ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਰਾਸ਼ਟਰ ਨੂੰ ਇੱਕ ਸਿੰਗਲ, ਤਕਨੀਕੀ ਤੌਰ ਤੇ ਆਧੁਨਿਕ ਸਟੋਰੇਜ ਪ੍ਰਬੰਧਨ ਢਾਂਚੇ ਦੀ ਜ਼ਰੂਰਤ ਹੈ: ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ


ਸਥਾਨਕ ਵਿਸ਼ੇਸ਼ ਉਪਜ ਅਤੇ ਜਿਨਸਾਂ ਲਈ ਦੇਸ਼ ਵਿਆਪੀ ਸਟੋਰੇਜ ਯੋਜਨਾ ਨੂੰ ਮਜ਼ਬੂਤ ਕਰਨ ਦੀ ਲੋੜ ਹੈ: ਸ਼੍ਰੀ ਗੋਇਲ

ਸਟੋਰੇਜ਼ ਦੇ ਬੁਨਿਆਦੀ ਢਾਂਚੇ ਅਤੇ ਪੈਮਾਨੇ ਦੇ ਅਰਥਚਾਰਿਆਂ ਨੂੰ ਅਨੁਕੂਲ ਬਣਾਉਣ ਲਈ ਸਟੋਰੇਜ ਸਰੋਤ ਜੋੜਨ ਦੀ ਖੋਜ ਕੀਤੀ ਜਾਏਗੀ: ਕੇਂਦਰੀ ਮੰਤਰੀ

ਹਰੇਕ ਲੋਕੇਸ਼ਨ ਲਈ ਜ਼ਮੀਨ ਅਤੇ ਸਟੋਰੇਜ ਦਾ ਮਾਸਟਰ ਪਲਾਨ ਤਿਆਰ ਕੀਤਾ ਜਾਵੇ : ਸ਼੍ਰੀ ਗੋਇਲ

ਆਧੁਨਿਕ ਟੈਕਨੋਲੋਜੀ ਅਤੇ ਸਟੋਰੇਜ ਦੀਆਂ ਨਵੀਨਤਮ ਪ੍ਰਣਾਲੀਆਂ ਦੀ ਵਰਤੋਂ ਸਮੇਂ ਦੀ ਲੋੜ ਹੈ: ਸ਼੍ਰੀ ਗੋਇਲ

ਜਮੀਨੀ ਪੱਧਰ ਅਤੇ ਬਲਾਕ ਪੱਧਰ ਤੇ ਆਧੁਨਿਕ, ਕਿਫਾਇਤੀ ਸਟੋਰੇਜ ਬੁਨਿਆਦੀ ਢਾਂਚਾ ਕਿਸਾਨਾਂ ਦੀ ਆਮਦਨ ਵਧਾਉਣ ਦਾ ਸਭ ਤੋਂ ਵੱਡਾ ਢੰਗ ਹੈ : ਸ਼੍ਰੀ ਗੋਇਲ

ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਦੇਸ਼ ਵਿੱਚ ਜ਼ਰੂਰੀ ਜਿਨਸਾਂ ਲਈ ਸਟੋਰੇਜ ਯੋਜਨਾ ਦੀ ਸਮੀਖਿਆ ਕੀਤੀ

ਜਨਤਕ ਨਿੱਜੀ ਭਾਈਵਾਲੀਆਂ , ਨਿਵੇਸ਼, ਪਹਿਲਕਦਮੀਆਂ, ਉੱਦਮਾਂ ਨੂੰ ਉਤਸ਼ਾਹਤ ਕਰਨ ਲਈ ਵਾਤਾਵਰਣ ਸਿਰਜਿਆ ਜਾਣਾ ਚਾਹੀਦਾ ਹੈ

Posted On: 08 JUN 2021 5:35PM by PIB Chandigarh

ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ, ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰਾਲਿਆਂ ਦੇ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਦੇਸ਼ ਵਿਚ ਜ਼ਰੂਰੀ ਜਿਨਸਾਂ ਲਈ ਸਟੋਰੇਜ ਯੋਜਨਾ ਦੀ ਅੱਜ ਸਮੀਖਿਆ ਕੀਤੀ। 

ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ, ਸ਼੍ਰੀ ਰਾਓ ਸਾਹਬ ਪਾਟਿਲ ਦਾਨਵੇ, ਖਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਸਕੱਤਰ, ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਸਕੱਤਰ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਸਕੱਤਰ,  ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਸੀਐਮਡੀ, ਨੇਫੇਡ ਦੇ ਮੈਨੇਜਿੰਗ ਡਾਇਰੈਕਟਰ, ਨਾਬਾਰਡ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਇਸ ਸਮੀਖਿਆ ਬੈਠਕ ਵਿੱਚ ਸ਼ਿਰਕਤ ਕੀਤੀ।  

