ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਟੀਕਾਕਰਨ ਦੀ ਸਰਵਵਿਆਪਕਤਾ ਨੂੰ ਹਾਸਲ ਕਰਨ ਲਈ ਟੀਕਿਆਂ ਦੇ ਨਵੇਂ ਆਰਡਰ ਦਿੱਤੇ ਗਏ


ਕੋਵਿਸ਼ੀਲਡ ਦੀਆਂ 25 ਕਰੋੜ ਖੁਰਾਕਾਂ ਅਤੇ ਕੋਵੈਕਸੀਨ ਦੀਆਂ 19 ਕਰੋੜ ਖੁਰਾਕਾਂ ਖਰੀਦੀਆਂ ਜਾਣਗੀਆਂ

Posted On: 08 JUN 2021 4:47PM by PIB Chandigarh

ਭਾਰਤ ਸਰਕਾਰ ਇਸ ਸਾਲ 16 ਜਨਵਰੀ ਤੋਂ ‘ਸਮੁੱਚੀ ਸਰਕਾਰ' ਦੇ ਦ੍ਰਿਸ਼ਟੀਕੋਣ ਅਧੀਨ ਪ੍ਰਭਾਵਸ਼ਾਲੀ ਟੀਕਾਕਰਨ ਮੁਹਿੰਮ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਯਤਨਾਂ ਦਾ ਸਮਰਥਨ ਕਰ ਰਹੀ ਹੈ। ਕੇਂਦਰ ਸਰਕਾਰ ਵੱਲੋਂ ਪ੍ਰਾਪਤ ਵੱਖ ਵੱਖ ਨੁਮਾਇੰਦਗੀਆਂ ਦੇ ਅਧਾਰ ਤੇ, 18 ਸਾਲ ਤੋਂ ਵੱਧ ਦੀ ਉਮਰ ਦੇ ਸਾਰੇ ਬਾਲਗਾਂ ਲਈ ਟੀਕਾਕਰਨ, 1 ਮਈ, 2021 ਨੂੰ ਭਾਰਤ ਦੀ ਟੀਕਾਕਰਨ ਰਣਨੀਤੀ ਦੇ  ਲਿਬਰਲਾਈਜ਼ਡ ਫੇਜ਼-3 ਦੀ ਸ਼ੁਰੂਆਤ ਨਾਲ ਖੋਲ੍ਹਿਆ ਗਿਆ ਸੀ। ਹੁਣ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਨੂੰ ਹੋਰ ਸਰਵਵਿਆਪੀ ਬਣਾਉਣ ਦੇ ਉਦੇਸ਼ ਨਾਲ, 18 ਸਾਲ ਤੋਂ ਵੱਧ ਦੀ ਉਮਰ ਦੇ ਸਾਰੇ ਨਾਗਰਿਕ ਸਰਕਾਰੀ ਸਿਹਤ ਸਹੂਲਤਾਂ 'ਤੇ ਕੋਵਿਡ ਟੀਕੇ ਦੀ ਖੁਰਾਕ ਮੁਫਤ ਪ੍ਰਾਪਤ ਕਰ ਸਕਦੇ ਹਨ। 

ਮਾਨਯੋਗ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਕੋਵਿਡ ਟੀਕਾਕਰਨ ਪ੍ਰੋਗਰਾਮ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਕੱਲ  ਇਨ੍ਹਾਂ ਤਬਦੀਲੀਆਂ ਦੇ ਐਲਾਨ ਦੇ ਫੌਰਨ ਬਾਅਦ ਕੇਂਦਰੀ ਸਿਹਤ ਮੰਤਰਾਲੇ ਨੇ ਸੀਰਮ ਇੰਸਟੀਚਿਉਟ ਆਫ਼ ਇੰਡੀਆ ਨੂੰ ਕੋਵਿਸ਼ੀਲਡ ਦੀਆਂ 25 ਕਰੋੜ ਖੁਰਾਕਾਂ ਲਈ ਅਤੇ ਭਾਰਤ ਬਾਇਓਟੈਕ ਨੂੰ ਕੋਵੈਕਸੀਨ ਦੀਆਂ 19 ਕਰੋੜ ਖੁਰਾਕਾਂ ਦਾ ਆਰਡਰ ਦਿੱਤਾ ਹੈ।  

ਕੋਵਿਡ-19 ਦੀਆਂ ਇਹ 44 ਕਰੋੜ (25 + 19 ਕਰੋੜ) ਖੁਰਾਕਾਂ ਹੁਣ ਤੋਂ ਸ਼ੁਰੂ ਹੋ ਕੇ ਦਸੰਬਰ 2021 ਤੱਕ ਉਪਲਬਧ ਹੋਣਗੀਆਂ। 

ਇਸ ਤੋਂ ਇਲਾਵਾ, ਦੋਵਾਂ ਕੋਵਿਡ ਟੀਕਿਆਂ ਦੀ ਖਰੀਦ ਲਈ 30% ਰਕਮ ਸੀਰਮ ਇੰਸਟੀਚਿਉਟ ਆਫ਼ ਇੰਡੀਆ ਅਤੇ ਭਾਰਤ ਬਾਇਓਟੈਕ ਨੂੰ ਅਡਵਾਂਸ ਜਾਰੀ ਕੀਤੀ ਗਈ ਹੈ। 

----------------------------------

ਐਮ.ਵੀ.



(Release ID: 1725477) Visitor Counter : 261