ਨੀਤੀ ਆਯੋਗ

ਭਾਰਤ 2020 ਅਤੇ 2050 ਦਰਮਿਆਨ 311 ਲੱਖ ਕਰੋੜ ਰੁਪਏ ਮੁੱਲ ਦੇ ਲੌਜਿਸਟਿਕ ਈਂਧਨ ਦੀ ਬੱਚਤ ਕਰ ਸਕਦਾ ਹੈ: ਰਿਪੋਰਟ


ਨੀਤੀ ਆਯੋਗ ਅਤੇ ਆਰਐੱਮਆਈ ਦੇ ਨਵੇਂ ਵਿਸ਼ਲੇਸ਼ਣ ਵਿੱਚ ਤਿੰਨ ਦਹਾਕਿਆਂ ਵਿੱਚ ਸੰਚਤ C02 ਦੇ 10 ਗੀਗਾਟਨ ਨੂੰ ਬਚਾਉਣ ਦੀ ਭਾਰਤ ਦੀ ਸਮਰੱਥਾ ‘ਤੇ ਪ੍ਰਕਾਸ਼ ਪਾਇਆ ਗਿਆ

Posted On: 09 JUN 2021 2:52PM by PIB Chandigarh

ਨੀਤੀ ਆਯੋਗ, ਆਰਐੱਸਆਈ ਅਤੇ ਆਰਐੱਮਆਈ ਇੰਡੀਆ ਦੀ ਨਵੀਂ ਰਿਪੋਰਟ, ਭਾਰਤ ਵਿੱਚ ਫਾਸਟ ਟ੍ਰੈਕਿੰਗ ਫ੍ਰੇਟ ਸਿਹਤ ਅਤੇ ਲਾਗਤ ਪ੍ਰਭਾਵੀ ਮਾਲ ਟ੍ਰਾਂਸਪੋਰਟ ਲਈ ਇੱਕ ਰੋਡਮੈਪ, ਭਾਰਤ ਲਈ ਆਪਣੀ ਲੌਜਿਸਟਿਕਸ ਲਾਗਤ ਨੂੰ ਘੱਟ ਕਰਨ ਲਈ ਮਹੱਤਵਪੂਰਨ ਅਵਸਰ ਪ੍ਰਸਤੁਤ ਕਰਦਾ ਹੈ।

ਵਸਤੂਆਂ ਅਤੇ ਸੇਵਾਵਾਂ ਦੀ ਵਧਦੀ ਮੰਗ ਦੇ ਕਾਰਨ ਭਵਿੱਖ ਵਿੱਚ ਮਾਲ ਢੁਲਾਈ ਵਿੱਚ ਵਾਧੇ ਦੀ ਉਮੀਦ ਕੀਤੀ ਜਾਂਦੀ ਹੈ। ਜਦਕਿ ਮਾਲ ਟ੍ਰਾਂਸਪੋਰਟ ਆਰਥਿਕ ਵਿਕਾਸ ਲਈ ਜ਼ਰੂਰੀ ਹੈ ਲੇਕਿਨ ਇਹ ਉੱਚੀ ਲੌਜਿਸਟਿਕ ਲਾਗਤ ਤੋਂ ਗ੍ਰਸਤ ਹੈ ਅਤੇ CO2  ਵਿੱਚ ਵਾਧਾ ਜਾਂ ਸ਼ਹਿਰਾਂ ਵਿੱਚ ਵਾਯੂ ਪ੍ਰਦੂਸ਼ਣ ਵਿੱਚ ਇਸ ਦਾ ਯੋਗਦਾਨ ਰਹਿੰਦਾ ਹੈ। 

ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਨਿਮਨਲਿਖਤ ਸਮਰੱਥਾ ਹੈ:

