ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਖੋਜੇ ਗਏ ਛੋਟੇ ਖੇਤਰਾਂ ਲਈ ਬਿਡ ਰਾਉਂਡ-3 ਦਾ ਸ਼ੁਭਾਰੰਭ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸੰਸਾਧਨਾਂ ਦੇ ਜਲਦੀ ਮੁਦਰੀਕਰਨ ਲਈ ਨਵੇਂ ਤਰੀਕੇ ਅਪਣਾਉਣ ਦਾ ਸੱਦਾ ਦਿੱਤਾ
ਕਿਹਾ - ਡੀਐੱਸਐੱਫ ‘ਤੇ ਤੇਜ਼ੀ ਨਾਲ ਅਤੇ ਮਿਸ਼ਨ ਮੋਡ ਵਿੱਚ ਕੰਮ ਕੀਤਾ ਜਾਣਾ ਚਾਹੀਦਾ ਹੈ
प्रविष्टि तिथि:
10 JUN 2021 4:57PM by PIB Chandigarh
ਖੋਜੇ ਗਏ ਛੋਟੇ ਖੇਤਰ (ਡੀਐੱਸਐੱਫ) ਬਿਡ ਰਾਉਂਡ -3 ਲਈ ਅੱਜ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਦੀ ਪ੍ਰਧਾਨਗੀ ਵਿੱਚ ਹੋਏ ਪ੍ਰੋਗਰਾਮ ਵਿੱਚ ਅੰਤਰਰਾਸ਼ਟਰੀ ਮੁਕਾਬਲੇ ਵਾਲੀ ਬਿਡ ਦਾ ਸ਼ੁਭਾਰੰਭ ਕੀਤਾ ਗਿਆ। ਇਸ ਵਰਚੁਅਲ ਪ੍ਰੋਗਰਾਮ ਵਿੱਚ ਈਐਂਡਪੀ ਕੰਪਨੀਆਂ, ਸੰਭਾਵਿਤ ਨਵੀਆਂ ਕੰਪਨੀਆਂ ਅਤੇ ਸੇਵਾ ਪ੍ਰਦਾਤਾਵਾਂ ਸਹਿਤ 450 ਤੋਂ ਜ਼ਿਆਦਾ ਪ੍ਰਤੀਭਾਗੀ ਸ਼ਾਮਿਲ ਹੋਏ।
ਇਸ ਮੌਕੇ ਉੱਤੇ ਮੁੱਖ ਸੰਬੋਧਨ ਕਰਦੇ ਹੋਏ ਸ਼੍ਰੀ ਪ੍ਰਧਾਨ ਨੇ ਡਾਇਰੈਕਟਰ ਜਨਰਲ, ਹਾਈਡ੍ਰੋਕਾਰਬਨ ਅਤੇ ਪੈਟ੍ਰੋਲੀਅਮ ਮੰਤਰਾਲੇ ਵਲੋਂ ਡੀਐੱਸਐੱਫ 1 ਅਤੇ 2 ਦੇ ਤਹਿਤ ਉਤਪਾਦਨ ਦੀਆਂ ਸਮਾਂ ਸੀਮਾਵਾਂ ਦੇ ਪਾਲਣ ਸਹਿਤ ਸੰਸਾਧਨਾਂ ਦੇ ਜਲਦੀ ਮੁਦਰੀਕਰਨ ਦੇ ਨਵੇਂ ਤਰੀਕੇ ਵਿਕਸਿਤ ਕਰਨ ਲਈ ਕਿਹਾ। ਉਨ੍ਹਾਂ ਨੇ ਅਨੁਰੋਧ ਕੀਤਾ ਕਿ ਜ਼ਿਆਦਾ ਜਨ ਭਲਾਈ ਦੇ ਉਦੇਸ਼ ਨਾਲ ਸਾਡੇ ਕੁਦਰਤੀ ਸੰਸਾਧਨਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਡੀਐੱਸਐੱਫ ਉੱਤੇ ਕੰਮ ਤੇਜ਼ ਗਤੀ ਨਾਲ ਅਤੇ ਮਿਸ਼ਨ ਮੋਡ ਵਿੱਚ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਡੀਐੱਸਐੱਫ ਬਿਡ ਰਾਉਂਡ 3 ਦਾ ਸ਼ੁਭਾਰੰਭ ਸੰਸਾਧਨਾਂ ਨੂੰ ਖੋਲ੍ਹਣ ਦੀ ਦਿਸ਼ਾ ਵਿੱਚ ਇੱਕ ਹੋਰ ਠੋਸ ਕਦਮ ਹੈ।
