PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 10 JUN 2021 6:30PM by PIB Chandigarh

 

C:\Users\user\Desktop\narinder\2021\April\7 april\image002855I.pngC:\Users\user\Desktop\narinder\2021\April\7 april\image00102T2.jpg

 

• ਲਗਾਤਾਰ ਤੀਜੇ ਦਿਨ 1 ਲੱਖ ਤੋਂ ਘੱਟ ਨਵੇਂ ਕੇਸ ਰਿਪੋਰਟ ਹੋਏ

• ਪਿਛਲੇ 24 ਘੰਟਿਆਂ ਦੌਰਾਨ 94,052 ਨਵੇਂ ਕੇਸ ਸਾਹਮਣੇ ਆਏ

• ਬੀਤੇ 24 ਘੰਟਿਆਂ ਦੌਰਾਨ 1,51,367 ਵਿਅਕਤੀ ਸਿਹਤਯਾਬ 

• ਲਗਾਤਾਰ 28ਵੇਂ ਦਿਨ ਰੋਜ਼ਾਨਾ ਰਿਕਵਰੀ ਦੇ ਮਾਮਲੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਤੋਂ ਵੱਧ ਦਰਜ ਹੋਏ

• ਦੇਸ਼ ਵਿੱਚ ਹੁਣ ਤੱਕ 2,76,55,493 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ

• ਰਿਕਵਰੀ ਦਰ ਵਧ ਕੇ 94 .77 ਫੀਸਦੀ ਹੋਈ

• ਰੋਜ਼ਾਨਾ ਪਾਜ਼ਿਟੀਵਿਟੀ ਦਰ ਗਿਰਾਵਟ ਤੋਂ ਬਾਅਦ 4.69 ਫੀਸਦੀ ਹੋਈ; ਲਗਾਤਾਰ 17ਵੇਂ ਦਿਨ 10 ਫੀਸਦੀ ਤੋਂ ਘੱਟ ਦਰਜ

• ਕੋਵਿਡ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਹੁਣ ਤੱਕ 37.21 ਕਰੋੜ ਟੈਸਟ ਹੋਏ

• ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 24 ਕਰੋੜ ਤੋਂ ਵੱਧ (24,27,26,693) ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ 

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ 

 

G:\Surjeet Singh\May 2021\13 May\image003XH6M.jpg

G:\Surjeet Singh\May 2021\13 May\image004DVN9.jpg

 G:\Surjeet Singh\May 2021\13 May\image005SUDX.jpg

 

ਕੋਵਿਡ-19 ਅੱਪਡੇਟ

  • ਭਾਰਤ ਵਿੱਚ ਲਗਾਤਾਰ ਤੀਜੇ ਦਿਨ 1 ਲੱਖ ਤੋਂ ਘੱਟ ਨਵੇਂ ਕੇਸ ਆਏ

  • ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਹੋਰ ਗਿਰਾਵਟ ਨਾਲ 60 ਦਿਨਾਂ ਬਾਅਦ 12 ਲੱਖ ਤੋਂ ਘੱਟ ਦਰਜ

  • ਲਗਾਤਾਰ 28ਵੇਂ ਦਿਨ ਰੋਜ਼ਾਨਾ ਰਿਕਵਰੀ ਦੇ ਮਾਮਲੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਤੋਂ ਵੱਧ ਦਰਜ

  • ਰਿਕਵਰੀ ਦਰ ਵਧ ਕੇ 94 .77 ਫੀਸਦੀ ਹੋਈ

  • ਰੋਜ਼ਾਨਾ ਪਾਜ਼ਿਟੀਵਿਟੀ ਦਰ ਗਿਰਾਵਟ ਤੋਂ ਬਾਅਦ 4.69 ਫੀਸਦੀ ਹੋਈ; ਲਗਾਤਾਰ 17ਵੇਂ ਦਿਨ 10 ਫੀਸਦੀ ਤੋਂ ਘੱਟ ਦਰਜ

