ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਨੇ ਸੀਐੱਸਆਈਆਰ ਦੀ ਓਵਰਆਰਚਿੰਗ ਕਮੇਟੀ ਨਾਲ ਮੁਲਾਕਾਤ ਕੀਤੀ ਜਿਸ ਨੇ ਇਸ ਸੰਗਠਨ ਦੁਆਰਾ ਭਾਰਤੀ ਉਦਯੋਗਾਂ ਨੂੰ ਸਹਾਇਤਾ ਵਧਾਉਣ ਦੀ ਯੋਜਨਾ ਦੀ ਸਿਫਾਰਸ਼ ਕੀਤੀ ਹੈ
Posted On:
09 JUN 2021 6:32PM by PIB Chandigarh
ਸੀਐੱਸਆਈਆਰ ਵਿਚ 'ਨਵੀਂ ਸੀਐੱਸਆਈਆਰ' ਬਣਨ ਦੀ ਸੰਭਾਵਨਾ ਹੈ ਜੋ 21ਵੀਂ ਸਦੀ ਲਈ ਤਿਆਰ ਹੈ ਅਤੇ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਹੈ ਅਤੇ ਜੋ ਸਾਇੰਸ ਅਤੇ ਟੈਕਨੋਲੋਜੀ ਦੁਆਰਾ ਆਮ ਲੋਕਾਂ ਦੀਆਂ ਤਕਲੀਫਾਂ ਨੂੰ ਘਟਾਉਣ ਲਈ ਕੰਮ ਕਰਦਾ ਹੈ: ਡਾ. ਹਰਸ਼ ਵਰਧਨ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੂੰ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐੱਸਆਈਆਰ) ਦੀ ਓਵਰਆਰਚਿੰਗ ਕਮੇਟੀ ਵੱਲੋਂ ਦਿੱਤੀਆਂ ਗਈਆਂ ਸਿਫ਼ਾਰਸ਼ਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਨ੍ਹਾਂ ਸਿਫਾਰਸ਼ਾਂ ਦੇ ਲਾਗੂ ਹੋਣ ਨਾਲ ਸੀਐੱਸਆਈਆਰ 21ਵੀਂ ਸਦੀ ਲਈ ਗਲੋਬਲ ਪੱਧਰ ‘ਤੇ ਪ੍ਰਤੀਯੋਗੀ ਸੰਗਠਨ ਬਣ ਜਾਏਗਾ।
ਇਸ ਮੌਕੇ ਸੰਬੋਧਨ ਕਰਦਿਆਂ ਐੱਸਐਂਡਟੀ, ਈਐੱਸ ਅਤੇ ਐੱਮਓਐੱਚਐੱਫਡਬਲਯੂ ਦੇ ਕੇਂਦਰੀ ਮੰਤਰੀ, ਡਾ. ਹਰਸ਼ ਵਰਧਨ ਨੇ ਟਿੱਪਣੀ ਕੀਤੀ ਕਿ ਸਰਕਾਰ ਸਾਇੰਸ ਅਤੇ ਟੈਕਨੋਲੋਜੀ (ਐੱਸਐਂਡਟੀ) ਦੀ ਅਗਵਾਈ ਵਾਲੇ, ਸਮਾਵੇਸ਼ੀ ਅਤੇ ਟਿਕਾਊ ਵਿਕਾਸ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਬੌਧਿਕ ਪੂੰਜੀ, ਉੱਤਮਤਾ ਅਤੇ ਵਿਗਿਆਨਕ ਭਾਈਚਾਰੇ ਦੇ ਸਮਰਪਣ ਦਾ ਉਪਯੋਗ ਕਰਨ 'ਤੇ ਕੇਂਦ੍ਰਿਤ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਪਿਛਲੇ ਸੱਤ ਸਾਲਾਂ ਤੋਂ, ਰਾਸ਼ਟਰੀ ਤਰਜੀਹਾਂ ਦੇ ਨਾਲ ਆਰਐਂਡਡੀ ਦਾ ਵੱਡਾ ਤਾਲਮੇਲ ਅਤੇ ਅਨੁਕੂਲਤਾ ਰਹੀ ਹੈ।
