ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਡਿਜੀਟਲ ਇੰਡੀਆ ਕਾਰਪੋਰੇਸ਼ਨ ਅਤੇ ਭਾਰਤੀ ਖੇਤੀਬਾੜੀ ਖੋਜ ਕੌਂਸਲ ਨੇ ਕਿਸਾਨਾਂ ਨੂੰ “ਮੰਗ ਅਧਾਰਤ ਟੈਲੀ ਖੇਤੀਬਾੜੀ ਐਡਵਾਇਜ਼ਰੀ” ਮੁਹੱਈਆ ਕਰਨ ਲਈ ਇੱਕ ਸਮਝੌਤੇ ਤੇ ਦਸਤਖ਼ਤ ਕੀਤੇ

Posted On: 09 JUN 2021 6:17PM by PIB Chandigarh

ਕਿਸਾਨਾਂ ਨੂੰ ਸਥਾਨ ਵਿਸ਼ੇਸ਼ਮੰਗ ਤੇ ਅਧਾਰਤ ਟੈਲੀ ਖੇਤੀਬਾੜੀ ਐਡਵਾਇਜ਼ਰੀਮੁਹੱਈਆ ਕਰਨ ਦੀ ਸਹੂਲਤ ਦੇਣ ਲਈ ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈ ਸੀ ਆਰ) , ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਅਤੇ ਡਿਜੀਟਲ ਇੰਡੀਆ ਕਾਰਪੋਰੇਸ਼ਨ (ਡੀ ਆਈ ਸੀ) , ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਨਵੀਂ ਦਿੱਲੀ ਦੇ ਕ੍ਰਿਸ਼ੀ ਭਵਨ ਵਿੱਚ 9 ਜੂਨ 2021 ਨੂੰ ਇੱਕ ਸਮਝੌਤੇ ਤੇ ਦਸਤਖ਼ਤ ਕੀਤੇ ਹਨ


 

ਇਸ ਈਵੈਂਟ ਦੀ ਪ੍ਰਧਾਨਗੀ ਡਾਕਟਰ ਤ੍ਰਿਲੋਚਨ ਮੋਹਪਾਤਰਾ , ਸਕੱਤਰ (ਡੀ ਆਰ ) , ਤੇ ਡਾਇਰੈਕਟਰ ਜਨਰਲ (ਆਈ ਸੀ ਆਰ) , ਸ਼੍ਰੀ ਸੰਜੇ ਕੁਮਾਰ ਸਿੰਘ , ਵਧੀਕ ਸਕੱਤਰ , (ਡੀ ਆਰ ) ਤੇ ਸਕੱਤਰ ਆਈ ਸੀ ਆਰ ਅਤੇ ਸ਼੍ਰੀ ਅਭਿਸ਼ੇਕ ਸਿੰਘ ਮੈਨੇਜਿੰਗ ਡਾਇਰੈਕਟਰ ਤੇ ਸੀ ਡੀ ਆਈ ਸੀ ਡਾਕਟਰ ਕੇ ਸਿੰਘ , ਡਿਪਟੀ ਡਾਇਰੈਕਟਰ ਜਨਰਲ (ਖੇਤੀ ਵਿਸਥਾਰ), ਆਈ ਸੀ ਆਰ , ਡਾਕਟਰ ਵਿਨੈ ਠਾਕੁਰ , ਸੀਨੀਅਰ ਡਾਇਰੈਕਟਰ (ਖੋਜ) , ਡੀ ਆਈ ਸੀ ਡਾਕਟਰ ਅਨਿਲ ਰਾਏ ਅਸਿਸਟੈਂਟ ਡਾਇਰੈਕਟਰ ਜਨਰਲ (ਆਈ ਸੀ ਟੀ) , ਆਈ ਸੀ ਆਰ , ਡਾਕਟਰ ਰਣਧੀਰ ਸਿੰਘ ਪੋਸਵਾਲ , ਅਸਿਸਟੈਂਟ ਡਾਇਰੈਕਟਰ ਜਨਰਲ (ਖੇਤੀਬਾੜੀ ਐਕਸਟੈਂਸ਼ਨ) , ਆਈ ਸੀ ਆਰ , ਡਾਕਟਰ ਟੀ ਐੱਸ ਅਨੁਰਾਗ ਪੀ ਆਰ ਖੋਜ ਵਿਗਿਆਨੀ , ਡੀ ਆਈ ਸੀ ਅਤੇ ਸ਼੍ਰੀ ਆਂਸ਼ੁਲ ਪੋਰਵਾਲ , ਪੀ ਆਰ ਸਾਫਟਵੇਅਰ ਡਵੈਲਪਰ , ਡੀ ਆਈ ਸੀ ਹੋਰ ਪਤਵੰਤੇ ਸੱਜਣ ਸਨ, ਜੋ ਇਸ ਮੌਕੇ ਹਾਜ਼ਰ ਸਨ

