PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 08 JUN 2021 6:48PM by PIB Chandigarh

 

C:\Users\user\Desktop\narinder\2021\April\7 april\image002855I.pngC:\Users\user\Desktop\narinder\2021\April\7 april\image00102T2.jpg

 

 

  • ਭਾਰਤ ਨੇ 63 ਦਿਨਾਂ ਬਾਅਦ 1 ਲੱਖ ਤੋਂ ਘੱਟ ਰੋਜ਼ਾਨਾ ਨਵੇਂ ਕੇਸਾਂ ਦੀ ਪੁਸ਼ਟੀ ਕੀਤੀ 

  • ਪਿਛਲੇ 24 ਘੰਟਿਆਂ ਦੌਰਾਨ 86,498 ਨਵੇਂ ਕੇਸ ਸਾਹਮਣੇ ਆਏ; 66 ਦਿਨਾਂ ਵਿੱਚ ਸਭ ਤੋਂ ਘੱਟ

  • ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਹੋਰ ਘਟ ਕੇ 13,03,702 ਦਰਜ

  • ਬੀਤੇ 24 ਘੰਟਿਆਂ ਦੌਰਾਨ 1,82,282 ਵਿਅਕਤੀਆਂ ਨੂੰ ਸਿਹਤਯਾਬ ਐਲਾਨਿਆ ਗਿਆ

  • ਰਿਕਵਰੀ ਦਰ ਵਧ ਕੇ 94 .29 ਫੀਸਦੀ ਹੋਈ

  • ਹਫ਼ਤਾਵਰੀ ਪਾਜ਼ਿਟੀਵਿਟੀ ਦਰ 5.94 ਫੀਸਦੀ ਹੋਈ

  • ਰੋਜ਼ਾਨਾ ਪਾਜ਼ਿਟੀਵਿਟੀ ਦਰ ਗਿਰਾਵਟ ਤੋਂ ਬਾਅਦ 4.62 ਫੀਸਦੀ ਹੋਈ; ਲਗਾਤਾਰ 15ਵੇਂ ਦਿਨ 10 ਫੀਸਦੀ ਤੋਂ ਘੱਟ ਦਰਜ

  • ਕੋਵਿਡ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਹੁਣ ਤੱਕ 36.8 ਕਰੋੜ ਟੈਸਟ ਕੀਤੇ

  • ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 23.61 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ 

ਸੂਚਨਾ ਤੇ ਪ੍ਰਸਾਰਣ ਮੰਤਰਾਲਾ 

ਭਾਰਤ ਸਰਕਾਰ 

 

G:\Surjeet Singh\May 2021\13 May\image003RWBE.jpg

G:\Surjeet Singh\May 2021\13 May\image004YW2O.jpg

G:\Surjeet Singh\May 2021\13 May\image0052U6I.jpg

 

ਕੋਵਿਡ-19 ਵੈਕਸੀਨੇਸ਼ਨ ਸਬੰਧੀ ਤਾਜ਼ਾ ਜਾਣਕਾਰੀ

ਇਸ ਵਿਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਔਸਤਨ ਅਧਾਰਿਤ ਗਣਨਾ ਦੀ ਕੁੱਲ ਖਪਤ 23,47,43,489 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ।

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ ਪ੍ਰਬੰਧਨ ਲਈ 1.19 ਕਰੋੜ (1,19,46,925) ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ ਉਪਲਬਧ ਹਨ।

https://pib.gov.in/PressReleasePage.aspx?PRID=1725240

 

ਕੋਵਿਡ-19 ਟੀਕਾਕਰਣ ਤੇ ਅਕਸਰ ਪੁੱਛੇ ਜਾਣ ਵਾਲੇ ਸਵਾਲ

ਡਾ. ਵੀ ਕੇ ਪਾਲ, ਮੈਂਬਰ (ਸਿਹਤ), ਨੀਤੀ ਆਯੋਗ ਅਤੇ ਡਾ. ਰਣਦੀਪ ਗੁਲੇਰੀਆ, ਡਾਇਰੈਕਟਰ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡਿਕਲ ਸਾਇੰਸਿਜ਼, ਨੇ ਐਤਵਾਰ 6 ਜੂਨ ਨੂੰ ਡੀਡੀ ਨਿਊਜ਼ ਤੇ ਇਕ ਖਾਸ ਪ੍ਰੋਗਰਾਮ ਵਿਚ ਕੋਵਿਡ-19 ਟੀਕਿਆਂ ਬਾਰੇ ਲੋਕਾਂ ਦੇ ਵੱਖ-ਵੱਖ ਤਰ੍ਹਾਂ ਦੇ ਸ਼ੰਕੇ ਦੂਰ ਕਰਨ ਬਾਰੇ ਸੰਬੋਧਨ ਕੀਤਾ।

https://pib.gov.in/PressReleasePage.aspx?PRID=1725244

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਕੋਵਿਡ -19 'ਤੇ ਰਾਸ਼ਟਰ ਨੂੰ ਸੰਬੋਧਨ ((7 ਜੂਨ, 2021))

ਪ੍ਰਧਾਨ ਮੰਤਰੀ ਨੇ ਮਹਾਮਾਰੀ ਵਿੱਚ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ। ਮਹਾਮਾਰੀ ਨੂੰ ਪਿਛਲੇ ਸੌ ਸਾਲਾਂ ਦੀ ਸਭ ਤੋਂ ਵੱਡੀ ਆਪਦਾ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਮਹਾਮਾਰੀ ਨਾਲ ਬਹੁਤ ਸਾਰੇ ਮੋਰਚਿਆਂ 'ਤੇ ਲੜਿਆ ਹੈ। ਸ਼੍ਰੀ ਮੋਦੀ ਨੇ ਕਈ ਅਹਿਮ ਐਲਾਨ ਕੀਤੇ।

ਮੁੱਖ ਬਿੰਦੂ;

• ਭਾਰਤ ਸਰਕਾਰ 18 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਨੂੰ ਮੁਫ਼ਤ ਵੈਕਸੀਨ ਦੇਵੇਗੀ

• 25 ਫੀਸਦੀ ਟੀਕਾਕਰਣ ਜੋ ਰਾਜਾਂ ਕੋਲ ਸੀ, ਹੁਣ ਉਸ ਨੂੰ ਭਾਰਤ ਸਰਕਾਰ ਸੰਭਾਲ਼ੇਗੀ: ਪ੍ਰਧਾਨ ਮੰਤਰੀ

• ਭਾਰਤ ਸਰਕਾਰ ਵੈਕਸੀਨ ਨਿਰਮਾਤਾਵਾਂ ਦੇ ਕੁੱਲ ਉਤਪਾਦਨ 75 ਫੀਸਦੀ ਖ਼ਰੀਦੇਗੀ ਤੇ ਰਾਜਾਂ ਨੂੰ ਮੁਫ਼ਤ ਮੁਹੱਈਆ ਕਰਵਾਏਗੀ: ਪ੍ਰਧਾਨ ਮੰਤਰੀ

• ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਨੂੰ ਦੀਵਾਲੀ ਤੱਕ ਅੱਗੇ ਵਧਾਇਆ ਗਿਆ: ਪ੍ਰਧਾਨ ਮੰਤਰੀ

• ਨਵੰਬਰ ਤੱਕ, 80 ਕਰੋੜ ਲੋਕਾਂ ਨੂੰ ਹਰ ਮਹੀਨੇ ਮੁਫ਼ਤ ਅਨਾਜ ਮਿਲਣਾ ਜਾਰੀ ਰਹੇਗਾ: ਪ੍ਰਧਾਨ ਮੰਤਰੀ

• ਵੈਕਸੀਨ ਦੀ ਸਪਲਾਈ ਆਉਂਦੇ ਕੁਝ ਦਿਨਾਂ ’ਚ ਵਧੇਗੀ: ਪ੍ਰਧਾਨ ਮੰਤਰੀ

• ਪ੍ਰਧਾਨ ਮੰਤਰੀ ਨੇ ਨਵੀਆਂ ਵੈਕਸੀਨਾਂ ਦੀ ਵਿਕਾਸ–ਪ੍ਰਗਤੀ ਬਾਰੇ ਦਿੱਤੀ ਜਾਣਕਾਰੀ

• ਬੱਚਿਆਂ ਲਈ ਵੈਕਸੀਨਾਂ ਤੇ ਨੇਜ਼ਲ ਵੈਕਸੀਨ ਪਰੀਖਣ ਅਧੀਨ: ਪ੍ਰਧਾਨ ਮੰਤਰੀ

• ਟੀਕਾਕਰਣ ਬਾਰੇ ਖ਼ਦਸ਼ੇ ਪੈਦਾ ਕਰਨ ਵਾਲੇ ਲੋਕ ਆਮ ਜਨਤਾ ਦੀਆਂ ਜਾਨਾਂ ਨਾਲ ਖੇਡ ਰਹੇ ਹਨ: ਪ੍ਰਧਾਨ ਮੰਤਰੀ

https://pib.gov.in/PressReleasePage.aspx?PRID=1725113

 

ਪ੍ਰਧਾਨ ਮੰਤਰੀ ਦੇ ਰਾਸ਼ਟਰ ਨੂੰ ਸੰਬੋਧਨ ਦਾ ਮੂਲ-ਪਾਠ

https://pib.gov.in/PressReleasePage.aspx?PRID=1725133

 

ਟੀਕਾਕਰਣ ਦੀ ਸਰਬਵਿਆਪਕਤਾ ਨੂੰ ਹਾਸਲ ਕਰਨ ਲਈ ਟੀਕਿਆਂ ਦੇ ਨਵੇਂ ਆਰਡਰ ਦਿੱਤੇ ਗਏ

ਮਾਨਯੋਗ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਕੋਵਿਡ ਟੀਕਾਕਰਣ ਪ੍ਰੋਗਰਾਮ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਕੱਲ  ਇਨ੍ਹਾਂ ਤਬਦੀਲੀਆਂ ਦੇ ਐਲਾਨ ਦੇ ਫੌਰਨ ਬਾਅਦ ਕੇਂਦਰੀ ਸਿਹਤ ਮੰਤਰਾਲੇ ਨੇ ਸੀਰਮ ਇੰਸਟੀਟਿਊਟ ਆਫ਼ ਇੰਡੀਆ ਨੂੰ ਕੋਵਿਸ਼ੀਲਡ ਦੀਆਂ 25 ਕਰੋੜ ਖੁਰਾਕਾਂ ਲਈ ਅਤੇ ਭਾਰਤ ਬਾਇਓਟੈੱਕ ਨੂੰ ਕੋਵੈਕਸੀਨ ਦੀਆਂ 19 ਕਰੋੜ ਖੁਰਾਕਾਂ ਦਾ ਆਰਡਰ ਦਿੱਤਾ ਹੈ।  