ਡਾ. ਹਰਸ਼ ਵਰਧਨ ਨੇ ਸੁਝਾਅ ਦਿੱਤਾ ਕਿ ਉਦਯੋਗ ਅਤੇ ਸਿਖਿਆ ਜਗਤ ਨਾਲ ਆਰਐਂਡਡੀ ਪ੍ਰੋਜੈਕਟਾਂ ਵਿੱਚ ਸਹਿਯੋਗ ਵਧਾਉਣ ਲਈ ‘ਲੋਕਾਂ ਲਈ ਵਿਗਿਆਨ ਅਤੇ ਵਿਗਿਆਨ ਲਈ ਲੋਕ’ ਦੀ ਧਾਰਨਾ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ। ਨੌਜਵਾਨ ਵਿਗਿਆਨਕਾਂ ਨੂੰ ਆਕਰਸ਼ਿਤ ਕਰਨ ਲਈ, ‘ਜਿਗਿਆਸਾ’ ਦੀ ਤਰਜ਼ ‘ਤੇ ਵੱਖਰੇ ਢੰਗ ਨਾਲ ਸੋਚਣ ਦੀ ਲੋੜ ਹੈ ਜਿਸ ਸਦਕਾ ਉਤਸ਼ਾਹੀ ਅਤੇ ਨਵੀਂਆਂ ਖੋਜਾਂ ਲਈ ਉਤਸੁਕ ਨੌਜਵਾਨ ਪੀੜ੍ਹੀ ਦੀ ਭਾਗੀਦਾਰੀ ਨਾਲ ਮਹਾਨ ਵਿਚਾਰਾਂ ਦੀ ਉਤਪਤੀ ਯਕੀਨੀ ਬਣਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਆਮ ਲੋਕਾਂ ਦੇ ਲਾਭ ਲਈ ਨਵੀਆਂ ਪਹਿਲਾਂ ਸ਼ੁਰੂ ਕਰਨ ਦੇ ਰੂਪ ਵਿੱਚ ਕਈ ਸਟਾਰਟਅੱਪਸ ਦਾ ਸਮਰਥਨ ਕਰ ਰਹੀ ਹੈ।
ਡਾ. ਹਰਸ਼ ਵਰਧਨ ਨੇ ਸਲਾਹ ਦਿੱਤੀ ਕਿ ਮੌਜੂਦਾ ਲੈਬਾਂ ਵਿੱਚ ਉਪਲਬਧ ਉੱਚ ਪੱਧਰੀ ਬੁਨਿਆਦੀ ਢਾਂਚੇ ਨਾਲ, ਆਮ ਲੋਕਾਂ ਦੀਆਂ ਨਿੱਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਵਿਸ਼ਿਆਂ ਬਾਰੇ ਖੋਜ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਕਸਤ ਟੈਕਨੋਲੋਜੀਆਂ ਅਤੇ ਆਮ ਲੋਕਾਂ ਨੂੰ ਕਿਫਾਇਤੀ ਕੀਮਤਾਂ 'ਤੇ ਲਾਭ ਉਪਲਬਧ ਕਰਾਉਣ ਦੇ ਵਿਚਕਾਰਲੇ ਪਾੜੇ ਨੂੰ ਦੂਰ ਕਰਨ ਦੀ ਤੁਰੰਤ ਲੋੜ ਹੈ। ਉਨ੍ਹਾਂ ਅਪੀਲ ਕੀਤੀ ਕਿ ਵਿਗਿਆਨਕ ਭਾਈਚਾਰੇ ਨੂੰ ਦੇਸ਼ ਦੀਆਂ ਸਮੱਸਿਆਵਾਂ ਨੂੰ ਸਾਇੰਸ ਅਤੇ ਟੈਕਨੋਲੋਜੀ ਰਾਹੀਂ ਹੱਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਟੀਚਾ ਸਹੀ ਪਹੁੰਚ ਅਤੇ ਯੋਜਨਾਬੰਦੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ।
