ਬਿਜਲੀ ਮੰਤਰਾਲਾ

ਪਾਵਰਗ੍ਰਿਡ ਨੇ ਜੈਸਲਮੇਰ ਦੇ ਜ਼ਿਲ੍ਹਾ ਹਸਪਤਾਲ ਵਿੱਚ ਆਕਸੀਜਨ ਪਲਾਂਟ ਸਥਾਪਿਤ ਕੀਤਾ

Posted On: 04 JUN 2021 4:55PM by PIB Chandigarh

ਪਾਵਰ ਗ੍ਰਿਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟੇਡ (ਪਾਵਰਗ੍ਰਿਡ), ਊਰਜਾ ਮੰਤਰਾਲਾ, ਭਾਰਤ ਸਰਕਾਰ ਦੇ ਅਧੀਨ ਇੱਕ ਮਹਾਰਤਨ ਸੀਪੀਐੱਸਯੂ, ਦੁਆਰਾ ਜੈਸਲਮੇਰ ਦੇ ਜ਼ਿਲ੍ਹਾ ਹਸਪਤਾਲ ਵਿੱਚ ਆਕਸੀਜਨ ਪਲਾਂਟ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਉਦਘਾਟਨ ਰਾਜਸਥਾਨ ਦੇ ਮੁੱਖ ਮੰਤਰੀ, ਸ਼੍ਰੀ ਅਸ਼ੋਕ ਗਹਿਲੋਤ ਨੇ ਕੀਤਾ। ਸੀਐੱਸਆਰ ਪਹਿਲ ਦੇ ਤਹਿਤ, ਇਸ ਪਲਾਂਟ ਦਾ ਨਿਰਮਾਣ 1.11 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਕੀਤਾ ਗਿਆ ਹੈ। ਇਸ ਵਰਚੁਅਲ ਸਮਾਰੋਹ ਦੀ ਲੀਡਰਸ਼ਿਪ ਡਾ. ਰਘੁ ਸ਼ਰਮਾ, ਮੈਡੀਕਲ ਤੇ ਸਿਹਤ, ਮੈਡੀਕਲ ਸਿੱਖਿਆ, ਆਯੁਰਵੈਦ ਤੇ ਡੀਆਈਪੀਆਰ ਮੰਤਰੀ, ਰਾਜਸਥਾਨ ਸਰਕਾਰ ਨੇ ਰਾਜ ਦੇ ਮੰਤਰੀਆਂ, ਪਦਅਧਿਕਾਰੀਆਂ ਅਤੇ ਪਾਵਰਗ੍ਰਿਡ ਦੇ ਪਦਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤਾ।

ਜੈਸਲਮੇਰ ਵਿੱਚ ਸਥਾਪਿਤ ਕੀਤੇ ਗਏ ਆਕਸੀਜਨ ਪਲਾਂਟ ਦੀ ਸਮਰੱਥਾ 850 ਲੀਟਰ/ਮਿੰਟ ਹੈ, ਜਿਸ ਨਾਲ ਰਾਜ ਦੇ ਜਨਤਕ ਸਿਹਤ ਬੁਨਿਆਦੀ ਢਾਂਚੇ ਨੂੰ ਹੁਲਾਰਾ ਮਿਲੇਗਾ। ਹੁਣ ਤੱਕ ਜ਼ਿਲ੍ਹਾ ਹਸਪਤਾਲ ਲਗਭਗ 30 ਆਕਸੀਜਨ ਬੈੱਡ ਦੇ ਨਾਲ ਕੰਮ ਕਰ ਰਿਹਾ ਸੀ ਅਤੇ ਪਾਵਰਗ੍ਰਿਡ ਦੁਆਰਾ ਆਕਸੀਜਨ ਪਲਾਂਟ ਸਥਾਪਿਤ ਕਰਨ ਦੇ ਬਾਅਦ ਸਾਰੇ 200 ਬੈੱਡ ਆਕਸੀਜਨ ਸਪੋਰਟ ਨਾਲ ਲੈਸ ਹੋ ਚੁੱਕੇ ਹਨ, ਜਿਸ ਵਿੱਚ ਜੈਸਲਮੇਰ ਜ਼ਿਲ੍ਹੇ ਅਤੇ ਉਸ ਦੇ ਆਸ-ਪਾਸ ਰਹਿਣ ਵਾਲੇ ਲਗਭਗ 10 ਲੱਖ ਲੋਕਾਂ ਨੂੰ ਫਾਇਦਾ ਪਹੁੰਚੇਗਾ।

 

***

ਐੱਸਐੱਸ/ਆਈਜੀ



(Release ID: 1725097) Visitor Counter : 174


Read this release in: English , Urdu , Hindi , Tamil , Telugu