ਕੋਵਿਡ-19 ਦੀਆਂ ਇਹ 44 ਕਰੋੜ (25+19 ਕਰੋੜ) ਖੁਰਾਕਾਂ ਹੁਣ ਤੋਂ ਸ਼ੁਰੂ ਹੋ ਕੇ ਦਸੰਬਰ 2021 ਤੱਕ ਉਪਲਬਧ ਹੋਣਗੀਆਂ। 

ਇਸ ਤੋਂ ਇਲਾਵਾ, ਦੋਵਾਂ ਕੋਵਿਡ ਟੀਕਿਆਂ ਦੀ ਖਰੀਦ ਲਈ 30% ਰਕਮ ਸੀਰਮ ਇੰਸਟੀਟਿਊਟ ਆਵ੍ ਇੰਡੀਆ ਅਤੇ ਭਾਰਤ ਬਾਇਓਟੈੱਕ ਨੂੰ ਅਡਵਾਂਸ ਜਾਰੀ ਕੀਤੀ ਗਈ ਹੈ। 

https://www.pib.gov.in/PressReleasePage.aspx?PRID=1725339

 

“ਕੋਈ ਵੀ ਅੰਕੜੇ ਕੋਵਿਡ ਦੀਆਂ ਆਉਣ ਵਾਲੀਆਂ ਲਹਿਰਾਂ ਦੌਰਾਨ ਬੱਚਿਆਂ ਵਿੱਚ ਗੰਭੀਰ ਸੰਕ੍ਰਾਮਕਤਾ ਨਹੀਂ ਦਰਸਾਉਂਦੇ”

“ਇਹ ਗਲਤ ਜਾਣਕਾਰੀ ਹੈ ਕਿ ਕੋਵਿਡ -19 ਮਹਾਮਾਰੀ ਦੀਆਂ ਅਗਲੀਆਂ ਲਹਿਰਾਂ ਬੱਚਿਆਂ ਵਿੱਚ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦੀਆਂ ਹਨ। ਭਾਰਤ ਜਾਂ ਦੁਨੀਆ ਭਰ ਤੋਂ ਕੋਈ ਅਜਿਹੇ ਅੰਕੜੇ ਨਹੀਂ ਪ੍ਰਾਪਤ ਹੋਏ ਜੋ ਬੱਚਿਆਂ ਵਿੱਚ ਆਉਣ ਵਾਲੀਆਂ ਲਹਿਰਾਂ ਦੌਰਾਨ ਗੰਭੀਰ ਰੂਪ ਵਿੱਚ ਸੰਕ੍ਰਾਮਕਤਾ ਦਿਖਾਉਂਦੇ ਹੋਣ।” ਇਹ ਜਾਣਕਾਰੀ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ (ਏਮਸ) ਦਿੱਲੀ ਦੇ ਡਾਇਰੈਕਟਰ, ਡਾ: ਰਣਦੀਪ ਗੁਲੇਰੀਆ ਨੇ ਅੱਜ ਰਾਸ਼ਟਰੀ ਮੀਡੀਆ ਕੇਂਦਰ, ਪੀਆਈਬੀ ਦਿੱਲੀ ਵਿਖੇ ਆਯੋਜਿਤ ਕੋਵਿਡ -19 ਬਾਰੇ ਮੀਡੀਆ ਬ੍ਰੀਫਿੰਗ ਦੌਰਾਨ ਦਿੱਤੀ। 

ਡਾ. ਗੁਲੇਰੀਆ ਨੇ ਦੱਸਿਆ ਕਿ ਭਾਰਤ ਵਿੱਚ ਦੂਸਰੀ ਲਹਿਰ ਦੌਰਾਨ 60% ਤੋਂ 70% ਬੱਚਿਆਂ ਨੂੰ ਲਾਗ ਲੱਗੀ ਸੀ ਅਤੇ ਹਸਪਤਾਲਾਂ ਵਿੱਚ ਦਾਖਲ ਹੋਏ ਸਨ, ਉਨ੍ਹਾਂ ਨੂੰ ਜਾਂ ਤਾਂ ਸਹਿਰੋਗ ਸਨ ਜਾਂ ਘੱਟ ਪ੍ਰਤੀਰੋਧਕ ਸਮਰੱਥਾ ਸੀ; ਸਿਹਤਮੰਦ ਬੱਚੇ ਹਲਕੀ ਬਿਮਾਰੀ ਨਾਲ ਹਸਪਤਾਲ ਵਿੱਚ ਦਾਖਲ ਕੀਤੇ ਬਿਨਾਂ ਠੀਕ ਹੋਏ।

https://www.pib.gov.in/PressReleasePage.aspx?PRID=1725366

 

ਕੇਂਦਰ ਨੇ ਵਿੱਦਿਅਕ ਉਦੇਸ਼ਾਂ, ਜਾਂ ਰੋਜ਼ਗਾਰ ਲਈ ਜਾਂ ਟੋਕਿਓ ਓਲੰਪਿਕ ਖੇਡਾਂ ਲਈ ਭਾਰਤੀ ਟੀਮ ਦੇ ਹਿੱਸੇ ਵਜੋਂ ਅੰਤਰਰਾਸ਼ਟਰੀ ਯਾਤਰਾ ਕਰਨ ਵਾਲੇ ਵਿਅਕਤੀਆਂ ਦੇ ਟੀਕਾਕਰਣ ਲਈ ਐਸਓਪੀ ਜਾਰੀ ਕੀਤੇ

ਕੇਂਦਰ ਸਰਕਾਰ ਦਾ ਇਹ ਲਗਾਤਾਰ ਯਤਨ ਰਿਹਾ ਹੈ ਕਿ ਆਬਾਦੀ ਦੇ ਸਾਰੇ ਹਿੱਸਿਆਂ ਦੀ ਕਵਰੇਜ ਵਧਾਉਣ ਲਈ ਟੀਕਾਕਰਣ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਜਾਵੇ। ਇਸ ਸਬੰਧ ਵਿੱਚ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਕਈ ਨੁਮਾਇੰਦਿਆਂ ਦਾ ਨੋਟਿਸ ਲੈਂਦੇ ਹੋਏ ਅਜਿਹੇ ਵਿਅਕਤੀਆਂ ਲਈ ਕੋਵੀਸ਼ਿਲਡ ਦੀ ਦੂਜੀ ਖੁਰਾਕ ਦਾ ਪ੍ਰਬੰਧ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਜਿਨ੍ਹਾਂ ਨੇ ਸਿਰਫ ਕੋਵੀਸ਼ਿਲਡ ਦੀ ਪਹਿਲੀ ਖੁਰਾਕ ਲਈ ਹੈ ਅਤੇ ਵਿੱਦਿਅਕ ਉਦੇਸ਼ਾਂ ਜਾਂ ਰੋਜ਼ਗਾਰ ਲਈ ਜਾਂ ਟੋਕਿਓ ਓਲੰਪਿਕ ਖੇਡਾਂ ਲਈ ਭਾਰਤੀ ਟੀਮ ਦੇ ਹਿੱਸੇ ਵਜੋਂ ਅੰਤਰਰਾਸ਼ਟਰੀ ਯਾਤਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਜਿੰਨ੍ਹਾਂ ਦੀ ਯੋਜਨਾਬੱਧ ਯਾਤਰਾ ਦੀਆਂ ਤਾਰੀਖਾਂ ਮੌਜੂਦਾ ਖੁਰਾਕ ਦੀ ਮਿਤੀ ਤੋਂ 84 ਦਿਨਾਂ ਦੇ ਘੱਟੋ-ਘੱਟ ਅੰਤਰਾਲ ਦੇ ਪੂਰਾ ਹੋਣ ਤੋਂ ਪਹਿਲਾਂ ਆਉਂਦੀ ਹੈ, ਕੇਂਦਰੀ ਸਿਹਤ ਮੰਤਰਾਲੇ ਨੇ ਅਜਿਹੇ ਲੋਕਾਂ ਦੇ ਟੀਕਾਕਰਣ ਲਈ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਿਖਿਆ ਹੈ।

ਮੰਤਰਾਲੇ ਨੇ ਇਸ ਸਬੰਧੀ ਐੱਸਓਪੀ ਜਾਰੀ ਕੀਤੇ ਹਨ ਜੋ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸੂਚਿਤ ਕੀਤੇ ਗਏ ਹਨ। ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਨ੍ਹਾਂ ਐੱਸਓਪੀਜ਼ ਨੂੰ ਤੁਰੰਤ ਲਾਗੂ ਕਰਨ ਲਈ ਵਿਆਪਕ ਤੌਰ 'ਤੇ ਪ੍ਰਚਾਰ ਕਰਨ ਅਤੇ ਸਾਰੇ ਲੋੜੀਂਦੇ ਉਪਾਅ ਕਰਨ ਦੀ ਸਲਾਹ ਦਿੱਤੀ ਗਈ ਹੈ।

https://pib.gov.in/PressReleasePage.aspx?PRID=1725122

 

ਕੇਂਦਰੀ ਮੰਤਰੀ ਡਾ.  ਜਿਤੇਂਦਰ ਸਿੰਘ  ਨੇ ਕਿਹਾ ਕਿ ਉਨ੍ਹਾਂ ਸਰਕਾਰੀ ਕਰਮਚਾਰੀਆਂ ਦੇ ਪਰਿਵਾਰ ਲਈ ਤੁਰੰਤ ਪੈਨਸ਼ਨ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ ਜਿਨ੍ਹਾਂ ਦੀ ਮੌਤ ਕੋਵਿਡ-19 ਸੰਕ੍ਰਮਣ ਦੇ ਕਾਰਨ ਹੋਈ