ਡਾ. ਹਰਸ਼ ਵਰਧਨ ਨੇ ਕਿਹਾ ਕਿ 2022 ਵਿੱਚ ਭਾਰਤ ਆਜ਼ਾਦੀ ਦਾ 75ਵਾਂ ਸਾਲ ਮਨਾਏਗਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸੰਕਲਪ ਦੇ ਅਨੁਸਾਰ, ਵਿਗਿਆਨਕ ਭਾਈਚਾਰੇ ਨੂੰ ਨਵੇਂ ਭਾਰਤ ਦੇ ਸੁਪਨੇ ਨੂੰ ਪ੍ਰਾਪਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੀਐੱਸਆਈਆਰ ਵਿੱਚ “ਨਵੀਂ ਸੀਐੱਸਆਈਆਰ” ਵਜੋਂ ਉਭਰਨ ਦੀ ਸਮਰੱਥਾ ਹੈ ਜੋ 21ਵੀਂ ਸਦੀ ਵਿੱਚ ਤਿਆਰ ਅਤੇ ਗਲੋਬਲ ਤੌਰ ’ਤੇ ਪ੍ਰਤੀਯੋਗੀ ਹੈ ਅਤੇ ਐੱਸਐਂਡਟੀ ਰਾਹੀਂ ਆਮ ਆਦਮੀ ਦੀਆਂ ਤਕਲੀਫਾਂ ਦੂਰ ਕਰਨ ਵਿੱਚ ਯੋਗਦਾਨ ਪਾਉਂਦੀ ਹੈ।
ਡਾ. ਸ਼ੇਖਰ ਸੀ ਮੰਡੇ, ਸੱਕਤਰ ਡੀਐੱਸਆਈਆਰ ਅਤੇ ਡਾਇਰੈਕਟਰ ਜਨਰਲ ਸੀਐੱਸਆਈਆਰ ਨੇ ਭਰੋਸਾ ਦਿੱਤਾ ਕਿ ਸੀਐੱਸਆਈਆਰ ਦੁਆਰਾ ਓਵਰਆਰਚਿੰਗ ਕਮੇਟੀ ਵੱਲੋਂ ਦਿੱਤੀਆਂ ਸਿਫਾਰਸ਼ਾਂ ਨੂੰ ਸਮੇਂ ਸਿਰ ਲਾਗੂ ਕੀਤਾ ਜਾਏਗਾ ਤਾਂ ਜੋ ਇਹ ਸੰਗਠਨ ਭਾਰਤੀ ਉਦਯੋਗ ਲਈ ਆਪਣੀ ਤਕਨੀਕੀ ਸਹਾਇਤਾ ਵਧਾ ਸਕੇ ਅਤੇ ਦੇਸ਼ ਨੂੰ ਵਿਗਿਆਨ ਅਤੇ ਟੈਕਨੋਲੋਜੀ ਦੇ ਨਾਲ ਨਾਲ ਨਵੀਨਤਾ ਦੇ ਖੇਤਰ ਵਿੱਚ ਗਲੋਬਲ ਲੀਡਰਸ਼ਿਪ ਵੱਲ ਲੈ ਜਾ ਸਕੇ।
ਪ੍ਰੋਫੈਸਰ ਵਿਜੈ ਰਾਘਵਨ ਕਮੇਟੀ ਦਾ ਗਠਨ ਸੀਐੱਸਆਈਆਰ ਦੇ ਪੁਨਰਗਠਨ ਲਈ ਕੀਤਾ ਗਿਆ ਸੀ, ਜਿਸਦਾ ਉਦੇਸ਼ ਭਾਰਤੀ ਉਦਯੋਗ ਨੂੰ ਨਿਰਵਿਘਨ ਤਕਨੀਕੀ ਸਹਾਇਤਾ ਪ੍ਰਦਾਨ ਕਰਨਾ ਸੀ। ਪ੍ਰੋ. ਕੇ ਵਿਜੇ ਰਾਘਵਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਲਈ ਅੱਠ ਖੇਤਰ-ਅਧਾਰਤ ਉਪ-ਕਮੇਟੀਆਂ ਦੇ ਨਾਲ ਟਾਟਾ ਕੰਸਲਟੈਂਸੀ ਸੇਵਾਵਾਂ ਦੇ ਸਾਬਕਾ ਸੀਈਓ ਅਤੇ ਐੱਮਡੀ ਸ਼੍ਰੀ ਐੱਸ ਰਾਮਾਦੋਰਈ ਦੀ ਪ੍ਰਧਾਨਗੀ ਹੇਠ ਇੱਕ ਓਵਰਆਰਚਿੰਗ ਕਮੇਟੀ ਦਾ ਗਠਨ ਕੀਤਾ ਗਿਆ ਸੀ। ਓਵਰਆਰਚਿੰਗ ਕਮੇਟੀ ਦੇ ਹੋਰ ਮੈਂਬਰਾਂ ਵਿੱਚ ਡਾ. ਵਿਲਾਸ ਸਿੰਕਰ, ਡਾ. ਸੰਗੀਤਾ ਰੈਡੀ, ਸੁਸ਼੍ਰੀ ਨਿਵਰੁਤੀ ਰਾਏ, ਡਾ. ਵਿਜੇ ਪੀ ਭੱਟਕਰ, ਡਾ. ਵੀ ਸੁਮਨਤਰਨ, ਪ੍ਰੋ. ਰਿਸ਼ੀਕੇਸ਼ ਕ੍ਰਿਸ਼ਨਨ, ਸ਼੍ਰੀ ਸੰਜੀਵ ਸਾਨਿਆਲ ਅਤੇ ਡਾ. ਰਾਜ ਹਿਰਵਾਨੀ ਸ਼ਾਮਲ ਹਨ, ਜੋ ਆਪਣੇ-ਆਪਣੇ ਖੇਤਰ ਦੇ ਮਾਹਰ ਹਨ।
***********
ਐੱਸਐੱਸ / ਆਰਪੀ
(Release ID: 1725949)
Visitor Counter : 178