ਸਮੀਖਿਆ ਕਰਦਿਆਂ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਰਾਸ਼ਟਰ ਨੂੰ ਇਕੋ ਇੱਕ (ਸਿੰਗਲ),  ਤਕਨੀਕੀ ਤੌਰ ਤੇ ਆਧੁਨਿਕ ਸਟੋਰੇਜ ਪ੍ਰਬੰਧਨ ਬੁਨਿਆਦੀ ਢਾਂਚੇ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਦੇਸ਼ ਦੇ ਸਾਰੇ ਹੀ ਸਟੋਰੇਜ ਬੁਨਿਆਦੀ ਢਾਂਚੇ ਨੂੰ ਇੱਕ ਥਾਂ ਤੇ ਜੋੜਨ ਅਤੇ ਉਸਦੇ ਏਕੀਕਰਨ ਦੇ ਲਿਹਾਜ਼ ਨਾਲ ਸੋਚਣਾ ਚਾਹੀਦਾ ਹੈ। ਸ੍ਰੀ ਗੋਇਲ ਨੇ ਕਿਹਾ ਕਿ ਸਿਰਫ ਵਿਭਾਗੀ ਸਟੋਰੇਜ ਯੋਜਨਾਵਾਂ ਦੀ ਬਜਾਏ “ਸਮੁੱਚੀ ਸਰਕਾਰ ਦੇ ਦ੍ਰਿਸ਼ਟੀਕੋਣ" ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਲਈ ਰਾਜਾਂ, ਸਰਕਾਰੀ ਸੰਸਥਾਵਾਂ ਤੋਂ ਸਟੋਰੇਜ ਲਈ ਜਮੀਨ ਨੂੰ ਇਕੱਠਾ ਕਰਨ ਦੀ ਸੰਭਾਵਨਾ ਦਾ ਪਤਾ ਲਗਾਇਆ ਜਾ ਸਕਦਾ ਹੈ। ਸ਼੍ਰੀ ਗੋਇਲ ਨੇ ਸਾਰਿਆਂ ਨੂੰ ਸਲਾਹ ਦਿੱਤੀ ਕਿ ਖੇਤੀਬਾੜੀ ਬੁਨਿਆਦੀ ਢਾਂਚੇ ਦੇ ਫ਼ੰਡ ਦੀ ਪ੍ਰਭਾਵਸ਼ਾਲੀ ਵਰਤੋਂ ਅਤੇ ਆਧੁਨਿਕ ਸਟੋਰੇਜ ਬੁਨਿਆਦੀ ਢਾਂਚੇ ਦੀ ਸਿਰਜਣਾਂ ਵਿਚਾਲੇ ਵਧੇਰੇ ਤਾਲਮੇਲ ਕੀਤਾ ਜਾਵੇ।

ਉਨ੍ਹਾਂ ਅੱਗੇ ਕਿਹਾ ਕਿ ਜਨਤਕ ਨਿੱਜੀ ਭਾਗੀਦਾਰੀ, ਨਿਵੇਸ਼, ਪਹਿਲਕਦਮੀਆਂ, ਉੱਦਮਾਂ ਨੂੰ ਉਤਸ਼ਾਹਤ ਕਰਨ ਲਈ ਸਥਾਨ ਵਿਸ਼ੇਸ਼ ਮਾਸਟਰ ਵਿਉਂਤਾਂ ਅਤੇ ਯੋਜਨਾਵਾਂ ਬਣਾਈਆਂ ਜਾਣੀਆਂ ਅਤੇ ਵਾਤਾਵਰਣ ਸਿਰਜਿਆ ਜਾਣਾ ਚਾਹੀਦਾ ਹੈ।  ਸ੍ਰੀ ਗੋਇਲ ਨੇ ਕਿਹਾ ਕਿ ਜ਼ਮੀਨ ਅਤੇ ਸਟੋਰੇਜ ਲਈ ਮਾਸਟਰ ਵਿਉਂਤ ਤਿਆਰ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਥਾਂ ਅਤੇ ਉਪਯੋਗ ਦਾ ਅਨੁਮਾਨ ਹਾਸਲ ਕੀਤਾ ਜਾ ਸਕੇ। 

ਸ੍ਰੀ ਗੋਇਲ ਨੇ ਕਿਹਾ ਕਿ ਜਮੀਨੀ ਪੱਧਰ ਅਤੇ ਬਲਾਕ ਪੱਧਰ ’ਤੇ ਆਧੁਨਿਕ, ਕਿਫਾਇਤੀ ਸਟੋਰੇਜ ਢਾਂਚਾ  ਕਿਸਾਨਾਂ ਦੀ ਆਮਦਨ ਵਧਾਉਣ ਦਾ ਵਧੀਆ ਢੰਗ ਹੈ। 