ਸਰਕਾਰ ਨੇ ਕੋਵਿਡ-19 ਸੰਕ੍ਰਮਣ ਦੇ ਕਾਰਨ ਆਪਣੀ ਜਾਨ ਗਵਾਉਣ ਵਾਲੇ ਸਰਕਾਰੀ ਕਰਮਚਾਰੀ ਦੇ ਪਰਿਵਾਰ ਲਈ ਤੁਰੰਤ ਪੈਨਸ਼ਨ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ (ਡੀਓਪੀਪੀਡਬਲਿਊ), ਕੇਂਦਰੀ ਪਰਸੋਨਲ ਮੰਤਰਾਲੇ ਦੁਆਰਾ ਆਪਣੇ ਇੱਕ ਇਤਿਹਾਸਿਕ ਆਦੇਸ਼ ਵਿੱਚ ਸਾਰੇ ਮੰਤਰਾਲਿਆਂ,  ਵਿਭਾਗਾਂ,  ਕੰਟਲੋਰਰ ਜਨਰਲ ਆਵ੍ ਅਕਾਊਂਟੈਂਟ ਦੇ ਨਾਲ-ਨਾਲ ਪੈਨਸ਼ਨ ਵੰਡਣ ਵਾਲੇ ਬੈਂਕਾਂ ਦੇ ਸੀਐੱਮਡੀ ਨੂੰ ਇਹ ਸੁਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ ਹੈ ਕਿ ਸਰਕਾਰੀ ਕਰਮਚਾਰੀ  ਦੇ ਪਰਿਵਾਰ  ਦੇ ਪਾਤਰ ਮੈਂਬਰ ਦੁਆਰਾ ਦਾਅਵਾ ਪ੍ਰਾਪਤ ਹੋਣ ਦੇ ਇੱਕ ਮਹੀਨੇ ਦੇ ਅੰਦਰ ਪਰਿਵਾਰਿਕ ਪੈਨਸ਼ਨ ਦੀ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਹੈ,  ਜਿਨ੍ਹਾਂ ਦੀ ਮੌਤ ਕੋਵਿਡ-19 ਸੰਕ੍ਰਮਣ ਦੇ ਕਾਰਨ ਹੋਈ ਹੈ।

https://www.pib.gov.in/PressReleasePage.aspx?PRID=1725364

 

ਆਕਸੀਜਨ ਐਕਸਪ੍ਰੈੱਸ ਨੇ ਦੇਸ਼ ਵਿੱਚ 26891 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ

ਭਾਰਤੀ ਰੇਲ ਨੇ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਅਤੇ ਨਵੇਂ ਸਮਾਧਾਨ ਕੱਢ ਕੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾਉਣਾ ਜਾਰੀ ਰੱਖੀ ਹੋਈ ਹੈ।

ਕੱਲ੍ਹ ਆਕਸੀਜਨ ਐਕਸਪ੍ਰੈੱਸ ਦੇਸ਼ ਦੀ ਸੇਵਾ ਵਿੱਚ ਤਰਲ ਮੈਡੀਕਲ ਆਕਸੀਜਨ ਪਹੁੰਚਾਉਣ ਵਿੱਚ 26000 ਮੀਟ੍ਰਿਕ ਟਨ ਨੂੰ ਪਾਰ ਕਰ ਗਈ।

ਭਾਰਤੀ ਰੇਲ ਦੁਆਰਾ ਹੁਣ ਤੱਕ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ 1567 ਤੋਂ ਅਧਿਕ ਟੈਂਕਰਾਂ ਵਿੱਚ 26891 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾਈ ਗਈ ਹੈ।

ਹੁਣ ਤੱਕ 383 ਆਕਸੀਜਨ ਐਕਸਪ੍ਰੈੱਸ ਗੱਡੀਆਂ ਨੇ ਆਪਣੀ ਯਾਤਰਾ ਪੂਰੀ ਕਰਕੇ ਵੱਖ-ਵੱਖ ਰਾਜਾਂ ਨੂੰ ਸਹਾਇਤਾ ਪਹੁੰਚਾਈ ਹੈ।

https://pib.gov.in/PressReleasePage.aspx?PRID=1725090

 

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੁਦਰਤੀ ਇਮੀਊਨਿਟੀ ਬੂਸਟਰ ਔਸ਼ਧੀ ਬੂਸਟਰ ਤੋਂ ਜ਼ਿਆਦਾ ਲਾਭਕਾਰੀ ਹੁੰਦੇ ਹਨ

ਵਿਸ਼ਵ ਖੁਰਾਕ ਸੁਰੱਖਿਆ ਦਿਵਸ, 2021 ਦੇ ਮੌਕੇ ‘ਤੇ ਪੀਐੱਚਡੀ ਚੈਂਬਰ ਆਵ੍ ਕਾਮਰਸ ਐਂਡ ਇੰਡਸਟਰੀ ਦੁਆਰਾ “ਸੇਫ ਫੂਡ ਟੂਡੇ ਫਾਰ ਏ ਹੈਲਦੀ ਟੁਮਾਰੋ” ਵਿਸ਼ੇ ‘ਤੇ ਆਯੋਜਿਤ ਸੈਮੀਨਾਰ ਵਿੱਚ ਮੁੱਖ ਮਹਿਮਾਨ  ਦੇ ਰੂਪ ਵਿੱਚ ਮੁੱਖ ਭਾਸ਼ਣ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਅੱਜ, ਕੋਵਿਡ ਮਹਾਮਾਰੀ ਦੌਰਾਨ,  ਹਰੇਕ ਨਾਗਰਿਕ ਲਈ ਚੰਗਾ ਪੋਸ਼ਣ, ਭੋਜਨ ਪਦਾਰਥਾਂ ਅਤੇ ਪ੍ਰਤੀਰੱਖਿਆ ਪ੍ਰਣਾਲੀ ‘ਤੇ ਇਨ੍ਹਾਂ ਦੇ ਪ੍ਰਭਾਵਾਂ ਨੂੰ ਸਮਝਣਾ ਅਤੇ ਉਸ ਦੇ ਪ੍ਰਤੀ ਜਾਗਰੂਕ ਹੋਣਾ ਬਹੁਤ ਹੀ ਮਹੱਤਵਪੂਰਨ ਹੋ ਗਿਆ ਹੈ।  ਉਨ੍ਹਾਂ ਨੇ ਕਿਹਾ ਕਿ ਪੌਸ਼ਟਿਕ ਅਤੇ ਸੁਰੱਖਿਅਤ ਭੋਜਨ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ ਜੋ ਕਿ ਬਿਮਾਰੀਆਂ ਨਾਲ ਲੜਨ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ ਅਤੇ ਇਸ ਲਈ ਖੁਰਾਕ ਲੜੀ ਦੇ ਹਰੇਕ ਪੜਾਅ ਵਿੱਚ ਭੋਜਨ ਨੂੰ ਸੁਰੱਖਿਅਤ ਅਤੇ ਗੁਣਕਾਰੀ ਰੱਖਣ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ। 

https://pib.gov.in/PressReleasePage.aspx?PRID=1725084

 

ਵਾਰਾਣਸੀ ਹਵਾਈ ਅੱਡੇ ਤੋਂ 1800 ਕਿੱਲੋ ਵੈਕਸੀਨ ਦੇਸ਼ ਦੇ ਵੱਖ-ਵੱਖ ਇਲਾਕਿਆਂ ਤੱਕ ਪਹੁੰਚੀ

ਕੋਵਿਡ ਰੋਗੀਆਂ, ਦਵਾਈਆਂ ਅਤੇ ਜ਼ਰੂਰੀ ਸਮੱਗਰੀਆਂ ਦੀ ਵਾਰਾਣਸੀ ਦੇ ਅੰਦਰ ਅਤੇ ਬਾਹਰ ਆਵਾਜਾਈ ’ਚ ਵਾਰਾਣਸੀ ਹਵਾਈ ਅੱਡਾ ਸਰਗਰਮ ਯੋਗਦਾਨ ਦੇ ਰਿਹਾ ਹੈ। ਸਰਕਾਰ ਵਲੋਂ ਨਿਰਧਾਰਤ ਮਾਨਦੰਡਾਂ ਅਤੇ ਪ੍ਰੋਟੋਕਾਲ ਦਾ ਸੰਪੂਰਨ ਪਾਲਨ ਕਰਕੇ ਤੈਅ ਅਤੇ ਗ਼ੈਰ-ਤੈਅ ਉਡਾਨਾਂ ਨੂੰ ਵਾਰਾਣਸੀ ਹਵਾਈ ਅੱਡੇ ’ਤੇ ਸਭ ਤੋਂ ਜ਼ਿਆਦਾ ਪੇਸ਼ੇਵਰ ਤਰੀਕੇ ਨਾਲ ਕੰਟਰੋਲ ਕੀਤਾ ਜਾਂਦਾ ਹੈ।

https://pib.gov.in/PressReleasePage.aspx?PRID=1725119

 

ਪੀਆਈਬੀ ਫੀਲਡ ਯੂਨਿਟਾਂ ਤੋਂ ਇਨਪੁੱਟਸ
 

  • ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਭਾਰਤ ਦੇ ਸਭ ਤੋਂ ਵੱਧ ਮਿਊਕ੍ਰੋਮਾਈਕੋਸਿਸ (6,339) ਕੇਸ ਸਾਹਮਣੇ ਆਏ ਹਨ। ਭਾਰਤ ਵਿੱਚ ਹੁਣ ਤੱਕ ਮਿਊਕ੍ਰੋਮਾਈਕੋਸਿਸ ਦੇ 28,252 ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿੱਚ ਸੋਮਵਾਰ ਨੂੰ 10,219 ਨਵੇਂ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ, ਜੋ ਕਿ 10 ਮਾਰਚ ਤੋਂ ਹੁਣ ਤੱਕ ਦੇ ਸਭ ਤੋਂ ਘੱਟ ਕੇਸ ਹਨ, ਜਿਸ ਨਾਲ ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 58,42,000 ਹੋ ਗਈ ਹੈ, 154 ਨਵੀਂਆਂ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 1,00,470 ਹੋ ਗਈ ਹੈ। ਮਹਾਰਾਸ਼ਟਰ ਵਿੱਚ ਕੋਵਿਡ-19 ਕੇਸਾਂ ਦੀ ਰਿਕਵਰੀ ਦਰ 95.25 ਫ਼ੀਸਦੀ ਹੈ, ਜਦੋਂ ਕਿ ਮੌਤ ਦਰ 1.72 ਫ਼ੀਸਦੀ ਹੈ।