ਪਿਛਲੇ 24 ਘੰਟਿਆਂ ਦੌਰਾਨ ਭਾਰਤ ਵਿੱਚ 94,052 ਰੋਜ਼ਾਨਾ ਨਵੇਂ ਕੇਸ ਸਾਹਮਣੇ ਆਏ ਹਨ। ਦੇਸ਼ ਵਿੱਚ ਹੁਣ ਲਗਾਤਾਰ ਤੀਜੇ ਦਿਨ 1 ਲੱਖ ਤੋਂ ਘੱਟ ਨਵੇਂ ਕੇਸ ਦਰਜ ਕੀਤੇ ਗਏ ਹਨ। ਇਹ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ  ਦੁਆਰਾ ਕੀਤੇ ਜਾ ਰਹੇ ਸਾਂਝੇ ਯਤਨਾਂ ਦੀ ਪਹੁੰਚ ਦਾ ਹੀ ਨਤੀਜਾ ਹੈ। ਭਾਰਤ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਦੇਸ਼ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ  ਘਟ ਕੇ ਅੱਜ 11,67,952 ਦਰਜ ਕੀਤੀ ਜਾ ਰਹੀ ਹੈ। ਐਕਟਿਵ ਮਾਮਲਿਆਂ  ਵਿੱਚ ਪਿਛਲੇ 24 ਘੰਟਿਆਂ ਦੌਰਾਨ 63,463 ਮਾਮਲਿਆਂ ਦੀ ਸ਼ੁੱਧ ਗਿਰਾਵਟ ਦਰਜ ਕੀਤੀ ਗਈ ਹੈ। ਇਹ ਹੁਣ ਦੇਸ਼ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਦਾ 4.00 ਫੀਸਦੀ ਬਣਦਾ ਹੈ। ਕੋਵਿਡ -19 ਲਾਗ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ I ਇਸ ਦੇ ਨਾਲ, ਭਾਰਤ ਦੀਆਂ ਰੋਜ਼ਾਨਾ ਰਿਕਵਰੀਆਂ, ਲਗਾਤਾਰ 28ਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਤੋਂ ਵੱਧ ਦਰਜ ਕੀਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 1,51,367 ਰਿਕਵਰੀਆਂ ਰਜਿਸਟਰ ਕੀਤੀਆਂ ਗਈਆਂ ਹਨ। ਰੋਜ਼ਾਨਾ ਨਵੇਂ ਕੇਸਾਂ ਦੇ ਮੁਕਾਬਲੇ ਪਿਛਲੇ 24 ਘੰਟਿਆਂ ਦੌਰਾਨ 57,315 ਵੱਧ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ।

https://pib.gov.in/PressReleasePage.aspx?PRID=1725848

 

ਕੋਵਿਡ 19 ਵੈਕਸੀਨੇਸ਼ਨ ਸਬੰਧੀ ਤਾਜ਼ਾ ਜਾਣਕਾਰੀ

  • ਯੂਨੀਵਰਸਲ ਟੀਕਾਕਰਣ ਪ੍ਰੋਗਰਾਮ (ਯੂ ਪੀ ਆਈ) ਅਧੀਨ ਆਉਂਦੇ ਟੀਕਿਆਂ ਦੇ ਵਸਤੂ-ਪ੍ਰਬੰਧਨ ਅਤੇ ਸਟੋਰੇਜ ਤਾਪਮਾਨ ਨਿਗਰਾਨੀ ਲਈ ਸਿਹਤ ਮੰਤਰਾਲਾ ਦੁਆਰਾ ਈ-ਵਿਨ ਦੀ ਵਰਤੋਂ

  • ਕੇਂਦਰ ਸਰਕਾਰ ਇਸ ਸੰਵੇਦਨਸ਼ੀਲ ਈ-ਵਿਨ ਡੇਟਾ ਦੀ ਕਿਸੇ ਵੀ ਦੁਰਵਰਤੋਂ ਅਤੇ ਉਨ੍ਹਾਂ ਦੀਆਂ ਅਣਅਧਿਕਾਰਤ ਵਪਾਰਕ ਗਤੀਵਿਧੀਆਂ ਨੂੰ ਰੋਕਣ ਲਈ ਵਚਨਬੱਧ ਹੈ

