PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 06 JUN 2021 6:38PM by PIB Chandigarh

 

C:\Users\user\Desktop\narinder\2021\April\7 april\image002855I.pngC:\Users\user\Desktop\narinder\2021\April\7 april\image00102T2.jpg

 

  • ਭਾਰਤ ਵਿੱਚ 1.14 ਲੱਖ ਰੋਜ਼ਾਨਾ ਨਵੇਂ ਕੇਸ ਆਏ; ਦੋ ਮਹੀਨਿਆਂ ਵਿੱਚ ਸਭ ਤੋਂ ਘੱਟ

  • ਪਿਛਲੇ 10 ਦਿਨ ਤੋਂ ਲਗਾਤਾਰ 2 ਲੱਖ ਤੋਂ ਘੱਟ ਨਵੇਂ ਮਾਮਲੇ ਦਰਜ

  • ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਘਟ ਕੇ 15 ਲੱਖ ਤੋਂ ਹੇਠਾਂ ਹੋਈ; ਅੱਜ ਨਵੇਂ ਕੇਸ 14,77,799

  • ਪਿਛਲੇ 24 ਘੰਟਿਆਂ ਵਿੱਚ ਐਕਟਿਵ ਕੇਸ 77,449 ਘਟੇ

  • ਦੇਸ਼ ਵਿੱਚ ਹੁਣ ਤੱਕ 2.69 ਕਰੋੜ ਲੋਕ ਕੋਵਿਡ ਸੰਕ੍ਰਮਣ ਤੋਂ ਠੀਕ ਹੋ ਚੁੱਕੇ ਹਨ 

  • ਪਿਛਲੇ 24 ਘੰਟੇ ਵਿੱਚ 1,89,232 ਮਰੀਜ਼ ਠੀਕ  ਹੋਏ

  • ਰੋਜ਼ਾਨਾ ਰਿਕਵਰੀ ਦੇ ਮਾਮਲੇ ਲਗਾਤਾਰ 24ਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੇ ਮੁਕਾਬਲੇ ਵੱਧ

  • ਰਾਸ਼ਟਰੀ ਰਿਕਵਰੀ ਦਰ ਵਿੱਚ ਲਗਾਤਾਰ ਸੁਧਾਰ ਦਾ ਰੁਝਾਨ ਜਾਰੀ, ਰਿਕਵਰੀ ਦਰ ਵਧ ਕੇ 93.67 ਫੀਸਦੀ ਹੋਈ

  • ਰੋਜ਼ਾਨਾ ਪਾਜ਼ਿਟਿਵਿਟੀ ਦਰ ਗਿਰਾਵਟ ਤੋਂ ਬਾਅਦ 5.62 ਫੀਸਦੀ ਹੋਈ; ਲਗਾਤਾਰ 13ਵੇਂ ਦਿਨ 10 ਫੀਸਦੀ ਤੋਂ ਘੱਟ

  • ਭਾਰਤ ਨੇ 23 ਕਰੋੜ ਤੋਂ ਵੱਧ ਟੀਕੇ ਲਗਾਉਣ ਦੇ ਮੀਲ ਪੱਥਰ ਪਾਰ ਕੀਤਾ

 

 #Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ 

ਸੂਚਨਾ ਤੇ ਪ੍ਰਸਾਰਣ ਮੰਤਰਾਲਾ 

ਭਾਰਤ ਸਰਕਾਰ 

 

G:\Surjeet Singh\May 2021\13 May\image003T81Q.jpg

G:\Surjeet Singh\May 2021\13 May\image004SDDL.jpg

 