  • ਗੁਜਰਾਤ: ਗੁਜਰਾਤ ਵਿੱਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਤਾਜ਼ਾ 778 ਪਾਜ਼ਿਟਿਵ ਮਾਮਲੇ ਸਾਹਮਣੇ ਆਏ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 8,17,012 ਹੋ ਗਈ ਅਤੇ 11 ਮੌਤਾਂ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 9,944 ਹੋ ਗਈ। ਦਿਨ ਵਿੱਚ 2,613 ਮਰੀਜ਼ਾਂ ਦੀ ਰਿਕਵਰੀ ਹੋਈ, ਗੁਜਰਾਤ ਵਿੱਚ ਕੁੱਲ ਰਿਕਵਰਡ ਮਰੀਜਾਂ ਦੀ ਗਿਣਤੀ 7,90,906 ਹੋ ਗਈ, ਜਿਸ ਨਾਲ ਰਾਜ ਵਿੱਚ 16,162 ਐਕਟਿਵ ਕੇਸ ਰਹਿ ਗਏ ਹਨ। ਗੁਜਰਾਤ ਦੀ ਕੇਸ ਰਿਕਵਰੀ ਦੀ ਦਰ ਸੋਮਵਾਰ ਨੂੰ ਹੋਰ ਸੁਧਰ ਕੇ 96.80 ਫ਼ੀਸਦੀ ਰਹਿ ਗਈ। ਗੁਜਰਾਤ ਸਰਕਾਰ ਨੇ ਰਾਜ ਦੇ ਹੋਟਲ, ਰਿਜੋਰਟ, ਰੈਸਟੋਰੈਂਟਾਂ ਅਤੇ ਵਾਟਰ ਪਾਰਕਾਂ ਨੂੰ ਇੱਕ ਸਾਲ ਲਈ ਪ੍ਰਾਪਰਟੀ ਟੈਕਸ ਅਤੇ ਨਿਰਧਾਰਤ ਬਿਜਲੀ ਖਰਚਿਆਂ ਦਾ ਭੁਗਤਾਨ ਕਰਨ ਤੋਂ ਛੂਟ ਦਿੱਤੀ ਹੈ। ਇਹ ਰਾਹਤ 1 ਅਪ੍ਰੈਲ 2020 ਤੋਂ 31 ਮਾਰਚ 2021 ਤੱਕ ਕੋਵਿਡ-19 ਮਹਾਮਾਰੀ ਦੇ ਕਾਰਨ ਦਿੱਤੀ ਗਈ ਹੈ। ਦਿਨ ਦੇ ਦੌਰਾਨ ਗੁਜਰਾਤ ਵਿੱਚ ਕੁੱਲ 2,59,192 ਵਿਅਕਤੀਆਂ ਨੇ ਕੋਵਿਡ-19 ਦੇ ਟੀਕੇ ਲਗਵਾਏ, ਅਤੇ ਹੁਣ ਤੱਕ ਦਿੱਤੀ ਜਾਣ ਵਾਲੀ ਖੁਰਾਕ ਦੀ ਗਿਣਤੀ 1,86,55,846 ਹੋ ਗਈ ਹੈ। ਦਿਨ ਵਿੱਚ 18 ਤੋਂ 44 ਸਾਲ ਦੀ ਉਮਰ ਸਮੂਹ ਦੇ 1,86,825 ਲੋਕਾਂ ਨੂੰ ਖੁਰਾਕ ਦਿੱਤੀ ਗਈ, ਜਿਸ ਨਾਲ ਗੁਜਰਾਤ ਵਿੱਚ ਇਸ ਸਮੂਹ ਵਿੱਚ ਲਾਭਾਰਥੀਆਂ ਦੀ ਕੁੱਲ ਗਿਣਤੀ 26,62,353 ਹੋ ਗਈ।

  • ਰਾਜਸਥਾਨ: ਰਾਜਸਥਾਨ ਵਿੱਚ ਰਾਜ ਸਰਕਾਰ ਨੇ ਅਨਲੌਕ 2.0 ਦੇ ਤਹਿਤ ਕੁਝ ਹੋਰ ਢਿੱਲ ਦੇਣ ਦਾ ਐਲਾਨ ਕੀਤਾ ਹੈ। ਗ੍ਰਹਿ ਵਿਭਾਗ ਵੱਲੋਂ ਕੱਲ ਰਾਤ ਜਾਰੀ ਕੀਤੇ ਗਏ ਨਵੇਂ ਦਿਸ਼ਾ ਨਿਰਦੇਸ਼ ਅੱਜ ਸਵੇਰੇ 5 ਵਜੇ ਤੋਂ ਲਾਗੂ ਹੋ ਗਏ ਹਨ। ਰਾਜਸਥਾਨ ਆਉਣ ਵਾਲੇ ਵਿਅਕਤੀ ਅਤੇ 28 ਦਿਨ ਪਹਿਲਾਂ ਕੋਵਿਡ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਵਿਅਕਤੀਆਂ ਨੂੰ ਹੁਣ ਆਰਟੀ-ਪੀਸੀਆਰ ਨੈਗੇਟਿਵ ਰਿਪੋਰਟ ਲਿਆਉਣ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ, ਹੋਰ ਯਾਤਰੀਆਂ ਲਈ ਯਾਤਰਾ ਸ਼ੁਰੂ ਕਰਨ ਤੋਂ 72 ਘੰਟੇ ਪਹਿਲਾਂ ਕੀਤੀ ਆਰਟੀ-ਪੀਸੀਆਰ ਟੈਸਟ ਦੀ ਰਿਪੋਰਟ ਲਿਆਉਣਾ ਲਾਜ਼ਮੀ ਹੋਵੇਗਾ। ਹੁਣ ਜ਼ਿਆਦਾਤਰ ਕਾਰੋਬਾਰੀ ਅਦਾਰਿਆਂ ਨੂੰ ਸਵੇਰ ਤੋਂ ਸ਼ਾਮ ਪੰਜ ਵਜੇ ਤੱਕ ਚਲਣ ਦੀ ਆਗਿਆ ਹੈ ਪਰ ਵੀਕਐਂਡ ਕਰਫਿਊ ਜਾਰੀ ਰੱਖਿਆ ਜਾਵੇਗਾ। ਸਾਰੇ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ ਹੁਣ ਸ਼ਾਮ 4 ਵਜੇ ਤੱਕ 50 ਫ਼ੀਸਦੀ ਹਾਜ਼ਰੀ ਨਾਲ ਖੁੱਲ੍ਹ ਸਕਦੇ ਹਨ। ਸਾਰੇ ਸਰਕਾਰੀ ਅਤੇ ਨਿੱਜੀ ਵਿਦਿਅਕ ਅਦਾਰਿਆਂ ਨੂੰ ਵੀ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ, ਪਰ ਵਿਦਿਆਰਥੀਆਂ ਨੂੰ ਅਕਾਦਮਿਕ ਗਤੀਵਿਧੀਆਂ ਲਈ ਬੁਲਾਇਆ ਨਹੀਂ ਜਾਏਗਾ। ਰਾਜ ਵਿੱਚ ਰੋਡਵੇਜ਼ ਅਤੇ ਨਿੱਜੀ ਬੱਸਾਂ 10 ਜੂਨ ਤੋਂ ਚਾਲੂ ਹੋਣਗੀਆਂ ਪਰ ਸ਼ਹਿਰਾਂ ਵਿੱਚ ਚਲਣ ਵਾਲੀ ਸਿਟੀ ਬੱਸ ਸੇਵਾ ’ਤੇ ਪਾਬੰਦੀ ਰਹੇਗੀ। ਪਬਲਿਕ ਪਾਰਕ ਵੀ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਖੁੱਲ੍ਹਣਗੇ। ਇਸ ਦੌਰਾਨ ਰਾਜ ਵਿੱਚ ਪਾਜ਼ਿਟਿਵਿਟੀ ਦਰ ਦੋ ਫੀਸਦੀ ਤੋਂ ਹੇਠਾਂ ਆ ਗਈ ਹੈ।

  • ‌ਮੱਧ ਪ੍ਰਦੇਸ਼: ਭੋਪਾਲ ਵਿੱਚ 10 ਜੂਨ ਤੋਂ ਬਜ਼ਾਰ ਮੁੜ ਖੁੱਲ੍ਹਣਗੇ। ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ ਤੱਕ ਸਿਰਫ ਦੁਕਾਨਾਂ ਨੂੰ ਜ਼ਰੂਰੀ ਚੀਜ਼ਾਂ ਵੇਚਣ ਦੀ ਆਗਿਆ ਦਿੱਤੀ ਸੀ। ਦੁਕਾਨਦਾਰਾਂ ਵਿੱਚ ਟੀਕਾਕਰਣ ਨੂੰ ਉਤਸ਼ਾਹਿਤ ਕਰਨ ਲਈ ‘ਟੀਕਾ ਲਗਵਾਓ, ਬਜ਼ਾਰ ਖੁਲਵਾਓ’ ਅਭਿਯਾਨ ਮੈਡੀਕਲ ਸਿੱਖਿਆ ਮੰਤਰੀ ਵਿਸ਼ਵਾਸ ਸਾਰੰਗ ਦੁਆਰਾ ਭੋਪਾਲ ਵਿੱਚ ਅਰੰਭ ਕੀਤਾ ਗਿਆ ਹੈ। 101 ਆਕਸੀਜਨ ਪਲਾਂਟ 30 ਅਗਸਤ ਤੱਕ ਰਾਜ ਵਿੱਚ ਉਤਪਾਦਨ ਸ਼ੁਰੂ ਕਰਨਗੇ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੱਲ੍ਹ ਸਾਰੇ ਮੰਡਲ ਹੈੱਡਕੁਆਰਟਰਾਂ ਵਿੱਚ 800 ਮੀਟਰਕ ਟਨ ਦੀ ਭੰਡਾਰਨ ਸਮਰੱਥਾ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਹਨ ਤਾਂ ਜੋ ਕਿਸੇ ਵੀ ਐਮਰਜੈਂਸੀ ਨਾਲ ਨਿਪਟਿਆ ਜਾ ਸਕੇ। ਮੱਧ ਪ੍ਰਦੇਸ਼ ਵਿੱਚ ਸੋਮਵਾਰ ਨੂੰ 571 ਕੋਵਿਡ ਐਕਟਿਵ ਮਾਮਲੇ ਆਏ ਅਤੇ 32 ਮੌਤਾਂ ਹੋਈਆਂ ਜਦਕਿ 1,782 ਮਰੀਜ਼ਾਂ ਦੀ ਰਿਕਵਰੀ ਹੋਈ ਜਿਸ ਨਾਲ ਐਕਟਿਵ ਕੇਸ ਘਟ ਕੇ 8,860 ਰਹਿ ਗਏ। ਰਾਜ ਦਾ ਇੱਕ ਵੀ ਜ਼ਿਲ੍ਹਾ ਹੁਣ ਰੈਡ ਜ਼ੋਨ ਵਿੱਚ ਨਹੀਂ ਹੈ।

  • ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ, ਕੋਵਿਡ-19 ਦੀ ਸਥਿਤੀ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਇਸ ਤੋਂ ਇਲਾਵਾ ਕੋਵਿਡ ਟੀਕਾਕਰਣ ਦੀ ਮੁਹਿੰਮ ਵੀ ਜ਼ੋਰਾਂ-ਸ਼ੋਰਾਂ ਨਾਲ ਚਲ ਰਹੀ ਹੈ। ਛੱਤੀਸਗੜ੍ਹ ਵਿੱਚ ਕੋਵਿਡ-19 ਵਿਰੁੱਧ 18 ਤੋਂ 44 ਸਾਲ ਦੀ ਉਮਰ ਸਮੂਹ ਦੇ 8,30,000 ਤੋਂ ਵੱਧ ਲੋਕਾਂ ਵੱਲੋਂ ਟੀਕੇ ਲਗਵਾਏ ਗਏ ਹਨ। ਇਸ ਤੋਂ ਇਲਾਵਾ, 45 ਸਾਲ ਤੋਂ ਵੱਧ ਉਮਰ ਦੇ 77 ਫ਼ੀਸਦੀ ਲੋਕਾਂ ਨੂੰ ਵੀ ਟੀਕਾ ਲਗਾਇਆ ਗਿਆ ਹੈ। ਕੋਵਿਡ ਟੀਕੇ ਦੀ ਪਹਿਲੀ ਖੁਰਾਕ ਰਾਜ ਦੇ 100 ਫ਼ੀਸਦੀ ਫ੍ਰੰਟਲਾਈਨ ਕਰਮਚਾਰੀਆਂ ਨੂੰ ਦਿੱਤੀ ਗਈ ਹੈ। ਜਿੱਥੋਂ ਤੱਕ ਸਿਹਤ ਕਰਮਚਾਰੀਆਂ ਦਾ ਸਬੰਧ ਹੈ, ਉਨ੍ਹਾਂ ਵਿੱਚੋਂ 90 ਫ਼ੀਸਦੀ ਵੱਲੋਂ ਟੀਕੇ ਲਗਵਾਏ ਗਏ ਹਨ। ਹੁਣ ਤੱਕ ਰਾਜ ਵਿੱਚ ਹਰ ਉਮਰ ਸਮੂਹਾਂ ਅਤੇ ਸ਼੍ਰੇਣੀਆਂ ਦੇ ਵਿਅਕਤੀਆਂ ਨੂੰ 71 ਲੱਖ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਪਹਿਲੀ ਅਤੇ ਦੂਜੀ ਖੁਰਾਕ ਸ਼ਾਮਲ ਹੈ। ਛੱਤੀਸਗੜ੍ਹ ਵਿੱਚ 1,356 ਨਵੇਂ ਮਾਮਲੇ ਹੋਣ ਨਾਲ ਕੋਵਿਡ-19 ਕੇਸਾਂ ਦੀ ਕੁੱਲ ਗਿਣਤੀ ਸ਼ਨੀਵਾਰ ਨੂੰ ਵਧ ਕੇ 9,79,576 ਹੋ ਗਈ, ਇਸ ਤੋਂ ਇਲਾਵਾ 30 ਹੋਰ ਮੌਤਾਂ ਹੋਣ ਨਾਲ ਕੁੱਲ ਮੌਤਾਂ ਦੀ  ਗਿਣਤੀ 13,192 ਹੋ ਗਈ। 512 ਵਿਅਕਤੀਆਂ ਦੀ ਵੱਖ-ਵੱਖ ਹਸਪਤਾਲਾਂ ਵਿੱਚ ਰਿਕਵਰੀ  ਤੋਂ  ਬਾਅਦ  ਕੁੱਲ ਰਿਕਵਰ ਹੋਏ ਕੇਸਾਂ ਦੀ ਗਿਣਤੀ 9,41,489 ਹੋ ਗਈ ਜਦਕਿ 2,396 ਹੋਰਾਂ ਲੋਕਾਂ ਨੇ ਦਿਨ ਦੇ ਸਮੇਂ ਹੋਮ ਆਈਸੋਲੇਸ਼ਨ ਨੂੰ ਪੂਰਾ ਕੀਤਾ ਹੈ।

  • ਗੋਆ: ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਰਾਜ ਸਰਕਾਰ ਗੋਆ ਵਿੱਚ ਅਨਲੌਕਿੰਗ ਦੀ ਪ੍ਰਕਿਰਿਆ 15 ਜੂਨ ਤੋਂ ਬਾਅਦ ਸ਼ੁਰੂ ਕਰੇਗੀ, ਨਾ ਕਿ ਇਸ ਤੋਂ ਪਹਿਲਾਂ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਰਾਜ ਦੀ (ਯੋਗ) ਅਬਾਦੀ ਦੇ ਟੀਕੇ ਲਗਾਉਣ ਤੋਂ ਬਾਅਦ ਸੈਰ-ਸਪਾਟਾ ਮੁੜ ਸ਼ੁਰੂ ਕਰਨ ਬਾਰੇ ਸੋਚ ਸਕਦੇ ਹਨ। ਗੋਆ ਵਿੱਚ ਸੋਮਵਾਰ ਨੂੰ ਤਾਜ਼ਾ ਕੋਰੋਨਾ ਵਾਇਰਸ ਦੇ 418 ਐਕਟਿਵ ਮਾਮਲੇ ਸਾਹਮਣੇ ਆਏ ਅਤੇ 13 ਮੌਤਾਂ ਹੋਈਆਂ, ਜਿਸ ਨਾਲ ਕੁੱਲ ਮਾਮਲਿਆਂ ਦੀ  ਗਿਣਤੀ 1,59,811 ਹੋ ਗਈ ਅਤੇ ਕੁੱਲ ਮੌਤਾਂ ਦੀ ਗਿਣਤੀ 2,840 ਹੋ ਗਈ। ਦਿਨ ਦੇ ਦੌਰਾਨ 1,162 ਮਰੀਜ਼ਾਂ ਦੇ ਰਿਕਵਰ ਹੋਣ ਨਾਲ ਗੋਆ ਵਿੱਚ ਰਿਕਵਰੀ ਦੀ ਕੁੱਲ ਗਿਣਤੀ 1,50,574 ਹੋ ਗਈ, ਰਾਜ ਵਿੱਚ 6,397 ਐਕਟਿਵ ਕੇਸ ਰਹਿ ਗਏ ਹਨ। 2,745 ਨਵੇਂ ਟੈਸਟਾਂ ਦੇ ਨਾਲ, ਗੋਆ ਵਿੱਚ ਹੁਣ ਤੱਕ ਟੈਸਟ ਕੀਤੇ ਸੈਂਪਲਾਂ ਦੀ ਕੁੱਲ ਗਿਣਤੀ 8,48,687 ਹੋ ਗਈ ਹੈ।

  • ਕੇਰਲ: ਕੇਰਲ ਰਾਜ ਦੇ ਵਿੱਤ ਮੰਤਰੀ ਕੇ ਐੱਨ ਬਾਲਗੋਪਾਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੀ ਨਵੀਂ ਟੀਕਾ ਨੀਤੀ ਇੱਕ ਚੰਗਾ ਫੈਸਲਾ ਹੈ ਜੋ ਪਹਿਲਾਂ ਲਿਆ ਜਾਣਾ ਚਾਹੀਦਾ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਟੀਕਾਕਰਣ ਪੂਰਾ ਹੋਣ ਦਾ ਸਮਾਂ ਨਿਰਧਾਰਨ ਵੀ ਮਹੱਤਵਪੂਰਨ ਹੈ। ਇਸ ਦੌਰਾਨ, ਰਾਜ ਵਿੱਚ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੀ ਲੰਬੀ ਦੂਰੀ ਦੀ ਬੱਸ ਸੇਵਾ ਜੋ ਕਿ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਬੰਦ ਕੀਤੀ ਗਈ ਸੀ, ਕੱਲ ਤੋਂ ਮੁੜ ਚਾਲੂ ਹੋ ਜਾਵੇਗੀ। ਸੇਵਾਵਾਂ ਰੁਝੇਵੇਂ ਵਾਲੇ ਰੂਟਾਂ ’ਤੇ ਚਲਾਈਆਂ ਜਾਣਗੀਆਂ ਜਿੱਥੇ ਵਧੇਰੇ ਲੋਕ ਯਾਤਰਾ ਕਰਦੇ ਹਨ। ਸ਼ਨੀਵਾਰ ਅਤੇ ਐਤਵਾਰ ਨੂੰ ਕੋਈ ਬੱਸ ਸੇਵਾ ਨਹੀਂ ਹੋਵੇਗੀ। ਰਾਜ ਸਰਕਾਰ ਨੇ ਇਸ ਲੌਕਡਾਊਨ ਨੂੰ 16 ਜੂਨ ਤੱਕ ਵਧਾ ਦਿੱਤਾ ਹੈ, ਜੋ ਕਿ 9 ਜੂਨ ਨੂੰ ਖਤਮ ਹੋਣਾ ਸੀ, ਕਿਉਂਕਿ ਰਾਜ ਵਿੱਚ ਕੱਲ੍ਹ 9,313 ਨਵੇਂ ਕੋਵਿਡ-19 ਕੇਸ ਸਾਹਮਣੇ ਆਏ ਅਤੇ 221 ਹੋਰ ਮੌਤਾਂ ਹੋਈਆਂ। ਟੀਪੀਆਰ 13.2% ’ਤੇ ਖੜ੍ਹਾ ਹੈ। ਰਾਜ ਵਿੱਚ ਹੁਣ ਤੱਕ ਕੁੱਲ 1,05,30,981 ਟੀਕਾਕਰਣ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਵਿੱਚੋਂ 83,54,536 ਲੋਕਾਂ ਨੂੰ ਪਹਿਲੀ ਖੁਰਾਕ ਅਤੇ 21,76,445 ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।