  • ਕੇਂਦਰ ਸਰਕਾਰ ਕੋਵਿਡ -19 ਟੀਕਾਕਰਣ ਪ੍ਰੋਗਰਾਮ ਅਤੇ ਇਸ ਨਾਲ ਜੁੜੇ ਅੰਕੜਿਆਂ ਅਤੇ ਕੋ-ਵਿਨ ਤੇ ਇਸ ਦੀ ਉਪਲਬਧਤਾ ਵਿਚ ਪਾਰਦਰਸ਼ਤਾ ਲਿਆਉਣ ਲਈ ਵਚਨਬੱਧ ਹੈ

ਮੀਡੀਆ ਵਿਚ ਪ੍ਰਕਾਸ਼ਤ ਕੁਝ ਰਿਪੋਰਟਾਂ ਕੇਂਦਰੀ ਸਿਹਤ ਮੰਤਰਾਲਾ ਦੁਆਰਾ ਰਾਜਾਂ / ਕੇਂਦਰੀ ਪ੍ਰਸ਼ਾਸਕੀ ਪ੍ਰਦੇਸ਼ਾਂ ਨੂੰ ਈ- ਵਿਨ ਦੀ ਵਸਤੂ ਸੂਚੀ ਅਤੇ ਤਾਪਮਾਨ ਦੇ ਵੇਰਵਿਆਂ ਬਾਰੇ ਲਿਖੇ ਪੱਤਰ ਨੂੰ ਉਜਾਗਰ ਕਰ ਰਹੀਆਂ ਹਨ। ਕੇਂਦਰ ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਟੀਕੇ ਦੇ ਭੰਡਾਰ ਦੇ ਤਾਪਮਾਨ  ਦੀ ਪੂਰੀ ਜਾਣਕਾਰੀ ਅਤੇ ਮੁੱਲਾਂਕਣ ਨੂੰ ਸਾਂਝਾ ਕਰਨ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰਾਲੇ ਦੀ ਇਜਾਜਤ ਲੈਣ ਅਤੇ ਜਿੱਥੇ ਉਨ੍ਹਾਂ ਨੂੰ ਈ-ਵਿਨ ਰਾਹੀਂ ਰੱਖਿਆ ਗਿਆ ਹੈ। ਅਜਿਹਾ ਕਰਨ ਦਾ ਉਦੇਸ਼ ਇਹ ਹੈ ਕਿ ਇਸ ਡੇਟਾ ਨੂੰ  ਆਪਣੇ  ਕਾਰੋਬਾਰੀ ਲਾਭ ਲਈ ਕਿਸੇ ਵੀ ਏਜੰਸੀ ਦੁਆਰਾ ਦੁਰਵਰਤੋਂ ਨਹੀਂ ਕੀਤਾ ਜਾ ਸਕਦਾ।

https://pib.gov.in/PressReleasePage.aspx?PRID=1725882

 

ਡਾ. ਹਰਸ਼ ਵਰਧਨ ਨੇ ਸਿਹਤ ਅਤੇ ਊਰਜਾ ਦੇ ਐਕਸ਼ਨ ਪਲੈਟਫਾਰਮ ਤੇ ਵਿਸ਼ਵ ਸਿਹਤ ਸੰਗਠਨ ਦੇ ਉੱਚ ਪੱਧਰੀ ਗੱਠਜੋੜ ਨੂੰ ਸੰਬੋਧਨ ਕੀਤਾ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਕੱਲ ਰਾਤ ਇਥੇ ਵਿਸ਼ਵ ਸਿਹਤ ਸੰਗਠਨ ਦੀ ਸਿਹਤ ਅਤੇ ਊਰਜਾ ਦੇ ਐਕਸ਼ਨ ਪਲੈਟਫਾਰਮ  ਦੇ ਵਿਸ਼ਵ ਪੱਧਰੀ ਗਠਜੋੜ ਦੀ ਪਹਿਲੀ ਬੈਠਕ ਨੂੰ ਵੀਡੀਓ ਕਾਨਫਰੰਸ ਰਾਹੀਂ ਡਿਜੀਟਲ ਰੂਪ ਵਿੱਚ ਸੰਬੋਧਿਤ ਕੀਤਾ। ਬੈਠਕ ਵਿਚ ਕਈ ਸ਼ਖਸੀਅਤਾਂ ਅਤੇ ਰਾਸ਼ਟਰੀ ਮੁਖੀਆਂ ਅਤੇ ਵੱਖ-ਵੱਖ ਹਿੱਸੇਦਾਰਾਂ ਦੇ ਨੁਮਾਇੰਦਿਆਂ, ਜਿਵੇਂ ਕਿ ਵਰਲਡ ਬੈਂਕ, ਯੂਐੱਨਡੀਪੀ, ਯੂਐੱਨਐੱਚਆਰਸੀ, ਅੰਤਰਰਾਸ਼ਟਰੀ ਅਖੁੱਟ ਊਰਜਾ ਏਜੰਸੀ (ਆਈਆਰਈਐੱਨਏ) ਆਦਿ ਨੇ ਹਿਸਾ ਲਿਆ।