  1. ਆਪਣੀ ਲੌਜਿਸਟਿਕ ਲਾਗਤ ਵਿੱਚ ਜੀਡੀਪੀ ਦੇ 4% ਤੱਕ ਕਮੀ ਲਿਆਉਣ ਦੀ ਸਮਰੱਥਾ।

  2. 2020-2050 ਦਰਮਿਆਨ ਸੰਚਤ CO2  ਦੇ 10 ਗੀਗਾਟਨ ਬਚਾਉਣ ਦੀ ਸਮਰੱਥਾ।

  3. 2050 ਤੱਕ ਨਾਈਟ੍ਰੋਜਨ ਆਕਸਾਈਡ (ਐੱਨਓਐਕਸ)  ਅਤੇ ਕਣ ਪਦਾਰਥ ਕ੍ਰਮਵਾਰ: 35% ਅਤੇ 28% ਤੱਕ ਘਟਾਉਣ ਦੀ ਸਮਰੱਥਾ।

ਨੀਤੀ ਆਯੋਗ ਦੇ ਸਲਾਹਕਾਰ (ਟ੍ਰਾਂਸਪੋਰਟ ਅਤੇ ਇਲੈਕਟ੍ਰਿਕ ਮੋਬੀਲਿਟੀ) ਸੁਧੇਂਦੂ ਜੇ ਸਿਨਹਾ, ਨੇ ਕਿਹਾ ਕਿ ਮਾਲ ਟ੍ਰਾਂਸਪੋਰਟ ਭਾਰਤ ਦੀ ਵਧਦੀ ਅਰਥਵਿਵਸਥਾ ਦੀ ਪ੍ਰਮੁੱਖ ਰੀੜ੍ਹ ਦੀ ਹੱਡੀ ਹੈ ਅਤੇ ਹੁਣ ਪਹਿਲੇ ਤੋਂ ਕਿਤੇ ਅਧਿਕ ਇਸ ਟ੍ਰਾਂਸਪੋਰਟ ਸਿਸਟਮ ਨੂੰ ਅਧਿਕ ਲਾਗਤ ਸਮਰੱਥ, ਕੁਸ਼ਲ ਤੇ ਸਵੱਛ ਬਣਾਉਣਾ ਮਹੱਤਵਪੂਰਨ ਹੈ। ਕੁਸ਼ਲ ਮਾਲ ਟ੍ਰਾਂਸਪੋਰਟ ਮੇਕ ਇਨ ਇੰਡੀਆ, ਆਤਮਨਿਰਭਰ ਭਾਰਤ ਅਤੇ ਡਿਜੀਟਲ ਇੰਡੀਆ ਜਿਹੀਆਂ ਸਰਕਾਰ ਦੀਆਂ ਵਰਤਮਾਨ ਪਹਿਲਾਂ ਨੂੰ ਹਾਸਿਲ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ। 

ਭਾਰਤ ਦੀ ਮਾਲ ਟ੍ਰਾਂਸਪੋਰਟ ਗਤੀਵਿਧੀ 2025 ਤੱਕ ਪੰਜ ਗੁਣੀ ਹੋ ਜਾਏਗੀ ਅਤੇ ਲਗਭਗ 400 ਮਿਲੀਅਨ ਨਾਗਰਿਕ ਸ਼ਹਿਰਾਂ ਵੱਲ ਜਾਣਗੇ। ਅਜਿਹੇ ਵਿੱਚ ਸੰਪੂਰਨ ਪ੍ਰਣਾਲੀ ਵਿੱਚ ਟ੍ਰਾਂਸਪੋਰਟ ਹੀ ਮਾਲ ਢੁਲਾਈ ਖੇਤਰ ਨੂੰ ਉੱਪਰ ਚੁੱਕ ਸਕਦਾ ਹੈ। 

