿਰੁਪਤੀ ਸਥਿਤ ਅਪੀਡਾ ਦੀ ਸਹਾਇਤਾ ਪ੍ਰਾਪਤ ਅਤੇ ਰਜਿਸਟਰਡ ਪੈਕਹਾਉਸ ਅਤੇ ਵੈਪਰ ਹੀਟ ਟ੍ਰੀਟਮੈਂਟ ਫੈਸਿਲਿਟੀ ਨਾਲ  ਉਪਚਾਰਿਤ, ਸਾਫ਼ ਅਤੇ ਲਦਾਨ ਕੀਤਾ ਗਿਆ ਅਤੇ ਉਸਦਾ ਬਰਾਮਦ ਇਫਕੋ ਕਿਸਾਨ ਐਸ.ਈ.ਜੇਡ. ( ਆਈ.ਕੇ.ਐਸ.ਈ.ਜੇਡ.) ਵਲੋਂ ਕੀਤਾ ਗਿਆ ।

ਭਾਰਤ ਵਿੱਚ ਅੰਬ ਨੂੰ ‘ਫਲਾਂ ਦਾ ਰਾਜਾ‘ ਕਿਹਾ ਜਾਂਦਾ ਹੈ ਅਤੇ ਪ੍ਰਾਚੀਨ ਗ੍ਰੰਥਾਂ ਵਿੱਚ ਇਸ ਨੂੰ ਕਲਪ ਰੁੱਖ ਦੇ ਨਾਮ ਨਾਲ ਜਾਣਿਆ ਜਾਂਦਾ ਹੈ ।  ਉਂਝ ਤਾਂ ਭਾਰਤ ਵਿੱਚ ਸਾਰੇ ਰਾਜਾਂ ਵਿੱਚ ਅੰਬਾਂ ਦੇ ਬਾਗਾਨ ਹਨ  ਪਰ ਉੱਤਰ ਪ੍ਰਦੇਸ਼, ਬਿਹਾਰ, ਆਂਧਰ ਪ੍ਰਦੇਸ਼, ਤੇਲੰਗਾਨਾ, ਕਰਨਾਟਕ ਰਾਜਾਂ ਦੀ ਫਲ ਦੇ ਕੁਲ ਉਤਪਾਦਨ ਵਿੱਚ ਵੱਡੀ ਹਿੱਸੇਦਾਰੀ ਹੈ। ਅਲਫੋਂਸੋ, ਕੇਸਰ, ਤੋਤਾਪੁਰੀ ਅਤੇ ਬਨਗਨਪੱਲੀ ਭਾਰਤ ਦੀਆਂ ਅਗਲੀਆਂ  ਦਰਾਮਦ ਕਿਸਮਾਂ ਹਨ। ਅੰਬਾਂ ਦੀ ਦਰਾਮਦ ਮੁੱਖ ਰੂਪ ਤੋਂ ਤਿੰਨ ਰੂਪਾਂ ਵਿੱਚ ਹੁੰਦੀ ਹੈ: ਤਾਜੇ ਅੰਬ, ਅੰਬ ਦਾ ਗੂਦਾ ਅਤੇ ਅੰਬ ਦੇ ਸਲਾਇਸ।

ਅੰਬਾਂ ਨੂੰ ਅਪੀਡਾ ਰਜਿਸਟਰਡ ਪੈਕਹਾਉਸ ਸਹੂਲਤ ਕੇਂਦਰਾਂ ਤੋਂ ਪ੍ਰੋਸੇਸ ਕੀਤਾ ਜਾਂਦਾ ਹੈ ਅਤੇ ਉਸਦੇ ਬਾਅਦ ਮਿਡਲ ਈਸਟ, ਯੂਰੋਪੀ ਸੰਘ, ਜਾਪਾਨ ਅਤੇ ਦੱਖਣ ਕੋਰੀਆ ਸਮੇਤ ਵੱਖ-ਵੱਖ ਖੇਤਰਾਂ ਅਤੇ ਦੇਸ਼ਾਂ ਵਿੱਚ ਦਰਾਮਦ  ਕੀਤਾ ਜਾਂਦਾ ਹੈ ।

 

*********


ਵਾਈਬੀ/ਐਸਐਸ




(Release ID: 1726554) Visitor Counter : 179


Read this release in: English , Urdu , Hindi , Bengali