https://pib.gov.in/PressReleasePage.aspx?PRID=1725863

 

ਆਕਸੀਜਨ ਐਕਸਪ੍ਰੈੱਸ ਨੇ ਦੇਸ਼ ਭਰ ਵਿੱਚ ਹੁਣ ਤੱਕ ਲਗਭਗ 28000 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ

• 397 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਦੇਸ਼ ਵਿੱਚ ਆਕਸੀਜਨ ਦੀ ਸਪਲਾਈ ਪੂਰੀ ਕੀਤੀ

• ਆਕਸੀਜਨ ਐਕਸਪ੍ਰੈੱਸ ਦੁਆਰਾ ਹੁਣ ਤੱਕ 1628 ਟੈਂਕਰਾਂ ਦੇ ਨਾਲ 15 ਰਾਜਾਂ ਨੂੰ ਆਕਸੀਜਨ ਸਹਾਇਤਾ ਪਹੁੰਚਾਈ ਗਈ

• ਆਕਸੀਜਨ ਐਕਸਪ੍ਰੈੱਸ ਨੇ ਤਮਿਲ ਨਾਡੂ ਵਿੱਚ 3900 ਐੱਮਟੀ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਪਹੁੰਚਾਈ

• ਆਕਸੀਜਨ ਐਕਸਪ੍ਰੈੱਸ ਨੇ ਵਿਸ਼ੇਸ਼ ਰੂਪ ਨਾਲ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਿੱਚ ਕ੍ਰਮਵਾਰ : 3100 ਅਤੇ 3400 ਐੱਮਟੀ ਤੋਂ ਅਧਿਕ ਐੱਮਐੱਲਓ ਦੀ ਸਪਲਾਈ ਕੀਤੀ

• ਮਹਾਰਾਸ਼ਟਰ ਵਿੱਚ 614 ਮੀਟ੍ਰਿਕ ਟਨ ਆਕਸੀਜਨ, ਉੱਤਰ ਪ੍ਰਦੇਸ਼ ਵਿੱਚ ਲਗਭਗ 3797 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਵਿੱਚ 656 ਮੀਟ੍ਰਿਕ ਟਨ, ਦਿੱਲੀ ਵਿੱਚ 5722 ਮੀਟ੍ਰਿਕ ਟਨ, ਹਰਿਆਣਾ ਵਿੱਚ 2354 ਮੀਟ੍ਰਿਕ ਟਨ, ਰਾਜਸਥਾਨ ਵਿੱਚ 98 ਮੀਟ੍ਰਿਕ ਟਨ, ਕਰਨਾਟਕ ਵਿੱਚ 3450 ਮੀਟ੍ਰਿਕ ਟਨ, ਉੱਤਰਾਖੰਡ ਵਿੱਚ 320 ਮੀਟ੍ਰਿਕ ਟਨ, ਤਮਿਲ ਨਾਡੂ ਵਿੱਚ 3972 ਮੀਟ੍ਰਿਕ ਟਨ, ਆਂਧਰਾ ਪ੍ਰਦੇਸ਼ ਵਿੱਚ 3130 ਮੀਟ੍ਰਿਕ ਟਨ, ਪੰਜਾਬ ਵਿੱਚ 225 ਮੀਟ੍ਰਿਕ ਟਨ, ਕੇਰਲ ਵਿੱਚ 513 ਮੀਟ੍ਰਿਕ ਟਨ, ਤੇਲੰਗਾਨਾ ਵਿੱਚ 2765 ਮੀਟ੍ਰਿਕ ਟਨ, ਝਾਰਖੰਡ ਵਿੱਚ 38 ਮੀਟ੍ਰਿਕ ਟਨ ਅਤੇ ਅਸਾਮ ਵਿੱਚ 400 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ ਗਈ

