ਭਾਰਤ ਚੋਣ ਕਮਿਸ਼ਨ
ਸ਼੍ਰੀ ਅਨੂਪ ਚੰਦਰ ਪਾਂਡੇ ਨੇ ਨਵੇਂ ਚੋਣ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
Posted On:
09 JUN 2021 5:17PM by PIB Chandigarh
ਸ਼੍ਰੀ ਅਨੂਪ ਚੰਦਰ ਪਾਂਡੇ ਨੇ ਅੱਜ ਨਵੇਂ ਚੋਣ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ । ਸ਼੍ਰੀ ਪਾਂਡੇ ਨੇ ਭਾਰਤੀ ਚੋਣ ਕਮਿਸ਼ਨ ਵਿੱਚ ਇੱਕ ਤਿੰਨ ਮੈਂਬਰੀ ਇਕਾਈ ਵਿੱਚ ਦੂਜੇ ਚੋਣ ਕਮਿਸ਼ਨਰ ਵਜੋਂ ਸ਼ਮੂਲੀਅਤ ਕੀਤੀ ਹੈ । ਇਸ ਤਿੰਨ ਮੈਂਬਰੀ ਬਾਡੀ ਦੀ ਅਗਵਾਈ ਮੁੱਖ ਚੋਣ ਕਮਿਸ਼ਨਰ ਸ਼੍ਰੀ ਸੁਸ਼ੀਲ ਚੰਦਰ ਤੇ ਚੋਣ ਕਮਿਸਨਰ ਸ਼੍ਰੀ ਰਾਜੀਵ ਕੁਮਾਰ ਕਰ ਰਹੇ ਹਨ ।
15 ਫਰਵਰੀ 1959 ਨੂੰ ਜਨਮੇ ਸ਼੍ਰੀ ਅਨੂਪ ਚੰਦਰ ਪਾਂਡੇ 1984 ਦੇ ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਹਨ । ਭਾਰਤ ਸਰਕਾਰ ਦੀ ਆਪਣੀ 37 ਸਾਲਾਂ ਦੀ ਵਿਲੱਖਣ ਸੇਵਾ ਦੌਰਾਨ ਸ਼੍ਰੀ ਪਾਂਡੇ ਨੇ ਵੱਖ ਵੱਖ ਮੰਤਰਾਲਿਆਂ ਅਤੇ ਕੇਂਦਰ ਦੇ ਵਿਭਾਗਾਂ ਵਿੱਚ ਕੰਮ ਕੀਤਾ ਹੈ ਅਤੇ ਉਹ ਉੱਤਰ ਪ੍ਰਦੇਸ਼ ਸੂਬਾ ਕਾਡਰ ਦੇ ਹਨ ।
ਸ਼੍ਰੀ ਅਨੂਪ ਚੰਦਰ ਪਾਂਡੇ ਇੱਕ ਕੈਰੀਅਰ ਨੌਕਰਸ਼ਾਹ, ਨੇ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਬੈਚੂਲਰ ਡਿਗਰੀ ਅਤੇ ਪੰਜਾਬ ਯੂਨੀਵਰਸਿਟੀ ਤੋਂ ਸਮੱਗਰੀ ਪ੍ਰਬੰਧਨ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਹੈ । ਸ਼੍ਰੀ ਅਨੂਪ ਚੰਦਰ ਜਿਨ੍ਹਾਂ ਦੀ ਇਤਿਹਾਸ ਦੇ ਅਧਿਐਨ ਵਿੱਚ ਵਿਸ਼ੇਸ਼ ਰੁਚੀ ਹੈ , ਕੋਲ ਮਗਧ ਯੂਨੀਵਰਸਿਟੀ ਤੋਂ ਪੁਰਾਤਨ ਭਾਰਤੀ ਇਤਿਹਾਸ ਵਿੱਚ ਦਰਸ਼ਨ ਬਾਰੇ ਡਾਕਟਰੇਟ ਦੀ ਡਿਗਰੀ ਵੀ ਹੈ ।
***********
ਐੱਸ ਬੀ ਐੱਸ / ਏ ਸੀ
(Release ID: 1725753)
Visitor Counter : 262