ਕੋਵਿਡ-19 ਅੱਪਡੇਟ 

ਪਿਛਲੇ 24 ਘੰਟਿਆਂ ਦੌਰਾਨ ਭਾਰਤ ਵਿੱਚ 1,14,460 ਰੋਜ਼ਾਨਾ ਨਵੇਂ ਕੇਸ ਸਾਹਮਣੇ ਆਏ ਹਨ; ਇਹ ਤਕਰੀਬਨ ਪਿਛਲੇ ਦੋ ਮਹੀਨਿਆਂ ਵਿੱਚ ਸਭ ਤੋਂ ਘੱਟ ਹਨ। ਦੇਸ਼ ਵਿੱਚ ਹੁਣ ਲਗਾਤਾਰ 10 ਦਿਨਾਂ ਤੋਂ ਰੋਜ਼ਾਨਾ ਨਵੇਂ ਕੇਸ 2 ਲੱਖ ਤੋਂ ਘੱਟ ਰਿਕਾਰਡ ਕੀਤੇ ਜਾ ਰਹੇ ਹਨ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ “ਸਮੁੱਚੀ ਸਰਕਾਰ” ਦੀ ਪਹੁੰਚ ਦਾ ਹੀ ਨਤੀਜਾ ਹੈ।

ਭਾਰਤ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਕੁੱਲ ਐਕਟਿਵ  ਮਾਮਲਿਆਂ ਦੀ ਗਿਣਤੀ  ਘਟ ਕੇ 15 ਲੱਖ ਤੋਂ ਹੇਠਾਂ ਹੋ ਗਈ ਹੈ; ਅੱਜ ਨਵੇਂ ਕੇਸ 14,77,799 ਦਰਜ ਕੀਤੇ ਗਏ ਹਨ।  ਮਾਮਲਿਆਂ ਦੀ ਗਿਣਤੀ ਲਗਾਤਾਰ 6 ਦਿਨਾਂ ਤੋਂ 20 ਲੱਖ ਤੋਂ ਘੱਟ ਰਿਪੋਰਟ ਹੋ ਰਹੀ ਹੈ।

  • ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 77,449 ਮਾਮਲਿਆਂ ਦੀ ਸ਼ੁੱਧ ਗਿਰਾਵਟ ਦਰਜ ਕੀਤੀ ਗਈ ਹੈ। ਇਹ ਹੁਣ ਦੇਸ਼ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਦਾ 5.13 ਫੀਸਦੀ ਬਣਦਾ ਹੈ।

  • ਭਾਰਤ ਵਿੱਚ 1.14 ਲੱਖ ਰੋਜ਼ਾਨਾ ਨਵੇਂ ਕੇਸ ਆਏ; ਦੋ ਮਹੀਨਿਆਂ ਵਿੱਚ ਸਭ ਤੋਂ ਘੱਟ

  • ਪਿਛਲੇ 10 ਦਿਨ ਤੋਂ ਲਗਾਤਾਰ 2 ਲੱਖ ਤੋਂ ਘੱਟ ਨਵੇਂ ਮਾਮਲੇ ਦਰਜ

  • ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਘਟ ਕੇ 15 ਲੱਖ ਤੋਂ ਹੇਠਾਂ ਹੋਈ; ਅੱਜ ਨਵੇਂ ਕੇਸ 14,77,799

  • ਰੋਜ਼ਾਨਾ ਰਿਕਵਰੀ ਦੇ ਮਾਮਲੇ ਲਗਾਤਾਰ 24ਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੇ ਮੁਕਾਬਲੇ ਵੱਧ

  • ਰਾਸ਼ਟਰੀ ਰਿਕਵਰੀ ਦਰ ਵਿੱਚ ਲਗਾਤਾਰ ਸੁਧਾਰ ਦਾ ਰੁਝਾਨ ਜਾਰੀ, ਰਿਕਵਰੀ ਦਰ ਵਧ ਕੇ 93.67 ਫੀਸਦੀ ਹੋਈ

  • ਰੋਜ਼ਾਨਾ ਪਾਜ਼ਿਟਿਵਿਟੀ ਦਰ ਗਿਰਾਵਟ ਤੋਂ ਬਾਅਦ 5.62 ਫੀਸਦੀ ਹੋਈ; ਲਗਾਤਾਰ 13ਵੇਂ ਦਿਨ 10 ਫੀਸਦੀ ਤੋਂ ਘੱਟ