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਮੋਦੀ ਸਰਕਾਰ ਨੇ ਤੇਲ ਅਤੇ ਗੈਸ ਦੇ ਘਰੇਲੂ ਉਤਪਾਦਨ ਨੂੰ ਪ੍ਰਥਾਮਿਕਤਾ ਦੇਣ ਅਤੇ ਭਾਰਤ ਦੀਆਂ ਹਾਈਡ੍ਰੋਕਾਰਬਨ ਸੰਭਾਵਨਾਵਾਂ ਨੂੰ ਪੂਰੀ ਤਰ੍ਹਾਂ ਅਮਲੀ ਜਾਮਾ ਦੇਣ ਲਈ ਨਿਰੰਤਰ ਰੈਗੂਲੇਟਰੀ ਵਿਵਸਥਾ ਨੂੰ ਪੁਨਰਜੀਵਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਤੇਲ ਅਤੇ ਗੈਸ ਖੇਤਰ ਵਿੱਚ ਸੁਧਾਰ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਸਰਕਾਰ ਰਾਜਨੀਤਕ ਰੂਪ ਨਾਲ ਸਮਰੱਥ ਹੈ। ਸ਼੍ਰੀ ਪ੍ਰਧਾਨ ਨੇ ਕਿਹਾ ਕਿ ਈਐਂਡਪੀ ਖੇਤਰ ਵਿੱਚ ਸੁਧਾਰਾਂ ਨਾਲ ਪ੍ਰਕਿਰਿਆਵਾਂ ਸਰਲ ਹੋਈਆਂ ਹਨ, ਪਾਰਦਰਸ਼ਿਤਾ ਨੂੰ ਹੁਲਾਰਾ ਮਿਲਿਆ ਹੈ , ਰੁਕਾਵਟਾਂ ਘੱਟ ਹੋਈਆਂ ਹਨ ਅਤੇ ਨਵੇਂ ਨਿਵੇਸ਼ ਲਈ ਭਾਰਤ ਇੱਕ ਆਕਰਸ਼ਕ ਸਥਲ ਬਣ ਗਿਆ ਹੈ ।
ਇਸ ਮੌਕੇ ‘ਤੇ ਐੱਮਓਪੀਐੱਨਜੀ ਸਕੱਤਰ, ਡੀਜੀਐੱਚ ਦੇ ਡਾਇਰੈਕਟਰ ਜਨਰਲ ਅਤੇ ਐਡੀਸ਼ਨਲ ਸਕੱਤਰ (ਐਕਸਪਲੋਰੇਸ਼ਨ) ਨੇ ਵੀ ਆਪਣੇ ਵਿਚਾਰ ਰੱਖੇ।
ਡੀਐੱਸਐੱਫ ਬਿਡ ਰਾਉਂਡ - 3 ਵਿੱਚ 32 ਅਨੁਬੰਧ ਖੇਤਰਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ , ਜਿਸ ਵਿੱਚ 75 ਖੋਜ ਸ਼ਾਮਿਲ ਹਨ। ਇਹ ਖੇਤਰ 13,000 ਵਰਗ ਕਿਲੋਮੀਟਰ ਖੇਤਰਫਲ ਵਾਲੀ 9 ਤਲਛਟੀ ਬੇਸਿਨ ਵਿੱਚ ਫੈਲੇ ਹਨ ਅਤੇ ਇਨ੍ਹਾਂ ਵਿੱਚ ਲਗਭਗ 230 ਐੱਮਐੱਮਟੀ ਹਾਈਡ੍ਰੋਕਾਰਬਨ ਹੋਣ ਦਾ ਅਨੁਮਾਨ ਹੈ। ਪੇਸ਼ਕਸ਼ ਵਾਲੇ ਖੇਤਰਾਂ ਦੇ ਭੂ-ਵਿਗਿਆਨਿਕ ਡਾਟੇ ਨੂੰ ਡਾਟਾ ਰੂਮ ਰਾਹੀਂ ਵਿਆਖਿਆ ਦੀਆਂ ਸਹੂਲਤਾਂ ਦੇ ਨਾਲ ਪ੍ਰਦਸ਼ਿਤ ਕੀਤਾ ਜਾਵੇਗਾ, ਜਿਸ ਦੇ ਨਾਲ ਸੰਭਾਵਿਤ ਬਿਡ ਨੂੰ ਉਚਿਤ ਫੈਸਲਾ ਲੈਣ ਵਿੱਚ ਸਹਾਇਤਾ ਮਿਲੇਗੀ। ਬੋਲੀਦਾਤਾਵਾਂ ਦੀਆਂ ਅਸ਼ੰਕਾਵਾਂ ਨੂੰ ਦੂਰ ਕਰਨ ਲਈ ਇੱਕ ਔਨਲਾਈਨ ਬਿਡ ਤੋਂ ਪੂਰਵ ਦਾ ਸੰਮੇਲਨ 30 ਜੂਨ , 2021 ਨੂੰ ਹੋਣਾ ਹੈ । ਬੋਲੀਦਾਤਾ 31 ਅਗਸਤ , 2021 ਤੱਕ ਆਪਣੀ ਬਿਡ ਜਮ੍ਹਾ ਕਰ ਸਕਣਗੇ ।