ਭਾਰਤ ਵਿਚ, 20,433 ਥਾਵਾਂ ਤੇ ਵੱਖ-ਵੱਖ ਸੰਸਥਾਵਾਂ ਅਤੇ ਅਥਾਰਟੀਆਂ ਦੇ ਗੁਦਾਮ  ਹਨ। ਇਨ੍ਹਾਂ ਵਿੱਚ ਰੇਲਵੇ ਗੁਡਸ ਸ਼ੈਡਜ਼-7400, ਪੀਐੱਮਸੀ ਪ੍ਰਿੰਸੀਪਲ ਅਤੇ ਸਬ-ਮਾਰਕੀਟ ਯਾਰਡ- 7320,  ਐਫਸੀਆਈ.-545,  ਸੀਡਬਲਯੂਸੀ-422, ਐਸਡਬਲਯੂਸੀਜ 2245,  ਐਨਐਸਸੀ, ਨੇਫੇਡ,  ਐਨਸੀਸੀਐੱਫ- 73,, ਕੋਂਕੋਰ-60 + +, ਸਹਿਕਾਰੀ- 2000+, ਰਾਜ ਸਰਕਾਰ ਨਾਲ ਗੁਦਾਮ ਸ਼ਾਮਲ ਹਨ। ਹਾਫੇਡ -100 +, ਹਾਈਵੇ ਲੌਜਿਸਟਿਕ ਪਾਰਕ (ਪ੍ਰਕਿਰਿਆ ਅਧੀਨ) -35, ਇਨਲੈਂਡ ਵਾਟਰਵੇਜ ਕੰਪਲੈਕਸ -8, ਪੋਰਟਸ -200 + ਏਅਰਪੋਰਟ (ਕਾਰਗੋ) -25, ਜਿੱਥੇ ਲੋੜੀਂਦੇ ਕਿਸਮਾਂ ਅਤੇ ਅਕਾਰ ਦਾ ਗੁਦਾਮ ਬੁਨਿਆਦੀ ਢਾਂਚਾ ਵਿਕਸਤ, ਅਪਗ੍ਰੇਡ ਜਾਂ ਸੋਧੇ ਰੂਪ ਵਿੱਚ ਜਰੂਰੀ ਜਿਨਸਾਂ ਦੀ ਸੁਰੱਖਿਅਤ ਸਟੋਰੇਜ ਲਈ ਬਦਲਿਆ ਜਾਂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਈਓਆਈ ਨੇ ਖਰਾਬ ਹੋਣ ਵਾਲੀਆਂ  ਜਿਨਸਾਂ ਲਈ, ਜਿਸ ਵਿੱਚ ਪਿਆਜ਼ ਵੀ ਸ਼ਾਮਲ ਹੈ, ਨਿਜੀ ਇਕਾਈ ਰਾਹੀਂ ਕੋਲਡ ਚੇਨ ਸਹੂਲਤ ਵਿਕਸਿਤ ਕਰਨ ਦਾ ਸੱਦਾ ਦਿਤਾ ਹੈ। 

ਇਹ ਨੋਟ ਕੀਤਾ ਜਾ ਸਕਦਾ ਹੈ ਕਿ ਸੀਡਬਲਯੂਸੀ / ਐਸਡਬਲਯੂਸੀਜ ਦੀ ਟੀਅਰ -1 ਤੋਂ ਟੀਅਰ-5 ਸ਼ਹਿਰਾਂ ਵਿਚ ਤਕਰੀਬਨ 2668 ਥਾਵਾਂ ਤੇ ਮੌਜੂਦਗੀ ਹੈ। ਇਹ ਗੁਦਾਮਾਂ ਦੇ ਵਿਕਾਸ ਲਈ, ਖਪਤ ਦੇ ਨਾਲ ਨਾਲ ਉਤਪਾਦਨ ਦੇ ਖੇਤਰ, ਸ਼ਹਿਰਾਂ ਦੇ ਪ੍ਰਮੁੱਖ ਖੇਤਰ ਅਤੇ ਬਾਹਰੀ ਖੇਤਰ ਵਿਚ ਹੋਣ ਲਈ ਸਭ ਤੋਂ ਜਿਆਦਾ ਢੁਕਵੇਂ ਹਨ। 

------------------------------ 

ਡੀਜੇਐਨ / ਐਮਐਸ


(Release ID: 1725473) Visitor Counter : 167