  • ਤਮਿਲ ਨਾਡੂ: ਤਮਿਲ ਨਾਡੂ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਸਾਰਿਆਂ ਲਈ ਮੁਫ਼ਤ ਟੀਕਿਆਂ ਦਾ ਐਲਾਨ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਹੈ ਅਤੇ ਰਾਜਾਂ ਨੂੰ ਵਧੇਰੇ ਆਜ਼ਾਦੀ ਦੀ ਅਪੀਲ ਕੀਤੀ ਹੈ। ਤਮਿਲ ਨਾਡੂ ਵਿੱਚ ਕਾਲੇ ਫੰਗਸ ਜਾਂ ਮਿਊਕ੍ਰੋਮਾਈਕੋਸਿਸ ਸੰਕਰਮ ਦੇ ਫੈਲਣ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਸਟਾਲਿਨ ਨੇ ਸੋਮਵਾਰ ਨੂੰ ਇਸ ਦਾ ਮੁਕਾਬਲਾ ਕਰਨ ਲਈ 25 ਕਰੋੜ ਰੁਪਏ ਅਲਾਟ ਕੀਤੇ। ਰਾਜ ਦੇ ਸਿਹਤ ਮੰਤਰੀ ਮਾ ਸੁਬਰਾਮਨੀਅਮ ਨੇ ਕਿਹਾ ਹੈ ਕਿ ਜੇ ਕੇਂਦਰ ਸਰਕਾਰ ਇਜਾਜ਼ਤ ਦਿੰਦੀ ਹੈ ਤਾਂ ਇੱਕ ਮਹੀਨੇ ਵਿੱਚ ਕੂਨੂਰ ਵਿੱਚ ਇੱਕ ਕਰੋੜ ਟੀਕੇ ਬਣਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕੂਨੂਰ ਵਿੱਚ ਪਾਸਟਰ ਇੰਸਟੀਟਿਊਟ ਆਫ ਇੰਡੀਆ ਵਿਖੇ ਬੋਤਲਾਂ ਦੀ ਸਹੂਲਤ ਇੱਕ ਕਰੋੜ ਟੀਕਿਆਂ ਨੂੰ ਬੋਤਲ ਬੰਦ ਕਰਨ ਦੀ ਸਮਰੱਥਾ ਰੱਖਦੀ ਹੈ। ਤਿੰਨ ਹੋਰ ਆਕਸੀਜਨ ਐਕਸਪ੍ਰੈਸ ਟ੍ਰੇਨਾਂ, 204.14 ਮੀਟਰਕ ਟਨ ਆਕਸੀਜਨ ਲੈ ਕੇ ਕੱਲ ਤਮਿਲ ਨਾਡੂ ਪਹੁੰਚੀਆਂ। ਲੌਕਡਾਊਨ ਵਿੱਚ ਢਿੱਲ ਲਾਗੂ ਹੋਣ ਦੇ ਨਾਲ, ਤਮਿਲ ਨਾਡੂ ਵਿੱਚ ਸਥਿਤੀ ਹੌਲੀ-ਹੌਲੀ ਆਮ ਵਾਂਗ ਹੋ ਰਹੀ ਹੈ। ਤਮਿਲ ਨਾਡੂ ਵਿੱਚ ਸੋਮਵਾਰ ਨੂੰ 19,448 ਨਵੇਂ ਕੇਸ ਸਾਹਮਣੇ ਆਏ, ਅਤੇ ਕੇਸਾਂ ਦੀ ਕੁੱਲ ਸੰਖਿਆ 22,56,681 ਨੂੰ ਛੂਹ ਗਈ ਹੈ। ਬਹੁਤ ਦਿਨਾਂ ਬਾਅਦ ਕੇਸ 20,000 ਤੋਂ ਹੇਠਾਂ ਆਏ ਹਨ। ਹੁਣ ਤੱਕ ਤਮਿਲ ਨਾਡੂ ਵਿੱਚ 1,01,19,582 ਟੀਕੇ ਲਗਵਾਏ ਗਏ ਹਨ, ਜਿਨ੍ਹਾਂ ਵਿੱਚੋਂ 80,16,934 ਲੋਕਾਂ ਨੇ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ 21,02,648 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।

  • ਕਰਨਾਟਕ: 07-06-2021 ਲਈ ਜਾਰੀ ਕੀਤੇ ਗਏ ਰਾਜ ਸਰਕਾਰ ਦੇ ਬੁਲੇਟਿਨ ਦੇ ਅਨੁਸਾਰ, ਨਵੇਂ ਕੇਸਾਂ ਦੀ ਗਿਣਤੀ: 11,958; ਕੁੱਲ ਐਕਟਿਵ ਮਾਮਲੇ: 2,38,824; ਨਵੀਂਆਂ ਕੋਵਿਡ ਮੌਤਾਂ: 340; ਕੁੱਲ ਕੋਵਿਡ ਮੌਤਾਂ: 31, 920 ਹਨ। ਰਾਜ ਵਿੱਚ ਕੱਲ ਲਗਭਗ 1,48,800 ਟੀਕੇ ਲਗਾਏ ਗਏ ਸਨ ਅਤੇ ਹੁਣ ਤੱਕ ਕੁੱਲ 1,53,34,586 ਟੀਕੇ ਲਗਾਏ ਜਾ ਚੁੱਕੇ ਹਨ। ਸਿਹਤ ਮੰਤਰੀ ਸੁਧਾਕਰ ਨੇ ਕਿਹਾ ਕਿ ਰਾਜ ਨੇ ਟੀਕੇ ਦੀ ਘਾਟ ਨੂੰ ਪੂਰਾ ਕਰਨ ਲਈ ਕਦਮ ਚੁੱਕੇ ਹਨ। ਹਰ ਯੋਗ ਵਿਅਕਤੀ ਨੂੰ ਸਾਲ ਦੇ ਅੰਤ ਤੱਕ ਦੋ ਖੁਰਾਕ ਕੋਰੋਨਾ ਵਾਇਰਸ ਟੀਕਾ ਦਿੱਤਾ ਜਾਵੇਗਾ। ਮੈਸੂਰ ਯੂਨੀਵਰਸਿਟੀ ਨੇ ਇੱਕ ਵਿਲੱਖਣ ਕੋਰੋਨਾ ਟੈਸਟ ਕਿੱਟ ਵਿਕਸਿਤ ਕਰਕੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਜੋ 5 ਤੋਂ 10 ਮਿੰਟ ਵਿੱਚ ਨਤੀਜਾ ਦੇ ਸਕਦੀ ਹੈ। ਕਰੋਨਾ ਦੀ ਤੀਜੀ ਲਹਿਰ ਦੀ ਚਿੰਤਾ ਦੇ ਮੱਦੇਨਜ਼ਰ, ਸਰਕਾਰ ਨੇ ਜ਼ਿਲ੍ਹਾ ਅਤੇ ਤਾਲੁਕ ਹਸਪਤਾਲਾਂ ਨੂੰ 1500 ਕਰੋੜ ਰੁਪਏ ਦੀ ਲਾਗਤ ਨਾਲ ਅੱਪਗ੍ਰੇਡ ਕਰਨ ਲਈ ਇੱਕ ਕਾਰਜ ਯੋਜਨਾ ਤਿਆਰ ਕੀਤੀ ਹੈ। ਪਿਛਲੇ ਕੁਝ ਹਫ਼ਤਿਆਂ ਵਿੱਚ ਬੰਗਲੌਰ ਵਿੱਚ ਟੀਕੇ ਲਗਾਉਣ ਦੀ ਮੁਹਿੰਮ ਵਿੱਚ ਵਾਧਾ ਕਰਨ ਤੋਂ ਬਾਅਦ ਬਰੁਹਾਤ ਬੰਗਲੁਰੂ ਮਹਾਨਗਰ ਪਾਲੀਕੇ (ਬੀਬੀਐੱਮਪੀ) ਨੇ 45+ ਉਮਰ ਸਮੂਹ ਦੀ ਤਕਰੀਬਨ 60 ਫ਼ੀਸਦੀ ਆਬਾਦੀ ਦੇ ਟੀਕਾ ਲਗਾਇਆ ਹੈ। ਨਾਗਰਿਕ ਸੰਸਥਾ ਨੇ 75 ਫ਼ੀਸਦੀ ਦਾ ਟੀਚਾ ਨਿਰਧਾਰਤ ਕੀਤਾ ਹੈ ਅਤੇ ਵੋਟਰਾਂ ਦੀ ਸੂਚੀ ਦੀ ਵਰਤੋਂ ਕਰਦਿਆਂ ਬੂਥ ਪੱਧਰ ’ਤੇ ਲਾਭਾਰਥੀਆਂ ਦਾ ਘਰ-ਘਰ ਜਾਇਜ਼ਾ ਲਿਆ ਹੈ।