  • ਭਾਰਤ ਨੇ 23 ਕਰੋੜ ਤੋਂ ਵੱਧ ਟੀਕੇ ਲਗਾਉਣ ਦੇ ਮੀਲ ਪੱਥਰ ਪਾਰ ਕੀਤਾ

https://pib.gov.in/PressReleseDetail.aspx?PRID=1724874

 

ਕੋਵਿਡ 19 ਵੈਕਸੀਨੇਸ਼ਨ ਸਬੰਧੀ ਤਾਜ਼ਾ ਜਾਣਕਾਰੀ

ਭਾਰਤ ਸਰਕਾਰ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 24 ਕਰੋੜ ਤੋਂ ਵੱਧ ਟੀਕਾਕਰਣ ਖੁਰਾਕਾਂ (24,60,80,900) ਮੁਫ਼ਤ ਅਤੇ ਸਿੱਧੇ ਰਾਜ ਖਰੀਦ ਸ਼੍ਰੇਣੀ ਰਾਹੀਂ ਮੁਹੱਈਆ ਕਰਵਾਈਆਂ ਗਈਆਂ ਹਨ।

ਇਸ ਵਿਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਔਸਤਨ ਅਧਾਰਿਤ ਗਣਨਾ ਦੀ ਕੁੱਲ ਖਪਤ 22,96,95,199 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ।

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ ਪ੍ਰਬੰਧਨ ਲਈ 1.63 ਕਰੋੜ ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ (1,63,85,701) ਉਪਲਬਧ ਹਨ।

https://pib.gov.in/PressReleseDetail.aspx?PRID=1724878

 

ਸੀਐੱਸਆਈਆਰ ਇੰਡੀਆ ਨੇ ਕੋਵਿਡ-19  ਦੇ ਇਲਾਜ ਲਈ ਭਰੋਸੇਮੰਦ ਦਵਾਈ ਨਿਕੋਸਾਈਮਾਈਡ ਦੇ ਕਲੀਨੀਕਲ ਟ੍ਰਾਇਲ ਸ਼ੁਰੂ ਕੀਤੇ

ਸੀਐੱਸਆਈਆਰ ਨੇ ਲਕਸਾਈ ਲਾਈਫ ਸਾਇੰਸਿਜ਼ ਪ੍ਰਾਇਵੇਟ ਲਿਮਿਟਿਡ  ਦੇ ਸਹਿਯੋਗ ਨਾਲ ਕੋਵਿਡ-19 ਦੇ ਇਲਾਜ ਲਈ ਐਂਟੀ-ਹੈਲਮੀਨੀਟਿਕ ਦਵਾਈ ਨਿਕੋਸਾਈਮਾਈਡ  ਦੇ ਨਾਲ ਪੜਾਅ-II ਦਾ ਕਲੀਨੀਕਲ ਟ੍ਰਾਇਲ ਸ਼ੁਰੂ ਕੀਤਾ ਹੈ।  ਇਹ ਟ੍ਰਾਇਲ ਇੱਕ ਬਹੁ-ਕੇਂਦ੍ਰਿਤ,  ਪੜਾਅ-II ,  ਬੇਤਰਤੀਬੇ,  ਓਪਨ ਲੇਬਲ ਕਲੀਨੀਕਲ ਸਟਡੀ ਹੈ ਜੋ ਹਸਪਤਾਲ ਵਿੱਚ ਭਰਤੀ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਨਿਕੋਸਾਈਮਾਈਡ ਦੀ ਪ੍ਰਭਾਵਕਾਰਿਤਾ,  ਸੁਰੱਖਿਆ ਅਤੇ ਸਹਿਣਸ਼ੀਲਤਾ ਦਾ ਮੁਲਾਂਕਣ ਕਰਦਾ ਹੈ।  ਪਹਿਲਾਂ ਨਿਕੋਸਾਈਮਾਈਡ ਨੂੰ ਬਾਲਗ  ਦੇ ਨਾਲ-ਨਾਲ ਬੱਚਿਆਂ ਵਿੱਚ ਫੀਤਾਕ੍ਰਿਮ  ਦੇ ਸੰਕ੍ਰਮਣ ਇਲਾਜ ਵਿੱਚ ਵੱਡੇ ਪੈਮਾਨੇ ਉੱਤੇ ਉਪਯੋਗ ਕੀਤਾ ਜਾ ਚੁੱਕਿਆ ਹੈ।  ਇਸ ਦਵਾਈ  ਦੇ ਸੁਰੱਖਿਆ ਪ੍ਰਾਰੂਪ ਨੂੰ ਸਮੇਂ ਦੇ ਨਾਲ ਪਰਖਿਆ ਗਿਆ ਹੈ ਅਤੇ ਇਸ ਦੀ ਖੁਰਾਕ  ਦੇ ਅਲੱਗ-ਅਲੱਗ ਪੱਧਰਾਂ ਨੂੰ ਮਾਨਵ ਇਸਤੇਮਾਲ ਲਈ ਸੁਰੱਖਿਅਤ ਪਾਇਆ ਗਿਆ ਹੈ।

