ਸਿੱਖਿਆ ਮੰਤਰਾਲਾ
3 ਭਾਰਤੀ ਯੂਨੀਵਰਸਿਟੀਆਂ ਨੇ ਕਿਊ ਐੱਸ ਵਰਲਡ ਯੂਨੀਵਰਸਿਟੀ ਰੈਂਕਿੰਗਸ 2022 ਵਿੱਚ ਚੋਟੀ ਦੇ 200 ਸਥਾਨ ਪ੍ਰਾਪਤ ਕੀਤੇ
ਆਈ ਆਈ ਐੱਸ ਸੀ ਬੈਂਗਲੁਰੂ ਨੇ ਵਿਸ਼ਵ ਵਿੱਚ ਖੋਜ ਲਈ ਪਹਿਲਾ ਰੈਂਕ ਪ੍ਰਾਪਤ ਕੀਤਾ
ਭਾਰਤ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ ਅਤੇ ਵਿਸ਼ਵ ਗੁਰੂ ਵਜੋਂ ਉੱਭਰ ਰਿਹਾ ਹੈ — ਸ਼੍ਰੀ ਰਮੇਸ਼ ਪੋਖਰਿਯਾਲ “ਨਿਸ਼ੰਕ”
प्रविष्टि तिथि:
09 JUN 2021 4:29PM by PIB Chandigarh
3 ਭਾਰਤੀ ਯੂਨੀਵਰਸਿਟੀਆਂ ਨੇ ਕਿਊ ਐੱਸ ਵਰਲਡ ਯੂਨੀਵਰਸਿਟੀ ਰੈਂਕਿੰਗਸ 2022 ਵਿੱਚ ਚੋਟੀ ਦੇ 200 ਸਥਾਨ ਪ੍ਰਾਪਤ ਕੀਤੇ ਹਨ । ਆਈ ਆਈ ਐੱਸ ਸੀ ਬੈਂਗਲੁਰੂ ਨੇ ਵਿਸ਼ਵ ਵਿੱਚ ਖੋਜ ਲਈ ਪਹਿਲਾ ਰੈਂਕ ਪ੍ਰਾਪਤ ਕੀਤਾ ਹੈ । ਕਿਊ ਐੱਸ ਕੁਆਕੁਰੈਲੀ ਸਾਈਮੰਡਸ , ਵਿਸ਼ਵ ਉੱਚ ਸਿੱਖਿਆ ਮੁਲਾਂਕਣਕਾਰ ਨੇ ਵਿਸ਼ਵ ਦੀ ਅੰਤਰਰਾਸ਼ਟਰੀ ਯੂਨੀਵਰਸਿਟੀ ਰੈਂਕਿੰਗ ਦਾ ਅੱਜ 18ਵਾਂ ਸੰਸਕਰਣ ਜਾਰੀ ਕੀਤਾ ਹੈ ।
https://twitter.com/DrRPNishank/status/1402559433259962371?s=20
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ “ਨਿਸ਼ੰਕ” ਨੇ ਆਈ ਆਈ ਟੀ ਬਾਂਬੇ ਨੂੰ 177ਵਾਂ ਸਥਾਨ , ਆਈ ਆਈ ਟੀ ਦਿੱਲੀ ਨੂੰ 185ਵਾਂ ਅਤੇ ਆਈ ਆਈ ਐੱਸ ਸੀ ਬੈਂਗਲੁਰੂ ਨੂੰ 186ਵਾਂ ਸਥਾਨ ਯੂਨੀਰਸਿਟੀ ਰੈਂਕਿੰਗ ਵਿੱਚ ਪ੍ਰਾਪਤ ਕਰਨ ਤੇ ਵਧਾਈ ਦਿੱਤੀ ਹੈ ।
ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਭਾਰਤ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ ਅਤੇ ਵਿਸ਼ਵ ਗੁਰੂ ਵਜੋਂ ਉੱਭਰ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਗੱਲ ਤੇ ਵੀ ਮਾਣ ਹੈ ਕਿ ਇੱਕ ਗੁਰੂ ਵਰਗੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਾਨੂੰ ਮਿਲੇ ਹਨ ਜੋ ਲਗਾਤਾਰ ਵਿਦਿਆਰਥੀਆਂ , ਫੈਕਲਟੀ ਸਟਾਫ ਅਤੇ ਭਾਰਤੀ ਸਿੱਖਿਆ ਖੇਤਰ ਨਾਲ ਜੁੜੇ ਹੋਏ ਸਾਰੇ ਭਾਗੀਦਾਰਾਂ ਦੇ ਕਲਿਆਣ ਲਈ ਸੋਚ ਰਹੇ ਹਨ ।
ਮੰਤਰੀ ਨੇ ਕਿਹਾ ਕਿ ਪਹਿਲਕਦਮੀਆਂ ਜਿਵੇਂ ਕੌਮੀ ਸਿੱਖਿਆ ਨੀਤੀ 2020 ਅਤੇ ਇੰਸਟੀਚਿਊਟ ਆਫ਼ ਐੱਮੀਨੈਂਸ ਦੀ ਸਾਡੇ ਕਾਲਜਾਂ ਅਤੇ ਸੰਸਥਾਵਾਂ ਦੀ ਵਿਸ਼ਵੀ ਰੈਂਕਿੰਗ ਹਾਸਲ ਕਰਨ ਵਿੱਚ ਵੱਡੀ ਭੂਮਿਕਾ ਹੈ । ਉਨ੍ਹਾਂ ਕਿਹਾ ਕਿ ਇਸ ਨੂੰ ਕਿਊ ਐੱਸ ਟਾਈਮ ਗਰੁੱਪ ਵੱਲੋਂ ਐਲਾਨੀਆਂ ਗਈਆਂ ਯੂਨੀਵਰਸਿਟੀ ਰੈਂਕਿੰਗ ਤੇ ਨਜ਼ਰ ਪਾ ਕੇ ਮਹਿਸੂਸ ਕੀਤਾ ਜਾ ਸਕਦਾ ਹੈ ।
**********
ਕੇ ਪੀ / ਏ ਕੇ
(रिलीज़ आईडी: 1725710)
आगंतुक पटल : 278