  • ਆਂਧਰ ਪ੍ਰਦੇਸ਼: ਰਾਜ ਵਿੱਚ 64,800 ਸੈਂਪਲਾਂ ਦੀ ਜਾਂਚ ਕਰਨ ਤੋਂ ਬਅਦ 4872 ਨਵੇਂ ਮਾਮਲੇ ਸਾਹਮਣੇ ਆਏ ਅਤੇ 86 ਮੌਤਾਂ ਹੋਈਆਂ ਜਦਕਿ ਪਿਛਲੇ 24 ਘੰਟਿਆਂ ਦੌਰਾਨ 13702 ਮਰੀਜ਼ਾਂ ਦੀ ਰਿਕਵਰੀ ਹੋਈ ਹੈ। ਰਾਜ ਵਿੱਚ ਕੱਲ੍ਹ ਤੱਕ ਕੋਵਿਡ ਦੀਆਂ ਕੁੱਲ 1,09,92,317 ਖੁਰਾਕਾਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋ 84,08,633 ਨੇ ਪਹਿਲੀ ਖੁਰਾਕ ਅਤੇ 25,83,684  ਨੇ ਦੂਜੀ ਖੁਰਾਕ ਪ੍ਰਾਪਤ ਕੀਤੀ। ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈਡੀ ਨੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਵਿਡ ਟੀਕੇ ਮੁਫ਼ਤ ਮੁਹੱਈਆ ਕਰਾਉਣ ਦੇ ਫ਼ੈਸਲੇ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਦੇਸ਼ ਵਿੱਚ ਤੀਜੀ ਲਹਿਰ ਦੇ ਖਤਰੇ ਦੇ ਮੱਦੇਨਜ਼ਰ, ਜੋ ਮਾਹਰਾਂ ਦੇ ਅਨੁਸਾਰ ਬੱਚਿਆਂ ਨੂੰ ਵਧੇਰੇ ਪ੍ਰਭਾਵਿਤ ਕਰ ਸਕਦੀ ਹੈ, ਰਾਜ ਸਰਕਾਰ ਨੇ ਵਿਸ਼ਾਖਾਪਟਨਮ, ਤਿਰੂਪਤੀ ਅਤੇ ਕ੍ਰਿਸ਼ਣਾ-ਗੁੰਟੂਰ ਖੇਤਰਾਂ ਵਿੱਚ ਬਾਲ ਸੰਭਾਲ ਕੇਂਦਰ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ 180 ਕਰੋੜ ਰੁਪਏ ਦੀ ਲਾਗਤ ਨਾਲ ਹਰੇਕ ਹਸਪਤਾਲ ਦੀ ਉਸਾਰੀ ਲਈ ਕਾਰਜ ਯੋਜਨਾ ਤਿਆਰ ਕਰੇ। ਇਸ ਦੌਰਾਨ, ਏਪੀ ਜੂਨੀਅਰ ਡਾਕਟਰ ਐਸੋਸੀਏਸ਼ਨ ਦੇ ਅਧੀਨ ਪੀਜੀ ਡਾਕਟਰਾਂ ਅਤੇ ਹਾਊਸ ਸਰਜਨਾਂ ਨੇ 9 ਜੂਨ ਤੋਂ ਡਿਊਟੀਆਂ ਦਾ ਬਾਈਕਾਟ ਕਰਨ ਲਈ ਹੜਤਾਲ ਨੋਟਿਸ ਪੇਸ਼ ਕੀਤਾ, ਜੇ ਉਨ੍ਹਾਂ ਦੀਆਂ ਸਾਰੀਆਂ ਮੰਗਾ ਜਿਵੇਂ ਫ੍ਰੰਟ ਲਾਈਨ ਕਰਮਚਾਰੀਆਂ ਲਈ ਸਾਬਕਾ ਗ੍ਰੇਸ਼ੀਆ / ਸਿਹਤ ਬੀਮੇ ਦੀ ਮੰਗ, ਪੋਸਟ ਗ੍ਰੈਜੂਏਟ ਅਤੇ ਇੰਟਰਨਜ ਸਮੇਤ ਸਾਰੇ ਜੂਨੀਅਰ ਡਾਕਟਰਾਂ ਲਈ ਕੋਵਿਡ ਇੰਨਸੈਂਟਿਵਸ, ਅਣਸੁਖਾਵੀਂਆਂ ਘਟਨਾਵਾਂ ਨੂੰ ਰੋਕਣ ਲਈ ਹਸਪਤਾਲਾਂ ਵਿੱਚ ਸੁਰੱਖਿਆ ਉਪਾਵਾਂ ਦੇ ਵਾਧੇ ਅਤੇ ਟੀਡੀਐੱਸ ਦੇ ਮੁੱਦੇ ਨੂੰ ਵਜ਼ੀਫ਼ਾ ਤਨਖਾਹ ਵਿੱਚ ਹੱਲ ਨਾ ਕੀਤਾ ਗਿਆ।

  • ਤੇਲੰਗਾਨਾ: ਰਾਜ ਵਿੱਚ ਕੋਵਿਡ ਸਥਿਤੀ ਅਤੇ ਲੌਕਡਾਊਨ ਬਾਰੇ ਜਾਇਜ਼ਾ ਲੈਣ ਲਈ ਰਾਜ ਮੰਤਰੀ ਮੰਡਲ ਅੱਜ ਮੀਟਿੰਗ ਕਰ ਰਿਹਾ ਹੈ। ਕੱਲ੍ਹ 1933 ਨਵੇਂ ਰੋਜ਼ਾਨਾ ਕੇਸ ਆਏ ਅਤੇ 16 ਮੌਤਾਂ ਹੋਈਆਂ, ਜਿਸ ਨਾਲ ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 5,93,103 ਹੋਈ ਅਤੇ ਮੌਤਾਂ ਦੀ ਗਣਤੀ 39394 ਹੋ ਗਈ ਹੈ। ਰਾਜ ਵਿੱਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਹੁਣ 25,406 ਹੈ। ਰਾਜ ਵਿੱਚ ਉੱਚ ਜੋਖਮ ਸਮੂਹਾਂ/ ਸੁਪਰ ਸਪਰੈਡਰ ਵਾਲਿਆਂ ਦੀ ਟੀਕਾਕਰਣ ਮੁਹਿੰਮ ਚਲ ਰਹੀ ਹੈ। ਰਾਜ ਵਿੱਚ ਸਾਰੀਆਂ ਸ਼੍ਰੇਣੀਆਂ ਵਿੱਚ ਪਹਿਲੀ ਖੁਰਾਕ ਦੇ ਟੀਕਾ ਲਗਵਾਉਣ ਵਾਲਿਆਂ ਦੀ ਕੁੱਲ ਗਿਣਤੀ 52,59,171 ਹੋ ਗਈ ਹੈ। 14,36,126 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ। ਰਾਜ ਦਾ ਸਿਹਤ ਵਿਭਾਗ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦਾ ਸਾਹਮਣਾ ਕਰਨ ਲਈ ਤਿਆਰ ਹੈ ਅਤੇ ਕੋਵਿਡ ਤੋਂ ਪ੍ਰਭਾਵਿਤ ਬੱਚਿਆਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਗਿਣਤੀ ਨੂੰ 6,000 ਤੱਕ ਵਧਾਉਣ ਅਤੇ ਡਾਕਟਰੀ ਉਪਕਰਣ ਅਤੇ ਦਵਾਈਆਂ ਖਰੀਦਣ ਦਾ ਫੈਸਲਾ ਕੀਤਾ ਹੈ।

  • ਅਸਾਮ: ਅਸਾਮ ਵਿੱਚ ਪਿਛਲੇ 24 ਘੰਟਿਆਂ ਦੌਰਾਨ 37 ਹੋਰ ਕੋਵਿਡ ਮੌਤਾਂ ਹੋਈਆਂ ਹਨ ਅਤੇ ਕੋਵਿਡ ਦੇ ਕੁੱਲ ਕੇਸਾਂ ਦੀ ਗਿਣਤੀ 3,695 ਹੋ ਗਈ ਹੈ। ਦਿਨ ਦੇ ਦੌਰਾਨ 1,80,316 ਟੈਸਟਾਂ ਵਿੱਚ 3.06  ਫ਼ੀਸਦੀ ਦੀ ਪਾਜ਼ਿਟਿਵ ਦਰ ਨਾਲ 3,804 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਕਾਮਰੂਪ ਮੈਟਰੋ ਵਿੱਚੋਂ 318 ਨਵੇਂ ਮਾਮਲੇ ਸਾਹਮਣੇ ਆਏ। ਕਿਸੇ ਕੋਵਿਡ ਟੀਕਾਕਰਣ ਕੇਂਦਰ ਤੱਕ ਯਾਤਰਾ ਕਰਨ ਵਿੱਚ ਅਸਮਰੱਥ ਬਹੁਤ ਸਾਰੇ ਬਜ਼ੁਰਗ ਅਤੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਕੋਵਿਡ-19 ਟੀਕੇ ਦੀ ਖੁਰਾਕ ਪ੍ਰਾਪਤ ਨਹੀਂ ਕਰ ਸਕਦੇ, ਇਸਦੇ ਲਈ ਸਿਹਤ ਵਿਭਾਗ ਨੇ ਇੱਕ ਨਵਾਂ ਐੱਸਓਪੀ ਜਾਰੀ ਕੀਤਾ ਹੈ ਜਿਸ ਵਿੱਚ ਘਰ ਦੇ ਨੇੜੇ ਕੋਵਿਡ ਸੈਂਟਰ ਬਣਾਇਆ ਜਾਵੇਗਾ।