https://pib.gov.in/PressReleseDetail.aspx?PRID=1724905

 

ਆਕਸੀਜਨ ਐਕਸਪ੍ਰੈੱਸ ਦੇਸ਼ ਦੀ ਸੇਵਾ ਵਿੱਚ ਤਰਲ ਮੈਡੀਕਲ ਆਕਸੀਜਨ ਪਹੁੰਚਾਉਣ ਵਿੱਚ 26000 ਮੀਟ੍ਰਿਕ ਟਨ ਨੂੰ ਪਾਰ ਕਰ ਗਈ

ਭਾਰਤੀ ਰੇਲਵੇ ਨੇ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਨਵੇਂ ਸਮਾਧਾਨ ਖੋਜ ਕੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾਉਣਾ ਜਾਰੀ ਰੱਖਿਆ ਹੋਇਆ ਹੈ।

ਆਕਸੀਜਨ ਐਕਸਪ੍ਰੈੱਸ ਦੇਸ਼ ਦੀ ਸੇਵਾ ਵਿੱਚ ਤਰਲ ਮੈਡੀਕਲ ਆਕਸੀਜਨ ਪਹੁੰਚਾਉਣ ਵਿੱਚ 26000 ਮੀਟ੍ਰਿਕ ਟਨ ਨੂੰ ਪਾਰ ਕਰ ਗਈ

ਭਾਰਤੀ ਰੇਲਵੇ ਦੁਆਰਾ ਹੁਣ ਤੱਕ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ 1534 ਤੋਂ ਵੱਧ ਟੈਂਕਰਾਂ ਵਿੱਚ 26281 ਮੀਟ੍ਰਿਕ ਟਨ ਤੋਂ ਵੱਧ ਤਰਨ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾਈ ਗਈ ਹੈ।

ਹੁਣ ਤੱਕ 376 ਆਕਸੀਜਨ ਐਕਸਪ੍ਰੈੱਸ ਗੱਡੀਆਂ ਨੇ ਆਪਣੀ ਯਾਤਰਾ ਪੂਰੀ ਕਰਕੇ ਵੱਖ-ਵੱਖ ਰਾਜਾਂ ਨੂੰ ਸਹਾਇਤਾ ਪਹੁੰਚਾਈ ਹੈ।

https://pib.gov.in/PressReleseDetail.aspx?PRID=1724917

 

ਟੀਕਾਕਰਣ ਸਬੰਧੀ ਮਿੱਥਾਂ ਦਾ ਨਿਪਟਾਰਾ

ਉਦਾਰਵਾਦੀ ਮੁੱਲ ਨਿਰਧਾਰਣ ਅਤੇ ਤੇਜ਼ ਰਫ਼ਤਾਰ ਰਾਸ਼ਟਰੀ ਕੋਵਿਡ -19 ਟੀਕਾਕਰਣ ਰਣਨੀਤੀ ਵੈਕਸੀਨ ਨੂੰ ਨਿਆਂਸੰਗਤ ਬਣਾਉਂਦੀ ਹੈ