ਆਰਐੱਮਆਈ ਦੇ ਪ੍ਰਬੰਧ ਨਿਦੇਸ਼ਕ ਕਲੇ ਸਟ੍ਰੇਂਜਰ (Clay Stranger) ਨੇ ਕਿਹਾ ਕਿ ਇਸ ਪਰਿਵਤਨ ਨੂੰ ਕੁਸ਼ਲ ਰੇਲ ਅਧਾਰਿਤ ਟ੍ਰਾਂਸਪੋਰਟ, ਲੌਜਿਸਟਿਕਸ ਅਤੇ ਸਪਲਾਈ ਚੇਨ ਦੇ ਅਧਿਕਤਮ ਉਪਯੋਗ ਅਤੇ ਬਿਜਲੀ ਅਤੇ ਹੋਰ ਸਵੱਛ ਈਂਧਨ ਵਾਹਨਾਂ ਵਿੱਚ ਬਦਲਾਅ ਜਿਹੇ ਅਵਸਰਾਂ ਦਾ ਲਾਭ ਉਠਾ ਕੇ ਪਰਿਭਾਸ਼ਿਤ ਕੀਤਾ ਜਾਏਗਾ। ਇਨ੍ਹਾਂ ਸਮਾਧਾਨਾਂ ਵਿੱਚ ਭਾਰਤ ਨੂੰ ਅਗਲੇ ਤਿੰਨ ਦਹਾਕਿਆਂ ਵਿੱਚ 311 ਲੱਖ ਕਰੋੜ ਰੁਪਏ ਦੀ ਬੱਚਤ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਇਹ ਰਿਪੋਰਟ ਨੀਤੀ, ਟੈਕਨੋਲੋਜੀ, ਬਾਜ਼ਾਰ, ਕਾਰੋਬਾਰ ਮਾਡਲ ਅਤੇ ਬੁਨਿਆਦੀ ਢਾਂਚਾ ਵਿਕਾਸ ਨਾਲ ਸੰਬੰਧਿਤ ਮਾਲ ਢੁਲਾਈ ਖੇਤਰ ਦੇ ਸਮਾਧਾਨ ਨੂੰ ਰੇਖਾਂਕਿਤ ਕਰਦੀ ਹੈ। ਇਨ੍ਹਾਂ ਸਿਫਾਰਿਸ਼ਾਂ ਵਿੱਚ ਰੇਲ ਨੈੱਟਵਰਕ ਦੀ ਸਮਰੱਥਾ ਵਧਾਉਣਾ, ਇੰਟਰਮੋਡਲ ਟ੍ਰਾਂਸਪੋਰਟ ਨੂੰ ਹੁਲਾਰਾ ਦੇਣਾ, ਵੇਅਰਹਾਉਸਿੰਗ ਅਤੇ ਟ੍ਰੱਕ ਟ੍ਰਾਂਸਪੋਰਟ ਵਿਵਹਾਰਾਂ ਵਿੱਚ ਸੁਧਾਰ, ਨੀਤੀਗਤ ਉਪਾਵਾਂ ਅਤੇ ਸਿਹਤ ਟੈਕਨੋਲੋਜੀ ਅਪਨਾਉਣ ਲਈ ਪਾਇਲਟ ਪ੍ਰੋਜੈਕਟਾਂ ਅਤੇ ਈਂਧਨ ਅਰਥਵਿਵਸਥਾ ਦੇ ਕਠੋਰ ਮਾਨਕ ਸ਼ਾਮਿਲ ਹਨ।

ਸਫਲਤਾਪੂਰਵਕ ਇੱਕ ਪੈਮਾਨੇ ‘ਤੇ ਤੈਨਾਤ ਕੀਤੇ ਜਾਣ ਨਾਲ ਪ੍ਰਸਤਾਵਿਤ ਸਮਾਧਾਨ ਲੌਜਿਸਟਿਕ ਇਨੋਵੇਸ਼ਨ ਵਿੱਚ ਅਤੇ ਏਸ਼ੀਆ-ਪ੍ਰਸ਼ਾਂਤ ਖੇਤਰ ਅਤੇ ਹੋਰ ਅੱਗੇ ਭਾਰਤ ਦੀ ਲੀਡਰਸ਼ਿਪ ਸਥਾਪਿਤ ਕਰਨ ਵਿੱਚ ਸਹਾਇਕ ਸਿੱਧ ਹੋ ਸਕਦੇ ਹਨ।

*****

ਡੀਐੱਸ/ਏਕੇਜੇ



(Release ID: 1726126) Visitor Counter : 177