ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸੀਐੱਸਆਈਆਰ-ਆਈਆਈਸੀਟੀ ਨੇ ਲੀ ਫਾਰਮਾ ਲਿਮਿਟੇਡ ਨੂੰ 2-ਡੀਓਕਸੀ-ਡੀ-ਗਲੂਕੋਜ਼ ਦੇ ਸੰਸਲੇਸ਼ਣ ਲਈ ਤਕਨੀਕੀ ਪ੍ਰਕਿਰਿਆ ਦੀ ਜਾਣਕਾਰੀ ਬਾਰੇ ਲਾਇਸੈਂਸ ਦਿੱਤਾ
Posted On:
09 JUN 2021 2:23PM by PIB Chandigarh
ਇੰਡੀਅਨ ਇੰਸਟੀਚਿਊਟ ਆਵ੍ ਕੈਮੀਕਲ ਟੈਕਨੋਲੋਜੀ, (ਆਈਆਈਸੀਟੀ), ਸੀਐੱਸਆਈਆਰ ਦੀ ਇੱਕ ਘਟਕ ਪ੍ਰਯੋਗਸ਼ਾਲਾ ਅਤੇ ਹੈਦਰਾਬਾਦ ਅਧਾਰਿਤ ਇੱਕ ਏਕੀਕ੍ਰਿਤ ਫਾਰਮਾਸਿਊਟੀਕਲ ਕੰਪਨੀ ਲੀ ਫਾਰਮਾ ਨੇ 2-ਡੀਓਕਸੀ-ਡੀ-ਗਲੂਕੋਜ਼ (2-ਡੀਜੀ) ਸੰਸਲੇਸ਼ਣ ਲਈ ਇੱਕ ਨਾਨ-ਐਕਸਕਲੂਸਿਵ ਲਾਇਸੈਂਸ ਸਮਝੌਤਾ ਕੀਤਾ ਹੈ। ਹਾਲ ਹੀ ਵਿੱਚ, ਡੀਆਰਡੀਓ ਅਤੇ ਡਾ. ਰੈਡੀਜ਼ ਲੈਬਾਰਟਰੀਜ਼ ਦੁਆਰਾ ਵਿਕਸਤ 2-ਡੀਜੀ ਨੂੰ ਕੋਵਿਡ -19 ਮਰੀਜ਼ਾਂ ਵਿੱਚ ਵਰਤੇ ਜਾਣ ਲਈ ਮਨਜ਼ੂਰੀ ਮਿਲੀ ਹੈ। ਇਹ ਪਾਇਆ ਗਿਆ ਹੈ ਕਿ ਇਹ ਮਰੀਜ਼ਾਂ ਵਿੱਚ ਰਿਕਵਰੀ ਨੂੰ ਤੇਜ਼ ਕਰਨ ਅਤੇ ਆਕਸੀਜਨ ਨਿਰਭਰਤਾ ਨੂੰ ਘਟਾਉਣ ਵਿੱਚ ਸਹਾਈ ਹੈ ਅਤੇ ਡਾ. ਰੈਡੀਜ਼ ਲੈਬਾਰਟਰੀਜ਼ ਨੇ ਦਵਾਈ ਨੂੰ ਪਾਊਚ ਦੇ ਰੂਪ ਵਿੱਚ ਲਾਂਚ ਕੀਤਾ ਹੈ।
ਲੀ ਫਾਰਮਾ ਨੇ ਦੱਸਿਆ ਕਿ ਉਹ ਡੀਸੀਜੀਆਈ, ਨਵੀਂ ਦਿੱਲੀ ਤੋਂ ਮਨਜ਼ੂਰੀ ਲੈਣ ਲਈ ਅਰਜ਼ੀ ਦਾਖਲ ਕਰਨਗੇ। ਵਿਸ਼ਵ-ਰੈਗੂਲੇਟਰੀ ਏਜੰਸੀਆਂ ਤੋਂ ਮਾਨਤਾ ਪ੍ਰਾਪਤ ਲੀ ਫਾਰਮਾ ਦੁਆਰਾ ਆਪਣੀ ਐੱਸਈਜ਼ੈੱਡ, ਦੁੱਵਾਦਾ (Duvvada), ਵਿਸ਼ਾਖਾਪਟਨਮ, ਆਂਧਰਾ ਪ੍ਰਦੇਸ਼ ਵਿਖੇ ਸਥਿਤ ਫਾਰਮੂਲੇਸ਼ਨ ਸੁਵਿਧਾ ਤੋਂ 2-ਡੀਜੀ ਪਾਊਚ ਦਾ ਨਿਰਮਾਣ ਅਤੇ ਵਪਾਰੀਕਰਨ ਕੀਤਾ ਜਾਏਗਾ।