ਪ੍ਰਾਈਵੇਟ ਹਸਪਤਾਲਾਂ ਨੂੰ ਮਈ 2021 ਦੇ ਮਹੀਨੇ ਵਿੱਚ ਕੋਵਿਡ ਵੈਕਸੀਨ ਦੀਆਂ 1.20 ਕਰੋੜ ਤੋਂ ਵੱਧ ਖੁਰਾਕਾਂ ਮਿਲੀਆਂ

ਭਾਰਤ ਸਰਕਾਰ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਨੇੜਲੀ ਭਾਈਵਾਲੀ ਨਾਲ 16 ਜਨਵਰੀ 2021 ਤੋਂ ਦੁਨੀਆ ਦੀ ਸਭ ਤੋਂ ਵੱਡੀ ਕੋਵਿਡ -19 ਟੀਕਾਕਰਣ ਮੁਹਿੰਮ ਚਲਾ ਰਹੀ ਹੈ।  ਕੁਝ ਮੀਡੀਆ ਰਿਪੋਰਟਾਂ ਅਜਿਹੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਭਾਰਤ ਦੀ ਟੀਕਾਕਰਣ ਮੁਹਿੰਮ ਵਿੱਚ ਵੈਕਸੀਨ ਦੀ ਅਸਮਾਨਤਾ ਦਾ ਦੋਸ਼ ਲਗਾਇਆ ਗਿਆ ਹੈ। ਇਹ ਰਿਪੋਰਟਾਂ ਗਲਤ ਅਤੇ ਕਾਲਪਨਿਕ ਹਨ।  1 ਮਈ 2021 ਨੂੰ ਇੱਕ ‘ਉਦਾਰਵਾਦੀ ਮੁੱਲ ਨਿਰਧਾਰਣ ਅਤੇ ਤੇਜ਼ ਰਫ਼ਤਾਰ ਰਾਸ਼ਟਰੀ ਕੋਵਿਡ -19 ਟੀਕਾਕਰਣ ਰਣਨੀਤੀ’ ਅਪਣਾ ਲਈ ਗਈ  ਸੀ, ਜੋ ਕਿ ਕੋਵਿਡ -19 ਟੀਕਾਕਰਣ ਮੁਹਿੰਮ ਦੇ ਚੱਲ ਰਹੇ ਤੀਜੇ ਪੜਾਅ ਨੂੰ ਸੇਧ ਦੇ ਰਹੀ ਹੈ। ਇਹ ਦੁਹਰਾਇਆ ਜਾਂਦਾ ਹੈ ਕਿ ਉਦਾਰਵਾਦੀ  ਵੈਕਸੀਨ ਨੀਤੀ, ਜੋ ਕਿ ਪ੍ਰਾਈਵੇਟ ਸੈਕਟਰ ਲਈ ਵੱਡੀ ਭੂਮਿਕਾ ਨਿਰਧਾਰਤ ਕਰਦੀ ਹੈ ਅਤੇ ਕੇਂਦਰ ਸਰਕਾਰ ਨਿੱਜੀ ਖੇਤਰ ਲਈ 25% ਟੀਕਿਆਂ ਨੂੰ ਵੱਖ ਰੱਖ ਰਹੀ ਹੈ। ਇਹ ਵਿਧੀ ਵਧੀਆ ਪਹੁੰਚ ਦੀ ਸਹੂਲਤ ਦਿੰਦੀ ਹੈ ਅਤੇ ਉਨ੍ਹਾਂ ਦੇ ਹਿਸਾਬ ਨਾਲ ਸਰਕਾਰੀ ਟੀਕਾਕਰਣ ਸਹੂਲਤਾਂ 'ਤੇ  ਕਾਰਜਸ਼ੀਲ ਤਣਾਅ ਨੂੰ ਘਟਾਉਂਦੀ ਹੈ, ਜੋ ਭੁਗਤਾਨ ਕਰਨ ਦੇ ਸਮਰੱਥ ਹੋ ਸਕਦੇ ਹਨ ਅਤੇ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਜਾਣਾ ਪਸੰਦ ਕਰਦੇ ਹਨ।

https://pib.gov.in/PressReleasePage.aspx?PRID=1724784

 