ਸਮਝੌਤੇ ਦਾ ਮਕਸਦ ਡੀ ਆਈ ਸੀ ਦੇ ਮੌਜੂਦਾ ਪਲੇਟਫਾਰਮ ਇੰਟਰੈਕਟਿਵ ਇਨਫਰਮੇਸ਼ਨ ਡਿਸਸੈਮੀਨੇਸ਼ਨ ਸਿਸਟਮ (ਆਈ ਆਈ ਡੀ ਐੱਸ) ਨੂੰ ਆਈ ਸੀ ਆਰ ਦੇ ਪ੍ਰਸਤਾਵਿਤ ਕਿਸਾਨ ਸਾਰਥੀ ਪ੍ਰੋਗਰਾਮ ਨਾਲ ਏਕੀਕ੍ਰਿਤ ਕਰਨਾ ਹੈ ਅਤੇ ਇਸ ਨੂੰ ਆਈ ਸੀ ਆਰ ਨੈੱਟਵਰਕ ਰਾਹੀਂ ਦੇਸ਼ ਭਰ ਵਿੱਚ ਕਿਸਾਨਾਂ ਦੀ ਵੱਡੀ ਗਿਣਤੀ ਤੱਕ ਪਹੁੰਚਾਉਣ ਲਈ ਲਾਗੂ ਕਰਨਾ ਹੈ