ਡਾ. ਸ਼੍ਰੀਵਰੀ ਚੰਦਰਸ਼ੇਖਰ, ਡਾਇਰੈਕਟਰ ਸੀਐੱਸਆਈਆਰ-ਆਈਆਈਸੀਟੀ ਨੇ ਚਾਨਣਾ ਪਾਇਆ ਕਿ “2-ਡੀਜੀ ਦੇ ਵਿਕਾਸ ਵਿੱਚ ਸੀਐੱਸਆਈਆਰ ਦੀ ਵੀ ਭੂਮਿਕਾ ਹੈ, ਕਿਉਂਕਿ ਸੀਐੱਸਆਈਆਰ-ਸੀਸੀਐੱਮਬੀ ਨੇ ਮਿਲ ਕੇ ਸਾਰਸ-ਕੋਵ-2 (SARS-CoV-2) ਵਾਇਰਲ ‘ਤੇ ਇਸ ਡਰੱਗ ਦਾ ਕਲਚਰ ਟੈਸਟ ਕੀਤਾ ਸੀ। ਸੀਐੱਸਆਈਆਰ ਕੋਵਿਡ -19 ਦੇ ਇਲਾਜ ਲਈ ਡਰੱਗਜ਼ ਦੇ ਵਿਕਾਸ ਕੰਮਾਂ ਵਿੱਚ ਲੱਗਾ ਹੋਇਆ ਹੈ ਅਤੇ ਰੀਪਰਪੱਜ਼ਡ ਡਰੱਗਜ਼ ਲਈ ਕਈ ਕਲੀਨਿਕਲ ਅਜ਼ਮਾਇਸ਼ਾਂ ਕਰ ਚੁੱਕਾ ਹੈ। ਇਸ ਤੋਂ ਇਲਾਵਾ, ਲੀ ਫਾਰਮਾ ਲਿਮਿਟੇਡ ਨਾਲ ਇਹ ਸਮਝੌਤਾ ਕੋਵਿਡ -19 ਦੇ ਇਲਾਜ ਲਈ ਕਿਫਾਇਤੀ ਇਲਾਜ ਦੇ ਵਿਕਲਪਾਂ ਨੂੰ ਵਧਾਉਣ ਦੀ ਦਿਸ਼ਾ ਵੱਲ ਕੇਂਦ੍ਰਿਤ ਹੈ।”
ਲੀ ਫਾਰਮਾ ਦੇ ਡਾਇਰੈਕਟਰ ਰਘੂਮਿੱਤਰ ਅੱਲਾ ਨੇ ਕਿਹਾ, “2-ਡੀਜੀ, ਏਪੀਆਈ ਲਈ ਸੀਐੱਸਆਈਆਰ-ਆਈਆਈਸੀਟੀ ਦਾ ਇਹ ਸਹਿਯੋਗ ਕੋਵਿਡ -19 ਦੇ ਇਲਾਜ ਦੇ ਵਿਕਲਪਾਂ ਨੂੰ ਵਧਾਉਣ ਲਈ ਸਾਡੀ ਵਿਆਪਕ ਰਣਨੀਤੀ ਦਾ ਹਿੱਸਾ ਹੈ। ਇਸ ਤੋਂ ਇਲਾਵਾ, ਸੀਐੱਸਆਈਆਰ-ਆਈਆਈਸੀਟੀ, ਹੈਦਰਾਬਾਦ ਵਿਭਿੰਨ ਨਵੇਂ ਅਣੂਆਂ ਬਾਰੇ ਆਪਣੀ ਉੱਚ ਕੁਆਲਟੀ ਦੀ ਖੋਜ ਅਤੇ ਵਿਕਾਸ ਲਈ ਜਾਣਿਆ ਜਾਂਦਾ ਹੈ ਅਤੇ ਸਾਨੂੰ ਉਨ੍ਹਾਂ ਨਾਲ ਜੁੜੇ ਹੋਏ ਹੋਣ ‘ਤੇ ਮਾਣ ਮਹਿਸੂਸ ਹੁੰਦਾ ਹੈ।
***************
ਐੱਸਐੱਸ/ਆਰਪੀ/(ਸੀਐੱਸਆਈਆਰ)
(Release ID: 1725892)
Visitor Counter : 201