ਭਾਰਤੀ ਰੇਲ ਨੇ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਅਤੇ ਨਵੇਂ ਸਮਾਧਾਨ ਕੱਢ ਕੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾਉਣਾ ਜਾਰੀ ਰੱਖਿਆ ਹੈ। ਦੇਸ਼ ਦੀ ਸੇਵਾ ਵਿੱਚ ਆਕਸੀਜਨ ਐਕਸਪ੍ਰੈੱਸ ਦੁਆਰਾ ਤਰਲ ਮੈਡੀਕਲ ਆਕਸੀਜਨ ਪਹੁੰਚਾਉਣ ਵਿੱਚ 28000 ਮੀਟ੍ਰਿਕ ਟਨ ਦੇ ਅੰਕੜੇ ਨੂੰ ਪਾਰ ਕਰ ਗਈ। ਭਾਰਤੀ ਰੇਲ ਦੁਆਰਾ ਹੁਣ ਤੱਕ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ 1628 ਤੋਂ ਅਧਿਕ ਟੈਂਕਰਾਂ ਵਿੱਚ 28060 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾਈ ਗਈ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ 397 ਆਕਸੀਜਨ ਐਕਸਪ੍ਰੈੱਸ ਗੱਡੀਆਂ ਨੇ ਆਪਣੀ ਯਾਤਰਾ ਪੂਰੀ ਕਰਕੇ ਵੱਖ-ਵੱਖ ਰਾਜਾਂ ਨੂੰ ਸਹਾਇਤਾ ਪਹੁੰਚਾਈ ਹੈ।

https://pib.gov.in/PressReleasePage.aspx?PRID=1725720

 