  • ਮਣੀਪੁਰ: ਦੋ ਦਿਨਾਂ ਤੱਕ ਰੋਜ਼ਾਨਾ ਮੌਤਾਂ ਦਿਆਂ ਗਿਣਤੀਆਂ ਅਤੇ ਰੋਜ਼ਾਨਾ ਪਾਜ਼ਿਟਿਵ ਦਰ ਨੂੰ ਵੇਖਣ ਤੋਂ ਬਾਅਦ, ਰਾਜ ਨੇ ਸੋਮਵਾਰ ਨੂੰ ਦੋ-ਅੰਕਾਂ ਵਿੱਚ ਮੌਤਾਂ ਅਤੇ ਪਾਜ਼ਿਟਿਵ ਦਰ ਦੇਖੀ ਹੈ, ਕਿਉਂਕਿ ਸਰਕਾਰੀ ਬੁਲੇਟਿਨ ਵਿੱਚ ਪਿਛਲੇ ਦਿਨੀਂ 4987 ਸੈਂਪਲਾਂ ਵਿੱਚੋਂ 15 ਮੌਤਾਂ ਹੋਈਆਂ ਅਤੇ 598 ਨਵੇਂ ਪਾਜ਼ਿਟਿਵ ਕੇਸ ਆਏ ਹਨ। ਮੁੱਖ ਮੰਤਰੀ ਨੇ ਵਾਇਰਸ ਨੂੰ ਰੋਕਣ ਲਈ ਅੰਤਰ-ਧਰਮ ਪ੍ਰਾਰਥਨਾ ਦੀ ਅਗਵਾਈ ਕੀਤੀ ਹੈ। ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਏ ਗਏ ਸਮੂਹ ਟੀਕਾਕਰਣ ਅਤੇ ਸਮੂਹਕ ਟੈਸਟ ਦੇ ਤਾਜ਼ਾ ਨਤੀਜਿਆਂ ਅਨੁਸਾਰ ਮਣੀਪੁਰ ਵਿੱਚ ਕੋਵਿਡ-19 ਟੀਕਾ ਲਗਵਾਏ ਗਏ ਲੋਕਾਂ ਦੀ ਗਿਣਤੀ 4,23,072 ਤੱਕ ਪਹੁੰਚ ਗਈ ਹੈ।

  • ਮੇਘਾਲਿਆ: ਮੇਘਾਲਿਆ ਨੇ ਲਗਾਤਾਰ ਤੀਜੇ ਦਿਨ ਕੋਵਿਡ-19 ਦੇ ਰੋਜ਼ਾਨਾ ਕੇਸਾਂ ਦੇ ਅੰਕੜੇ ਨੂੰ 500 ਦੇ ਅੰਕ ਤੋਂ ਹੇਠਾਂ ਦੇਖਿਆ, ਜਿਸ ਵਿੱਚ ਸੋਮਵਾਰ ਨੂੰ ਇੱਕ ਮਹੱਤਵਪੂਰਨ ਗਿਰਾਵਟ ਆਈ ਹੈ। ਰਾਜ ਵਿੱਚ 438 ਤਾਜ਼ਾ ਕੇਸ ਆਏ ਅਤੇ ਪੰਜ ਮੌਤਾਂ ਹੋਈਆਂ, ਰਾਜ ਦੇ ਕੁੱਲ ਪੁਸ਼ਟੀ ਕੀਤੇ ਕੇਸ 39,156 ਹੋ ਗਏ ਹਨ।

  • ਸਿੱਕਿਮ: ਸਿਹਤ ਵਿਭਾਗ ਦੀ ਸੋਮਵਾਰ ਦੀ ਰਿਪੋਰਟ ਦੇ ਅਨੁਸਾਰ, ਕਈ ਹਫ਼ਤਿਆਂ ਬਾਅਦ, ਸਿੱਕਿਮ ਵਿੱਚ ਜ਼ੀਰੋ ਕੋਵਿਡ ਮੌਤਾਂ ਹੋਈਆਂ ਹਨ। ਇਸ ਦੌਰਾਨ ਐਤਵਾਰ ਨੂੰ ਟੈਸਟ ਕੀਤੇ ਗਏ 706 ਸੈਂਪਲਾਂ ਵਿੱਚੋਂ 59 ਕੋਵਿਡ ਕੇਸਾਂ ਦਾ ਪਤਾ ਲੱਗਿਆ ਹੈ। ਪਾਜ਼ਿਟਿਵ ਦਰ 8.3% ਹੈ। ਰਾਜ ਵਿੱਚ ਐਕਟਿਵ ਕੋਵਿਡ ਕੇਸਾਂ ਦੀ ਗਿਣਤੀ 4051 ਹੈ।

  • ਤ੍ਰਿਪੁਰਾ: ਪਿਛਲੇ 24 ਘੰਟਿਆਂ ਦੌਰਾਨ 235 ਵਿਅਕਤੀ ਸੰਕਰਮਿਤ ਹੋਏ ਹਨ ਅਤੇ 8 ਮੌਤਾਂ ਹੋਈਆਂ ਹਨ। ਜਦੋਂ ਕਿ 595 ਲੋਕ ਉਸੇ ਸਮੇਂ ਰਿਕਵਰ ਹੋਏ ਹਨ। ਇਸ ਦੌਰਾਨ ਰਾਜ ਸਰਕਾਰ ਨੇ ਸੈਕੰਡਰੀ ਅਤੇ ਉੱਚ ਸੈਕੰਡਰੀ ਪਰੀਖਿਆ ਦੇ ਆਯੋਜਨ ਦੇ ਸਬੰਧ ਵਿੱਚ ਮਾਪਿਆਂ ਦੀ ਰਾਏ ਪੁੱਛੀ ਹੈ ਜਿਸ ਲਈ ਇੱਕ ਸਮਰਪਿਤ ਵੈੱਬਸਾਈਟ ਲਾਂਚ ਕੀਤੀ ਗਈ ਹੈ। ਹਾਂ ਜਾਂ ਨਾ ਦੇ ਰੂਪ ਵਿੱਚ ਫੀਡਬੈਕ ਨੂੰ 15 ਜੂਨ ਨੂੰ ਸ਼ਾਮ ਦੇ 6 ਵਜੇ ਤੱਕ ਦਿੱਤਾ ਜਾ ਸਕਦਾ ਹੈ।

  • ਨਾਗਾਲੈਂਡ: ਸੋਮਵਾਰ ਨੂੰ ਨਾਗਾਲੈਂਡ ਵਿੱਚ ਕੋਵਿਡ ਦੇ 145 ਨਵੇਂ ਕੇਸ ਆਏ ਅਤੇ ਤਿੰਨ ਮੌਤਾਂ ਹੋਈਆਂ ਹਨ। ਐਕਟਿਵ ਕੇਸ 4703 ਹਨ ਜਦੋਂ ਕਿ ਕੁੱਲ ਕੇਸਾਂ ਦੀ ਗਿਣਤੀ 22,918 ਤੱਕ ਪਹੁੰਚ ਗਈ ਹੈ। ਨਾਗਾਲੈਂਡ ਵਿੱਚ ਹੁਣ ਤੱਕ ਕੁੱਲ 2,88,674 ਲਾਭਾਰਥੀਆਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ। 62% ਸਿਹਤ ਕਰਮਚਾਰੀਆਂ ਨੇ ਟੀਕਾ ਲਗਾਇਆ, 38% ਹਾਲੇ ਤੱਕ ਟੀਕੇ ਦਾ ਲਾਭ ਨਹੀਂ ਲੈ ਸਕੇ। ਨਾਗਾਲੈਂਡ 8 ਜੂਨ ਤੋਂ 18 ਜੂਨ ਤੱਕ 18-44 ਸਾਲ ਦੀ ਉਮਰ ਸਮੂਹ ਲਈ ਕੋਵਿਡ ਟੀਕਾਕਰਣ ਨੂੰ ਤੇਜ਼ ਕਰੇਗਾ। ਸੋਮਵਾਰ ਤੋਂ ਸ਼ੁੱਕਰਵਾਰ ਦੇ ਦੌਰਾਨ ਸਾਰੀਆਂ ਸਿਹਤ ਸੁਵਿਧਾਵਾਂ ਵਿੱਚ ਟੀਕਾਕਰਣ ਕੀਤਾ ਜਾਏਗਾ।

  • ਪੰਜਾਬ: ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 580829 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 19995 ਹੈ। ਕੁੱਲ ਮੌਤਾਂ ਦੀ ਗਿਣਤੀ 15160 ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ੍ਰੰਟਲਾਈਨ ਵਰਕਰ) ਲਈ ਕੁੱਲ 1139243 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਦੀ ਦੂਜੀ ਖੁਰਾਕ (ਹੈਲਥਕੇਅਰ + ਫ੍ਰੰਟਲਾਈਨ ਵਰਕਰ) ਲਈ ਕੁੱਲ 310796 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। 45 ਸਾਲ ਤੋਂ ਵੱਧ ਉਮਰ ਦੇ 3003115 ਵਿਅਕਤੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। 45 ਸਾਲ ਤੋਂ ਵੱਧ ਉਮਰ ਦੇ 492815 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।

  • ਹਰਿਆਣਾ: ਹੁਣ ਤੱਕ ਪਾਏ ਗਏ ਕੋਵਿਡ ਕੇਸਾਂ ਦੀ ਕੁੱਲ ਗਿਣਤੀ 762931 ਹੈ। ਕੁੱਲ ਐਕਟਿਵ ਕੋਵਿਡ ਕੇਸ 8024 ਹਨ। ਮੌਤਾਂ ਦੀ ਗਿਣਤੀ 8751 ਹੈ। ਹੁਣ ਤੱਕ ਕੁੱਲ 6060728 ਲੋਕਾਂ ਨੂੰ ਟੀਕਾਕਰਣ ਲਗਾਇਆ ਗਿਆ ਹੈ।

  • ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ-19 ਦੇ ਕੁੱਲ ਕੇਸ 60707 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 740 ਹੈ। ਅੱਜ ਤੱਕ ਦੀ ਕੋਵਿਡ-19 ਦੀਆਂ ਮੌਤਾਂ ਦੀ ਕੁੱਲ ਗਿਣਤੀ 774 ਹੈ।

  • ਹਿਮਾਚਲ ਪ੍ਰਦੇਸ਼: ਅੱਜ ਤੱਕ ਕੋਵਿਡ ਪਾਜ਼ਿਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ 195755 ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 7555 ਹੈ। ਹੁਣ ਤੱਕ ਹੋਈਆਂ ਕੁੱਲ ਮੌਤਾਂ ਦੀ ਗਿਣਤੀ 3299 ਹੈ।

 

ਮਹੱਤਵਪੂਰਨ ਟਵੀਟ

 

 

 

 

 

 

 

 

 

 

 

                                

 

******

 

ਐੱਮਵੀ/ਏਐੱਸ



(Release ID: 1725571) Visitor Counter : 224