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਆਪਣੇ ਲੋਕਸਭਾ ਖੇਤਰ ਵਿੱਚ ਕੋਵਿਡ ਪ੍ਰਭਾਵਿਤ ਬੱਚਿਆਂ ਦੇ ਲਈ 10 ਲੱਖ ਰੁਪਏ ਦਾ ਯੋਗਦਾਨ ਦਿੱਤਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਆਪਣੇ ਲੋਕਸਭਾ ਖੇਤਰ ਉਧਮਪੁਰ-ਕਠੁਆ-ਡੋਡਾ ਵਿੱਚ ਕੋਵਿਡ ਪ੍ਰਭਾਵਿਤ ਬੱਚਿਆਂ ਦੇ ਲਈ 10 ਲੱਖ ਰੁਪਏ ਦਾ ਯੋਗਦਾਨ ਦਿੱਤਾ, ਜੋ ਕਿ ਸਵੈ-ਇਛੁੱਕ/ਵਿਅਕਤੀਗਤ ਸਰੋਤਾਂ ਰਾਹੀਂ ਜੁਟਾਏ ਗਏ ਹਨ। ਕਠੁਆ ਦੇ ਡਿਪਟੀ ਕਮਿਸ਼ਨਰ, ਸ਼੍ਰੀ ਰਾਹੁਲ ਯਾਦਵ ਨੇ ਚੋਣ ਹਲਕੇ ਦੇ ਸਾਰੇ 6 ਜ਼ਿਲ੍ਹਿਆਂ ਦੇ ਲਈ ਨੋਡਲ ਅਥਾਰਿਟੀ ਦੇ ਰੂਪ ਵਿੱਚ ਇਸ ਰਕਮ ਦਾ ਚੈੱਕ ਪ੍ਰਾਪਤ ਕੀਤਾ।

ਆਪਣੀ ਕਠੁਆ ਯਾਤਰਾ ਦੌਰਾਨ, ਡਾ. ਜਿਤੇਂਦਰ ਸਿੰਘ ਨੇ ਉਨ੍ਹਾਂ ਬੱਚਿਆਂ ਦੇ ਇੱਕ ਸਮੂਹ ਨਾਲ ਵੀ ਮੁਲਾਕਾਤ ਕੀਤੀ, ਜਿਨ੍ਹਾਂ ਨੇ ਮੌਜੂਦਾ ਮਹਾਮਾਰੀ ਦੇ ਦੌਰਾਨ ਆਪਣਾ ਸਰਪ੍ਰਸਤਾਂ ਨੂੰ ਗੁਆ ਦਿੱਤਾ ਹੈ। ਉਨ੍ਹਾਂ ਨੇ ਕਿਹਾ ਆਪਣੇ ਕਰੀਬੀ ਅਤੇ ਪਿਆਰਿਆਂ ਦੇ ਜਾਣ ਦੀ ਭਰਪਾਈ ਕਿਸੇ ਵੀ ਪ੍ਰਕਾਰ ਨਹੀਂ ਕੀਤੀ ਜਾ ਸਕਦੀ ਹੈ, ਲੇਕਿਨ ਆਪਣੀ ਅੰਤਰ-ਆਤਮਾ ਦੀ ਆਵਾਜ਼ ‘ਤੇ ਖਰਾ ਉਤਰਣ ਦੇ ਲਈ ਅਸੀਂ ਬਹੁਤ ਹੀ ਛੋਟਾ ਅਤੇ ਨਿਮਰ ਯਤਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਕਿ ਅਸੀਂ ਇਨ੍ਹਾਂ ਬੱਚਿਆਂ ਦੇ ਨਾਲ ਖੜ੍ਹੇ ਰਹਿ ਸਕੀਏ।

https://pib.gov.in/PressReleasePage.aspx?PRID=1724738

 

ਮਹੱਤਵਪੂਰਨ ਟਵੀਟ

 

 

 

 

 

 

 

 

 

 

******

 

ਐੱਮਵੀ/ਏਐੱਸ


(Release ID: 1725224) Visitor Counter : 239