ਹਾਈਬ੍ਰਿਡ ਮਲਟੀਪਲਾਈ ਫੇਸ ਮਾਸਕ: ਐੱਨ-95 ਰੇਸਪਿਰੇਟਰ ਦਾ ਵਿਕਲਪ

ਬਾਇਓ ਟੈਕਨੋਲੋਜੀ ਉਦਯੋਗ ਖੋਜ ਸਹਾਇਤਾ ਪਰਿਸ਼ਦ (ਬਾਈਰੈਕ) ਅਤੇ ਆਈਕੇਪੀ ਨਾਲੇਜ ਪਾਰਕ ਇਸ ਸਿਲਸਿਲੇ ਵਿੱਚ ਫਾਸਟ-ਟ੍ਰੈਕ ਕੋਵਿਡ-19 ਨਿਧੀ ਦੇ ਤਹਿਤ ਪਰਿਸ਼ੋਧਨ ਟੈਕਨੋਲੋਜੀਜ਼ ਪ੍ਰਾ. ਲਿ. ਦੀ ਸਹਾਇਤਾ ਕਰ ਰਹੇ ਹਨ, ਤਾਕਿ ਕਈ ਸਤ੍ਹਾ ਵਾਲੀ ਮਿਲੀ-ਜੁਲੀ ਸਮੱਗਰੀ ਤੋਂ ਬਣੇ ਹਾਈਬ੍ਰਿਡ ਮਲਟੀਪਲਾਈ ਫੇਸ ਮਾਸਕ ਦਾ ਬਣਾਏ ਜਾ ਸਕਣ। ਇਸ ਨੂੰ ਐੱਸਐੱਚਜੀ-95 (ਬਿਲੀਅਨ ਸੋਸ਼ਲ ਮਾਸਕ)  ਕਹਿੰਦੇ ਹਨ। ‘ਮੇਡ ਇਨ ਇੰਡੀਆ’ ਵਾਲੇ ਇਹ ਮਾਸਕ ਪ੍ਰਦੂਸ਼ਿਤ ਕਣਾਂ ਨੂੰ ਲਗਭਗ 90 ਫ਼ੀਸਦੀ ਅਤੇ ਬੈਕਟੀਰੀਆ ਨੂੰ ਲਗਭਗ 99 ਫ਼ੀਸਦੀ ਤੱਕ ਰੋਕ ਸਕਦੇ ਹਨ।  ਇਨ੍ਹਾਂ ਮਾਸਕਾਂ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਸਾਹ ਲੈਣ ਵਿੱਚ ਕੋਈ ਮੁਸ਼ਕਿਲ ਨਹੀਂ ਹੁੰਦੀ ਅਤੇ ਕੰਨਾਂ ‘ਤੇ ਬੰਨਣ ਦਾ ਅਰਾਮਦਾਇਕ ਲੂਪ ਲਗਿਆ ਹੈ।  ਮਾਸਕ ਹੱਥਾਂ ਨਾਲ ਬੁਣੇ ਸੂਤੀ ਕੱਪੜੇ  ਦੇ ਹਨ। ਫਿਲਟਰ ਕਰਨ ਵਾਲੀ ਸਤ੍ਹਾ ਲਗਾਉਣ ਨਾਲ ਇਨ੍ਹਾਂ ਦਾ ਫਾਇਦਾ ਵੱਧ ਗਿਆ ਹੈ। ਹੱਥ ਨਾਲ ਧੋਣ ਅਤੇ ਦੁਬਾਰਾ ਇਸਤੇਮਾਲ ਕਰਨ ਯੋਗ ਮਾਸਕਾਂ ਦੀ ਕੀਮਤ ਕੰਪਨੀ ਨੇ 50-75 ਰ. ਪ੍ਰਤੀ ਮਾਸਕ ਰੱਖੀ ਹੈ,  ਜੋ ਆਮ ਲੋਕਾਂ ਲਈ ਕਾਫ਼ੀ ਕਿਫਾਇਤੀ ਹੈ। 

https://pib.gov.in/PressReleasePage.aspx?PRID=1725826

 

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਛੱਤੀਸਗੜ੍ਹ ਦੇ ਭਿਲਾਈ ਵਿੱਚ ਜੰਬੋ ਕੋਵਿਡ ਕੇਅਰ ਸਹੂਲਤ ਨੂੰ ਦੇਸ਼ ਲਈ ਸਮਰਪਿਤ ਕੀਤਾ

