ਬਿਜਲੀ ਮੰਤਰਾਲਾ

ਐੱਨਐੱਚਪੀਸੀ ਨੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ

Posted On: 05 JUN 2021 7:37PM by PIB Chandigarh

ਬਿਜਲੀ ਮੰਤਰਾਲੇ ਦੇ ਤਹਿਤ ਭਾਰਤ ਦੀ ਮੁਖ ਪਣ-ਬਿਜਲੀ ਕੰਪਨੀ ਐੱਨਐੱਚਪੀਸੀ ਲਿਮਿਟੇਡ ਨੇ 5 ਜੂਨ, 2021 ਨੂੰ ਫਰੀਦਾਬਾਦ ਦੀ ਐੱਨਐੱਚਪੀਸੀ ਰੈਜ਼ੀਡੈਂਸ਼ੀਅਲ ਕਲੋਨੀ ਵਿੱਚ ਬਹੁਤ ਉਤਸਾਹ ਦੇ ਨਾਲ ‘ਵਿਸ਼ਵ ਵਾਤਾਵਰਣ ਦਿਵਸ’ ਮਨਾਇਆ।

ਉਤਸਵ ਦੇ ਦੌਰਾਨ ਐੱਨਐੱਚਪੀਸੀ ਕਲੋਨੀ ਵਿੱਚ ਪਿੱਪਲ, ਅਸ਼ੋਕ, ਅੰਬ, ਅਨਾਰ, ਜਾਮਣ, ਚੀਕੂ, ਮੌਸੰਬੀ, ਨਿੰਬੂ ਅਤੇ ਅਮਰੂਦ ਜਿਹੇ ਵੱਖ-ਵੱਖ ਛਾਂਦਾਰ ਅਤੇ ਫਲਦਾਰ ਕਿਸਮਾਂ ਦੇ 60 ਤੋਂ ਵੱਧ ਪੌਧੇ ਲਗਾਏ ਗਏ। ਇਸ ਵਰ੍ਹੇ ਦੇ ਵਿਸ਼ਵ ਵਾਤਾਵਰਣ ਦਿਵਸ ਦੇ ਵਿਸ਼ੇ ਯਾਨੀ “ਕੁਦਰਤ ਦੇ ਨਾਲ ਸਾਡੇ ਸਬੰਧਾਂ ਨੂੰ ਵਿਵਸਥਿਤ ਕਰਨਾ” ਦੇ ਅਨੁਰੂਪ ਪੂਰੇ ਕਲੋਨੀ ਖੇਤਰ ਵਿੱਚ ਵੱਖ-ਵੱਖ ਰੁੱਖਾਂ ‘ਤੇ ਪੰਛੀਆਂ ਅਤੇ ਗਲਿਹਰੀਆਂ ਦੇ ਲਈ ਘਰ ਸਥਾਪਿਤ ਕੀਤੇ ਗਏ ਇਹ ਘਰ ਪੰਛੀਆਂ ਨੂੰ ਉਚਿਤ ਆਵਾਸ ਅਤੇ ਸੁਰੱਖਿਆ ਪ੍ਰਦਾਨ ਕਰਨ ਤੇ ਉਨ੍ਹਾਂ ਦੀ ਸੰਖਿਆ ਵਧਾਉਣ ਵਿੱਚ ਸਮਰੱਥ ਹੈ।

ਵਾਤਾਵਰਣ ਸੁਰੱਖਿਆ ਦੇ ਪ੍ਰਤੀ ਜਾਗਰੂਕਤਾ ਵਿੱਚ ਵਾਧਾ ਕਰਨ ਦੇ ਲਈ ਐੱਨਐੱਚਪੀਸੀ ਦੇ ਕਰਮਚਾਰੀਆਂ ਦੇ ਬੱਚਿਆਂ ਦੇ ਵਿੱਚ ਵਾਤਾਵਰਣ ਦੇ ਅਨੁਕੂਲ ਫਲ ਅਤੇ ਸਬਜ਼ੀ ਦੇ ਬੀਜ, ਪੈਂਸਿਲ ਅਤੇ ਬਾਂਸ ਦੇ ਚਾਰਕੋਲ ਟੂਥਬ੍ਰਸ਼ ਜਿਹੀ ਵਾਤਾਵਰਣ ਅਨੁਕੂਲ ਸਮੱਗਰੀ ਦੀ ਵੰਡ ਕੀਤੀ ਗਈ। ਵਿਸ਼ਵ ਵਾਤਾਵਰਣ ਦਿਵਸ 2021 ਦੇ ਦੌਰਾਨ ਖੇਤਰੀ ਦਫਤਰਾਂ, ਬਿਜਲੀ ਘਰਾਂ ਅਤੇ ਪ੍ਰੋਜੈਕਟਾਂ ਵਿੱਚ ਸਾਰੇ ਐੱਨਐੱਚਪੀਸੀ ਸਥਾਨਾਂ ‘ਤੇ ਵੱਡੇ ਪੈਮਾਨੇ ‘ਤੇ ਪੌਧੇ ਲਗਾਉਣ ਦਾ ਅਭਿਯਾਨ ਵੀ ਆਯੋਜਿਤ ਕੀਤਾ ਗਿਆ। ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸੋਸ਼ਲ ਡਿਸਟੈਂਸਿੰਗ ਅਤੇ ਸੁਰੱਖਿਆ ਸਾਵਧਾਨੀਆਂ ਦੇ ਮਾਪਦੰਡਾਂ ਦਾ ਸਖਤੀ ਨਾਲ ਪਾਲਨ ਕਰਦੇ ਹੋਏ ਇਹ ਸਮਾਰੋਹ ਸੀਮਿਤ ਸੰਖਿਆ ਵਿੱਚ ਪ੍ਰਤੀਭਾਗੀਆਂ ਦੇ ਨਾਲ ਆਯੋਜਿਤ ਕੀਤਾ ਗਿਆ ਸੀ।

 

*****

ਐੱਸਐੱਸ/ਆਈਜੀ



(Release ID: 1725045) Visitor Counter : 113


Read this release in: Urdu , English , Hindi , Telugu