ਡੀਐੱਸਐੱਫ ਬਿਡ ਰਾਉਂਡ -1 ਅਤੇ 2 ਤੋਂ ਉਤਸ਼ਾਹਿਤ ਹੋ ਕੇ , ਭਾਰਤ ਸਰਕਾਰ ਨੇ ਡੀਐੱਸਐੱਫ ਬਿਡ ਰਾਉਂਡ -3 ਦੀ ਸ਼ੁਰੂਆਤ ਦੇ ਦੁਆਰਾ ਡੀਐੱਸਐੱਫ ਨੀਤੀ ਦਾ ਵਿਸਥਾਰ ਕਰ ਦਿੱਤਾ ਹੈ । ਡੀਐੱਸਐੱਫ ਦੇ ਪਿਛਲੇ ਦੋ ਪੜਾਵਾਂ ਨੂੰ ਖਾਸੀ ਸਫਲਤਾ ਮਿਲੀ ਸੀ । ਡੀਐੱਸਐੱਫ ਪੜਾਅ- 1 2016 ਵਿੱਚ ਸ਼ੁਰੂ ਕੀਤਾ ਗਿਆ ਸੀ , ਜਿਸ ਵਿੱਚ 34 ਅਨੁਬੰਧ ਖੇਤਰਾਂ ਲਈ 47 ਕੰਪਨੀਆਂ ਦੁਆਰਾ 134 ਬਿਡ ਲਗਾਈਆਂ ਗਈਆਂ ਸਨ । ਰੈਵਨਿਊ ਸਾਂਝੇਦਾਰੀ ਅਨੁਬੰਧਾਂ ‘ਤੇ ਹਸਤਾਖਰ ਹੋ ਗਏ ਸਨ । 2018 ਵਿੱਚ ਸ਼ੁਰੂ ਹੋਏ ਡੀਐੱਸਐੱਫ ਪੜਾਅ - 2 ਵਿੱਚ 24 ਅਨੁਬੰਧ ਖੇਤਰਾਂ ਲਈ 145 ਬਿਡ ਮਿਲੀਆਂ ਸਨ । 24 ਰੈਵਨਿਊ ਸਾਂਝੇਦਾਰੀ ਅਨੁਬੰਧਾਂ ‘ਤੇ ਹਸਤਾਖਰ ਹੋਏ ਸਨ।
ਭਾਰਤ ਸਰਕਾਰ ਨੇ 2015 ਵਿੱਚ ਖੋਜੇ ਗਏ ਛੋਟੇ ਖੇਤਰ ( ਡੀਐੱਸਐੱਫ ) ਨੀਤੀ ਦਾ ਸ਼ੁਭਾਰੰਭ ਕੀਤਾ ਸੀ , ਜੋ ਖੋਜੇ ਗਏ ਖੇਤਰਾਂ ਦੀ ਵੰਡ ਅਤੇ ਗੈਰ ਮੁਦਰੀਕ੍ਰਿਤ ਖੇਤਰਾਂ ਦੇ ਮੁਦਰੀਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਸੀ । ਡੀਐੱਸਐੱਫ ਨੀਤੀ ਵਿੱਚ ਘੱਟ ਰੈਗੂਲੇਟਰੀ ਬੋਝ ਦੇ ਨਾਲ ਰੈਵਨਿਊ ਸਾਂਝੇਦਾਰੀ ਅਨੁਬੰਧ ਮਾਡਲ , ਕੋਈ ਨਿਊਨਤਮ ਬਿਡ ਯੋਗ ਕਾਰਜ ਪ੍ਰੋਗਰਾਮ ਨਹੀਂ, ਕੋਈ ਪਹਿਲਾ ਤਕਨੀਕੀ ਯੋਗਤਾ ਦੀ ਜ਼ਰੂਰਤ ਨਹੀਂ , ਕੋਈ ਅਡਵਾਂਸ ਸਿਗਨੇਚਰ ਬੋਨਸ ( ਕੋਈ ਸਮਝੌਤਾ ਹੋਣ ‘ਤੇ ਸਰਕਾਰ ਨੂੰ ਫੀਸ ਦੇ ਰੂਪ ਵਿੱਚ ਕੀਤਾ ਜਾਣ ਵਾਲਾ ਅਡਵਾਂਸ ਭੁਗਤਾਨ ) ਨਹੀਂ ਆਦਿ ਵਰਗੀਆਂ ਕਈ ਆਕਰਸ਼ਕ ਖੂਬੀਆਂ ਹਨ।
*****
ਵਾਈਬੀ
(रिलीज़ आईडी: 1726387)
आगंतुक पटल : 235