ਆਈ ਸੀ ਆਰ ਅਤੇ ਡੀ ਆਈ ਸੀ ਸਥਾਨਕ ਪੱਧਰ ਤੇ ਵੱਖ ਵੱਖ ਖੇਤੀਬਾੜੀ ਗਤੀਵਿਧੀਆਂ ਦੀ ਸਹਾਇਤਾ ਲਈ ਕਮਿਊਨੀਕੇਸ਼ਨ ਪ੍ਰਣਾਲੀ ਅਤੇ ਬਹੁਪੱਖੀ ਐਡਵਾਇਜ਼ਰੀ , ਬਹੁ ਮੀਡੀਆ ਦੇ ਸੰਚਾਲਨ ਅਤੇ ਸਥਾਪਿਤ ਕਰਨ ਲਈ ਆਈ ਸੀ ਟੀ ਪਲੇਟਫਾਰਮਾਂ ਦੇ ਵਿਕਾਸ ਅਤੇ ਤਾਇਨਾਤ ਕਰਨ ਲਈ ਸਾਂਝੇ ਤੌਰ ਤੇ ਸਹਿਮਤ ਹੋ ਗਏ ਹਨ ਸ਼ੁਰੂ ਵਿੱਚ ਆਈ ਸੀ ਆਰ ਵਿਖੇ ਇੰਟਰੈਕਟਿਵ ਇਨਫਰਮੇਸ਼ਨ ਡਿਸਸੈਮੀਨੇਸ਼ਨ ਸਿਸਟਮ ਤਾਇਨਾਤ ਕਰੇਗਾ ਜੋ ਪੁਸ਼ ਤੇ ਪੁੱਲ ਅਧਾਰਤ ਸਿਸਟਮ ਹੈ , ਜਿਸ ਵਿੱਚੋਂ ਖੇਤੀਬਾੜੀ ਨਾਲ ਸਬੰਧਤ ਜਾਣਕਾਰੀ ਨੂੰ ਮੋਬਾਈਲ ਫੋਨ ਵਰਤਦਿਆਂ ਜਾਣਕਾਰੀ ਨੂੰ ਕਿਸਾਨਾਂ ਤੋਂ ਲਿਆ ਜਾ ਸਕਦਾ ਹੈ ਆਈ ਆਈ ਡੀ ਐੱਸ ਕਿਸਾਨਾਂ ਨੂੰ ਕੇਵਲ ਉਨ੍ਹਾਂ ਸੇਵਾਵਾਂ ਲਈ ਜਿਨ੍ਹਾਂ ਦੇ ਉਹ ਗ੍ਰਾਹਕ ਹਨ, ਵਿਅਕਤੀਗਤ ਲੋੜਾਂ ਤੇ ਅਧਾਰਤ ਜਾਣਕਾਰੀ ਪ੍ਰਾਪਤ ਕਰਨ ਦੀ ਆਪਸ਼ਨ ਦਿੰਦਾ ਹੈ ਇਸ ਪ੍ਰਣਾਲੀ ਦੇ ਪਿੱਛੇ ਬੈਠੇ ਮਾਹਰਾਂ ਕੋਲ ਕਿਸਾਨਾਂ ਦੇ ਡਾਟਾ ਬੇਸ ਤੱਕ ਪਹੁੰਚ ਹੋਵੇਗੀ , ਜਦ ਉਹ ਉਨ੍ਹਾਂ ਦੇ ਪ੍ਰਸ਼ਨਾਂ ਦੇ ਜਵਾਬ ਦੇਣਗੇ ਇਸ ਢੰਗ ਨਾਲ ਮਾਹਰ ਫੀਲਡ ਮੁਸ਼ਕਿਲਾਂ ਨੂੰ ਚੰਗੇ ਤਰੀਕੇ ਨਾਲ ਸਮਝਣ (ਕੇ ਵਾਈ ਐੱਫਆਪਣੇ ਕਿਸਾਨ ਬਾਰੇ ਜਾਣੋ) ਜਾਂ ਕਿਸਾਨਾਂ ਵੱਲੋਂ ਉਠਾਈਆਂ ਗਈਆਂ ਸਮੱਸਿਆਵਾਂ ਨੂੰ ਸਮਝਣਯੋਗ ਹੋਣਗੇ ਅਤੇ ਮਾਹਰ ਵਿਅਕਤੀਗਤ ਢੰਗ ਨਾਲ ਕਿਸਾਨਾਂ ਨੂੰ ਉਚਿਤ ਹੱਲ ਤੇਜ਼ੀ ਨਾਲ ਮੁਹੱਈਆ ਕਰਨਗੇ ਇਸ ਵੇਲੇ ਆਈ ਆਈ ਡੀ ਐੱਸ ਪਲੇਟਫਾਰਮ ਉੱਤਰ ਪੂਰਬੀ ਸੂਬਿਆਂ , ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਤਾਇਨਾਤ ਕੀਤਾ ਗਿਆ ਹੈ , ਜਿਸ ਨੂੰ ਆਈ ਸੀ ਆਰ ਨਾਲ ਸਮਝੌਤੇ ਤੋਂ ਬਾਅਦ ਦੇਸ਼ ਭਰ ਵਿੱਚ ਵਧਾਇਆ ਜਾਵੇਗਾ

ਡੀ ਆਈ ਸੀ ਲੋੜੀਂਦੇ ਆਈ ਸੀ ਟੀ ਪਲੇਟਫਾਰਮ ਦੇ ਪ੍ਰਬੰਧ , ਪੋਸਟਿੰਗ ਅਤੇ ਵਿਕਾਸ ਲਈ ਮੁਕੰਮਲ ਤਕਨੀਕੀ ਹੱਲ ਨਾਲ ਸਹਾਇਤਾ ਮੁਹੱਈਆ ਕਰੇਗਾ ਆਈ ਸੀ ਆਰ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇ ਵੀ ਕੇਜ਼) , ਵੱਖ ਵੱਖ ਡੋਮੇਨ ਵਿਸ਼ੇਸ਼ ਖੋਜ ਸੰਸਥਾਵਾਂ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਦੇ ਨੈੱਟਵਰਕ ਆਦਿ ਦੇ ਰੂਪ ਵਿੱਚ ਆਪਣੇ ਐਕਸਟੈਂਸ਼ਨ ਸੇਵਾਵਾਂ ਨੈਟਵਰਕ ਰਾਹੀਂ ਸਮੁੱਚੇ ਸੰਚਾਲਨ ਦੀ ਨਿਗਰਾਨੀ ਅਤੇ ਪ੍ਰਬੰਧ ਪੜਾਅਵਾਰ ਢੰਗ ਨਾਲ ਕਰੇਗਾ

 

**********


ਮੋਨਿਕਾ


(Release ID: 1725756) Visitor Counter : 195