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਛੱਤੀਸਗੜ੍ਹ ਵਿੱਚ ਸੇਲ ਦੇ ਭਿਲਾਈ ਸਟੀਲ ਪਲਾਂਟ (ਬਸਪਾ) ਵਿੱਚ 114 ਬਿਸਤਰਿਆਂ ਵਾਲੀ ਕੋਵਿਡ ਕੇਅਰ ਸਹੂਲਤ ਨੂੰ ਦੇਸ਼ ਨੂੰ ਸਮਰਪਿਤ ਕੀਤਾ। ਇਹ ਹਸਪਤਾਲ ਗੈਸੀ ਆਕਸੀਜਨ ਨਾਲ ਲੈਸ ਹੈ ਅਤੇ ਪਲਾਂਟ ਤੋਂ ਆਕਸੀਜਨ ਦੀ ਸਪਲਾਈ ਲਈ 1.5 ਕਿਲੋਮੀਟਰ ਦੀ ਪਾਈਪਲਾਈਨ ਪਾਉਣ ਤੋਂ ਬਾਅਦ ਸਥਾਪਿਤ ਕੀਤਾ ਗਿਆ ਹੈ। ਇਹ ਇਸ ਪ੍ਰੋਜੈਕਟ ਦਾ ਪਹਿਲਾ ਪੜਾਅ ਹੈ ਜਿਸਦਾ ਉਦੇਸ਼ ਅਗਲੇ ਦੋ ਹੋਰ ਪੜਾਵਾਂ ਵਿੱਚ ਕੁੱਲ 500 ਆਕਸੀਜਨ ਬੈਡਾਂ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ। ਕੇਂਦਰ ਵਿੱਚ ਡਬਲ ਆਕਸੀਜਨ ਬੈਕਅੱਪ ਸਪਲਾਈ ਦੀ ਸਹੂਲਤ ਹੈ। ਮੁੱਖ ਸਰੋਤ ਵਜੋਂ ਗੈਸੀ ਆਕਸੀਜਨ ਤੋਂ ਇਲਾਵਾ, ਇੱਥੇ ਸਟੋਰ ਕੀਤੇ ਤਰਲ ਮੈਡੀਕਲ ਆਕਸੀਜਨ ਦਾ ਬੈਕਅੱਪ ਲੈਣ ਦਾ ਵੀ ਪ੍ਰਬੰਧ ਹੈ। ਇਹ ਸਹੂਲਤ ਆਈਟੀ ਦੀਆਂ ਲੋੜਾਂ ਅਤੇ ਰਿਮੋਟ ਕੰਸਲਟੈਂਸੀ ਦੀ ਸਹੂਲਤ ਲਈ ਲੋੜੀਂਦੀ ਇੰਟਰਨੈਟ ਅਤੇ ਦੂਰਸੰਚਾਰ ਸੇਵਾਵਾਂ ਨਾਲ ਲੈਸ ਹੈ।

https://pib.gov.in/PressReleasePage.aspx?PRID=1725915

 

ਕੇਂਦਰੀ ਘੱਟਗਿਣਤੀ ਮਾਮਲੇ ਮੰਤਰੀ ਸ਼੍ਰੀ ਮੁਖ਼ਤਾਰ ਅੱਬਾਸ ਨਕਵੀ ਨੇ ਹੱਜ ਤਿਆਰੀਆਂ ਅਤੇ ਟੀਕਾਕਰਣ ਸਥਿਤੀ ਬਾਰੇ ਸਮੀਖਿਆ ਕੀਤੀ

ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਚਲਾਈ ਜਾ ਰਹੀ ਟੀਕਾਕਰਣ ਮੁਹਿੰਮ ਸਬੰਧੀ ਭਰਮ ਅਤੇ ਅਫ਼ਵਾਹਾਂ ਨੂੰ “ਦਬਾਉਣ ਅਤੇ ਖਤਮ ਕਰਨ” ਲਈ ਵੱਖ ਵੱਖ ਸਮਾਜਿਕ ਅਤੇ ਵਿੱਦਿਅਕ ਸੰਸਥਾਵਾਂ ਦੁਆਰਾ ਰਾਸ਼ਟਰਪੱਧਰੀ ਮੁਹਿੰਮ ਲਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ, “ਸੂਬਾ ਹੱਜ ਕਮੇਟੀਆਂ, ਵਕਫ ਬੋਰਡ, ਕੇਂਦਰੀ ਵਕਫ ਕੌਂਸਿਲ, ਮੌਲਾਨਾ ਅਜ਼ਾਦ ਐਜੂਕੇਸ਼ਨ ਫਾਊਂਡੇਸ਼ਨ ਅਤੇ ਹੋਰ ਸਮਾਜਿਕ ਤੇ ਸਿੱਖਿਆ ਸੰਸਥਾਵਾਂ ਇਸ ਮੁਹਿੰਮ ਦਾ ਹਿੱਸਾ ਹੋਣਗੀਆਂ।” 

https://pib.gov.in/PressReleasePage.aspx?PRID=1725961

 

 

ਮਹੱਤਵਪੂਰਨ ਟਵੀਟ 

 

 

 

 

 

 

 

 

 

 

 

 

 

 

 

 

 

 

******

 

ਐੱਮਵੀ/ਏਐੱਸ


(Release ID: 1726212) Visitor Counter : 216